ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡਾਕ ਰਾਹੀਂ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਲਈ ਡੋਰਸਟੈੱਪ ਸਰਵਿਸ ਦੀ ਸ਼ੁਰੂਆਤ

ਪੈਨਸ਼ਨਰਾਂ ਨੂੰ ਘਰ ਵਿੱਚ ਰਹਿੰਦਿਆਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਵਿੱਚ ਵੱਡੀ ਰਾਹਤ ਮਿਲੀ

Posted On: 12 NOV 2020 4:08PM by PIB Chandigarh

ਇੰਡੀਆ ਪੋਸਟ ਪੇਮੈਂਟਸ ਬੈਂਕ, ਡਾਕ ਵਿਭਾਗ ਦੇ ਆਈਪੀਪੀਬੀ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਪੈਨਸ਼ਨ ਅਤੇ ਪੈਨਸ਼ਨਰਸ ਭਲਾਈ ਵਿਭਾਗ ਦੀ ਪਹਿਲ ਨਾਲ ਸਫਲਤਾਪੂਰਵਕ “ਪੋਸਟਮੈਨ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਡੋਰਸਟੈੱਪ ਸਰਵਿਸ” ਦੀ ਸ਼ੁਰੂਆਤ ਕੀਤੀ ਹੈ। ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਜੀਵਨ ਪ੍ਰਮਾਣ ਪੋਰਟਲ ਜ਼ਰੀਏ ਔਨਲਾਈਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਸੁਵਿਧਾ  ਨਵੰਬਰ, 2014 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਦੇ ਉਦੇਸ਼ ਨਾਲ ਪੈਨਸ਼ਨਰਾਂ ਨੂੰ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਸੁਵਿਧਾ ਅਤੇ ਪਾਰਦਰਸ਼ੀ ਸੁਵਿਧਾ ਮੁਹੱਈਆ ਕਰਵਾਈ ਗਈ ਸੀ।

 

ਉਦੋਂ ਤੋਂ ਹੀ, ਪਰਸੋਨਲ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨਾਂ ਮੰਤਰਾਲੇ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਦੀ ਯੋਗ ਅਗਵਾਈ ਹੇਠ ਡੀਓਪੀਪੀਡਬਲਿਊ ਪ੍ਰਣਾਲੀ ਨੂੰ ਨਿਰਵਿਘਨ ਅਤੇ ਬਜ਼ੁਰਗ ਪੈਨਸ਼ਨਰਾਂ ਲਈ ਵੱਧ ਤੋਂ ਵੱਧ ਸੁਵਿਧਾਜਨਕ ਬਣਾਉਣ ਲਈ ਸਾਲ-ਦਰ-ਸਾਲ ਟੈਕਨੋਲੋਜੀ ਦਾ ਲਾਭ ਉਠਾ ਰਿਹਾ ਹੈ।

 

ਇਸ ਸੁਵਿਧਾ ਨੂੰ ਦੇਸ਼ ਭਰ ਵਿੱਚ ਉਪਲਬਧ ਕਰਵਾਉਣ ਲਈ, ਡੀਓਪੀਪੀਡਬਲਿਊ ਨੇ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਦੀ ਸ਼ੁਰੂਆਤ ਕੀਤੀ ਅਤੇ ਪੈਨਸ਼ਨਰਾਂ ਨੂੰ ਡਿਜੀਟਲ ਤੌਰ 'ਤੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਲਈ ਡਾਕ ਘਰ ਅਤੇ ਗ੍ਰਾਮੀਣ ਡਾਕ ਸੇਵਕਾਂ ਦੇ ਆਪਣੇ ਵਿਸ਼ਾਲ ਨੈੱਟਵਰਕ ਦੀ ਵਰਤੋਂ ਕੀਤੀ।

 

ਆਈਪੀਪੀਬੀ ਨੇ ਆਪਣੇ ਬੈਂਕ ਸੌਫਟਵੇਅਰ ਨੂੰ ਇਸ ਦੇ ਅਨੁਕੂਲਿਤ ਕੀਤਾ ਹੈ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਤੇ ਯੂਆਈਡੀਏਆਈ ਦੇ ਜੀਵਨ ਪ੍ਰਮਾਣ ਸੌਫਟਵੇਅਰ ਨਾਲ ਪੈਨਸ਼ਨਰਾਂ ਦੇ ਦਰਵਾਜ਼ੇ 'ਤੇ ਡੀਐੱਲਸੀ ਸੇਵਾਵਾਂ ਦੀ ਸੁਵਿਧਾ ਹੋਵੇਗੀ। ਹੋਰ ਸੁਵਿਧਾਵਾਂ ਤੋਂ ਇਲਾਵਾ ਹੋਵੇਗੀ ਘਰ ਬੈਠੇ ਬੈਂਕ ਖਾਤੇ ਤੋਂ ਪੈਸੇ ਕਢਵਾਉਣ ਆਦਿ ਦੀ ਸੁਵਿਧਾ ਵੀ ਮਿਲੇਗੀ। ਆਈਪੀਪੀਬੀ ਆਪਣੇ ਡਾਕ ਘਰਾਂ ਵਿੱਚ 1,36,000 ਤੋਂ ਵੱਧ ਪਹੁੰਚ ਪੁਆਇੰਟਾਂ ਦੇ ਕੌਮੀ ਨੈੱਟਵਰਕ ਦੀ ਵਰਤੋਂ ਕਰ ਰਹੀ ਹੈ ਅਤੇ 1,89,000 ਡਾਕੀਏ ਅਤੇ ਗ੍ਰਾਮੀਣ ਡਾਕ ਸੇਵਕਾਂ ਨੂੰ ਸਮਾਰਟ ਫੋਨ ਅਤੇ ਬਾਇਓਮੈਟ੍ਰਿਕ ਉਪਕਰਣਾਂ ਦੇ ਨਾਲ ਡੋਰਸਟੈੱਪ ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਨਤੀਜੇ ਵਜੋਂ, ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਡਾਕੀਏ / ਗ੍ਰਾਮੀਣ ਡਾਕ ਸੇਵਕ ਰਾਹੀਂ ਬਿਨਾ ਬੈਂਕ ਬਰਾਂਚ ਗਏ ਜਾਂ ਬੈਂਕ ਸ਼ਾਖਾਵਾਂ ਦੇ ਬਾਹਰ ਕਤਾਰ ਵਿੱਚ ਖੜੇ ਬਿਨਾ ਦਰਵਾਜ਼ੇ 'ਤੇ ਸੇਵਾ ਪ੍ਰਾਪਤ ਕਰ ਸਕਣਗੇ।

 

ਆਈਪੀਪੀਬੀ ਦੁਆਰਾ "ਡੀਐੱਲਸੀ ਜਮ੍ਹਾਂ ਕਰਵਾਉਣ ਲਈ ਡੋਰਸਟੈੱਪ ਸਰਵਿਸ" ਲੈਣ ਲਈ, ਪੈਨਸ਼ਨਰ ippbonline.com 'ਤੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਇੱਕ ਅਦਾਇਗੀ ਯੋਗ ਸੇਵਾ ਹੈ ਅਤੇ ਦੇਸ਼ ਭਰ ਦੇ ਸਾਰੇ ਕੇਂਦਰ ਸਰਕਾਰ ਪੈਨਸ਼ਨਰਾਂ ਲਈ ਉਪਲਬਧ ਹੋਵੇਗੀ, ਇਸ ਤੱਥ ਦੀ ਪਰਵਾਹ ਕੀਤੇ ਬਿਨਾ ਕਿ ਉਨ੍ਹਾਂ ਦੇ ਪੈਨਸ਼ਨ ਖਾਤੇ ਵੱਖ ਵੱਖ ਬੈਂਕਾਂ ਵਿੱਚ ਹਨ। ਆਈਪੀਪੀਬੀ ਦੁਆਰਾ "ਡੀਐੱਲਸੀ ਦੀ ਡੋਰਸਟੈੱਪ ਸਰਵਿਸ" ਪ੍ਰਾਪਤ ਕਰਨ ਦੀ ਪ੍ਰਕਿਰਿਆ @Youtube (Pension DOPPW) ਅਤੇ ਪੈਨਸ਼ਨ ਅਤੇ ਪੈਨਸ਼ਨਰਸ ਵਿਭਾਗ ਦੇ ਫੇਸਬੁਕ ਪੇਜ 'ਤੇ ਦੇਖੀ ਜਾ ਸਕਦੀ ਹੈ। ਮੌਜੂਦਾ ਮਹਾਮਾਰੀ ਦੇ ਮੱਦੇਨਜ਼ਰ, ਪੈਨਸ਼ਨਰਾਂ ਨੂੰ ਘਰ ਰਹਿ ਕੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦੀ ਸੁਵਿਧਾ ਬਹੁਤ ਵੱਡੀ ਰਾਹਤ ਹੈ।

 

                                                  <> <> <> <> <>

 

ਐੱਸਐੱਨਸੀ/ਐੱਸਐੱਸ



(Release ID: 1672404) Visitor Counter : 159