ਪ੍ਰਧਾਨ ਮੰਤਰੀ ਦਫਤਰ
17ਵੇਂ ਆਸੀਆਨ-ਇੰਡੀਆ ਵਰਚੁਅਲ ਸਮਿਟ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ
Posted On:
12 NOV 2020 5:33PM by PIB Chandigarh
ਨਮਸਤੇ,
Excellency, ਪ੍ਰਧਾਨ ਮੰਤਰੀ ਨੁਯੇਨ ਸੁਵਨ ਫੁਕ,
Excellencies,
ਹਰ ਸਾਲ ਦੀ ਤਰ੍ਹਾਂ ਅਸੀਂ ਹੱਥ ਨਾਲ ਹੱਥ ਜੋੜ ਕੇ ਆਪਣੀ ਪਰੰਪਰਾਗਤ Family Photo ਨਹੀਂ ਲੈ ਸਕੇ! ਕਿੰਤੂ ਫਿਰ ਵੀ ਮੈਨੂੰ ਖੁਸ਼ੀ ਹੈ ਕਿ ਇਸ virtual ਮਾਧਿਅਮ ਨਾਲ ਅਸੀਂ ਮਿਲ ਰਹੇ ਹਾਂ।
ਸਭ ਤੋਂ ਪਹਿਲਾਂ ਮੈਂ ਆਸੀਆਨ ਦੇ ਵਰਤਮਾਨ Chair Vietnam, ਅਤੇ ਆਸੀਆਨ ਵਿੱਚ ਭਾਰਤ ਦੇ ਵਰਤਮਾਨ country coordinator Thailand ਦੀ ਪ੍ਰਸ਼ੰਸਾ ਕਰਨਾ ਚਾਹੁੰਦਾ ਹਾਂ। COVID ਦੀਆਂ ਦਿੱਕਤਾਂ ਦੇ ਬਾਵਜੂਦ ਤੁਸੀਂ ਆਪਣੀਆਂ ਜ਼ਿੰਮੇਦਾਰੀਆਂ ਨੂੰ ਬਖੂਬੀ ਨਿਭਾਇਆ ਹੈ।
Excellencies,
ਭਾਰਤ ਅਤੇ ਆਸੀਆਨ ਦੀ Strategic Partnership ਸਾਡੀ ਸਾਂਝੀ ਇਤਿਹਾਸਿਕ, ਭੂਗੋਲਿਕ ਅਤੇ ਸੱਭਿਆਚਾਰਕ ਧਰੋਹਰ ‘ਤੇ ਅਧਾਰਿਤ ਹੈ। ਆਸੀਅਨ ਸਮੂਹ ਸ਼ੁਰੂ ਤੋਂ ਸਾਡੀ Act East Policy ਦਾ ਮੂਲ ਕੇਂਦਰ ਰਿਹਾ ਹੈ।
ਭਾਰਤ ਦੇ "Indo Pacific Oceans Initiative" ਅਤੇ ਆਸੀਆਨ ਦੇ "Outlook on Indo Pacific” ਦੇ ਦਰਮਿਆਨ ਕਈ ਸਮਾਨਤਾਵਾਂ ਹਨ। ਅਸੀਂ ਮੰਨਦੇ ਹਾਂ ਕਿ "Security and Growth for All in the Region” ਦੇ ਲਈ ਇੱਕ "Cohesive and Responsive ਆਸੀਆਨ” ਜ਼ਰੂਰੀ ਹੈ।
ਭਾਰਤ ਅਤੇ ਆਸੀਆਨ ਦੇ ਦਰਮਿਆਨ ਹਰ ਪ੍ਰਕਾਰ ਦੀ Connectivity ਨੂੰ ਵਧਾਉਣਾ- physical, ਆਰਥਿਕ, ਸਮਾਜਿਕ, ਡਿਜੀਟਲ, financial, maritime – ਸਾਡੇ ਲਈ ਇੱਕ ਪ੍ਰਮੁੱਖ ਪ੍ਰਾਥਮਿਕਤਾ ਹੈ।
ਪਿਛਲੇ ਕੁਝ ਸਾਲਾਂ ਵਿੱਚ ਅਸੀਂ ਇਨ੍ਹਾਂ ਸਾਰੇ ਖੇਤਰਾਂ ਵਿੱਚ ਕਰੀਬ ਆਉਂਦੇ ਗਏ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਸਾਡੀ ਗੱਲੂਬਾਤ, ਚਾਹੇ ਇਹ virtual ਮਾਧਿਅਮ ਨਾਲ ਹੀ ਹੋ ਰਹੀ ਹੈ, ਸਾਡੇ ਦਰਮਿਆਨ ਦੀ ਦੂਰੀ ਨੂੰ ਹੋਰ ਘੱਟ ਕਰਨ ਦੇ ਲਈ ਲਾਭਦਾਇਕ ਹੋਵੇਗੀ।
ਮੈਂ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੀ ਵਾਰਤਾ ਦੇ ਲਈ ਧੰਨਵਾਦ ਕਰਦਾ ਹਾਂ।
********
ਡੀਐੱਸ/ਐੱਸਐੱਚ
(Release ID: 1672403)
Visitor Counter : 186
Read this release in:
Hindi
,
Marathi
,
Telugu
,
Gujarati
,
Odia
,
Tamil
,
Kannada
,
Malayalam
,
Manipuri
,
English
,
Urdu
,
Bengali
,
Assamese