ਬਿਜਲੀ ਮੰਤਰਾਲਾ
ਪਾਵਰਗ੍ਰਿੱਡ ਨੇ ਵਿੱਤੀ ਵਰ੍ਹੇ 21 ਦੀ ਦੂਸਰੀ ਤਿਮਾਹੀ ਲਈ 3,117 ਕਰੋੜ ਰੁਪਏ ਦਾ ਟੈਕਸ ਦੇ ਬਾਅਦ ਦਾ (ਪੀਏਟੀ) ਲਾਭ ਹਾਸਲ ਕੀਤਾ
ਕੁੱਲ ਆਮਦਨ 8% ਵੱਧ ਕੇ 9,890 ਕਰੋੜ ਰੁਪਏ ਹੋ ਗਈ
Posted On:
12 NOV 2020 12:52PM by PIB Chandigarh
ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਅਤੇ 'ਕੇਂਦਰੀ ਟ੍ਰਾਂਸਮਿਸ਼ਨ ਯੂਟਿਲਟੀ (ਸੀਟੀਯੂ)’ ਤਹਿਤ ਆਉਂਦੀ ਇੱਕ 'ਮਹਾਰਤਨ' ਕੰਪਨੀ, ਪਾਵਰਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਪਾਵਰਗ੍ਰਿੱਡ) ਨੇ, ਵਿੱਤੀ ਵਰ੍ਹੇ 21 ਦੀ ਦੂਸਰੀ ਤਿਮਾਹੀ ਲਈ ਏਕੀਕ੍ਰਿਤ ਅਧਾਰ ‘ਤੇ 3,094 ਕਰੋੜ ਰੁਪਏ ਦਾ ਪੀਏਟੀ ਕਮਾਇਆ ਹੈ ਅਤੇ 9,831 ਕਰੋੜ ਰੁਪਏ ਦੀ ਕੁੱਲ ਆਮਦਨ ਦਰਜ ਕੀਤੀ ਹੈ। ਵਿੱਤੀ ਵਰ੍ਹੇ 21 ਦੀ ਦੂਸਰੀ ਤਿਮਾਹੀ ਲਈ ਸਟੈਂਡ-ਅਲੋਨ ਅਧਾਰ 'ਤੇ, ਕੰਪਨੀ ਨੇ ਪੀਏਟੀ ਅਤੇ ਕੁੱਲ ਆਮਦਨ ਕ੍ਰਮਵਾਰ 3,117 ਕਰੋੜ ਅਤੇ 9,890 ਕਰੋੜ ਰੁਪਏ ਦੀ ਦਰਜ ਕੀਤੀ ਜੋ ਕਿ ਵਿੱਤੀ ਵਰ੍ਹੇ 20 ਦੇ ਇਸੇ ਸਮੇਂ ਦੇ ਮੁਕਾਬਲੇ ਕ੍ਰਮਵਾਰ 23% ਅਤੇ 8% ਵੱਧ ਦਰਜ ਕੀਤੀ ਗਈ ਹੈ।
ਵਿੱਤੀ ਵਰ੍ਹੇ 21 ਦੇ ਪਹਿਲੇ ਅੱਧ ਦੀ ਛੇ ਮਹੀਨਿਆਂ ਦੀ ਮਿਆਦ ਲਈ, ਏਕੀਕ੍ਰਿਤ ਅਧਾਰ 'ਤੇ ਪੀਏਟੀ ਅਤੇ ਕੁੱਲ ਆਮਦਨ ਕ੍ਰਮਵਾਰ, 5,142 ਕਰੋੜ ਅਤੇ 19,648 ਕਰੋੜ ਰੁਪਏ ਹੈ, ਜੋ ਕਿ ਵਿੱਤੀ ਸਾਲ 20 ਦੀ ਇਸੇ ਮਿਆਦ ਦੇ ਸਬੰਧ ਵਿੱਚ ਲਗਭਗ 1% ਅਤੇ 6% ਵਧੇਰੇ ਹੈ, ਜਦਕਿ ਸਟੈਂਡ-ਅਲੋਨ ਅਧਾਰ ‘ਤੇ, ਪੀਏਟੀ ਅਤੇ ਕੁੱਲ ਆਮਦਨ ਕ੍ਰਮਵਾਰ 5,097 ਕਰੋੜ ਰੁਪਏ ਅਤੇ, 19,511 ਕਰੋੜ ਰੁਪਏ ਹੋਈ ਹੈ ਜੋ ਕਿ ਕ੍ਰਮਵਾਰ 3% ਅਤੇ 6% ਦੀ ਵਾਧਾ ਦਰ ਦਰਜ ਕਰਦੀਆਂ ਹਨ। ਕੰਪਨੀ ਨੇ ਤਕਰੀਬਨ 3,100 ਕਰੋੜ ਰੁਪਏ ਦਾ ਪੂੰਜੀ ਖਰਚਾ ਕੀਤਾ ਅਤੇ ਵਿੱਤੀ ਵਰ੍ਹੇ 21 ਦੀ ਦੂਸਰੀ ਤਿਮਾਹੀ ਦੇ ਦੌਰਾਨ ਏਕੀਕ੍ਰਿਤ ਅਧਾਰ ‘ਤੇ, 10,693 ਕਰੋੜ ਰੁਪਏ (ਐੱਫਈਆਰਵੀ ਨੂੰ ਛੱਡ ਕੇ) ਦੀ ਜਾਇਦਾਦ ਕੈਪੀਟਲਾਈਜ਼ ਕੀਤੀ।
ਇਸ ਤਿਮਾਹੀ ਦੇ ਦੌਰਾਨ ਪਾਵਰਗ੍ਰਿੱਡ ਨੇ ਕੋਵਿਡ -19 ਮਹਾਮਾਰੀ ਦੇ ਦੌਰਾਨ ਕਈ ਚੁਣੌਤੀਆਂ ਅਤੇ ਲੌਕਡਾਊਨ ਪਾਬੰਦੀਆਂ ਦੇ ਬਾਵਜੂਦ ਪੰਜ ਰਾਜਾਂ ਵਿੱਚੋਂ ਲੰਘਦੀ 1765 ਕਿਲੋਮੀਟਰ ਲੰਬੀ ±800 ਕੇਵੀ ਰਾਏਗੜ੍ਹ - ਪੁਗਲੂਰ ਐੱਚਵੀਡੀਸੀ ਟਰਾਂਸਮਿਸ਼ਨ ਲਾਈਨ, 400 ਕੇਵੀ ਡੀ/ਸੀ ਪੁਗਲੂਰ - ਅਰਸੁਰ ਅਤੇ 400 ਕੇਵੀ ਡੀ/ਸੀ ਪੁਗਲੂਰ – ਪੁਗਲੂਰ ਟ੍ਰਾਂਸਮਿਸ਼ਨ ਲਾਈਨਾਂ ਦੇ ਨਾਲ- ਨਾਲ ਵੱਕਾਰੀ 6000 ਮੈਗਾਵਾਟ ਦੇ ਬਾਇਪੋਲ -1 ਦੇ ਪੋਲ -1 ਨੂੰ ਸਥਾਪਤ ਕੀਤਾ। ਕਮਿਸ਼ਨ ਕੀਤੀਆਂ ਇਨ੍ਹਾਂ ਸਥਾਪਤੀਆਂ ਨਾਲ ਪੱਛਮੀ ਖੇਤਰ ਤੋਂ ਦੱਖਣੀ ਖੇਤਰ ਤੱਕ 1500 ਮੈਗਾਵਾਟ ਦੇ ਬਿਜਲੀ ਵਹਾਅ ਦੀ ਸੁਵਿਧਾ ਪ੍ਰਦਾਨ ਹੋਵੇਗੀ ਅਤੇ ਭਰੋਸੇਯੋਗ ਅਤੇ ਕੁਆਲਿਟੀ ਬਿਜਲੀ ਸਪਲਾਈ ਨੂੰ ਸੁਨਿਸ਼ਚਿਤ ਬਣਾਇਆ ਜਾ ਸਕੇਗਾ।
ਇਸ ਤਿਮਾਹੀ ਦੌਰਾਨ ਕਮਿਸ਼ਨ ਹੋਈਆਂ ਹੋਰ ਵੱਡੀਆਂ ਜਾਇਦਾਦਾਂ ਵਿੱਚ, 400 ਕੇਵੀ ਡੀ/ਸੀ ਐੱਨਐੱਨਟੀਪੀਐੱਸ - ਅਰਿਆਲੂਰ ਟਰਾਂਸਮਿਸ਼ਨ ਲਾਈਨ (ਟੀਐੱਲ), 400 ਕੇਵੀ ਡੀ/ਸੀ ਬਨਾਸਕਾਂਠਾ - ਰਾਧਨੇਸਦਾ ਟਰਾਂਸਮਿਸ਼ਨ ਲਾਈਨ (ਟੀਐੱਲ) ਅਤੇ ਪਾਵਰਗ੍ਰਿੱਡ ਦੇ ਗੋਰਖਪੁਰ, ਭੁੱਜ, ਰਾਧਨੇਸਦਾ, ਰਾਏਗੜ੍ਹ ਅਤੇ ਪੁਗਲੂਰ ਆਈਸੀਟੀ (ICTs) ਸਬ ਸਟੇਸ਼ਨ ਸ਼ਾਮਲ ਹਨ।
ਪਾਵਰਗ੍ਰਿੱਡ ਅਤੇ ਇਸਦੀਆਂ ਸਹਾਇਕ ਕੰਪਨੀਆਂ ਦੀ ਵਿੱਤੀ ਵਰ੍ਹੇ 21 ਦੇ ਪਹਿਲੇ ਅੱਧ ਦੇ ਅੰਤ ਤੱਕ, 168,140 ਸੀਕੇਐੱਮ (ckm) ਟ੍ਰਾਂਸਮਿਸ਼ਨ ਲਾਈਨਾਂ, 252 ਸਬ ਸਟੇਸ਼ਨਾਂ ਅਤੇ 419,800 ਐੱਮਵੀਏ ਤੋਂ ਵੱਧ ਟਰਾਂਸਮਿਸ਼ਨ ਸਮਰੱਥਾ ਦੀ ਭੌਤਿਕ ਜਾਇਦਾਦ ਹੈ।
ਆਧੁਨਿਕ ਟੈਕਨੋਲੋਜੀਕਲ ਸਾਧਨਾਂ ਅਤੇ ਤਕਨੀਕਾਂ ਨੂੰ ਅਪਨਾਉਣ, ਸਵੈਚਾਲਨ ਅਤੇ ਡਿਜੀਟਲ ਸਮਾਧਾਨਾਂ ਦੀ ਵਧੇਰੇ ਵਰਤੋਂ ਕਰਕੇ, ਪਾਵਰਗ੍ਰਿੱਡ ਨੇ ਵਿੱਤੀ ਵਰ੍ਹੇ 21 ਦੇ ਪਹਿਲੇ ਅੱਧ ਦੌਰਾਨ ਟਰਾਂਸਮਿਸ਼ਨ ਪ੍ਰਣਾਲੀ ਦੀ 99.83 ਪ੍ਰਤੀਸ਼ਤ ਔਸਤ ਉਪਲਬਧਤਾ ਬਰਕਰਾਰ ਰੱਖੀ।
*********
ਆਰਸੀਜੇ /ਐੱਮ
(Release ID: 1672317)
Visitor Counter : 149