ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਅਰੁਣਾਚਲ ਪ੍ਰਦੇਸ਼ ਦੇ ਸਕੂਲ ਜਾਣ ਵਾਲੇ ਬੱਚੇ ਖਾਦੀ ਦੇ ਮਾਸਕ ਪਹਿਨਣਗੇ

Posted On: 09 NOV 2020 2:44PM by PIB Chandigarh

ਅਰੁਣਾਚਲ ਪ੍ਰਦੇਸ਼ ਦੇ ਹਜ਼ਾਰਾਂ ਸਕੂਲੀ ਬੱਚੇ ਕੋਵਿਡ -19 ਦੇ ਲਾਕ-ਡਾਉਣ ਤੋਂ ਬਾਅਦ ਪਹਿਲੀ ਵਾਰ ਆਪਣੇ ਸਕੂਲ ਵਾਪਸ ਆਉਣ 'ਤੇ ਤਿਨ ਰੰਗਾ ਖਾਦੀ ਮਾਸਕ ਚਿਹਰੇ ਤੇ ਪਹਿਨਣਗੇ . ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਨੇ ਸਕੂਲੀ ਬੱਚਿਆਂ ਲਈ 60,000 ਉੱਚ ਪੱਧਰੀ ਖਾਦੀ ਸੂਤੀ ਫੇਸ ਮਾਸਕ ਦੀ ਸਪਲਾਈ ਕੀਤੀ ਹੈ ਕਿਉਂਕਿ ਅਰੁਣਾਚਲ ਪ੍ਰਦੇਸ਼ ਸਰਕਾਰ ਨੇ 16 ਨਵੰਬਰ ਤੋਂ ਸਕੂਲ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ।

 

 

ਇਹ ਖਰੀਦ ਆਰਡਰ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਪਹਿਲੀ ਮੌਕਾ ਹੈ ਜਦੋਂ ਉੱਤਰ-ਪੂਰਬੀ ਭਾਰਤ ਵਿਚ ਕਿਸੇ ਰਾਜ ਸਰਕਾਰ ਨੇ ਆਪਣੇ ਵਿਦਿਆਰਥੀਆਂ ਲਈ ਖਾਦੀ ਦੇ ਫੇਸ ਮਾਸਕ ਦੀ ਵੱਡੀ ਮਾਤਰਾ ਖਰੀਦੀ ਹੈ ਖਰੀਦ ਆਰਡਰ 3 ਨਵੰਬਰ ਨੂੰ ਜਾਰੀ ਕੀਤਾ ਗਿਆ ਸੀ ਅਤੇ ਕੇ.ਵੀ.ਆਈ.ਸੀ. ਨੇ ਸਰਕਾਰ ਨੂੰ ਤੁਰੰਤ ਲੋੜੀਂਦੇ ਮਾਸਕ ਦੀ ਸਪਲਾਈ ਸਿਰਫ 6 ਦਿਨਾਂ ਵਿਚ ਕਰ ਦਿੱਤੀ ਹੈ। ਮਾਸਕ ਦੀ ਸਮੇਂ ਸਿਰ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ, ਕੇ.ਵੀ.ਆਈ.ਸੀ. ਨੇ ਖੇਪ ਨੂੰ ਜਹਾਜਾਂ ਰਾਹੀ ਭੇਜਿਆ ਗਿਆ ਹੈ

 

ਕੇ.ਵੀ.ਆਈ.ਸੀ.ਨੇ ਅਰੁਣਾਚਲ ਪ੍ਰਦੇਸ਼ ਸਰਕਾਰ ਨੂੰ ਡਬਲ-ਲੇਅਰਡ, ਟ੍ਰਾਈ-ਕਲਰ ਕਾਟਨ ਫੇਸ ਮਾਸਕ ਮੁਹੱਈਆ ਕਰਵਾਏ ਹਨ ਅਤੇ ਇਸ ਦੇ ਲੋਗੋ ਨੂੰ ਮਾਸਕ 'ਤੇ .ਢੁਕਵਾਂ ਰੱਖਿਆ ਗਿਆ ਹੈ ਤਿਨ ਰੰਗ ਵਿਚ ਬਣੇ ਫੇਸ ਮਾਸਕ ਦਾ ਉਦੇਸ਼ ਵੀ ਵਿਦਿਆਰਥੀਆਂ ਵਿਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨਾ ਹੈ।

 

ਕੇ.ਵੀ.ਆਈ.ਸੀ.ਨੇ ਇਨ੍ਹਾਂ ਮਾਸਕਾਂ ਦੇ ਨਿਰਮਾਣ ਲਈ ਵਿਸ਼ੇਸ਼ ਤੌਰ 'ਤੇ ਡਬਲ ਟਵਿਸਟਡ ਖਾਦੀ ਫੈਬਰਿਕ ਦੀ ਵਰਤੋਂ ਕੀਤੀ ਹੈ ਕਿਉਂਕਿ ਇਹ 70% ਨਮੀ ਦੀ ਮਾਤਰਾ ਨੂੰ ਬਰਕਰਾਰ ਰੱਖਣ ਵਿਚ ਸਹਾਇਤਾ ਕਰਦਾ ਹੈ, ਨਾਲ ਹੀ, ਹਵਾ ਇਸ ਵਿਚ ਆਸਾਨੀ ਨਾਲ ਜਾ ਸਕਦੀ ਹੈ ਇਸ ਲਈ, ਇਹ ਮਾਸਕ ਚਮੜੀ ਦੇ ਅਨੁਕੂਲ ਹਨ ਅਤੇ ਲੰਬੇ ਸਮੇਂ ਦੀ ਵਰਤੋਂ ਲਈ ਉੱਚਿਤ ਹਨ ਖਾਦੀ ਸੂਤੀ ਫੇਸ ਮਾਸਕ ਧੋਣਯੋਗ, ਦੁਬਾਰਾ ਇਸਤੇਮਾਲ ਕੀਤੇ ਜਾਣ ਵਾਲੇ ਅਤੇ ਬਾਇਓਡੀਗਰੇਡੇਬਲ ਹਨ

ਰਾਜ ਸਰਕਾਰ ਵੱਲੋਂ ਜਾਰੀ ਖਰੀਦ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਅਰੁਣਾਚਲ ਪ੍ਰਦੇਸ਼ ਸਰਕਾਰ ਨੇ 16 ਨਵੰਬਰ 2020 ਤੋਂ 10 ਵੀਂ ਅਤੇ 12 ਵੀਂ ਜਮਾਤ ਲਈ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ ਅਤੇ ਨਾਲ ਹੀ ਸਕੂਲੀ ਬੱਚਿਆਂ ਲਈ ਕੇ.ਵੀ.ਆਈ.ਸੀ. ਵੱਲੋਂ 60,000 ਖਾਦੀ ਕਪਾਹ ਦੇ ਮਾਸਕ ਖਰੀਦਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਕੇ.ਵੀ.ਆਈ.ਸੀ. ਦੇ ਚੇਅਰਮੈਨ ਸ੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਸਰਕਾਰ ਨੂੰ ਫੇਸ ਮਾਸਕ ਦੀ ਸਪਲਾਈ ਲਈ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਕਿਉਂਕਿ ਇਹ ਉਨ੍ਹਾਂ ਵਿਦਿਆਰਥੀਆਂ ਲਈ ਸੀ ਜੋ 16 ਨਵੰਬਰ ਤੋਂ ਕਲਾਸ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ, " ਕੇ.ਵੀ.ਆਈ.ਸੀ. ਲਈ ਇਹ ਸਨਮਾਨ ਦੇਣ ਵਾਲਾ ਆਦੇਸ਼ ਹੈ ਅਤੇ ਇੰਨੇ ਵੱਡੇ ਆਰਡਰ ਨੇ ਖਾਦੀ ਕਾਰੀਗਰਾਂ ਨੂੰ ਵਾਧੂ ਨੌਕਰੀਆਂ ਦਿੱਤੀਆਂ ਹਨ। ਫੇਸ ਮਾਸਕ ਦੇ ਉੱਚਤਮ ਕੁਆਲਟੀ ਦੇ ਮਿਆਰ ਨੂੰ ਯਕੀਨੀ ਬਣਾਉਂਦੇ ਹੋਏ ਅਸੀਂ ਸਿਰਫ 6 ਦਿਨਾਂ ਵਿਚ ਆਰਡਰ ਦੀ ਸਪਲਾਈ ਕੀਤੀ ਹੈ "

 

ਮਹੱਤਵਪੂਰਣ ਗੱਲ ਇਹ ਹੈ ਕਿ ਕੇ.ਵੀ.ਆਈ.ਸੀ. ਨੇ ਇਸ ਸਾਲ ਅਪ੍ਰੈਲ ਵਿੱਚ ਲਾਂਚ ਹੋਣ ਤੋਂ ਬਾਅਦ 6 ਮਹੀਨਿਆਂ ਵਿੱਚ 23 ਲੱਖ ਫੇਸ ਮਾਸਕ ਵੇਚੇ ਹਨ ਫੇਸ ਮਾਸਕ ਦੀ ਅਰਾਮਦਾਇਕ ਅਤੇ ਉੱਚ ਕੁਆਲਟੀ ਦੇ ਕਾਰਨ ਕੇ.ਆਈ.ਵੀ.ਸੀ. ਨੂੰ ਇੰਡੀਅਨ ਰੈਡ ਕਰਾਸ ਸੁਸਾਇਟੀ ਵੱਲੋਂ ਕਈ ਥੋਕ ਆਰਡਰ ਮਿਲੇ ਹਨ ਜਿਨ੍ਹਾਂ ਵਿੱਚ 12.30 ਲੱਖ ਫੇਸ ਮਾਸਕ ਸ਼ਾਮਲ ਹਨ। ਇਸ ਨੂੰ ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਦੇ ਦਫ਼ਤਰ, ਕਈ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਦੇ ਮੰਤਰਾਲਿਆਂ ਅਤੇ ਪੀਐਸਯੂ ਵੱਲੋਂ ਆਮ ਲੋਕਾਂ ਤੋਂ ਇਲਾਵਾ ਦੁਹਰਾਉਣ ਦੇ ਆਦੇਸ਼ ਵੀ ਪ੍ਰਾਪਤ ਹੋਏ ਹਨ

 

*****

ਆਰ ਸੀ ਜੇ / ਆਰ ਐਨ ਐਮ / ਆਈ



(Release ID: 1671601) Visitor Counter : 152