ਸੱਭਿਆਚਾਰ ਮੰਤਰਾਲਾ

ਕੇਂਦਰੀ ਸੱਭਿਆਚਾਰ ਮੰਤਰੀ (ਆਈ/ਸੀ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਭਲਕੇ ਤੋਂ ਅਜਾਇਬ ਘਰ, ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ ਦੇ ਮੁੜ ਖੋਲ੍ਹੇ ਜਾਣ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਨੈਸ਼ਨਲ ਮਿਊਜ਼ੀਅਮ ਦਾ ਦੌਰਾ ਕੀਤਾ

Posted On: 09 NOV 2020 6:54PM by PIB Chandigarh

ਕੇਂਦਰੀ ਸੱਭਿਆਚਾਰ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਨੈਸ਼ਨਲ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਐੱਸਓਪੀ ਅਨੁਸਾਰ ਭਲਕੇ 10 ਨਵੰਬਰ ਤੋਂ ਅਜਾਇਬ ਘਰ, ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ ਦੇ ਦੁਬਾਰਾ ਖੋਲ੍ਹੇ ਜਾਣ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ।

ਇਸ ਦੌਰਾਨ ਮੰਤਰੀ ਨੇ ਕਿਹਾ ਕਿ ਭਲਕੇ ਤੋਂ ਅਜਾਇਬ ਘਰ, ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ ਨੂੰ ਦੁਬਾਰਾ ਖੋਲ੍ਹਣ ਲਈ ਵਿਸਥਾਰਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਮੱਦੇਨਜ਼ਰ ਨੈਸ਼ਨਲ ਮਿਊਜ਼ੀਅਮ ਵਲੋਂ ਕੀਤੇ ਪ੍ਰਬੰਧਾਂ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਤਿਆਰੀਆਂ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਇਸ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ਿਕਰ ਕੀਤਾ ਕਿ ਨੈਸ਼ਨਲ ਮਿਊਜ਼ੀਅਮ ਨੇ ਔਨਲਾਈਨ ਟਿਕਟਾਂ, ਪ੍ਰਵੇਸ਼ ਦੁਆਰ 'ਤੇ ਤਾਪਮਾਨ ਦੀ ਜਾਂਚ ਜਿਹੇ ਕਈ ਸਾਵਧਾਨੀ ਦੇ ਉਪਾਅ ਕੀਤੇ ਹਨ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਬੰਧ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੇ ਸੁਝਾਅ ਦੇਣ ਅਤੇ ਇਸ ਪ੍ਰਕਿਰਿਆ ਵਿਚ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ।

Capture.JPG

https://static.pib.gov.in/WriteReadData/userfiles/image/IMG_20201109_164045_copy_2464x1562DA0P.jpg

https://static.pib.gov.in/WriteReadData/userfiles/image/IMG_20201109_163805_copy_2464x16672RVW.jpg

 

https://static.pib.gov.in/WriteReadData/userfiles/image/PKP_0170_copy_2464x16322C5Q.jpg

ਗ੍ਰਿਹ ਮੰਤਰਾਲੇ ਦੇ ਅਨਲੌਕ 5.0 ਦਿਸ਼ਾ ਨਿਰਦੇਸ਼ਾਂ ਦੇ ਅਧਾਰ 'ਤੇ, ਅਤੇ ਸੱਭਿਆਚਾਰ ਅਤੇ ਰਚਨਾਤਮਕ ਉਦਯੋਗ ਦੇ ਵੱਖ ਵੱਖ ਹਿਤਧਾਰਕਾਂ ਤੋਂ ਪ੍ਰਾਪਤ ਸੁਝਾਵਾਂ ਨੂੰ ਵਿਚਾਰਨ ਤੋਂ ਬਾਅਦ, ਸੱਭਿਆਚਾਰ ਮੰਤਰਾਲੇ ਨੇ "ਅਜਾਇਬ ਘਰ, ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀ ਦੇ ਮੁੜ ਖੋਲ੍ਹਣ" ਲਈ ਵਿਸਥਾਰਤ ਐਸਓਪੀ ਜਾਰੀ ਕੀਤੇ। 

ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਅਜਾਇਬ ਘਰ, ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ (ਆਰਜ਼ੀ ਅਤੇ ਸਥਾਈ ਦੋਵੇਂ ਤਰ੍ਹਾਂ) ਦੇ ਪ੍ਰਬੰਧਨ ਦੇ ਨਾਲ-ਨਾਲ ਇਹਨਾਂ ਸਥਾਨਾਂ 'ਤੇ ਆਉਣ ਵਾਲੇ ਸੈਲਾਨੀਆਂ ਨੂੰ ਵਲੋਂ ਵੀ ਕੀਤੀ ਜਾਵੇਗੀ। ਅਜਾਇਬ ਘਰ, ਪ੍ਰਦਰਸ਼ਨੀਆਂ ਅਤੇ ਆਰਟ ਗੈਲਰੀਆਂ ਵਿਚ ਢੁਕਵੀਂ ਸਾਫ-ਸਫਾਈ, ਟਿਕਟਾਂ ਦੀ ਖਰੀਦ ਅਤੇ ਯਾਤਰੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। 

ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਅਜਾਇਬ ਘਰ ਅਤੇ/ਜਾਂ ਆਰਟ ਗੈਲਰੀਆਂ ਕੰਟੈਨਮੈਂਟ ਜ਼ੋਨਾਂ ਦੇ ਅੰਦਰ ਨਹੀਂ ਖੁੱਲਣਗੀਆਂ। ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ ਆਪਣੇ ਖੇਤਰ ਮੁਲਾਂਕਣ ਦੇ ਅਨੁਸਾਰ ਵਾਧੂ ਉਪਾਵਾਂ ਦੇ ਪ੍ਰਸਤਾਵ 'ਤੇ ਵਿਚਾਰ ਕਰ ਸਕਦੀਆਂ ਹਨ। 

ਕੋਵਿਡ -19 ਪ੍ਰਬੰਧਨ ਲਈ ਰਾਸ਼ਟਰੀ ਨਿਰਦੇਸ਼ ਅਤੇ ਗ੍ਰਿਹ ਮੰਤਰਾਲੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ, ਆਦਿ ਵਲੋਂ ਜਾਰੀ ਕੀਤੇ ਗਏ ਢੁਕਵੇਂ  ਦਿਸ਼ਾ ਨਿਰਦੇਸ਼ਾਂ ਦੀ ਸਾਰੀ ਗਤੀਵਿਧੀਆਂ ਅਤੇ ਕਾਰਜਾਂ ਦੌਰਾਨ ਸਖਤੀ ਨਾਲ ਪਾਲਣਾ ਕੀਤੀ ਜਾਏਗੀ।

ਇਹ ਦਿਸ਼ਾ ਨਿਰਦੇਸ਼ ਤੁਰੰਤ ਲਾਗੂ ਹੋਣਗੇ ਅਤੇ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਜਦ ਕਿ ਸੱਭਿਆਚਾਰ ਮੰਤਰਾਲੇ ਅਧੀਨ ਅਜਾਇਬ ਘਰ, ਪ੍ਰਦਰਸ਼ਨੀਆਂ ਅਤੇ ਆਰਟ ਗੈਲਰੀਆਂ 10 ਨਵੰਬਰ, 2020 ਤੋਂ ਦੁਬਾਰਾ ਖੋਲ੍ਹੀਆਂ ਜਾਣਗੀਆਂ, ਹੋਰ ਸਹੂਲਤਾਂ ਅਨੁਸਾਰ ਅਤੇ ਸਬੰਧਤ ਰਾਜ/ਸ਼ਹਿਰ/ਸਥਾਨਕ ਕਾਨੂੰਨਾਂ, ਨਿਯਮਾਂ ਅਤੇ ਨਿਯਮਾਂ/ਲਾਗੂ ਹੋਣ ਤੇ ਅਨਲੌਕ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੜ ਖੋਲ੍ਹੀਆਂ ਜਾ ਸਕਦੀਆਂ ਹਨ।

ਕੋਵਿਡ -19 ਦੇ ਪ੍ਰਸਾਰ ਨੂੰ ਰੋਕਣ ਲਈ ਬਚਾਅ ਦੇ ਉਪਾਵਾਂ 'ਤੇ "ਅਜਾਇਬ ਘਰ, ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ ਦੇ ਦੁਬਾਰਾ ਖੋਲ੍ਹੇ ਜਾਣ" ਲਈ ਐਸਓਪੀਜ਼ ਲਈ ਕਿਰਪਾ ਕਰਕੇ ਇਥੇ ਕਲਿੱਕ ਕਰੋ। 

https://static.pib.gov.in/WriteReadData/userfiles/SOPsMuseums&ArtGalleries5112020.pdf

                                                                                          ***

ਐਨਬੀ/ਕੇਪੀ



(Release ID: 1671548) Visitor Counter : 173