ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੱਖਿਆ ਮੰਤਰੀ ਅਤੇ ਰੋਡ ਟਰਾਂਸਪੋਰਟ ਮੰਤਰੀ ਨੇ ਯਾਤਰੀ ਬੱਸਾਂ ਲਈ ਡੀਆਰਡੀਓ ਵਿਕਸਿਤ ਫਾਇਰ ਡਿਟੈਕਸ਼ਨ ਐਂਡ ਸਪਰੈਸ਼ਨ ਸਿਸਟਮ (ਐੱਫਡੀਐੱਸਐੱਸ) ਦਾ ਪ੍ਰਦਰਸ਼ਨ ਦੇਖਿਆ

Posted On: 09 NOV 2020 4:18PM by PIB Chandigarh

ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ 09 ਨਵੰਬਰ, 2020 ਨੂੰ ਇੱਥੇ ਡੀਆਰਡੀਓ ਭਵਨ ਵਿਖੇ ਯਾਤਰੀ ਬੱਸਾਂ ਲਈ ਡੀਆਰਡੀਓ ਦੁਆਰਾ ਵਿਕਸਿਤ ਫਾਇਰ ਡਿਟੈਕਸ਼ਨ ਐਂਡ ਸਪਰੈਸ਼ਨ ਸਿਸਟਮ (ਐੱਫਡੀਐੱਸਐੱਸ) ਦੇ ਪ੍ਰਦਰਸ਼ਨ ਨੂੰ ਦੇਖਿਆ। ਇੰਜਣ ਅੱਗ ਲਈ ਪੈਸੇਂਜਰ ਕਪਾਰਟਮੈਂਟ ਅਤੇ ਏਯਰੋਸੋਲ ਅਧਾਰਿਤ ਐੱਫਡੀਐੱਸਐੱਸ ਲਈ ਵਾਟਰ ਮਿਸਟ ਅਧਾਰਿਤ ਐੱਫਡੀਐੱਸਐੱਸ ਤੇ ਪ੍ਰਦਰਸ਼ਿਤ ਕੀਤੇ ਗਏ। ਉਨ੍ਹਾਂ ਨੂੰ ਵਿਭਿੰਨ ਹੋਰ ਪ੍ਰੋਗਰਾਮਾਂ ਅਤੇ ਪ੍ਰਾਣਲੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

 

 

ਡੀਆਰਡੀਓ ਦੇ ਸੈਂਟਰ ਫਾਰ ਫਾਇਰ ਐਕਸਪਲੋਟਿਵ ਐਂਡ ਐਨਵਾਇਰਮੈਂਟ ਸੇਫਟੀ (ਸੀਐੱਫਈਈਐੱਸ), ਦਿੱਲੀ ਨੇ ਟੈਕਨੋਲੋਜੀ ਤਿਆਰ ਕੀਤੀ ਹੈ, ਜੋ 30 ਸੈਕਿੰਡ ਤੋਂ ਵੀ ਘੱਟ ਸਮੇਂ ਵਿਚ ਯਾਤਰੀ ਕੰਪਾਰਟਮੈਂਟ ਵਿੱਚ ਲੱਗੀ ਅੱਗ ਦਾ ਪਤਾ ਲਗਾ ਸਕਦੀ ਹੈ ਅਤੇ ਫਿਰ ਇਸ ਨੂੰ 60 ਸੈਕਿੰਡ ਵਿੱਚ ਦਬਾ ਦਿੰਦੀ ਹੈ ਜਿਸ ਨਾਲ ਜਾਨ ਅਤੇ ਜਾਇਦਾਦ ਦੇ ਜੋਖ਼ਿਮ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਯਾਤਰੀ ਡੱਬੇ ਲਈ ਐੱਫਡੀਐੱਸਐੱਸ ਵਿੱਚ 80 ਲੀਟਰ ਸਮਰੱਥਾ ਵਾਲੀ ਪਾਣੀ ਦੀ ਟੈਂਕੀ, ਇੱਕ 6.8 ਕਿਲੋ ਨਾਈਟ੍ਰੋਜਨ ਸਿਲੰਡਰ ਦਾ ਦਬਾਅ ਹੈ ਜਿਸ ਨੂੰ ਬੱਸ ਵਿੱਚ ਢੁਕਵੀਂ ਜਗ੍ਹਾ 'ਤੇ 200 ਬਾਰ ਸਥਾਪਿਤ (200 bar installed) ਕੀਤਾ ਗਿਆ ਹੈ ਅਤੇ ਯਾਤਰੀ ਡੱਬੇ ਦੇ ਅੰਦਰ 16 ਨੰਬਰ ਐਟੋਮਾਈਜ਼ਰ ਵਾਲੇ ਟਿਊਬਿੰਗ ਦਾ ਇੱਕ ਨੈੱਟਵਰਕ ਹੈ। ਇੰਜਣ ਲਈ ਐੱਫਡੀਐੱਸਐੱਸ ਵਿੱਚ ਏਰੋਸੋਲ ਜਨਰੇਟਰ ਸ਼ਾਮਲ ਹੁੰਦਾ ਹੈ ਜਿਸ ਨਾਲ ਸਿਸਟਮ ਐਕਟੀਵੇਸ਼ਨ ਦੇ 5 ਸਕਿੰਟ ਦੇ ਅੰਦਰ ਅੱਗ ਨੂੰ ਦਬਾਇਆ ਜਾ ਸਕਦਾ ਹੈ।

 

 

ਸੀਐੱਫਈਈਐੱਸ ਵਿੱਚ ਅੱਗ ਬੁਝਾਉਣ ਦੇ ਜੋਖਿਮਾਂ ਦਾ ਅਨੁਮਾਨ, ਅੱਗ ਬਝਾਉਣ ਦੇ ਵਿਭਿੰਨ ਮਾਧਿਅਮ, ਮਾਡਲਿੰਗ ਅਤੇ ਸਿਮੁਲੇਸ਼ਨ ਦਾ ਉਪਯੋਗ ਕਰਨ ਦੇ ਖੇਤਰਾਂ ਵਿੱਚ ਵਿਲੱਖਣ ਯੋਗਤਾ ਹੈ।

 

ਉਨ੍ਹਾਂ ਨੇ ਬੈਟਲ ਟੈਂਕਾਂ, ਸਮੁੰਦਰੀ ਜਹਾਜ਼ਾਂ ਅਤੇ ਪਣਡੁੱਬੀਆਂ ਲਈ ਸਿਸਟਮ ਤਿਆਰ ਕੀਤਾ ਹੈ। ਯਾਤਰੀ ਬੱਸਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਹੱਲ ਮੁਹੱਈਆ ਕਰਾਉਣ ਲਈ ਸੀਐੱਫਈਈਐੱਸ ਦੁਆਰਾ ਸਰਗਰਮ ਅੱਗ ਸੁਰੱਖਿਆ ਪ੍ਰਣਾਲੀ ਨੂੰ ਡਿਫੈਂਸ ਸਪਿਨ-ਆਵ੍ ਟੈਕਨੋਲੋਜੀ ਵਜੋਂ ਵਿਕਸਿਤ ਕੀਤਾ ਗਿਆ ਹੈ। ਹਾਲਾਂਕਿ, ਅੱਗ ਦਾ ਖ਼ਤਰਾ ਸਾਰੇ ਵਾਹਨਾਂ ਵਿੱਚ ਮੌਜੂਦ ਹੈ, ਸਭ ਤੋਂ ਵੱਧ ਚਿੰਤਾ ਵਿਸ਼ੇਸ਼ ਵਾਹਨਾਂ ਖਾਸ ਕਰਕੇ ਸਕੂਲ ਬੱਸਾਂ ਅਤੇ ਲੰਬੀ ਦੂਰੀ ਦੀ ਯਾਤਰਾ ਲਈ ਸਲੀਪਰ ਕੋਚਾਂ ਤੋਂ ਪੈਦਾ ਹੁੰਦੀ ਹੈ। ਮੌਜੂਦਾ ਸਮੇਂ ਤੱਕ ਅੱਗ ਦੀ ਸੁਰੱਖਿਆ ਲਈ ਸਿਰਫ਼ ਇੰਜਣ ਦੀ ਅੱਗ ਨੂੰ ਹੀ ਕੰਟਰੋਲ ਕੀਤਾ ਜਾਂਦਾ ਹੈ।

 

 

 

ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਵਿਗਿਆਨੀਆਂ ਦੀ ਟੀਮ ਦੀ ਨਵੀਨਤਮ ਪ੍ਰਾਪਤੀ ਦੀ ਸ਼ਲਾਘਾ ਕੀਤੀ।

 

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਐੱਫਡੀਐੱਸਐੱਸ ਦੇ ਵਿਕਾਸ ਨੂੰ ਬੱਸ ਯਾਤਰੀਆਂ ਦੀ ਸੁਰੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ। ਉਨ੍ਹਾਂ ਇਸ ਤੱਥ 'ਤੇ ਤਸੱਲੀ ਜ਼ਾਹਰ ਕੀਤੀ ਕਿ ਅੱਗ ਸੁਰੱਖਿਆ ਨੇ ਡੀਆਰਡੀਓ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਅਤੇ ਕਿਹਾ ਕਿ ਵਿਕਾਸ ਨੂੰ ਅੱਗੇ ਲਿਜਾਣਾ ਬਹੁਤ ਜ਼ਰੂਰੀ ਹੋਵੇਗਾ।

 

ਡੀਆਰਡੀਓ ਦੇ ਚੇਅਰਮੈਨ ਅਤੇ ਡੀਡੀਆਰ ਐਂਡ ਡੀ ਦੇ ਸੱਕਤਰ, ਡਾ. ਜੀ ਸਤੀਸ਼ ਰੈੱਡੀ ਨੇ ਇਸ ਉਪਰਾਲੇ ਲਈ ਡੀਆਰਡੀਓ ਵਿਗਿਆਨੀਆਂ ਨੂੰ ਵਧਾਈ ਦਿੱਤੀ।

 

***

 

ਆਰਸੀਜੇ/ਜੇਕੇ/ਆਈਏ



(Release ID: 1671533) Visitor Counter : 200