ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤ ਦੇ ਕੇਸਰ ਦੇ ਕਟੋਰੇ ਦਾ ਉੱਤਰ ਪੂਰਬ ਤੱਕ ਵਿਸਤਾਰ
ਐੱਨਈਸੀਟੀਏਆਰ ਨੇ ਉੱਤਰ-ਪੂਰਬੀ ਖੇਤਰ ਵਿੱਚ ਕੇਸਰ ਦੀ ਖੇਤੀ ਦੀ ਸੰਭਾਵਨਾ ਦੀ ਪੜਚੋਲ ਕਰਨ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ
ਪੰਪੋਰ (ਕਸ਼ਮੀਰ) ਅਤੇ ਯਾਂਗਯਾਂਗ (ਸਿੱਕਮ) ਵਿੱਚ ਮੌਸਮ ਅਤੇ ਭੂਗੋਲਿਕ ਸਥਿਤੀਆਂ ਦੀ ਸਮਾਨਤਾ ਕਾਰਨ ਯਾਂਗਯਾਂਗ ਵਿੱਚ ਕੇਸਰ ਦੀ ਨਮੂਨੇ ਦੀ ਖੇਤੀ ਸਫਲ ਹੋ ਰਹੀ ਹੈ
ਕੇਸਰ ਦੀ ਖੇਤੀ ਨੂੰ ਬਿਹਤਰ ਬਣਾਉਣ ਲਈ ਕੇਸਰ ਬਾਰੇ ਨੈਸ਼ਨਲ ਮਿਸ਼ਨ ਵਲੋਂ ਕਈ ਉਪਾਵਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ
Posted On:
09 NOV 2020 3:02PM by PIB Chandigarh
ਕੇਸਰ ਕਟੋਰਾ, ਜੋ ਹੁਣ ਤੱਕ ਕਸ਼ਮੀਰ ਤੱਕ ਸੀਮਤ ਸੀ, ਜਲਦੀ ਹੀ ਭਾਰਤ ਦੇ ਉੱਤਰ ਪੂਰਬ ਤੱਕ ਫੈਲ ਸਕਦਾ ਹੈ। ਬੀਜ ਤੋਂ ਤਿਆਰ ਕੀਤੇ ਪੌਦੇ ਕਸ਼ਮੀਰ ਤੋਂ ਸਿੱਕਮ ਲਿਜਾਏ ਗਏ ਸਨ ਅਤੇ ਵਾਤਾਵਰਣ ਅਨੁਕੂਲ ਕੀਤੇ ਗਏ ਇਨ੍ਹਾਂ ਪੌਦਿਆਂ ਉੱਤੇ ਹੁਣ, ਇਸ ਉੱਤਰ-ਪੂਰਬੀ ਰਾਜ ਦੇ ਦੱਖਣੀ ਹਿੱਸੇ ਵਿੱਚ ਸਥਿਤ ਯਾਂਗਯਾਂਗ ਵਿੱਚ, ਫੁੱਲ ਲੱਗ ਰਹੇ ਹਨ।
ਕੇਸਰ ਉਤਪਾਦਨ ਲੰਬੇ ਸਮੇਂ ਤੋਂ ਜੰਮੂ-ਕਸ਼ਮੀਰ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਸੀਮਿਤ ਭੂਗੋਲਿਕ ਖੇਤਰ ਤੱਕ ਹੀ ਸੀਮਿਤ ਰਿਹਾ ਹੈ। ਪੰਪੋਰ ਖੇਤਰ, ਭਾਰਤ ਵਿਚ, ਜਿਸ ਨੂੰ ਆਮ ਤੌਰ 'ਤੇ ਕਸ਼ਮੀਰ ਦਾ ਸੈਫਰੋਨ ਬਾਉਲ ਕਿਹਾ ਜਾਂਦਾ ਹੈ ਦਾ, ਕੇਸਰ ਉਤਪਾਦਨ ਵਿੱਚ ਮੁੱਖ ਯੋਗਦਾਨ ਹੈ, ਉਸ ਤੋਂ ਬਾਅਦ ਬਡਗਾਮ, ਸ੍ਰੀਨਗਰ ਅਤੇ ਕਿਸ਼ਤਵਾੜ ਜ਼ਿਲ੍ਹਿਆਂ ਦਾ ਵੀ ਯੋਗਦਾਨ ਹੈ। ਕੇਸਰ ਪ੍ਰੰਪਰਾਗਤ ਰੂਪ ਵਿੱਚ ਪ੍ਰਸਿੱਧ ਕਸ਼ਮੀਰੀ ਪਕਵਾਨਾਂ ਨਾਲ ਜੁੜਿਆ ਰਿਹਾ ਹੈ। ਇਸ ਦੀ ਮੈਡੀਸਿਨਲ ਮਹੱਤਤਾ ਨੂੰ ਕਸ਼ਮੀਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਮੰਨਿਆ ਜਾਂਦਾ ਸੀ। ਕਿਉਂਕਿ ਕਸ਼ਮੀਰ ਵਿੱਚ ਕੇਸਰ ਦੀ ਖੇਤੀ ਬਹੁਤ ਹੀ ਖ਼ਾਸ ਇਲਾਕਿਆਂ ਤੱਕ ਸੀਮਿਤ ਸੀ, ਇਸ ਦਾ ਉਤਪਾਦਨ ਸੀਮਿਤ ਹੀ ਰਿਹਾ। ਹਾਲਾਂਕਿ ਕੇਸਰ ਬਾਰੇ ਰਾਸ਼ਟਰੀ ਮਿਸ਼ਨ (National Mission on Saffron) ਨੇ ਕੇਸਰ ਦੀ ਖੇਤੀ ਨੂੰ ਬਿਹਤਰ ਬਣਾਉਣ ਲਈ ਕਈ ਉਪਾਵਾਂ ‘ਤੇ ਧਿਆਨ ਕੇਂਦ੍ਰਿਤ ਕੀਤਾ, ਪਰ ਉਪਾਅ ਅਜੇ ਵੀ ਕਸ਼ਮੀਰ ਦੇ ਕੁਝ ਖਾਸ ਖੇਤਰਾਂ ਤੱਕ ਹੀ ਸੀਮਿਤ ਸਨ।
ਨੌਰਥ ਈਸਟ ਸੈਂਟਰ ਫਾਰ ਟੈਕਨੋਲੋਜੀ ਐਪਲੀਕੇਸ਼ਨ ਐਂਡ ਰੀਚ (ਐੱਨਈਸੀਟੀਏਆਰ), ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਅਧੀਨ ਇੱਕ ਖੁਦਮੁਖਤਿਆਰੀ ਸੰਸਥਾ, ਨੇ ਉਨ੍ਹਾਂ ਹੀ ਗੁਣਾਂ ਅਤੇ ਵਧੇਰੇ ਮਾਤਰਾ ਦੇ ਨਾਲ, ਭਾਰਤ ਦੇ ਉੱਤਰ-ਪੂਰਬੀ ਖੇਤਰ ਵਿੱਚ ਕੇਸਰ ਦੀ ਖੇਤੀ ਦੀ ਸੰਭਾਵਨਾ ਦੀ ਪੜਚੋਲ ਕਰਨ ਲਈ ਇੱਕ ਪਾਇਲਟ ਪ੍ਰੋਜੈਕਟ ਦਾ ਸਮਰਥਨ ਕੀਤਾ।
ਸਿੱਕਮ ਸੈਂਟਰਲ ਯੂਨੀਵਰਸਿਟੀ ਦੇ ਬੋਟਨੀ ਅਤੇ ਬਾਗਬਾਨੀ ਵਿਭਾਗ ਨੇ ਸਿੱਕਮ ਦੇ ਯਾਂਗਯਾਂਗ ਦੀ ਮਿੱਟੀ ਅਤੇ ਅਸਲ ਪੀਐੱਚ ਹਾਲਤਾਂ ਨੂੰ ਸਮਝਣ ਲਈ ਟੈਸਟ ਕੀਤੇ ਅਤੇ ਇਨ੍ਹਾਂ ਨੂੰ ਕਸ਼ਮੀਰ ਦੇ ਕੇਸਰ ਦੀ ਖੇਤੀ ਵਾਲੇ ਸਥਾਨਾਂ ਦੀ ਤੁਲਨਾ ਵਿੱਚ ਇੱਕੋ ਜਿਹਾ ਪਾਇਆ। ਵਿਭਾਗ ਦੁਆਰਾ ਕੇਸਰ ਦੇ ਬੀਜ / ਕੋਰਮ ਖਰੀਦੇ ਗਏ ਅਤੇ ਇਨ੍ਹਾਂ ਨੂੰ ਹਵਾਈ ਮਾਰਗ ਜ਼ਰੀਏ ਕਸ਼ਮੀਰ ਤੋਂ ਯਾਂਗਯਾਂਗ ਵਾਲੇ ਸਥਾਨ 'ਤੇ ਪਹੁੰਚਾਇਆ ਗਿਆ। ਯੂਨੀਵਰਸਿਟੀ ਦੀ ਫੈਕਲਟੀ ਦੇ ਨਾਲ-ਨਾਲ ਇਸ ਕੰਮ ਵਿੱਚ ਇੱਕ ਕੇਸਰ ਉਤਪਾਦਕ ਨੂੰ ਸ਼ਾਮਲ ਕਰਕੇ ਖੇਤੀ ਦੀ ਪੂਰੀ ਪ੍ਰਕਿਰਿਆ ਦੀ ਦੇਖਭਾਲ਼ ਦੇ ਕੰਮ ਵਿੱਚ ਲਗਾਇਆ ਗਿਆ ਸੀ।
ਕੋਰਮ ਦੀ ਸਤੰਬਰ ਅਤੇ ਅਕਤੂਬਰ ਦੇ ਮਹੀਨੇ ਦੌਰਾਨ ਸਿੰਚਾਈ ਕੀਤੀ ਗਈ ਸੀ, ਜਿਸ ਨਾਲ ਸਮੇਂ ਸਿਰ ਕੋਰਮ ਫੁੱਟਣ ਅਤੇ ਫੁੱਲਾਂ ਦੀ ਚੰਗੀ ਪੈਦਾਵਾਰ ਨੂੰ ਯਕੀਨੀ ਬਣਾਇਆ ਗਿਆ ਹੈ। ਪੰਪੋਰ (ਕਸ਼ਮੀਰ) ਅਤੇ ਯਾਂਗਯਾਂਗ (ਸਿੱਕਮ) ਵਿੱਚ ਮੌਸਮ ਅਤੇ ਭੂਗੋਲਿਕ ਸਥਿਤੀਆਂ ਦੀ ਸਮਾਨਤਾ ਨਾਲ ਯਾਂਗਯਾਂਗ ਵਿਚ ਕੇਸਰ ਦੀ ਨਮੂਨੇ ਦੀ ਖੇਤੀ ਸਫਲ ਹੋਈ ਹੈ।
ਪ੍ਰੋਜੈਕਟ ਵਿੱਚ ਵਾਢੀ ਤੋਂ ਬਾਅਦ ਦੇ ਪ੍ਰਬੰਧਨ ਅਤੇ ਕੇਸਰ ਦੇ ਮੁੱਲ ਵਧਾਉਣ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ ਤਾਂ ਜੋ ਗੁਣਵੱਤਾ ਵਾਲਾ ਕੇਸਰ ਸੁਕਾਇਆ ਜਾ ਸਕੇ ਅਤੇ ਦਕਸ਼ ਵਾਢੀ ਪ੍ਰੋਸੈਸਿੰਗ ਕੇਸਰ ਦੀ ਰਿਕਵਰੀ ਵਿਚ ਸੁਧਾਰ ਕਰੇ ਅਤੇ ਇਸ ਦੇ ਉਤਪਾਦਨ ਵਿਚ ਸੁਧਾਰ ਹੋ ਸਕੇ।
ਇਸ ਤੋਂ ਇਲਾਵਾ, ਮਾਈਕ੍ਰੋ ਫੂਡ ਐਂਟਰਪ੍ਰਾਈਜਜ਼ ਦੇ ਨਾਲ-ਨਾਲ ਉੱਤਰ ਪੂਰਬੀ ਖੇਤਰ ਦੇ ਹੋਰ ਹਿੱਸਿਆਂ ਵਿੱਚ ਤੁਰੰਤ ਨਤੀਜਿਆਂ ਅਤੇ ਐਕਸਟ੍ਰਾਪੋਲੇਸ਼ਨ ਲਈ ਮਿੱਟੀ ਪ੍ਰੀਖਣ, ਗੁਣਵੱਤਾ, ਮਾਤਰਾ ਅਤੇ ਸੰਭਾਵਿਤ ਮੁੱਲ ਵਾਧੇ ਸਮੇਤ ਸਾਰੇ ਮਾਪਦੰਡਾਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਅਤੇ ਟੈਸਟਿੰਗ ਦੀ ਯੋਜਨਾ ਬਣਾਈ ਗਈ ਹੈ।
*********
ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)
(Release ID: 1671531)
Visitor Counter : 225