ਰੱਖਿਆ ਮੰਤਰਾਲਾ

ਭਾਰਤ-ਚੀਨ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਦਾ 8 ਵਾਂ ਗੇੜ

Posted On: 08 NOV 2020 8:10AM by PIB Chandigarh

6 ਨਵੰਬਰ ਨੂੰ ਭਾਰਤ-ਚੀਨ ਕੋਰ ਕਮਾਂਡਰ ਪੱਧਰ ਦੀ 8 ਵੀਂ ਗੇੜ ਦੀ ਮੀਟਿੰਗ ਚੁਸ਼ੂਲ ਵਿੱਚ ਹੋਈ। ਦੋਵਾਂ ਧਿਰਾਂ ਨੇ ਭਾਰਤ-ਚੀਨ ਸਰਹੱਦੀ ਖੇਤਰਾਂ ਦੇ ਪੱਛਮੀ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ ਨਾਲ ਲਗਦੇ ਇਲਾਕਿਆਂ ਵਿੱਚ ਡਿਸਐਂਗੇਜਮੈਂਟ ਬਾਰੇ ਸੁਭਾਵਿਕ, ਡੂੰਘਾਈ ਅਤੇ ਉਸਾਰੂ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਦੋਵਾਂ ਧਿਰਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਬਣੀ ਮਹੱਤਵਪੂਰਨ ਸਹਿਮਤੀ ਨੂੰ ਗੰਭੀਰਤਾ ਤੇ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀਆਂ ਫਰੰਟ ਲਾਈਨ ਫੌਜਾਂ ਵੱਲੋਂ ਸੰਜਮ ਵਰਤਣ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਗਲਤਫਹਿਮੀ ਅਤੇ ਗਲਤ ਅਨੁਮਾਨ ਤੋਂ ਬਚਿਆ ਜਾ ਸਕੇ। ਦੋਵਾਂ ਧਿਰਾਂ ਨੇ ਸੈਨਿਕ ਅਤੇ ਕੂਟਨੀਤਕ ਚੈਨਲਾਂ ਰਾਹੀਂ ਗੱਲਬਾਤ ਅਤੇ ਸੰਚਾਰ ਨੂੰ ਬਣਾਈ ਰੱਖਣ ਤੇ ਵੀ ਸਹਿਮਤੀ ਜਤਾਈ ਅਤੇ ਇਸ ਮੀਟਿੰਗ ਵਿੱਚ ਹੋਏ ਵਿਚਾਰ ਵਟਾਂਦਰੇ ਨੂੰ ਅੱਗੇ ਵਧਾਉਣ ਦੀ ਗੱਲ ਆਖੀ ਤਾਂ ਜੋ ਹੋਰ ਬਕਾਇਆ ਮੁੱਦਿਆਂ ਦੇ ਨਿਪਟਾਰੇ ਲਈ ਰਾਹ ਪੱਧਰਾ ਹੋ ਸਕੇ ਜਿਸ ਨਾਲ ਸਰਹੱਦੀ ਖੇਤਰਾਂ ਵਿਚ ਸਾਂਝੇ ਤੌਰ 'ਤੇ ਸ਼ਾਂਤੀ ਅਤੇ ਅਮਨ ਚੈਨ ਕਾਇਮ ਰੱਖਿਆ ਜਾ ਸਕੇ। ਉਹ ਜਲਦੀ ਹੀ ਇੱਕ ਹੋਰ ਗੇੜ ਦੀ ਮੀਟਿੰਗ ਕਰਨ ਲਈ ਵੀ ਸਹਿਮਤ ਹੋਏ।

-------------------------------------------------------


 

ਏਬੀਬੀ / ਨਾਮਪੀ / ਰਾਜੀਬ(Release ID: 1671259) Visitor Counter : 211