ਬਿਜਲੀ ਮੰਤਰਾਲਾ

ਐੱਨਟੀਪੀਸੀ ਆਪਣੀਆਂ ਵਿਭਿੰਨਤਾਵਾਂ ਵਾਲੀਆਂ ਯੋਜਨਾਵਾਂ ਨਾਲ ਭਵਿੱਖ ਲਈ ਚੰਗਾ ਸਵਰੂਪ ਲੈ ਰਿਹਾ ਹੈ : ਬਿਜਲੀ ਮੰਤਰੀ ਸ਼੍ਰੀ ਆਰ.ਕੇ. ਸਿੰਘ

ਐੱਨਟੀਪੀਸੀ ਨੇ ਸ਼ਾਨਦਾਰ 45 ਸਾਲ ਪੂਰੇ ਕਰਕੇ ਆਪਣਾ 46ਵਾਂ ਸਥਾਪਨਾ ਦਿਵਸ ਮਨਾਇਆ


ਇਸ ਮੌਕੇ ’ਤੇ ਊਰਜਾ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਐੱਨਟੀਪੀਸੀ ਨੂੰ ਭਾਰਤ ਦੇ ਬਿਜਲੀ ਖੇਤਰ ਦੇ ਵਿਕਾਸ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਵਚਨਬੱਧਤਾ ਅਤੇ ਸਮਰਪਣ ਲਈ ਵਧਾਈ ਦਿੱਤੀ

Posted On: 07 NOV 2020 6:13PM by PIB Chandigarh

ਭਾਰਤ ਸਰਕਾਰ ਦੇ ਬਿਜਲੀ, ਨਵੀਂ ਅਤੇ ਅਖੁੱਟ ਊਰਜਾ (ਸੁਤੰਤਰ ਚਾਰਜ), ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਰਾਜ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਕਿਹਾ, ‘‘ਐੱਨਟੀਪੀਸੀ ਆਪਣੀਆਂ ਵਿਭਿੰਨਤਾਵਾਂ ਵਾਲੀਆਂ ਯੋਜਨਾਵਾਂ ਨਾਲ ਭਵਿੱਖ ਲਈ ਵਧੀਆ ਸਵਰੂਪ ਧਾਰ ਰਿਹਾ ਹੈ ਅਤੇ ਇੱਕ ਜ਼ਿੰਮੇਵਾਰ ਕਾਰਪੋਰੇਟ ਹੋਣ ਦੇ ਨਾਤੇ ਐੱਨਟੀਪੀਸੀ ਵਾਤਾਵਰਣ ਪ੍ਰਤੀ ਵਚਨਬੱਧ ਹੈ ਅਤੇ ਅਖੁੱਟ ਪੋਰਟਫੋਲਿਓ ਵਿੱਚ ਤੇਜ਼ੀ ਨਾਲ ਵੱਧ ਰਹੀ ਸਮਰੱਥਾ ਦਾ ਸਬੂਤ ਹੈ।

 

 

ਸ਼੍ਰੀ ਸਿੰਘ ਐੱਨਟੀਪੀਸੀ ਦੇ 46ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਡਿਜੀਟਲ ਪਲੈਟਫਾਰਮ ਰਾਹੀਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਭਾਰਤ ਦੇ ਸਭ ਤੋਂ ਵੱਡੇ ਬਿਜਲੀ ਉਤਪਾਦਕ ਦੇ ਸੀਨੀਅਰ ਪ੍ਰਬੰਧਨ ਨੂੰ ਸੰਬੋਧਨ ਕਰ ਰਹੇ ਸਨ।

 

ਬਿਜਲੀ ਮੰਤਰਾਲੇ ਤਹਿਤ ਇੱਕ ਪੀਐੱਸਯੂ ਐੱਨਟੀਪੀਸੀ ਲਿਮਿਟਿਡ ਨੂੰ ਆਪਣੇ ਸਥਾਪਨਾ ਦਿਵਸ ਤੇ ਵਧਾਈ ਦਿੰਦੇ ਹੋਏ ਸ਼੍ਰੀ ਸਿੰਘ ਨੇ ਕਿਹਾ ‘‘ਮਹਾਮਾਰੀ ਦੌਰਾਨ ਐੱਨਟੀਪੀਸੀ ਨੇ ਰਾਸ਼ਟਰ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਕੀਤੀ ਹੈ ਜੋ ਸਾਡੇ ਰੋਜ਼ਾਨਾ ਜੀਵਨ ਵਿੱਚ ਸਸਤੀ ਬਿਜਲੀ ਦੇ ਮਹੱਤਵ ਨੂੰ ਮਜ਼ਬੂਤ ਕਰ ਰਹੀ ਹੈ।’’ ਉਨ੍ਹਾਂ ਨੇ ਅੱਗੇ ਕਿਹਾ, ‘‘ਐੱਨਟੀਪੀਸੀ ਭਾਰਤ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਹੈ ਅਤੇ ਹੁਣ ਉਸ ਨੂੰ ਵਿਸ਼ਵ ਪੱਧਰ ਤੇ ਸਭ ਤੋਂ ਵੱਡੇ ਬਿਜਲੀ ਉਤਪਾਦਕਾਂ ਵਿੱਚੋਂ ਇੱਕ ਬਣਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਕੰਪਨੀ ਫੁਰਤੀਲੀ ਬਣੀ ਹੋਈ ਹੈ ਜਿਸ ਨੇ ਉਸ ਨੂੰ ਸਾਲਾਂ ਵਿੱਚ ਮਜ਼ਬੂਤ ਬਣਨ ਵਿੱਚ ਮਦਦ ਕੀਤੀ ਹੈ।’’

 

ਸਕੱਤਰ, ਬਿਜਲੀ ਸ਼੍ਰੀ ਸੰਜੀਵ ਨੰਦਨ ਸਹਾਏ ਨੇ ਇਸ ਮੌਕੇ ਤੇ ਬੋਲਦਿਆਂ ਐੱਨਟੀਪੀਸੀ ਨੂੰ 45 ਸਾਲਾਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਸ਼੍ਰੀ ਸਹਾਏ ਨੇ ਕਿਹਾ, ‘‘ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਐੱਨਟੀਪੀਸੀ ਖੁਦ ਨੂੰ ਮਜ਼ਬੂਤ ਕਰਨ ਅਤੇ ਅਕਸ਼ੈ ਊਰਜਾ ਖੇਤਰ ਵਿੱਚ ਆਪਣੇ ਨਿਵੇਸ਼ ਨਾਲ ਅੱਗੇ ਵਧ ਰਿਹਾ ਹੈ।’’ ਉਨ੍ਹਾਂ ਨੇ 10 ਫੀਸਦੀ ਤੋਂ 20 ਫੀਸਦੀ ਵਿਚਕਾਰ ਕਿਧਰੇ ਵੀ ਆਪਣੇ ਬਿਜਲੀ ਪਲਾਂਟਾਂ ਵਿੱਚ ਬਾਇਓਮਾਸ ਦੇ ਸਹਿ ਫਾਇਰਿੰਗ ਨਾਲ ਜਲਣ ਕਾਰਨ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਕੰਪਨੀ ਦੇ ਯਤਨਾਂ ਦੀ ਪ੍ਰਸੰਸਾ ਕੀਤੀ। ਸ਼੍ਰੀ ਸਹਾਏ ਨੇ ਹਾਈਡ੍ਰੋਜਨ ਨੂੰ ਭਵਿੱਖ ਦਾ ਈਂਧਣ ਹੋਣ ਤੇ ਜ਼ੋਰ ਦਿੱਤਾ ਅਤੇ ਇਸ ਸਬੰਧੀ ਐੱਨਟੀਪੀਸੀ ਦੁਆਰਾ ਕਮਰ ਕਸਣ ਅਤੇ ਭਵਿੱਖ ਲਈ ਤਿਆਰ ਹੋਣ ਦੀ ਸ਼ਲਾਘਾ ਕੀਤੀ।

 

ਐੱਨਟੀਪੀਸੀ ਦੇ ਸੀਐੱਮਡੀ ਸ਼੍ਰੀ ਗੁਰਦੀਪ ਸਿੰਘ ਨੇ ਇਸ ਮੌਕੇ ਤੇ ਕਿਹਾ, ‘‘ਅਸੀਂ ਉਨ੍ਹਾਂ ਸਾਰਿਆਂ ਦੀ ਸ਼ਲਾਘਾ ਕਰਦੇ ਹਾਂ ਅਤੇ ਸਵੀਕਾਰ ਕਰਦੇ ਹਾਂ ਜਿਨ੍ਹਾਂ ਨੇ 1975 ਤੋਂ ਐੱਨਟੀਪੀਸੀ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ ਹੈ ਤੇ ਐੱਨਟੀਪੀਸੀ ਪਰਿਵਾਰ ਨੂੰ ਸਾਲਾਂ ਤੋਂ ਇਸ ਦੀ ਸਫਲਤਾ ਲਈ ਵਧਾਈ ਦਿੰਦੇ ਹਾਂ।’’ ਉਨ੍ਹਾਂ ਨੇ ਅੱਗੇ ਕਿਹਾ,‘‘ਇਸ ਵਿੱਤੀ ਸਾਲ ਵਿੱਚ ਅਸੀਂ ਮਹਾਮਾਰੀ ਤੋਂ ਉਤਪੰਨ ਚੁਣੌਤੀਆਂ ਦੇ ਬਾਵਜੂਦ 1784 ਮੈਗਾਵਾਟ ਨੂੰ ਜੋੜਿਆ ਹੈ ਅਤੇ ਰਾਸ਼ਟਰ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਕੀਤੀ ਹੈ। ਅਸੀਂ 2025 ਤੱਕ 1 ਲੱਖ ਮੈਗਾਵਾਟ ਸਮਰੱਥਾ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਹੇ ਹਾਂ ਅਤੇ ਅਕਸ਼ੈ ਪੋਰਟਫੋਲਿਓ ਵਿੱਚ ਵੰਡ ਅਤੇ ਵਿਸਤਾਰ ਵਿੱਚ ਆਪਣੀਆਂ ਵਿਭਿੰਨਤਾਵਾਂ ਵਾਲੀਆਂ ਯੋਜਨਾਵਾਂ ਨਾਲ ਚੰਗੀ ਤਰ੍ਹਾਂ ਨਾਲ ਸਥਾਪਿਤ ਹਾਂ।’’

 

ਇਸ ਦਿਨ ਹੀ ਛੱਤੀਸਗੜ੍ਹ ਵਿੱਚ ਐੱਨਟੀਪੀਸੀ ਲਾਰਾ ਦੇ 880 ਮੈਗਾਵਾਟ ਦੇ ਦੂਜੇ ਯੁਨਿਟ ਦੇ ਵਪਾਰਕ ਸੰਚਾਲਨ ਦਾ ਐਲਾਨ ਵੀ ਕੀਤਾ ਗਿਆ।

 

ਸਥਾਪਨਾ ਦਿਵਸ ਸਮਾਗਮ ਦੀ ਸ਼ੁਰੂਆਤ ਇੰਜੀਨੀਅਰ ਆਫਿਸ ਕੰਪਲੈਕਸ (ਈਓਸੀ), ਨੋਇਡਾ ਵਿੱਚ ਝੰਡਾ ਲਹਿਰਾਉਣ ਸਮਾਗਮ ਨਾਲ ਹੋਈ। ਕੋਵਿਡ ਕਾਰਨ ਅਨਿਸ਼ਚਤਾ ਵਿਚਕਾਰ ਔਨਲਾਈਨ ਪਲੈਟਫਾਰਮ ਜ਼ਰੀਏ ਦੇਸ਼ ਭਰ ਵਿੱਚ ਸਥਿਤ ਐੱਨਪੀਸੀ ਅਧਿਕਾਰੀਆਂ ਨੇ ਇਸ ਸਮਾਗਮ ਵਿੱਚ ਭਾਗ ਲਿਆ।

 

ਉਤਪਾਦਕਤਾ, ਸੁਰੱਖਿਆ, ਵਾਤਾਵਰਣ ਦੀ ਸੰਭਾਲ ਅਤੇ ਸੁਧਾਰ, ਰਾਜ ਭਾਸ਼ਾ, ਬਿਹਤਰ ਸਿਹਤ ਸੁਵਿਧਾਵਾਂ, ਸੀਐੱਸਆਰ ਅਤੇ ਸਮੁਦਾਇਕ ਵਿਕਾਸ ਦੇ ਖੇਤਰਾਂ ਵਿੱਚ ਸਵਰਣ ਸ਼ਕਤੀ ਅਵਾਰਡ ਅਤੇ ਪ੍ਰੋਜੈਕਟ ਮੈਨੇਜਮੈਂਟ ਅਵਾਰਡ ਪ੍ਰਦਾਨ ਕੀਤੇ ਗਏ।

 

ਇਹ ਆਯੋਜਨ ਐੱਨਟੀਪੀਸੀ ਦੇ ਸਾਰੇ ਲੋਕਾਂ ਲਈ ਵਿਸ਼ੇਸ਼ ਹੈ ਕਿਉਂਕਿ ਰਾਸ਼ਟਰ ਨੂੰ ਬਿਜਲੀ ਦੀ ਘਾਟ ਤੋਂ ਬਚਾਉਣ ਲਈ ਹਰੇਕ ਕਰਮਚਾਰੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਲੌਕਡਾਊਨ ਦੌਰਾਨ ਚੌਵੀ ਘੰਟੇ ਕੰਮ ਕੀਤਾ ਹੈ। ਇਹ ਤੱਥ ਲੌਕਡਾਊਨ ਦੌਰਾਨ ਇੱਕ ਵਾਰ ਫਿਰ ਸਾਬਤ ਹੋਇਆ ਕਿ ਬਿਜਲੀ ਮਹੱਤਵਪੂਰਨ ਹੈ, ਕਿਉਂਕਿ ਇਹ ਐਮਰਜੈਂਸੀ ਸੇਵਾਵਾਂ ਦੇ ਸੁਚਾਰੂ ਸੰਚਾਲਨ ਲਈ ਲਾਜ਼ਮੀ ਸੀ। ਇਸ ਦੇ ਨਤੀਜੇ ਵਜੋਂ ਐੱਨਟੀਪੀਸੀ ਤੋਂ ਇਸ ਦੀ ਵਧੀਕ ਮੰਗ ਹੋਈ ਅਤੇ ਇਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਪ੍ਰਦਰਸ਼ਿਤ ਕੀਤਾ ਅਤੇ ਲੌਕਡਾਊਨ ਦੇ ਬਾਵਜੂਦ 24x7 ਬਿਜਲੀ ਦੀ ਸਪਲਾਈ ਕਰਕੇ ਇਸ ਜ਼ਿੰਮੇਵਾਰੀ ਨੂੰ ਪੂਰਾ ਕੀਤਾ। ਇਸ ਸੰਕਟ ਨੇ ਦੇਸ਼ ਦੇ ਹਰ ਨੁੱਕੜ ਤੇ ਰੋਸ਼ਨੀ ਪ੍ਰਦਾਨ ਕਰਕੇ ਬਿਜਲੀ ਇੰਜਨੀਅਰਾਂ ਨੂੰ ਨਵੇਂ ਨਾਇਕਾਂ ਦੇ ਰੂਪ ਵਿੱਚ ਉੱਭਰ ਕੇ ਦਿਨਾਂ ਨੂੰ ਬਚਾਇਆ ਹੈ।

 

******

 

ਆਰਸੀਜੇ/ਐੱਮ



(Release ID: 1671160) Visitor Counter : 131