ਸਿੱਖਿਆ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਆਈਟੀ ਦਿੱਲੀ ਦੀ 51ਵੀਂ ਸਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ

ਗ੍ਰੈਜੂਏਟਸ ਨੂੰ ਕਿਹਾ ਕਿ ਉਹ ਦੇਸ਼ ਦੀਆਂ ਜ਼ਰੂਰਤਾਂ ਪਛਾਣਨ ਤੇ ਅਸਲ ’ਚ ਹੋਈਆਂ ਤਬਦੀਲੀਆਂ ਨਾਲ ਜੁੜਨ


ਭਾਰਤ ਆਪਣੇ ਨੌਜਵਾਨਾਂ ਨੂੰ ‘ਕਾਰੋਬਾਰ ਕਰਨ ’ਚ ਸੌਖ’ ਮੁਹੱਈਆ ਕਰਵਾਉਣ ਲਈ ਪ੍ਰਤੀਬੱਧ ਹੈ, ਤਾਂ ਜੋ ਉਹ ਦੇਸ਼ਵਾਸੀਆਂ ਦਾ ‘ਜੀਵਨ ਬਤੀਤ ਕਰਨਾ’ ਸੌਖਾ ਬਣਾਉਣ ’ਤੇ ਧਿਆਨ ਕੇਂਦ੍ਰਿਤ ਕਰ ਸਕਣ: ਪ੍ਰਧਾਨ ਮੰਤਰੀ


ਆਈਆਈਟੀ ਦੇ ਗ੍ਰੈਜੂਏਟਸ ਨੂੰ ਦਿੱਤਾ ਗੁਣਵੱਤਾ, ਗਿਣਤਾਤਮਕਤਾ, ਭਰੋਸੇਯੋਗਤਾ, ਅਨੁਕੂਲਣਸ਼ੀਲਤਾ ਦਾ ਮੰਤਰ

Posted On: 07 NOV 2020 4:35PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਈਆਈਟੀ ਦੇ ਤਾਜ਼ਾ ਗ੍ਰੈਜੂਏਟਸ ਨੂੰ ਕਿਹਾ ਹੈ ਕਿ ਉਹ ਦੇਸ਼ ਦੀਆਂ ਜ਼ਰੂਰਤਾਂ ਪਛਾਣਨ ਤੇ ਅਸਲ ਚ ਹੋਈਆਂ ਤਬਦੀਲੀਆਂ ਨਾਲ ਜੁੜਨ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਤਮਨਿਰਭਰ ਭਾਰਤਦੇ ਸੰਦਰਭ ਵਿੱਚ ਆਮ ਲੋਕਾਂ ਦੀਆਂ ਖ਼ਾਹਿਸ਼ਾਂ ਦੀ ਸ਼ਨਾਖ਼ਤ ਕਰਨ। ਪ੍ਰਧਾਨ ਮੰਤਰੀ ਅੱਜ ਇੱਥੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਆਈਆਈਟੀ ਦਿੱਲੀ ਦੇ 51ਵੇਂ ਸਲਾਨਾ ਕਨਵੋਕੇਸ਼ਨ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।

 

ਆਈਆਈਟੀ ਦੇ 2,000 ਤਾਜ਼ਾ ਗ੍ਰੈਜੂਏਟਸ ਨੂੰ ਉਨ੍ਹਾਂ ਦੇ ਇਸ ਕਨਵੋਕੇਸ਼ਨ ਸਮਾਰੋਹ ਦੀਆਂ ਵਧਾਈਆਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਨਿਰਭਰਅਭਿਯਾਨ ਇੱਕ ਅਜਿਹਾ ਮਿਸ਼ਨ ਹੈ, ਜੋ ਦੇਸ਼ ਦੇ ਨੌਜਵਾਨਾਂ, ਟੈਕਨੋਕ੍ਰੈਟਸ ਤੇ ਤਕਨੀਕੀ ਉੱਦਮੀ ਆਗੂਆਂ ਨੂੰ ਮੌਕੇ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਟੈਕਨੋਕ੍ਰੈਟਸ ਦੇ ਵਿਚਾਰਾਂ ਤੇ ਨਵਾਚਾਰ ਨੂੰ ਲਾਗੂ ਕਰਨ, ਉਨ੍ਹਾਂ ਨੂੰ ਅੱਗੇ ਵਧਾਉਣ ਤੇ ਉਨ੍ਹਾਂ ਦੀ ਮਾਰਕਿਟਿੰਗ ਲਈ ਢੁਕਵਾਂ ਮਾਹੌਲ ਤਿਆਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਜੋਕਾ ਭਾਰਤ ਆਪਣੇ ਨੌਜਵਾਨਾਂ ਨੂੰ ਕਾਰੋਬਾਰ ਕਰਨ ਦੀ ਸੌਖਮੁਹੱਈਆ ਕਰਵਾਉਣ ਲਈ ਪ੍ਰਤੀਬੱਧ ਹੈ, ਤਾਂ ਜੋ ਉਹ ਆਪਣੀ ਇਨੋਵੇਸ਼ਨ ਰਾਹੀਂ ਕਰੋੜਾਂ ਦੇਸ਼ਵਾਸੀਆਂ ਦੇ ਜੀਵਨਾਂ ਵਿੱਚ ਤਬਦੀਲੀਆਂ ਲਿਆ ਸਕਣ। ਸ਼੍ਰੀ ਮੋਦੀ ਨੇ ਕਿਹਾ,‘ਦੇਸ਼ ਤੁਹਾਨੂੰ ਕਾਰੋਬਾਰ ਕਰਨ ਵਿੱਚ ਸੌਖਦੇਵੇਗਾ, ਤੁਸੀਂ ਸਿਰਫ਼ ਦੇਸ਼ ਦੇ ਲੋਕਾਂ ਦੇ ਜੀਵਨ ਆਸਾਨਬਣਾਉਣ ਲਈ ਕੰਮ ਕਰੋ।ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਲਗਭਗ ਹਰੇਕ ਖੇਤਰ ਵਿੱਚ ਕੀਤੇ ਗਏ ਵੱਡੇ ਸੁਧਾਰਾਂ ਪਿਛਲੀ ਵਿਚਾਰਪ੍ਰਕਿਰਿਆ ਇਹੋ ਹੈ। ਉਨ੍ਹਾਂ ਅਜਿਹੇ ਖੇਤਰਾਂ ਦੀ ਸੂਚੀ ਗਿਣਵਾਈ, ਜਿੱਥੇ ਸੁਧਾਰਾਂ ਕਾਰਨ ਪਹਿਲੀ ਵਾਰ ਇਨੋਵੇਸ਼ਨ (ਨਵਾਚਾਰ) ਅਤੇ ਨਵੇਂ ਸਟਾਰਟਅੱਪਸ ਲਈ ਮੌਕੇ ਪੈਦਾ ਕੀਤੇ ਗਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੱਛੇ ਜਿਹੇ ਹੋਰ ਸੇਵਾ ਪ੍ਰਦਾਤਾ’ (OSP – ਅਦਰ ਸਰਵਿਸ ਪ੍ਰੋਵਾਈਡਰ) ਦਿਸ਼ਾਨਿਰਦੇਸ਼ਾਂ ਨੂੰ ਸਰਲ ਬਣਾ ਦਿੱਤਾ ਗਿਆ ਹੈ ਅਤੇ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ; ਜਿਸ ਨਾਲ ਬੀਪੀਓ ਉਦਯੋਗਾਂ ਲਈ ਕਾਨੂੰਨ ਦੀ ਪਾਲਣਾ ਦਾ ਬੋਝਘਟ ਜਾਵੇਗਾ। ਉਨ੍ਹਾਂ ਕਿਹਾ ਕਿ ਬੀਪੀਓ ਉਦਯੋਗ ਨੂੰ ਵੀ ਬੈਂਕ ਗਰੰਟੀ ਜਿਹੀਆਂ ਵਿਭਿੰਨ ਆਵਸ਼ਕਤਾਵਾਂ ਦੀ ਪੂਰਤੀ ਕਰਨ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਰਕ ਫ਼੍ਰੌਮ ਹੋਮ’ (ਘਰ ਤੋਂ ਕੰਮ ਕਰਨ) ਜਾਂ ਵਰਕ ਫ਼੍ਰੌਮ ਐਨੀਵੇਅਰ’ (ਕਿਤੇ ਬੈਠ ਕੇ ਵੀ ਕੰਮ ਕਰਨ) ਜਿਹੀਆਂ ਸੁਵਿਧਾਵਾਂ ਤੋਂ ਟੈੱਕ ਉਦਯੋਗ ਨੂੰ ਰੋਕਣ ਵਾਲੀਆਂ ਸਾਰੀਆਂ ਵਿਵਸਥਾਵਾਂ ਵੀ ਹਟਾ ਦਿੱਤੀਆਂ ਗਈਆਂ ਹਨ। ਇਸ ਨਾਲ ਦੇਸ਼ ਦਾ ਸੂਚਨਾ ਟੈਕਨੋਲੋਜੀ (ਆਈਟੀ) ਖੇਤਰ ਸਮੁੱਚੇ ਵਿਸ਼ਵ ਚ ਪ੍ਰਤੀਯੋਗੀ ਬਣ ਜਾਵੇਗਾ ਤੇ ਨੌਜਵਾਨ ਪ੍ਰਤਿਭਾ ਨੂੰ ਵਧੇਰੇ ਮੌਕੇ ਮੁਹੱਈਆ ਹੋਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਅਜਿਹੇ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਕਾਰਪੋਰੇਟ ਟੈਕਸ ਸਭ ਤੋਂ ਘੱਟ ਹੈ। ਸਟਾਰਟਅੱਪ ਮੁਹਿੰਮ ਸ਼ੁਰੂ ਹੋਣ ਦੇ ਬਾਅਦ ਤੋਂ ਭਾਰਤ ਵਿੱਚ 50 ਹਜ਼ਾਰ ਤੋਂ ਵੀ ਵੱਧ ਸਟਾਰਟਅੱਪਸ (ਨਵੀਆਂ ਛੋਟੀਆਂ ਕੰਪਨੀਆਂ) ਸ਼ੁਰੂ ਹੋਈਆਂ ਹਨ। ਉਨ੍ਹਾਂ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਨਾਲ ਸਬੰਧਿਤ ਸਰਕਾਰ ਦੇ ਯਤਨਾਂ ਸਦਕਾ ਸਾਹਮਣੇ ਆਉਣ ਵਾਲੇ ਨਤੀਜਿਆਂ ਦੀ ਸੂਚੀ ਗਿਣਵਾਈ; ਜਿਵੇਂ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਵਿੱਚ ਪੇਟੈਂਟਸ ਦੀ ਗਿਣਤੀ ਵਿੱਚ 4–ਗੁਣਾ ਵਾਧਾ ਦਰਜ ਹੋਇਆ ਹੈ, ਟਰੇਡਮਾਰਕ ਰਜਿਸਟ੍ਰੇਸ਼ਨਾਂ ਵਿੱਚ 5–ਗੁਣਾ ਵਾਧਾ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ 20 ਤੋਂ ਵੱਧ ਭਾਰਤੀ ਯੂਨੀਕੌਰਨਜ਼ ਸਥਾਪਿਤ ਹੋਈਆਂ ਹਨ ਅਤੇ ਅਗਲੇ ਇੱਕ ਜਾਂ ਦੋ ਸਾਲਾਂ ਵਿੱਚ ਇਸ ਗਿਣਤੀ ਵਿੱਚ ਹੋਰ ਵਾਧਾ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ ਸਟਾਰਟਅੱਪਸ ਨੂੰ ਇਨਕਿਊਬੇਸ਼ਨ ਤੋਂ ਲੈ ਕੇ ਫ਼ੰਡਿੰਗ ਤੱਕ ਦੀ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਟਾਰਅੱਪਸ ਦੀ ਫ਼ੰਡੰਗ ਲਈ 10 ਹਜਾਰ ਕਰੋੜ ਰੁਪਏ ਦੀ ਰਕਮ ਨਾਲ ਫ਼ੰਡ ਆਵ੍ ਫ਼ੰਡਸਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 3 ਸਾਲਾਂ ਦੇ ਸਮੇਂ ਲਈ ਸਟਾਰਟਅੱਪਸ ਨੂੰ ਟੈਕਸ ਵਿੱਚ ਛੋਟ, ਸਵੈਪ੍ਰਮਾਣਿਕਤਾ ਤੇ ਛੇਤੀ ਛੱਡ ਕੇ ਜਾਣ ਜਿਹੀਆਂ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨਅਧੀਨ 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੀ ਯੋਜਨਾ ਉਲੀਕੀ ਗਈ ਹੈ। ਇਸ ਨਾਲ ਸਮੁੱਚੇ ਦੇਸ਼ ਵਿੱਚ ਅਤਿਆਧੁਨਿਕ ਬੁਨਿਆਦੀ ਢਾਂਚੇ ਦੀ ਸਥਾਪਨਾ ਹੋਵੇਗੀ, ਜਿਸ ਨਾਲ ਵਰਤਮਾਨ ਤੇ ਭਵਿੱਖ ਦੋਵਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਹਰੇਕ ਖੇਤਰ ਵਿੱਚ ਵੱਧ ਤੋਂ ਵੱਧ ਸੰਭਾਵਨਾ ਨੂੰ ਸਾਕਾਰ ਕਰਨ ਲਈ ਨਵੇਂ ਤਰੀਕਿਆਂ ਨਾਲ ਕੰਮ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਆਪਣੇ ਕਾਰਜਸਥਾਨ ਲਈ ਚਾਰ ਮੰਤਰ ਦਿੱਤੇ:

 

1.        ਗੁਣਵੱਤਾ ਉੱਤੇ ਫ਼ੋਕਸ; ਕਦੇ ਸਮਝੌਤਾ ਨਾ ਕਰੋ।

 

2.        ਗਿਣਾਤਮਕਤਾ ਯਕੀਨੀ ਬਣਾਓ; ਆਪਣੇ ਨਵਾਚਾਰਕ ਕੰਮ ਵੱਡੇ ਪੱਧਰ ਉੱਤੇ ਤਿਆਰ ਕਰੋ।

 

3.        ਭਰੋਸੇਯੋਗਤਾ ਯਕੀਨੀ ਬਣਾਓ; ਬਾਜ਼ਾਰ ਵਿੱਚ ਲੰਮੇ ਸਮੇਂ ਲਈ ਭਰੋਸਾ ਬਣਾਓ।

 

4.        ਅਨੁਕੂਲਣਸ਼ੀਲਤਾ ਲਿਆਓ; ਹਰ ਤਰ੍ਹਾਂ ਦੀ ਤਬਦੀਲੀ ਲਈ ਤਿਆਰ ਰਹੋ ਅਤੇ ਅਨਿਸ਼ਚਤਤਾ ਦੀ ਸੰਭਾਵਨਾ ਨੂੰ ਜੀਵਨਮਾਰਗ ਬਣਾਓ।

 

 

ਉਨ੍ਹਾਂ ਕਿਹਾ ਕਿ ਇਨ੍ਹਾਂ ਬੁਨਿਆਦੀ ਮੰਤਰਾਂ ਉੱਤੇ ਕੰਮ ਕਰਨ ਨਾਲ ਜਿੱਥੇ ਹਰੇਕ ਦੀ ਵੱਖਰੀ ਸ਼ਨਾਖ਼ਤ ਬਣੇਗੀ, ਉੱਥੇ ਬ੍ਰਾਂਡ ਇੰਡੀਆ ਵੀ ਵਿਕਸਤ ਹੋਵੇਗਾ ਕਿਉਂਕਿ ਵਿਦਿਆਰਥੀ ਹੀ ਭਾਰਤ ਦੇ ਸਭ ਤੋਂ ਵੱਡੇ ਬ੍ਰਾਂਡਅੰਬੈਸਡਰ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਕੰਮ ਨਾਲ ਦੇਸ਼ ਦੇ ਉਤਪਾਦ ਨੂੰ ਵਿਸ਼ਵ ਪੱਧਰ ਉੱਤੇ ਮਾਨਤਾ ਮਿਲੇਗੀ ਅਤੇ ਦੇਸ਼ ਦੇ ਯਤਨਾਂ ਦੀ ਰਫ਼ਤਾਰ ਵਿੱਚ ਤੇਜ਼ੀ ਆਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦਾ ਵਿਸ਼ਵ ਬਹੁਤ ਵੱਖਰੀ ਕਿਸਮ ਦਾ ਹੋਣ ਜਾ ਰਿਹਾ ਹੈ ਤੇ ਇਸ ਵਿੱਚ ਟੈਕਨੋਲੋਜੀ ਸਭ ਤੋਂ ਵੱਡੀ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਵਰਚੁਅਲ ਰੀਐਲਿਟੀਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਪਰ ਹੁਣ ਵਰਚੁਅਲ ਰੀਐਲਿਟੀਅਤੇ ਔਗਮੈਂਟਿਡ (ਵਿਸਤਾਰਿਤ) ਰੀਐਲਿਟੀਹੀ ਵਰਕਿੰਗ ਰੀਐਲਿਟੀਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮੌਜੂਦਾ ਬੈਚ ਨੂੰ ਸਭ ਤੋਂ ਪਹਿਲਾਂ ਕੰਮਕਾਜ ਵਾਲੀ ਥਾਂ ਉੱਤੇ ਉੱਭਰ ਰਹੇ ਨਵੇਂ ਨਿਯਮਾਂ ਨੂੰ ਸਿੱਖਣ ਤੇ ਉਨ੍ਹਾਂ ਮੁਤਾਬਕ ਢਲਣ ਦਾ ਫ਼ਾਇਦਾ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਨਿਯਮਾਂ ਉੱਤੇ ਚਲਣ। ਉਨ੍ਹਾਂ ਕਿਹਾ ਕਿ ਕੋਵਿਡ–19 ਨੇ ਇਹ ਸਿਖਾ ਦਿੱਤਾ ਹੈ ਕਿ ਆਤਮਨਿਰਭਰਤਾ ਵੀ ਸੰਸਾਰੀਕਰਣ ਜਿੰਨੀ ਹੀ ਅਹਿਮ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਹਾਲ ਹੀ ਵਿੱਚ ਇਹ ਦਰਸਾ ਦਿੱਤਾ ਹੈ ਕਿ ਪ੍ਰਸ਼ਾਸਨ ਦੇ ਗ਼ਰੀਬ ਤੋਂ ਗ਼ਰੀਬ ਲੋਕਾਂ ਤੱਕ ਪੁੱਜਣ ਲਈ ਟੈਕਨੋਲੋਜੀ ਹੀ ਸਭ ਤੋਂ ਵੱਧ ਤਾਕਤਵਰ ਸਾਧਨ ਹੋ ਸਕਦੀ ਹੈ। ਉਨ੍ਹਾਂ ਨੇ ਸਰਕਾਰ ਦੀਆਂ ਅਜਿਹੀਆਂ ਯੋਜਨਾਵਾਂ ਦੀ ਸੂਚੀ ਗਿਣਵਾਈ ਜੋ ਟੈਕਨੋਲੋਜੀ ਦੀ ਮਦਦ ਨਾਲ ਗ਼ਰੀਬ ਤੋਂ ਗ਼ਰੀਬ ਵਿਅਕਤੀ ਤੱਕ ਪੁੱਜੀਆਂ ਹਨ; ਜਿਵੇਂ ਪਖਾਨਿਆਂ ਦਾ ਨਿਰਮਾਣ, ਗੈਸ ਕਨੈਕਸ਼ਨ ਆਦਿ। ਉਨ੍ਹਾਂ ਕਿਹਾ ਕਿ ਸੇਵਾਵਾਂ ਦੀ ਡਿਜੀਟਲ ਡਿਲਿਵਰੀ ਵਿੱਚ ਦੇਸ਼ ਤੇਜ਼ੀ ਨਾਲ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਆਮ ਨਾਗਰਿਕਾਂ ਦੇ ਜੀਵਨ ਸੁਖਾਲੇ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਨੇ ਹਰੇਕ ਸਰਕਾਰੀ ਸੇਵਾ ਨੂੰ ਦੇਸ਼ ਦੇ ਆਖ਼ਰੀ ਕੋਣੇ ਤੱਕ ਕਾਰਜਕੁਸ਼ਲਤਾ ਨਾਲ ਪਹੁੰਚਾਉਣਾ ਸੰਭਵ ਬਣਾਇਆ ਹੈ ਅਤੇ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਘਟਾਈ ਹੈ। ਡਿਜੀਟਲ ਲੈਣਦੇਣ ਦੇ ਮਾਮਲੇ ਵਿੱਚ ਵੀ ਭਾਰਤ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਤੋਂ ਅੱਗੇ ਹੈ ਅਤੇ ਵਿਕਾਸਸ਼ੀਲ ਦੇਸ਼ ਵੀ ਯੂਪੀਆਈ ਜਿਹੇ ਭਾਰਤੀ ਪਲੈਟਫ਼ਾਰਮਾਂ ਨੂੰ ਅਪਨਾਉਣਾ ਚਾਹੁੰਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਸਵਾਮੀਤਵ ਯੋਜਨਾਵਿੱਚ ਟੈਕਨੋਲੋਜੀ ਇੱਕ ਵੱਡੀ ਭੂਮਿਕਾ ਨਿਭਾ ਰਹੀ ਹੈ। ਇਸ ਅਧੀਨ, ਪਹਿਲੀ ਵਾਰ ਰਿਹਾਇਸ਼ੀ ਤੇ ਜ਼ਮੀਨੀ ਸੰਪਤੀਆਂ ਦੇ ਨਕਸ਼ੇ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਕੰਮ ਮੇਨੁਏਲ ਤਰੀਕੇ ਨਾਲ ਕੀਤਾ ਜਾਂਦਾ ਸੀ ਤੇ ਜਿਸ ਕਾਰਨ ਸ਼ੰਕੇ ਤੇ ਖ਼ਦਸ਼ੇ ਸੁਭਾਵਕ ਹੀ ਪੈਦਾ ਹੋ ਜਾਂਦੇ ਸਨ। ਅੱਜ, ਡ੍ਰੋਨ ਟੈਕਨੋਲੋਜੀ ਦੀ ਵਰਤੋਂ ਕਰਦਿਆਂ, ਇਹ ਮੈਪਿੰਗ ਕੀਤੀ ਜਾ ਰਹੀ ਹੈ ਤੇ ਪਿੰਡਾਂ ਦੇ ਵਾਸੀ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਇਸ ਤੋਂ ਪਤਾ ਲਗਦਾ ਹੈ ਕਿ ਭਾਰਤ ਦੇ ਆਮ ਨਾਗਰਿਕਾਂ ਨੂੰ ਟੈਕਨੋਲੋਜੀ ਵਿੱਚ ਕਿੰਨਾ ਜ਼ਿਆਦਾ ਭਰੋਸਾ ਹੈ। ਉਨ੍ਹਾਂ ਅਜਿਹੀਆਂ ਚੁਣੌਤੀਆਂ ਗਿਣਵਾਈਆਂ ਜਿਨ੍ਹਾਂ ਦੇ ਹੱਲ ਟੈਕਨੋਲੋਜੀ ਦੇ ਸਕਦੀ ਹੈ ਜਿਵੇਂ ਤਬਾਹੀ ਤੋਂ ਬਾਅਦ ਦੇ ਪ੍ਰਬੰਧਨ, ਧਰਤੀ ਹੇਠਲੇ ਪਾਣੀ ਦਾ ਪੱਧਰ ਬਰਕਰਾਰ ਰੱਖਣਾ, ਟੈਲੀਮੈਡੀਸਨ ਦੀ ਟੈਕਨੋਲੋਜੀ ਅਤੇ ਰਿਮੋਟ ਸਰਜਰੀ, ਬਿੱਗ ਡਾਟਾ ਐਨਾਲਾਇਸਿਸ ਆਦਿ।

 

ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਬੇਮਿਸਾਲ ਯੋਗਤਾਵਾਂ ਦੀ ਸ਼ਲਾਘਾ ਕੀਤੀ ਕਿਉਂਕਿ ਉਨ੍ਹਾਂ ਨੇ ਇੰਨੀ ਨਿੱਕੀ ਉਮਰੇ ਹੀ ਇੰਨੀਆਂ ਔਖੀਆਂ ਪਰੀਖਿਆਵਾਂ ਵਿੱਚੋਂ ਇੱਕ ਪਾਸ ਕਰ ਲਈ ਹੈ। ਨਾਲ ਹੀ ਉਨ੍ਹਾਂ ਨੇ ਉਨ੍ਹਾਂ ਨੂੰ ਇਹ ਨਸੀਹਤ ਵੀ ਕੀਤੀ ਕਿ ਉਹ ਆਪਣੀ ਯੋਗਤਾ ਨੂੰ ਹੋਰ ਵਧਾਉਣ ਲਈ ਲਚਕਦਾਰ ਤੇ ਸਨਿਮਰ ਬਣਨ। ਲਚਕਦਾਰ ਹੋਣ ਤੋਂ ਉਨ੍ਹਾਂ ਦਾ ਇਹ ਮਤਲਬ ਨਹੀਂ ਸੀ ਕਿ ਕੋਈ ਕਿਸੇ ਵੇਲੇ ਆਪਣੀ ਸ਼ਨਾਖ਼ਤ ਹੀ ਤਿਆਗ ਦੇਵੇ, ਬਲਕਿ ਉਹ ਅਜਿਹੇ ਹੋਣ ਕਿ ਉਨ੍ਹਾਂ ਨੂੰ ਕਿਸੇ ਵੀ ਟੀਮ ਵਿੱਚ ਫ਼ਿੱਟ ਬੈਠਣ ਵਿੱਚ ਕਦੇ ਕੋਈ ਝਿਜਕ ਨਾ ਹੋਵੇ। ਸਨਿਮਰਤਾ ਤੋਂ ਉਨ੍ਹਾਂ ਦਾ ਮਤਲਬ ਸੀ ਕਿ ਕੋਈ ਆਪਣੀ ਸਫ਼ਲਤਾ ਅਤੇ ਪ੍ਰਾਪਤੀਆਂ ਉੱਤੇ ਮਾਣ ਕਰਦਿਆਂ ਹੰਕਾਰ ਨਾ ਕਰੇ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਕਨਵੋਕੇਸ਼ਨ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਮਾਰਗਦਰਸ਼ਕਾਂ ਤੇ ਅਧਿਆਪਕ ਵਰਗ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਆਈਆਈਟੀ ਦਿੱਲੀ ਨੂੰ ਉਸ ਦੇ ਡਾਇਮੰਡ ਜੁਬਲੀ ਜਸ਼ਨਾਂ ਲਈ ਵੀ ਸ਼ੁਭਕਾਮਨਾ ਦਿੱਤੀ ਤੇ ਉਨ੍ਹਾਂ ਨੂੰ ਇਸ ਦਹਾਕੇ ਲਈ ਸੰਸਥਾਨ ਦੀ ਦੂਰਦ੍ਰਿਸ਼ਟੀ ਮੁਤਾਬਕ ਟੀਚਿਆਂ ਦੀ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੱਤਾਂ।

 

ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ, ਭਾਰਤ ਦੇ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨੇ ਕਿਹਾ ਕਿ ਆਈਆਈਟੀਜ਼ ਸਿਰਫ਼ ਰਾਸ਼ਟਰੀ ਮਹੱਤਵ ਦੇ ਸੰਸਥਾਨ ਹੀ ਨਹੀਂ ਹਨ, ਬਲਕਿ ਅਜਿਹੇ ਸੰਸਥਾਨ ਵੀ ਹਨ ਜੋ ਵਿਸ਼ਵਮੰਚ ਉੱਤੇ ਸਾਡੇ ਰਾਸ਼ਟਰ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਪਣੇ ਨਾਲ ਦੇ ਆਈਆਈਟੀਜ਼ ਵਾਂਗ, ਖੋਜ ਤੇ ਸ਼ਾਨਦਾਰ ਅਕਾਦਮਿਕ ਨਤੀਜਿਆਂ ਦੇ ਮਾਮਲਿਆਂ ਵਿੱਚ ਆਈਆਈਟੀ ਦਿੱਲੀ ਦੀ ਕਾਰਗੁਜ਼ਾਰੀ ਪਹਿਲਾਂ ਵੀ ਬਹੁਤ ਵਧੀਆ ਤੇ ਬੇਮਿਸਾਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ Q.S ਰੈਂਕਿੰਗਸ ਵਿੱਚ, ਆਈਆਈਟੀ ਦਿੱਲੀ ਦਾ ਇੰਜੀਨੀਅਰਿੰਗ ਅਤੇ ਟੈਕਨੋਲੋਜੀਵਿਸ਼ਾਖੇਤਰ ਦੇ ਮਾਮਲੇ ਚ ਸਮੁੱਚੇ ਵਿਸ਼ਵ 47ਵਾਂ ਰੈਂਕ ਹੈ ਅਤੇ ਵਿਸ਼ਵ ਵਿੱਚਆਈਆਈਟੀ ਦਿੱਲੀ ਪਹਿਲੇ 200 ਵਿੱਚ ਸ਼ਾਮਲ ਹੈ। ਇਸ ਤੋਂ ਇਹੋ ਜ਼ਾਹਿਰ ਹੁੰਦਾ ਹੈ ਕਿ ਇੰਜੀਨੀਅਰਿੰਗ ਤੇ ਟੈਕਨੋਲੋਜੀ ਦੇ ਅਨੁਸ਼ਾਸਨਾਂ ਵਿੱਚ ਆਈਆਈਟੀਜ਼ ਦੀ ਕਾਰਗੁਜ਼ਾਰੀ ਬਹੁਤ ਹੀ ਵਧੀਆ ਹੈ ਤੇ ਉਨ੍ਹਾਂ ਨੂੰ ਆਪਣੀ ਸਮੁੱਚੇ ਰੈਂਕਿੰਗ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ, ਉਨ੍ਹਾਂ ਨੂੰ ਆਪਣੇ ਵਿਦਿਅਕ ਕੋਰਸਾਂ ਵਿੱਚ ਹੋਰ ਵਿਆਪਕਤਾ ਲਿਆਉਣ ਦੀ ਜ਼ਰੂਰਤ ਹੈ। ਰਾਸ਼ਟਰੀ ਸਿੱਖਿਆ ਨੀਤੀ ਵੀ ਸੰਸਥਾਨਾਂ ਲਈ ਇਹੋ ਸਿਫ਼ਾਰਸ਼ ਕਰਦੀ ਹੈ।

 

ਮੰਤਰੀ ਨੇ ਕਿਹਾ ਕਿ ਕੋਵਿਡ–19 ਮਹਾਮਾਰੀ ਦੇ ਸਮਿਆਂ , ਇਹ ਸੰਸਥਾਨ ਰਾਸ਼ਟਰ ਦੀ ਸੇਵਾ ਲਈ ਨਿੱਤਰਿਆ ਹੈ ਤੇ ਵੱਡੇ ਪੱਧਰ ਉੱਤੇ ਸਮਾਜ ਦੀ ਮਦਦ ਲਈ ਟੈਕਨੋਲੋਜੀ ਤੇ ਨਵੀਆਂ ਖੋਜਾਂ ਲਿਆਂਦੀਆਂ ਹਨ। ਮੰਤਰੀ ਨੇ ਇਸ ਸਬੰਧੀ ਖ਼ੁਸ਼ੀ ਪ੍ਰਗਟਾਈ ਕਿ ਇਸ ਵਰ੍ਹੇ ਪਹਿਲਾਂ ਲਾਂਚ ਕੀਤੀ ਗਈ ਕੋਵਿਡ–19 ਵਾਇਰਸ ਦੀ ਸਭ ਤੋਂ ਵੱਧ ਕਿਫ਼ਾਇਤੀ ਟੈਸਟਿੰਗਕਿੱਟ ਆਈਆਈਟੀ ਦਿੱਲੀ ਨੇ ਹੀ ਵਿਕਸਤ ਕੀਤੀ ਸੀ। ਉਨ੍ਹਾਂ ਸੂਚਿਤ ਕੀਤਾ ਕਿ ਦੇਸ਼ ਵਿੱਚ RT-PCR ਟੈਸਟਾਂ ਦੀਆਂ ਕੀਮਤਾਂ ਹੇਠਾਂ ਲਿਆਉਣ ਵਿੱਚ ਘੱਟ ਲਾਗਤ ਵਾਲੀ RT-PCR ਟੈਸਟਕਿੱਟ ਨੇ ਮਦਦ ਕੀਤੀ ਹੈ। ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਕਿ ਆਈਆਈਟੀ ਦਿੱਲੀ ਦੇ ਇਨਕਿਊਬੇਸ਼ਨ ਵਿੱਚ ਰਹੀਆਂ ਸਟਾਰਟਅੱਪਸ ਪਹਿਲਾਂ ਹੀ ਬਰਾਮਦ ਕਰਨ ਵਾਲੇ ਮਿਆਰ ਦੀਆਂ 45 ਲੱਖ ਪੀਪੀਈ (PPEs) ਸਪਲਾਈ ਕਰ ਚੁੱਕੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਈਆਈਟੀ ਦਿੱਲੀ ਦੀ ਖੋਜ ਨੇ ਕੌਮਾਂਤਰੀ ਪੱਤ੍ਰਿਕਾਵਾਂ ਵਿੱਚ ਆਪਣੀਆਂ ਖੋਜ ਪ੍ਰਕਾਸ਼ਨਾਵਾਂ ਰਾਹੀਂ ਵਿਗਿਆਨਕ ਤੌਰ ਉੱਤੇ ਇਹ ਵੀ ਦਰਸਾ ਦਿੱਤਾ ਹੈ ਕਿ ਵਾਇਰਸ ਦਾ ਫੈਲਣਾ ਰੋਕਣ ਵਿੱਚ ਅਸ਼ਵਗੰਧਾ ਜਿਹੀਆਂ ਭਾਰਤ ਦੀਆਂ ਰਵਾਇਤੀ ਦਵਾਈਆਂ ਬਹੁਤ ਕਾਰਗਰ ਹਨ ਅਤੇ ਕੋਵਿਡ–19 ਨਾਲ ਸਬੰਧਿਤ ਹੋਰ ਅਨੇਕ ਖੋਜ ਗਤੀਵਿਧੀਆਂ ਹਨ, ਜੋ ਇਸ ਸੰਸਥਾਨ ਦੇ ਖੋਜਕਾਰਾਂ ਨੇ ਉਦਯੋਗ, ਕੌਮਾਂਤਰੀ ਭਾਈਵਾਲਾਂ ਤੇ ਸਰਕਾਰੀ ਏਜੰਸੀਆਂ ਨਾਲ ਤਾਲਮੇਲ ਕਾਇਮ ਕਰ ਕੇ ਕੀਤੀਆਂ ਹਨ। ਸ਼੍ਰੀ ਪੋਖਰਿਯਾਲ ਨੇ ਇਹ ਤੱਥ ਵੀ ਉਜਾਗਰ ਕੀਤਾ ਕਿ ਇਸ ਸੰਸਥਾਨ ਨੇ ਖੋਜ ਲਈ ਉਦਯੋਗ ਨਾਲ ਤਾਲਮੇਲ ਕਰਨ ਵਾਸਤੇ ਪਹਿਲਕਦਮੀਆਂ ਕੀਤੀਆਂ ਹਨ। ਨਤੀਜੇ ਵਜੋਂ, ਇਸ ਸੰਸਥਾਨ ਨੇ ਪਿਛਲੇ 5 ਸਾਲਾਂ ਵਿੱਚ 13 ਪ੍ਰਾਯੋਜਿਤ ਸੈਂਟਰਜ਼ ਆਵ੍ ਐਕਸੇਲੈਂਸਖੋਲ੍ਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸੈਂਟਰਜ਼ ਆਵ੍ ਐਕਸੇਲੈਂਸਦਾ ਉਦੇਸ਼ ਵਿਸ਼ੇਸ਼ ਖੇਤਰਾਂ ਵਿੱਚ ਬੇਹੱਦ ਖ਼ਾਸ ਖੋਜ ਨਤੀਜਿਆਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਹੈ।

 

ਮੰਤਰੀ ਨੇ ਕਿਹਾ ਕਿ ਸਮੁੱਚੇ ਵਿਸ਼ਵ ਨੇ ਇਸ ਸਰਕਾਰ ਦੁਆਰਾ ਜਾਰੀ ਕੀਤੀ ਨਵੀਂ ਰਾਸ਼ਟਰੀ ਸਿੱਖਿਆ ਨੀਤੀਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਇਸ ਗੱਲ ਉੱਤੇ ਖ਼ੁਸ਼ੀ ਪ੍ਰਗਟਾਈ ਕਿ ਆਈਆਈਟੀ ਦਿੱਲੀ ਨੇ ਪਹਿਲਾਂ ਹੀ ਸੰਸਥਾਨ ਪੱਧਰ ਉੱਤੇ ਸਿੱਖਿਆ ਤੇ ਖੋਜ ਮੋਰਚਿਆਂ ਉੱਤੇ ਵਿਭਿੰਨ ਪਹਿਲਕਦਮੀਆਂ ਰਾਹੀਂ ਇਸ ਨਵੀਂ ਨੀਤੀ ਨੂੰ ਲਾਗੂ ਕਰਨ ਲਈ ਵਿਚਾਰਵਟਾਂਦਰੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੰਸਥਾਨ ਆਪਣੇ ਦੁਆਰਾ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਵਿਸ਼ਿਸ਼ਟਤਾਵਾਂ ਤੇ ਵਿਦਿਆਰਥੀਆਂ ਦੋਵਾਂ ਚ ਵਧੇਰੇ ਵਿਭਿੰਨਤਾ ਲਿਆਉਣ ਉੱਤੇ ਧਿਆਨ ਕੇਂਦ੍ਰਿਤ ਕਰੇਗਾ।

 

ਸ਼੍ਰੀ ਪੋਖਰਿਯਾਲ ਨੇ ਨਵੇਂ ਗ੍ਰੈਜੂਏਟ 2,000 ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਪੋਆਪਣੇ ਸਬੰਧਿਤ ਡਿਗਰੀ ਪ੍ਰੋਗਰਾਮ ਮੁਕੰਮਲ ਕਰਨ ਲਈ ਲੋੜੀਂਦੀ ਉਨ੍ਹਾਂ ਦੀ ਸਖ਼ਤ ਮਿਹਨਤ, ਪ੍ਰਤੀਬੱਧਤਾ ਤੇ ਸ਼ਾਨਦਾਰ ਅਕਾਦਮਿਕ ਪ੍ਰਾਪਤੀ ਤੇ ਖੋਜ ਲਈ ਮੁਬਾਰਕਬਾਦ ਦਿੱਤੀ। ਅੱਜ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ, ਜਿਸ ਨੂੰ ਸਮੇਂ ਦੀ ਪਰਖ ਵਿੱਚੋਂ ਲੰਘਣਾ ਪਵੇਗਾ ਅਤੇ ਭਵਿੱਖ ਚ ਵਿਦਿਆਰਥੀਆਂ ਨੂੰ ਆਪਣੀ ਗੁਰੂਦਕਸ਼ਿਣਾਦੇਣ ਲਈ ਇੱਕ ਦਿਨ ਆਪਣੇ ਇਸ ਸੰਸਥਾਨ ਵਿੱਚ ਵਾਪਸ ਆਉਣਾ ਹੋਵੇਗਾ। ਮੰਤਰੀ ਨੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰਨਿਰਮਾਣ ਦੀਆਂ ਪਹਿਲਕਦਮੀਆਂ ਵਿੱਚ ਆਪਣਾ ਯੋਗਦਾਨ ਪਾਉਣ ਕਿਉਂਕਿ ਮਨੁੱਖੀ ਪੂੰਜੀ ਦੇ ਮਾਮਲੇ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਰਾਸ਼ਟਰ ਹਾਂ ਅਤੇ ਸਾਨੂੰ ਸਭਨਾਂ ਨੂੰ ਜ਼ਰੂਰ ਹੀ ਸਾਡੇ ਪ੍ਰਧਾਨ ਮੰਤਰੀ ਦੀ ਸਾਲ 2024 ਤੱਕ 5–ਟ੍ਰਿਲੀਅਨ ਅਰਥਵਿਵਸਥਾ ਕਾਇਮ ਕਰਨ ਦੀ ਦੂਰਦ੍ਰਿਸ਼ਟੀ ਸਾਕਾਰ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਇਹ ਸਿਰਫ਼ ਤਦ ਹੀ ਸੰਭਵ ਹੈ, ਜਦੋਂ ਅਸੀਂ ਆਪਣੇ ਗਿਆਨ ਨੂੰ ਧਨ ਵਿੱਚ ਤਬਦੀਲ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਨੂੰ ਆਪਣੇ ਨੌਜਵਾਨਾਂ ਤੋਂ ਵੱਡੀਆਂ ਆਸਾਂ ਹਨ।

 

ਡਿਗਰੀਵੰਡ ਸਮਾਰੋਹ ਮੌਕੇ, ਸ਼੍ਰੀ ਪੋਖਰਿਯਾਲ ਨੇ ‘eVIDYA@IITD – ਐਨੇਬਲਿੰਗ ਵਰਚੁਅਲ ਐਂਡ ਇੰਟਰਐਕਟਿਵਲਰਨਿੰਗ ਫ਼ਾਰ ਡ੍ਰਾਈਵਿੰਗ ਯੂਥ ਅਡਵਾਂਸਮੈਂਟਦੀ ਸ਼ੁਰੂਆਤ ਕੀਤੀ। ਇਸ ਪਹਿਲਕਦਮੀ ਅਧੀਨ ਆਈਆਈਟੀ ਦਿੱਲੀ ਦੁਆਰਾ ਭਾਰਤੀਆਂ ਦੇ ਨਾਲਨਾਲ ਕੌਮਾਂਤਰੀ ਭਾਗੀਦਾਰਾਂ ਲਈ ਇੰਜੀਨੀਅਰਿੰਗ, ਟੈਕਨੋਲੋਜੀ, ਵਿਗਿਆਨ, ਹਿਊਮੈਨਿਟੀਜ਼ ਤੇ ਪ੍ਰਬੰਧਨ ਜਿਹੇ ਵੱਖੋਵੱਖਰੇ ਖੇਤਰਾਂ ਵਿੱਚ ਆੱਨਲਾਈਨ ਸਰਟੀਫ਼ਿਕੇਟ ਪ੍ਰੋਗਰਾਮ ਕਰਵਾਏ ਜਾਣਗੇ। eVIDYA@IITD ਉਦਯੋਗ, ਸਮਾਜ ਤੇ ਵਿਅਕਤੀਗਤ ਭਾਗੀਦਾਰਾਂ ਦੀਆਂ ਜ਼ਰੂਰਤਾਂ ਪੂਰੀ ਕਰੇਗੀ।

 

ਇਕੱਠ ਨੂੰ ਸੰਬੋਧਨ ਕਰਦਿਆਂ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਸੰਜੇ ਸ਼ਾਮਰਾਓ ਧੋਤ੍ਰੇ ਨੇ ਕਿਹਾ ਕਿ ਟੈਕਨੋਲੋਜੀ ਦੇ ਖੇਤਰ ਵਿੱਚ ਇਹ ਇੱਕ ਦਿਲਚਸਪ ਸਮਾਂ ਹੈ ਕਿਉਕਿ ਡੀਪ ਲਰਨਿੰਗ, ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਡ੍ਰੋਨਜ਼, ਰੋਬੋਟਿਕਸ, ਬਲੌਕ ਚੇਨ ਟੈਕਨੋਲੋਜੀ ਜਿਹੀਆਂ ਨਵੀਆਂ ਤਕਨਾਲੋਜੀਆਂ ਨੌਜਵਾਨਾਂ ਲਈ ਨਵੇਂ ਆਯਾਮ ਖੋਲ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਪਹਿਲੀ ਪੀੜ੍ਹੀ ਦੁਆਰਾ ਸ਼ੁਰੂ ਕੀਤਾ ਗਿਆ ਕੰਮ ਹਾਲੇ ਸੰਪੰਨ ਨਹੀਂ ਹੋਇਆ ਅਤੇ ਮਨੁੱਖਤਾ ਦੀਆਂ ਕੁਝ ਸਮੱਸਿਆਵਾਂ ਹੀ ਹੱਲ ਹੋਈਆਂ ਹਨ ਪਰ ਬਹੁਤ ਸਾਰੀਆਂ ਹਾਲੇ ਰਹਿੰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇਹ ਬਾਕੀ ਰਹਿੰਦੀਆਂ ਸਮੱਸਿਆਵਾਂ ਹੱਲ ਕਰਨ ਲਈ ਜ਼ਰੂਰ ਹੀ ਟੈਕਨੋਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਖੇਤੀਬਾੜੀ ਨੂੰ ਚਿਰਸਥਾਈ ਬਣਾ ਕੇ ਆਪਣੇ ਕਿਸਾਨ ਦਾ ਜੀਵਨ ਖ਼ੁਸ਼ਹਾਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਿਆ ਤੇ ਸਿਹਤ ਨਾਲ ਸਬੰਧਿਤ ਮਸਲੇ, ਸਾਫ਼ ਹਵਾ, ਪਾਣੀ ਤੇ ਮਿੱਟੀ ਵਾਪਸ ਲੈਣ ਅਤੇ ਵਾਤਾਵਰਣ ਨੂੰ ਸੁਰੱਖਿਅਤ ਬਣਾਉਣ ਲਈ ਪਾਣੀ ਤੇ ਊਰਜਾ ਸੁਰੱਖਿਆ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਟੈਕਨੋਲੋਜੀ ਦੀ ਵਰਤੋਂ ਕਰੋ।

 

ਸ਼੍ਰੀ ਧੋਤ੍ਰੇ ਨੇ ਇਹ ਤੱਥ ਉਜਾਗਰ ਕਰਦਿਆਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਡਿਜੀਟਲ ਇੰਡੀਆਪ੍ਰੋਗਰਾਮ ਨੇ ਨਵੀਆਂ ਖੋਜਾਂ ਦੀ ਇੱਕ ਲਹਿਰ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਆਈਆਈਟੀ ਪ੍ਰਣਾਲੀ ਤੋਂ ਆਏ ਨੌਜਵਾਨ ਟੈਕਨੋਲੋਜਿਸਟਸ ਨੇ ਸਟਾਰਟਅੱਪਸ ਰਾਹੀਂ ਇਨਕਲਾਬ ਲੈ ਆਂਦਾ ਹੈ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਯੂਨੀਕੌਰਨਜ਼ ਦੁਆਰਾ ਵਿਕਸਤ ਕੀਤੇ ਗਏ ਹਨ।

ਇਸ ਮੌਕੇ ਡਾਇਰੈਕਟਰ ਦੀ ਰਿਪੋਰਟ ਪੇਸ਼ ਕਰਦਿਆਂ ਪ੍ਰੋ. ਵੀ. ਰਾਮਗੋਪਾਲ ਰਾਓ ਨੇ ਕਿਹਾ,‘ਪਿਛਲੇ 5 ਸਾਲਾਂ ਦੌਰਾਨ, ਆਈਆਈਟੀ ਦਿੱਲੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ 10,000 ਉੱਚਮਿਆਰੀ ਪੇਪਰ ਲਿਖੇ ਹਨ, 500 ਤੋਂ ਵੱਧ ਪੇਟੈਂਟਸ ਦਰਜ ਕਰਵਾਏ ਹਨ, ਅਨੁਮਾਨਿਤ 150 ਉਦਯੋਗ ਪ੍ਰੋਜੈਕਟ ਨੇਪਰੇ ਚਾੜ੍ਹੇ ਹਨ ਤੇ ਸਮੁੱਚੇ ਵਿਸ਼ਵ ਦੀਆਂ ਪ੍ਰਤੀਯੋਗੀ ਗ੍ਰਾਂਟਾਂ ਵਿੱਚੋਂ 1,300 ਕਰੋੜ ਰੁਪਏ ਦੀ ਖੋਜ ਫ਼ੰਡਿੰਗ ਹਾਸਲ ਕੀਤੀ ਹੈ। ਅਸੀਂ ਪਿਛਲੇ 5 ਸਾਲਾਂ ਦੌਰਾਨ ਪੁਰਾਣੇ ਵਿਦਿਆਰਥੀਆਂ, ਉਦਯੋਗਾਂ ਤੇ ਸਰਕਾਰੀ ਏਜੰਸੀਆਂ ਤੋਂ 18 ਨਵੇਂ ਸੈਂਟਰਜ ਆਵ੍ ਐਕਸੇਲੈਂਸਦੀ ਸਥਾਪਨਾ ਵੀ ਕੀਤੀ ਹੈ। ਇਹ ਗਿਣਤੀ ਇਸ ਸੰਸਥਾਨ ਦੀ ਸ਼ੁਰੂਆਤ ਤੋਂ ਲੈ ਕੇ ਪਿਛਲੇ 5 ਸਾਲਾਂ ਦੇ ਕਾਰਜਕਾਲਾਂ ਦੇ ਮੁਕਾਬਲੇ 2–ਗੁਣਾ ਤੋਂ ਲੈ ਕੇ 4–ਗੁਣਾ ਵੱਧ ਹਨ। ਸਾਡੇ ਪੁਰਾਣੇ ਵਿਦਿਆਰਥੀਆਂ ਦੀਆਂ ਇਸ ਸੰਸਥਾਨ ਨੂੰ ਫ਼ੰਡ ਦਾਨ ਕਰਨ ਦੀਆਂ ਵਚਨਬੱਧਤਾਵਾਂ ਪਿਛਲੇ ਇੱਕ ਸਾਲ ਦੌਰਾਨ ਇਸ ਸੰਸਥਾਨ ਦੁਆਰਾ ਪਿਛਲੇ 55 ਸਾਲਾਂ ਦੌਰਾਨ ਹਾਸਲ ਕੀਤੀਆਂ ਦਾਨ ਦੀਆਂ ਰਕਮਾਂ ਤੋਂ ਵੀ ਜ਼ਿਆਦਾ ਹੋ ਗਈਆਂ ਹਨ। ਅਸੀਂ ਆਪਣੇ ਸਾਰੇ ਪੁਰਾਣੇ ਵਿਦਿਆਰਥੀਆਂ, ਉਦਯੋਗਾਂ ਤੇ ਹੋਰ ਫ਼ੰਡਿੰਗ ਏਜੰਸੀਆਂ ਦਾ ਧੰਨਵਾਦ ਕਰਦਦੇ ਹਾਂ, ਜਿਨ੍ਹਾਂ ਨੇ ਸਾਡੇ ਵਿੱਚ ਭਰੋਸਾ ਪ੍ਰਗਟਾਇਆ ਹੈ।

 

ਇਹ ਡਿਗਰੀਵੰਡ ਸਮਾਰੋਹ ਇਸ ਸੰਸਥਾਨ ਦੇ ਡੋਗਰਾ ਹਾੱਲ ਵਿੱਚ ਸੀਮਤ ਹਾਜ਼ਰੀ ਨਾਲ ਫ਼ਿਜ਼ੀਕਲ ਇਨਪਰਸਨ ਰਸਮ ਨਾਲ ਇੱਕ ਹਾਈਬ੍ਰਿੱਡ ਮੋਡ ਅਤੇ ਇੱਕ ਆੱਨਲਾਈਨ ਵੈੱਬਕਾਸਟ ਵਿੱਚ ਆਯੋਜਿਤ ਕੀਤਾ ਗਿਆ ਸੀ ਤੇ ਇੰਝ ਸਾਰੇ ਗ੍ਰੈਜੂਏਟਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਵਿਲੱਖਣ ਸਾਬਕਾ ਵਿਦਿਆਰਥੀਆਂ, ਨਿਮੰਤ੍ਰਿਤ ਮਹਿਮਾਨਾਂ ਤੇ ਹਰੇਕ ਤੱਕ ਪੁੱਜਿਆ।

 

ਇਸ ਸੰਸਥਾਨ ਨੇ ਇਸ ਡਿਗਰੀਵੰਡ ਸਮਾਰੋਹ ਮੌਕੇ ਗ੍ਰੈਜੂਏਟਿੰਗ ਵਿਦਿਆਰਥੀਆਂ ਨੂੰ ਰਾਸ਼ਟਰਪਤੀ ਦਾ ਸੋਨ ਤਮਗ਼ਾ, ਡਾਇਰੈਕਟਰ ਦਾ ਸੋਨ ਤਮਗ਼ਾ, ਡਾ. ਸ਼ੰਕਰ ਦਿਆਲ ਸ਼ਰਮਾ (ਭਾਰਤ ਦੇ ਸਾਬਕਾ ਰਾਸ਼ਟਰਪਤੀ) ਸੋਨ ਤਮਗ਼ਾ, ਸੰਪੂਰਨ ਦਸ ਸੋਨ ਤਮਗ਼ਾ ਅਤੇ ਸੰਸਥਾਨ ਦੇ ਚਾਂਦੀ ਦਾ ਤਮਗ਼ਾ ਭੇਟ ਕੀਤੇ। ਰਾਸ਼ਟਰਪਤੀ ਦਾ ਸੋਨ ਤਮਗ਼ਾ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿੱਚ ਬੀ. ਟੈੱਕ ਸ਼੍ਰੀ ਦੀਪਾਂਸ਼ੂ ਜਿੰਦਲ; ਡਾਇਰੈਕਟਰ ਦਾ ਸੋਨ ਤਮਗ਼ਾ ਟੈਕਸਟਾਈਲ ਟੈਕਨੋਲੋਜੀ ਵਿੱਚ ਬੀ. ਟੈੱਕ ਸੁਸ਼੍ਰੀ ਆਸ਼ੀ ਅਗਰਵਾਲ ਅਤੇ ਡਾ. ਸ਼ੰਕਰ ਦਿਆਲ ਸ਼ਰਮਾ (ਭਾਰਤ ਦੇ ਸਾਬਕਾ ਰਾਸ਼ਟਰਪਤੀ) ਸੋਨ ਤਮਗ਼ਾ ਐਪਲਾਈਡ ਔਪਟਿਕਸ ਵਿੱਚ ਐੰਮ. ਟੈੱਕ ਸੁਸ਼੍ਰੀ ਮੁਸਕਾਨ ਕੁਲਾਰੀਆ ਨੂੰ ਭੇਟ ਕੀਤਾ ਗਿਆ। ਰਾਸ਼ਟਰਪਤੀ ਦਾ ਸੋਨ ਤਮਗ਼ੇ ਨਾਲ ਅਜਿਹੇ ਵਿਦਿਆਰਥੀ/ਵਿਦਿਆਰਥਣ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜੋ ਉੱਚਤਮ ਅਕਾਦਮਿਕ ਪ੍ਰਾਪਤੀ / ਸੀਜੀਪੀਏ ਲਈ ਸਾਰੇ ਗ੍ਰੈਜੂਏਟਿੰਗ ਤੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਵਿੱਚੋਂ ਟੌਪਰ ਹੁੰਦਾ ਹੈ। ਡਾਇਰੈਕਟਰ ਦਾ ਸੋਨ ਤਮਗ਼ਾ ਅਕਾਦਮਿਕਸ ਦੇ ਨਾਲਨਾਲ ਪੜ੍ਹਾਈ ਤੋਂ ਇਲਾਵਾ ਹੋਰ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਕਿਸੇ ਗ੍ਰੈਜੂਏਟਿੰਗ, ਅੰਡਰਗ੍ਰੈਜੂਏਟ ਵਿਦਿਆਰਥੀ/ਵਿਦਿਆਰਥਣ ਨੂੰ ਭੇਟ ਕੀਤਾ ਜਾਂਦਾ ਹੈ।

 

ਡਾ. ਸ਼ੰਕਰ ਦਿਆਲ ਸ਼ਰਮਾ (ਭਾਰਤ ਦੇ ਸਾਬਕਾ ਰਾਸ਼ਟਰਪਤੀ) ਸੋਨ ਤਮਗ਼ਾ ਅਜਿਹੇ ਗ੍ਰੈਜੂਏਟਿੰਗ ਪੋਸਟ ਗ੍ਰੈਜੂਏਟ ਵਿਦਿਆਰਥੀ/ਵਿਦਿਆਰਥਣ ਨੂੰ ਦਿੱਤਾ ਜਾਂਦਾ ਹੈ, ਜਿਸ ਨੂੰ ਚਰਿੱਤਰ ਤੇ ਆਚਾਰ, ਸ਼ਾਨਦਾਰ ਅਕਾਦਮਿਕ ਕਾਰਗੁਜ਼ਾਰੀ, ਪੜ੍ਹਾਈ ਤੋਂ ਇਲਾਵਾ ਹੋਰ ਗਤੀਵਿਧੀਆਂ ਤੇ ਸਮਾਜ ਸੇਵਾ ਸਮੇਤ ਆਮ ਮੁਹਾਰਤ ਲਈ ਸਾਰੇ ਐੱਮ. ਟੈੱਕ ਗ੍ਰੈਜੂਏਟਿੰਗ ਵਿਦਿਆਰਥੀਆਂ ਵਿੱਚੋਂ ਦਿੱਤਾ ਜਾਂਦਾ ਹੈ।

 

ਸੰਪੂਰਨ 10 ਸੋਨ ਤਮਗ਼ਾ ਅਜਿਹੇ ਗ੍ਰੈਜੂਏਟਿੰਗ ਪੋਸਟ ਗ੍ਰੈਜੂਏਟ ਵਿਦਿਆਰਥੀ/ਵਿਦਿਆਰਥਣ ਨੂੰ ਦਿੱਤਾ ਜਾਂਦਾ ਹੈ, ਜੋ 10 ਵਿੱਚੋਂ 10 ਸੀਜੀਪੀਏ ਹਾਸਲ ਕਰਦਾ/ਕਰਦੀ ਹੈ। ਚਾਂਦੀ ਦਾ ਤਮਗ਼ਾ ਅਜਿਹੇ ਗ੍ਰੈਜੂਏਟਿੰਗ ਅੰਡਰ ਗ੍ਰੈਜੂਏਟ ਵਿਦਿਆਰਥੀ/ਵਿਦਿਆਰਥਣ ਨੂੰ ਦਿੱਤਾ ਜਾਂਦਾ ਹੈ, ਜੋ ਆਪਣੇ ਸਬੰਧਿਤ ਪ੍ਰੋਗਰਾਮ ਵਿੱਚ ਉੱਚਤਮ ਸੀਜੀਪੀਏ ਹਾਸਲ ਕਰਦਾ/ਕਰਦੀ ਹੈ।

 

51ਵੀਂ ਕਨਵੋਕੇਸ਼ਨ ਮੌਕੇ, ਆਈਆਈਟੀ ਦਿੱਲੀ ਨੇ ਆਪਣੇ ਮਾਣਯੋਗ ਸਾਬਕਾ ਵਿਦਿਆਰਥੀਆਂ ਨੂੰ ਐਲੁਮਨਾਇ ਅਵਾਰਡਜ 2020’ ਨਾਲ ਵੀ ਸਨਮਾਨਿਤ ਕੀਤਾ। ਆਈਆਈਟੀ ਦਿੱਲੀ ਦੇ ਪੰਜ ਸਾਬਕਾ ਵਿਦਿਆਰਥੀਆਂ ਨੇ ਵਿਲੱਖਣ ਐਲੁਮਨਾਇ ਅਵਾਰਡਹਾਸਲ ਕੀਤੇ ਤੇ ਅਜਿਹੇ ਐਲੁਮਨਾਇ ਨੇ ਵਿਲੱਖਣ ਐਲੁਮਨਾਇ ਸਰਵਿਸ ਅਵਾਰਡਹਾਸਲ ਕੀਤਾ ਤੇ ਦੋ ਸਾਬਕਾ ਵਿਦਿਆਰਥੀਆਂ ਨੂੰ ਪਿਛਲੇ ਦਹਾਕੇ ਦਾ ਪ੍ਰਮੁੱਖ ਗ੍ਰੈਜੂਏਟਸ (ਸੋਨ) ਅਵਾਰਡ ਹਾਸਲ ਕੀਤਾ ਹੈ।

 

******

 

ਐੱਮਸੀ/ਏਕੇਜੇ/ਏਕੇ



(Release ID: 1671134) Visitor Counter : 113