ਰਸਾਇਣ ਤੇ ਖਾਦ ਮੰਤਰਾਲਾ

ਖਾਦਾਂ ਦੇ ਰਿਕਾਰਡ ਉਤਪਾਦਨ ਅਤੇ ਵਿਕਰੀ ਨਾਲ ਐਫ.ਏ.ਸੀ.ਟੀ. ਨੇ 30 ਸਤੰਬਰ 2020 ਨੂੰ ਖਤਮ ਹੋਈ ਤਿਮਾਹੀ ਵਿੱਚ 83.07 ਕਰੋੜ ਰੁਪਏ ਦਾ ਰਿਕਾਰਡ ਮੁਨਾਫਾ ਕਮਾਇਆ

Posted On: 07 NOV 2020 2:55PM by PIB Chandigarh

ਫਰਟੇਲਾਈਜਰਜ਼ ਐਂਡ ਕੈਮੀਕਲ ਟਰੈਵਨਕੋਰ ਲਿਮਟਿਡ (ਐਫ..ਸੀ.ਟੀ.), ਰਸਾਇਣ ਤੇ ਖਾਦ ਮੰਤਰਾਲੇ ਦੇ ਤਹਿਤ ਇਕ ਜਨਤਕ ਕੰਪਨੀ, ਨੇ 30 ਸਤੰਬਰ 2020 ਨੂੰ ਖਤਮ ਹੋਈ ਤਿਮਾਹੀ ਦੌਰਾਨ 83.07 ਕਰੋੜ ਰੁਪਏ ਦਾ ਰਿਕਾਰਡ ਮੁਨਾਫਾ ਕਮਾਇਆ ਹੈ ਇਹ ਇੱਕ ਤਿਮਾਹੀ ਵਿੱਚ ਕਿਸੇ ਵੀ ਕੰਪਨੀ ਵੱਲੋਂ ਕਮਾਇਆ ਜਾਣ ਵਾਲਾ ਸਭ ਤੋਂ ਵੱਧ ਮੁਨਾਫਾ ਹੈ ਇਹ ਮੁਨਾਫਾ ਪਿਛਲੇ ਸਾਲ ਇਸੇ ਸਮੇਂ ਦੌਰਾਨ 6.26 ਕਰੋੜ ਰੁਪਏ ਸੀ ਕੰਪਨੀ ਦਾ 931 ਕਰੋੜ ਰੁਪਏ ਦਾ ਟਨਰ ਓਵਰ ਸੀ ਜਦ ਕਿ ਇਸ ਸਾਲ ਕੰਪਨੀ ਦਾ 1047 ਕਰੋੜ ਰੁਪਏ ਟਰਨ ਓਵਰ ਦਰਜ ਕੀਤਾ ਹੈ
 

30 ਸਤੰਬਰ 2020 ਨੂੰ ਖਤਮ ਹੋਈ ਤਿਮਾਹੀ ਦੌਰਾਨ ਕੰਪਨੀ ਦੇ ਫਲੈਗਸ਼ਿਪ ਉਤਪਾਦ ਫੈਕਟਮਫੌਸ ਦੀ ਵਿਕਰੀ ਅਤੇ ਉਤਪਾਦਨ ਅਤੇ ਅਮੋਨੀਅਮ ਸਲਫੇਟ ਨੇ ਸਾਰਿਆਂ ਤੋਂ ਵੱਧ ਤਿਮਾਹੀ ਰਿਕਾਰਡ ਨੂੰ ਪਛਾੜ ਦਿੱਤਾ ਹੈ
ਕੰਪਨੀ ਨੇ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਐਮ..ਪੀ. ਦੇ ਦੋ ਸ਼ਿਪਮੈਂਟ ਅਤੇ ਐਮ.ਪੀ.ਕੇ. ਖਾਦ ਦਾ ਇਕ ਸ਼ਿਪਮੈਂਟ ਦਰਾਮਦ ਕੀਤਾ ਹੈ
ਮੁੱਖ ਵਿਸ਼ੇਸ਼ਤਾਵਾਂ:-
1.
ਫੈਕਟਮਫੌਸ ਦਾ 2.36 ਲੱਖ ਮੀਟਰਕ ਟਨ ਸਭ ਤੋਂ ਜ਼ਿਆਦਾ ਤਿਮਾਹੀ ਉਤਪਾਦਨ ਹੈ
2. ਅਲਮੋਨੀਅਮ ਸਲਫੇਟ ਦਾ ਵੀ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਉਤਪਾਦਨ 0.69 ਲੱਖ ਮੀਟਰਕ ਟਨ ਹੈ
3. ਫੈਕਟਮਫੌਸ ਅਤੇ ਅਲਮੋਨੀਅਮ ਸਲਫੇਟ ਦੀ ਵਿਕਰੀ ਤਿਮਾਹੀ ਵਿੱਚ ਕ੍ਰਮਵਾਰ 2.77 ਲੱਖ ਮੀਟਰਕ ਟਨ ਅਤੇ 0.08 ਲੱਖ ਮੀਟਰਕ ਟਨ ਤੇ ਪਹੁੰਚੀ
4. ਐਮ..ਪੀ. ਦੀ ਵਿਕਰੀ 0.46 ਲੱਖ ਮੀਟਰਕ ਟਨ ਅਤੇ ਦਰਾਮਦ ਕੀਤੀ ਐਮ.ਪੀ.ਕੇ. ਦੀ ਵਿਕਰੀ 0.26 ਲੱਖ ਮੀਟਰਕ ਟਨ ਹੈ
5. ਫੈਕਟਮਫੌਸ ਦੀ 4.6 ਲੱਖ ਮੀਟਰਕ ਟਨ ਦੀ ਵਿਕਰੀ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ
6. ਦੂਜੀ ਤਿਮਾਹੀ ਦੌਰਾਨ ਖਾਦਾਂ ਨੂੰ ਤੱਟੀ ਜਹਾਜ਼ਰਾਨੀ ਰੂਟ ਰਾਹੀਂ ਭੇਜਣਾ ਸ਼ੁਰੂ ਕੀਤਾ ਗਿਆ ਹੈ
7. ਕੰਪਨੀ ਪੱਛਮੀ ਬੰਗਾਲ ਤੇ ਉੜੀਸਾ ਦੇ ਨਵੇਂ ਬਜਾਰਾਂ ਵਿੱਚ ਦਾਖਲ ਹੋਈ ਹੈ
ਕੰਪਨੀ ਨੇ ਕੋਵਿਡ-19 ਮਹਾਮਾਰੀ ਦੀਆਂ ਰੋਕਾਂ ਅਤੇ ਭਾਰਤ ਸਰਕਾਰ ਤੇ ਕੇਰਲ ਸਰਕਾਰ ਵੱਲੋਂ ਕੋਵਿਡ-19 ਲਈ ਜਾਰੀ ਸਾਰੇ ਪ੍ਰੋਟੋਕੋਲ ਤੇ ਦਿਸ਼ਾਂ ਨਿਰਦੇਸਾਂ ਦੀ ਪਾਲਣਾ ਕਰਦਿਆਂ ਹੋਇਆਂ ਇਹ ਸ਼ਾਨਦਾਰ ਕਾਰਗੁਜ਼ਾਰੀ ਕੀਤੀ ਹੈ

ਆਰ.ਸੀ.ਜੇ/ਆਰ.ਕੇ.ਐਮ
 


(Release ID: 1671119) Visitor Counter : 210