ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਉੱਤਰ ਪ੍ਰਦੇਸ਼ ਪੁਲਿਸ ਨੇ ਐੱਸਏਆਈ ਐੱਫਆਈਆਰ ’ਤੇ ਕਾਰਵਾਈ ਕੀਤੀ, ਜਾਅਲੀ ਖੇਲੋ ਇੰਡੀਆ ਇਸ਼ਤਿਹਾਰ ਨਾਲ ਜ਼ਮੀਨੀ ਪੱਧਰ ਦੇ ਅਥਲੀਟਾਂ ਨਾਲ ਧੋਖਾਧੜੀ ਕਰਨ ’ਤੇ ਤਿੰਨ ਵਿਅਕਤੀ ਗ੍ਰਿਫ਼ਤਾਰ

Posted On: 06 NOV 2020 6:01PM by PIB Chandigarh

ਉੱਤਰ ਪ੍ਰਦੇਸ਼ ਪੁਲਿਸ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੈਟਫਾਰਮਾਂ ਤੇ ਝੂਠੇ ਇਸ਼ਤਿਹਾਰ ਨੂੰ ਪ੍ਰਸਾਰਿਤ ਕਰਨ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਰਾਹੀਂ 2021 ਵਿੱਚ ਹਰਿਆਣਾ ਦੇ ਪੰਚਕੂਲਾ ਵਿੱਚ ਹੋਣ ਵਾਲੀਆਂ ਖੇਲੋ ਇੰਡੀਆ ਗੇਮਸ ਵਿੱਚ ਹਿੱਸਾ ਲੈਣ ਲਈ ਅਥਲੀਟਾਂ ਤੋਂ ਅਰਜ਼ੀਆਂ ਮੰਗੀਆਂ ਹਨ ਅਤੇ ਉਹ ਅਥਲੀਟਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ 6000 ਰੁਪਏ ਦਾ ਭੁਗਤਾਨ ਕਰਨ ਲਈ ਕਹਿੰਦੇ ਸਨ। ਇਹ ਗ੍ਰਿਫ਼ਤਾਰੀਆਂ ਭਾਰਤੀ  ਖੇਡ ਅਥਾਰਿਟੀ ਦੁਆਰਾ ਉੱਤਰ ਪ੍ਰਦੇਸ਼ ਪੁਲਿਸ ਕੋਲ ਦਰਜ ਕੀਤੀ ਗਈ ਐੱਫਆਈਆਰ ਦੇ ਬਾਅਦ ਕੀਤੀਆਂ ਗਈਆਂ ਹਨ।

 

ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ਵਿੱਚ ਸੰਜੈ ਪ੍ਰਤਾਪ ਸਿੰਘ, ਅਨੁਜ ਕੁਮਾਰ ਅਤੇ ਰਵੀ ਹਨ। ਸੰਜੈ ਆਗਰਾ ਦਾ ਇੱਕ ਸਾਬਕਾ ਕਬੱਡੀ ਖਿਡਾਰੀ ਰਿਹਾ ਹੈ ਅਤੇ ਉਸ ਨੇ ਰੁਦਰ ਪ੍ਰਤਾਪ ਸਿੰਘ ਦੇ ਨਾਮ ਤੇ ਇੱਕ ਫਰਜ਼ੀ ਆਈਡੀ ਬਣਾਈ ਸੀ, ਜੋ ਖੇਲੋ ਇੰਡੀਆ ਗੇਮਸ ਵਿੱਚ ਹਿੱਸਾ ਲੈਣ ਦੇ ਇਛੁੱਕ ਅਥਲੀਟਾਂ ਨਾਲ ਗੱਲਬਾਤ ਕਰਦਾ ਸੀ। ਇਸ ਦਰਮਿਆਨ ਅਨੁਜ ਅਤੇ ਰਵੀ ਨੇ ਯੂਪੀ ਦੇ ਕੇਨਰਾ ਬੈਂਕ ਅਤੇ ਸਟੇਟ ਬੈਂਕ ਬਰਾਂਚਾਂ ਦੇ ਆਪਣੇ ਖਾਤਾ ਨੰਬਰ ਪ੍ਰਦਾਨ ਕੀਤੇ ਜਿੱਥੇ ਅਥਲੀਟਾਂ ਨੂੰ ਪੈਸੇ ਜਮਾਂ ਕਰਾਉਣ ਲਈ ਕਿਹਾ ਗਿਆ ਸੀ। ਹੁਣ ਦੋਵਾਂ ਬੈਂਕਾਂ ਦੁਆਰਾ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਅਥਲੀਟਾਂ ਦੀ ਕੁੱਲ ਗਿਣਤੀ ਦੀ ਪਹਿਚਾਣ ਕਰਨ ਲਈ ਜਾਂਚ ਜਾਰੀ ਹੈ ਜਿਨ੍ਹਾਂ ਨੇ ਇਨ੍ਹਾਂ ਦੋ ਖਾਤਿਆਂ ਵਿੱਚ ਪੈਸਾ ਜਮ੍ਹਾਂ ਕਰਾਇਆ ਸੀ।

 

*******

 

ਐੱਨਬੀ/ਓਏ



(Release ID: 1670831) Visitor Counter : 105