ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਆਈ ਆਈ ਟੀ ਖੜਗਪੁਰ ਵਿੱਚ ਸੈਂਟਰ ਆਫ ਐਕਸੇਲੈਂਸ ਫਾਰ ਇੰਡੀਅਨ ਨੋਲੇਜ ਸਿਸਟਮ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ

ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਆਈ ਆਈ ਟੀ ਖੜਗਪੁਰ ਵੱਲੋਂ ਵਰਚੂਅਲ ਮਾਧਿਅਮ ਰਾਹੀਂ ਆਯੋਜਿਤ 3 ਦਿਨਾ ਅੰਤਰਰਾਸ਼ਟਰੀ ਵੈਬੀਨਾਰ , ਜਿਸ ਦਾ ਸਿਰਲੇਖ "ਭਾਰਤ ਤੀਰਥਾ" ਦਾ ਉਦਘਾਟਨ ਕੀਤਾ

Posted On: 06 NOV 2020 5:57PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਆਈ ਆਈ ਟੀ ਖੜਗਪੁਰ ਵਿੱਚ ਸੈਂਟਰ ਆਫ ਐਕਸੇਲੈਂਸ ਫਾਰ ਇੰਡੀਅਨ ਨੋਲੇਜ ਸਿਸਟਮ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਇੰਸਟੀਚਿਊਟ ਵੱਲੋਂ 06—08—2020 ਨੂੰ "ਭਾਰਤ ਤੀਰਥਾ" ਸਿਰਲੇਖ ਹੇਠ ਅੰਤਰਰਾਸ਼ਟਰੀ ਵੈਬੀਨਾਰ ਦਾ ਉਦਘਾਟਨ ਕਰਦਿਆਂ ਮੁੱਖ ਮਹਿਮਾਨ ਸ਼੍ਰੀ ਪੋਖਰਿਯਾਲ ਨੇ ਸੰਸਥਾ ਵੱਲੋਂ ਇੰਡੀਅਨ ਨੋਲੋਜ ਸਿਸਟਮ ਦੀਆਂ ਵੱਖ ਵੱਖ ਸ਼ਾਖਾਵਾਂ ਲਈ ਲਗਾਤਾਰ ਕੰਮ ਕਰਨ ਲਈ ਧੰਨਵਾਦ ਕੀਤਾ ਉਹਨਾਂ ਕਿਹਾ ਆਈ ਆਈ ਟੀ ਖੜਗਪੁਰ ਨੇ ਭਾਰਤ ਦੀ ਆਤਮਾ ਨੂੰ ਖੰਗੋਲਿਆ ਹੈ , ਮੌਜੂਦਾ ਸਮਿਆਂ ਵਿੱਚ ਉਸ ਦੀਆਂ ਚੁਣੌਤੀਆਂ ਅਤੇ ਭਾਰਤ ਤੀਰਥ ਤੇ ਖੋਜ ਵਰਗੀਆਂ ਪਹਿਲਕਦਮੀਆਂ ਰਾਹੀਂ ਸਹੀ ਉਪਾਅ ਲੱਬੇ ਹਨ  

https://ci3.googleusercontent.com/proxy/osqK1XTKscPckC3fnAL6ST8YssTKiYW-xRD0i284J4IzcGGFa18QII5Fc7BA2SlXgf_aT2SkExZ6PIj_qyfzelaC1nvPttSut2N-VenU657gXh9KD6DevHv0-Q=s0-d-e1-ft#https://static.pib.gov.in/WriteReadData/userfiles/image/image001K8ME.jpg

ਮੰਤਰੀ ਨੇ ਭਾਰਤ ਦੇ ਵਿਭਿੰਨ ਲੋਕਾਂ ਲਈ ਸਿੱਖਿਆ ਅਮਲ ਨੂੰ ਸੌਖੇ ਬਣਾਉਣ ਲਈ ਸੰਸਕ੍ਰਿਤ ਨੂੰ ਸੁਰਜੀਤ ਕਰਕੇ ਮਾਂ ਬੋਲੀ ਰਾਹੀਂ ਸਿੱਖਿਆ ਦੇਣ ਤੇ ਜ਼ੋਰ ਦਿੱਤਾ ਉਹਨਾਂ ਨੇ ਭਾਰਤ ਦੀ ਅਮੀਰ ਸਿੱਖਿਆ ਵਿਰਾਸਤ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਲਈ ਕਿਹਾ ਤਕਨੀਕੀ ਸਿੱਖਿਆ ਦੇ ਸਹਿਯੋਗ ਲਈ ਨੈਸ਼ਨਲ ਐਜੂਕੇਸ਼ਨ ਤਕਨਾਲੋਜੀ ਫੋਰਮ ਨੂੰ ਕਾਇਮ ਕਰਨ ਦੀ ਪੁਸ਼ਟੀ ਕਰਦਿਆਂ ਉਹਨਾਂ ਨੇ ਖੋਜਾਰਥੀਆਂ ਨੂੰ ਭਾਰਤੀ ਵਿਗਿਆਨਕ ਅਤੇ ਇਨਵਿਸਟਿੱਕ ਵਿਰਾਸਤ ਦੇ ਡੂੰਘੇ ਅਧਿਅਨਾਂ ਨੂੰ ਅੱਗੇ ਲਿਜਾਣ ਅਤੇ ਇਤਿਹਾਸਕ ਸਿੱਖਿਆ ਸਰੋਤਾਂ ਤੱਕ ਪਹੁੰਚ ਕਰਨ ਜੋ ਅਜੇ ਵੀ ਉਪਲੱਬਧ ਹਨ , ਲਈ ਉਤਸ਼ਾਹਿਤ ਕੀਤਾ ਹੈ ਉਹਨਾਂ ਕਿਹਾ , "ਸਟਡੀ ਇੰਨ ਇੰਡੀਆ , ਗਿਆਨ , ਗਿਆਨ ਪਲੱਸ ਤੇ ਹੋਰ ਫੰਡੇਡ ਖੋਜ ਪ੍ਰੋਗਰਾਮ ਵਿਸ਼ਵ ਦੇ ਵਿਦਿਆਰਥੀਆਂ ਅਤੇ ਖੋਜਾਰਥੀ ਭਾਈਚਾਰੇ ਨੂੰ ਸਹੀ ਸਰੋਤ ਦੇਣ ਲਈ ਪਹਿਲਕਦਮੀਆਂ ਹੋ ਸਕਦੀਆਂ ਹਨ" ਉਹਨਾਂ ਹੋਰ ਭਾਰਤ ਦੀ ਗੁਣਵਤਾ ਵਧਾਉਣ ਲਈ ਖੋਜ ਵਿੱਚ ਮਹਾਰਤ ਲਿਆਉਣ ਦੀ ਅਪੀਲ ਕੀਤੀ , ਜਿਸ ਨੇ ਕਈ ਸਦੀਆਂ ਵਿੱਚ ਆਏ ਤੁਫਾਨਾਂ ਦੇ ਬਾਵਜੂਦ ਸੱਭਿਆਚਾਰ ਨੂੰ ਸਮੋਹ ਕੇ ਰੱਖਿਆ ਹੈ

ਗੈਸਟ ਆਫ ਆਨਰ ਸ਼੍ਰੀ ਸੰਜੇ ਧੋਤ੍ਰੇ ਨੇ ਮੌਜੂਦਾ ਸਮੇਂ ਵਿੱਚ ਇੰਡੀਅਨ ਨਾਲੇਜ ਸਿਸਟਮ ਦੇ ਅੰਤਰ ਅਨੁਸ਼ਾਸਨਿਕ ਸੁਭਾਅ ਦਾ ਮੁਲਾਂਕਣ ਅਤੇ ਆਲੋਚਨਾਤਮਕ ਅਧਿਅਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਉਹਨਾਂ ਕਿਹਾ "ਭੂਤਕਾਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਸਾਨੂੰ  ਉਤਸ਼ਾਹਿਤ ਕਰ ਸਕਦੀਆਂ ਹਨ ਪਰ ਵਰਤਮਾਨ ਵਿੱਚ ਸਾਨੂੰ ਟਿਕਾਅ ਨਹੀਂ ਦੇ ਸਕਦੀਆਂ ਇਹ ਸਾਡੀ ਜਿ਼ੰਮੇਵਾਰੀ ਹੈ ਕਿ ਅਸੀਂ ਭਾਰਤੀ ਕਦਰਾਂ ਕੀਮਤਾਂ ਵਾਲੇ ਇੰਡੀਅਨ ਨੋਲੇਜ ਸਿਸਟਮ ਨੂੰ ਅਪਣਾਈਏ ਅਤੇ ਹਰੇਕ ਚੁਣੇ ਖੇਤਰ ਵਿੱਚ ਮਾਰਕੇ ਦਾ ਕੰਮ ਕਰਨ ਲਈ ਕੋਸਿ਼ਸ਼ ਕਰੀਏ" ਉਹਨਾਂ ਆਸ ਪ੍ਰਗਟ ਕੀਤੀ ਕਿ ਐੱਨ ਪੀ 2020 ਭਾਰਤ ਦੀ ਆਤਮਾ ਨੂੰ ਉਤਸ਼ਾਹਿਤ ਕਰੇਗੀ ਉਹਨਾਂ ਹੋਰ ਕਿਹਾ "ਐੱਨ ਪੀ 2020 ਬੋਧੀਵਾਦੀ ਸਮਰੱਥਾਵਾਂ ਤੇ ਅਧਾਰਤ ਹੀ ਨਹੀਂ ਹੈ ਬਲਕਿ ਸਮਾਜਿਕ , ਨੈਤਿਕ ਅਤੇ ਭਾਵਨਾਤਮਕ ਸਮਰੱਥਾਵਾਂ ਵੀ ਹਨ ਜੋ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਯਕੀਨਨ ਮੁਹੱਈਆ ਕਰੇਗੀ , ਬਾਵਜੂਦ ਉਹਨਾਂ ਦੇ ਭੂਗੋਲਿਕ , ਆਰਥਿਕ ਤੇ ਸਮਾਜਿਕ ਸਥਿਤੀ ਵਿਸ਼ੇਸ਼ ਕਰਕੇ ਇਤਿਹਾਸਕ ਤੌਰ ਤੇ ਹਾਸ਼ੀਏ ਤੇ ਅਤੇ ਡਿਸਐਡਵਾਂਟੇਜ ਗਰੁੱਪਾਂ ਨੂੰ"
ਪ੍ਰੋਫੈਸਰ ਵਰਿੰਦਰ ਕੇ ਤਿਵਾੜੀ , ਡਾਇਰੈਕਟਰ ਆਈ ਆਈ ਟੀ ਖੜਗਪੁਰ ਨੇ ਆਸ ਪ੍ਰਗਟ ਕੀਤੀ ਕਿ ਵੱਕਾਰੀ ਸ਼ਾਂਤੀ ਸਵਰੂਪ ਭਟਨਾਗਰ ਸਨਮਾਨ ਦੇ ਕੇ ਭਾਰਤੀ ਵਿਗਿਆਨ ਵਿਰਾਸਤ ਦੇ ਕੰਮ ਲਈ ਖੋਜ ਅਤੇ ਮਾਨਤਾ ਦੇਣ ਦੀ ਲੋੜ ਹੈ "ਐੱਸ ਐੱਸ ਭਟਨਾਗਰ ਸਨਮਾਨ ਭਾਰਤ ਵਿੱਚ ਗਿਆਨ ਅਤੇ ਤਕਨਾਲੋਜੀ ਖੋਜਾਰਥੀਆਂ ਲਈ ਇੱਕ ਸੁਪਨਿਆ ਭਰਿਆ ਟੀਚਾ ਹੈ ਉਹਨਾਂ ਕਿਹਾ ਮੈਂ ਕੇਂਦਰੀ ਸਿੱਖਿਆ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਉਹ ਸਾਇੰਸ ਅਤੇ ਤਕਨਾਲੋਜੀ ਦੇ ਕੇਂਦਰੀ ਮੰਤਰੀ ਨੂੰ ਵੱਕਾਰੀ ਸਨਮਾਨ ਤਹਿਤ ਭਾਰਤੀ ਵਿਗਿਆਨੀ ਵਿਰਾਸਤ ਸਬੰਧੀ ਇੱਕ ਨਵਾਂ ਲੰਬਕਾਰੀ ਕਾਇਮ ਕਰਨ ਲਈ ਪ੍ਰਸਤਾਵ ਦੇਣ"
3 ਦਿਨਾਂ ਸੈਮੀਨਾਰ ਵਿੱਚ ਅੰਤਰਰਾਸ਼ਟਰੀ ਮਾਹਿਰ ਆਪਣੀਆਂ ਵਾਰਤਾਵਾਂ ਪੇਸ਼ ਕਰਨਗੇ , ਜਿਹਨਾਂ ਵਿਸਿ਼ਆਂ ਤੇ ਵਾਰਤਾ ਪੇਸ਼ ਕੀਤੀ ਜਾਵੇਗੀ , ਉਹ ਹਨ ਅਰਥ ਸ਼ਾਸਤਰ "ਇਕਨੋਮਿਕਸ" , ਕੁਦਰਤੀ ਭਾਸ਼ਾ ਅਮਲ ਲਈ ਸੰਸਕ੍ਰਿਤ , ਵੈਦਿਕ ਅਤੇ ਇੰਸ਼ੀਅੰਟ ਭਾਰਤੀ ਹਿਸਾਬਨੂਮੈਰੀਕਲ ਸਿਸਟਮ , ਬੀਜਗਣਿਤ ਅਤੇ ਜੈਮਿਤੀ, ਰਸਾਇਣਾਂ (ਕੈਮੀਕਲ ਸਾਇੰਸੇਸ) , ਆਯੁਰਵੇਦ (ਬਾਇਓਲੋਜੀਕਲ ਸਾਇੰਸੇਸ) , ਜੋਤੀਰਤਥਾ ਮਹਾਜਾਗਿਤਿਕਾ ਵਿੱਦਿਆ (ਪੋਜੀਸ਼ਨਲ ਐਂਡ ਐਸਟ੍ਰੋਨੋਮੀਕਲ ਸਾਇੰਸੇਸ) , ਪ੍ਰਕਿਰਤੀ ਵਿੱਦਿਆ (ਟ੍ਰੈਸਟ੍ਰੀਅਲ/ਮਟੀਰੀਅਲ ਸਾਇੰਸੇਸ / ਇਕੋਲੋਜੀ ਐਂਡ ਅਟੋਮਸਫੇਰਿਕ ਸਾਇੰਸੇਸ) ਅਤੇ ਨੰਦਨਾ ਤਥਿਯ ਤੱਥਾ ਵਸਤੂ ਵਿੱਦਿਆ (ਆਕੇਓਲੋਜੀ , ਆਇਕੋਨੋਗ੍ਰਾਫੀ ਐਂਡ ਆਰਕੀਟੈਕਚਰ)
ਬੁਲਾਰਿਆਂ ਵਿੱਚ ਸ਼੍ਰੀ ਸੰਜੀਵ ਸਨਿਆਲ , ਪ੍ਰਿੰਸੀਪਲ ਇਕਨੋਮਿਕ ਐਡਵਾਈਜ਼ਰ , ਭਾਰਤ ਸਰਕਾਰ ਅਤੇ ਡਾਕਟਰ ਦੀਪਾ ਸ਼ੰਕਰ ਸਿੱਖਿਆ ਮੁੱਖੀ ਯੁਨੀਸੈੱਫ , ਯੂਬੇਕਿਸਤਾਨ (ਯੂਰੋਪ ਅਤੇ ਸੈਂਟਰਲ ਏਸ਼ੀਆ ਰਿਜਨ) ਅਰਥ ਸ਼ਾਸਤਰ ਤੇ , ਪ੍ਰੋਫੈਸਰ ਜਿਰਾਰਡ ਹਿਊਟ , ਨੈਸ਼ਨਲ ਇੰਸਟੀਚਿਊਟ ਆਫ ਰਿਸਰਚ ਇੰਨ ਕੰਪਿਊਟਰ ਸਾਇੰਸ ਆਟੋਮੇਸ਼ਨ ਫਰਾਂਸ , ਅਤੇ ਪ੍ਰੋਫੈਸਰ ਅੰਬਾ ਕੁਲਕਰਣੀ ਸੰਸਕ੍ਰਿਤ ਅਧਿਅਨ ਵਿਭਾਗ ਹੈਦਰਾਬਾਦ ਯੂਨੀਵਰਸਿਟੀ ਸੰਸਕ੍ਰਿਤ ਵਿੱਚ ਕੁਦਰਤੀ ਭਾਸ਼ਾ ਅਮਲ ਉੱਪਰ , ਪ੍ਰੋਫੈਸਰ ਕਲੀਮੈਂਸੀ ਮੌਂਟੇਲੇ , ਯੂਨੀਵਰਸਿਟੀ ਆਫ ਕੈਂਟਰਬਰੀ , ਨਿਊਜ਼ੀਲੈਂਡ ਅਤੇ ਪ੍ਰੋਫੈਸਰ ਕੇ ਰਾਮਾ ਸੁਬਰਾਮਣਿਅਮ , ਆਈ ਆਈ ਟੀ ਮੁੰਬਈ , ਵੈਦਿਕ ਅਤੇ ਏਂਸ਼ੀਅੰਟ ਇੰਡੀਅਨ ਮੈਥਮੈਟਿਕਸ , ਪ੍ਰੋਫੈਸਰ ਬੀ ਐੱਮ ਦੇਬ , ਵਿਸ਼ਵ ਭਾਰਤੀ , ਸ਼ਾਂਤੀ ਨਿਕੇਤਨ ਅਤੇ ਪ੍ਰੋਫੈਸਰ ਸਮਰੇਸ਼ ਭੱਟਾਚਾਰਿਆ , ਯਾਦਵਪੁਰ ਯੂਨੀਵਰਸਿਟੀ , ਕਲਕੱਤਾ , ਭਾਰਤੀ ਰਸਾਇਣ ਬਾਰੇ , ਡਾਕਟਰ ਪੀ ਰਾਮ ਮਨੋਹਰ , ਅਮ੍ਰਿਤਾ ਵਿਸ਼ਵਾ ਵਿੱਦਿਆ ਪੀਥਮ , ਕੋਇੰਬਟੋਰ ਅਤੇ ਡਾਕਟਰ ਮਿਤਾਲੀ ਮੁਕਰਜੀ ਇੰਸਟੀਚਿਊਟ ਆਫ ਜਿਨੌਮਿਕਸ ਐਂਡ ਇੰਟੇਗ੍ਰੇਟਿਵ ਬਾਇਓਲੋਜੀ , ਨਵੀਂ ਦਿੱਲੀ ਆਯੁਰਵੇਦ ਬਾਰੇ , ਪ੍ਰੋਫੈਸਰ ਮਾਇਕ ਐੱਨ ਵਾਹੀਆ , ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ , ਮੁੰਬਈ ਅਤੇ ਪ੍ਰੋਫੈਸਰ ਅਮਿਤਾਭ ਘੋਸ਼ , ਫੋਰਮਰ ਡਾਇਰੈਕਟਰ ਆਈ ਆਈ ਟੀ ਖੜਗਪੁਰ , ਪੋਜੀਸ਼ਨਲ ਅਤੇ ਅਸਟ੍ਰੋਨੋਮਿਕਲ ਸਾਇੰਸੇਸ , ਪ੍ਰੋਫੈਸਰ ਅਰਨੇਡੂ ਬੈਨਰਜੀ , ਵਿਸ਼ਵ ਭਾਰਤੀ ਸ਼ਾਂਤੀ ਨਿਕੇਤਨ ਅਤੇ ਰਬਿੰਦਰਾ ਭਾਰਤੀ ਯੂਨੀਵਰਸਿਟੀ ਅਤੇ ਪ੍ਰੋਫੈਸਰ ਓਮਕਾਰ ਨਾਥ ਮੋਹੰਤੀ , ਆਈ ਆਈ ਟੀ ਭੁਵਨੇਸ਼ਵਰ , ਟੈਸਟ੍ਰੀਅਲ / ਮਟੀਰਿਅਲ , ਈਕੋਲੋਜੀ ਅਤੇ ਅਟਮੋਸਫੇਰਿਕ ਸਾਇੰਸਿਸ ਤੇ ਡਾਕਟਰ ਸਿੱਖਿਆ ਜੈਨ , ਡਾਇਰੈਕਟਰ , ਦਰੋਨਾ ਫਾਊਂਡੇਸ਼ਨ ਗੁੜਗਾਓਂ ਅਤੇ ਡਾਕਟਰ ਰਾਜ ਰਾਣੀ ਕਾਲੜਾ , ਅਰਬਨ ਤੇ ਰੀਜਨਲ ਜਿਓਗ੍ਰਾਫੀ ਐਕਸਪਰਟ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ , ਸੈਨ ਬਰਨਾਰਡੀਨੋ , ਯੂ ਐੱਸ , ਅਰਕਿਆਲੋਜੀ , ਆਈਕੋਨੋਗ੍ਰਾਫੀ ਅਤੇ ਆਰਕੀਟੈਕਚਰ ਬਾਰੇ ਹੋਰਨਾਂ ਮਾਹਿਰਾਂ ਵਿੱਚ ਪ੍ਰੋਫੈਸਰ ਐੱਮ ਡੀ ਸਿਰੀਨਿਵਾਸ ਚੇਅਰਮੈਨ , ਸੈਂਟਰ ਫਾਰ ਪੋਲਿਸੀਸ ਸਟਡੀਜ਼ ਚੇਨੱਈ , ਕੂੰਜੀਵਤ ਬੁਲਾਰੇ ਵਜੋਂ , ਪ੍ਰੋਫੈਸਰ ਅਨਿਲ ਡੀ ਸਹਿਰਸ ਬੁਧੇ , ਚੇਅਰਮੈਨ ਆਈ ਸੀ ਟੀ ਅਤੇ ਪ੍ਰੋਫੈਸਰ ਸਿ਼ਸਹੀਰ ਕੇ ਦੁਬੇ , ਫੋਰਮਰ ਡਾਇਰੈਕਟਰ ਆਈ ਆਈ ਟੀ ਖੜਗਪੁਰ "ਦਾ ਵੇਅ ਫੋਰਵਰਡ ਆਈ ਆਈ ਟੀਜ਼ ਇੰਨ ਇੰਡੀਅਨ ਨੋਲੇਜ ਸਿਸਟਮ" ਸੈਸ਼ਨ ਦੇ ਪੈਨਲ ਮਾਹਿਰ ਹੋਣਗੇ ਉਹਨਾਂ ਨਾਲ ਆਈ ਆਈ ਟੀ ਖੜਗਪੁਰ ਦੇ ਵੱਖ ਵੱਖ ਵਿਭਾਗਾਂ ਦੇ ਫੈਕਲਟੀ ਮਾਹਿਰ ਵੀ ਸ਼ਾਮਲ ਹੋਣਗੇ
ਆਯੋਜਨ ਕਰਨ ਵਾਲੇ ਮੈਂਬਰਾਂ ਵਿੱਚ ਪ੍ਰੋਫੈਸਰ ਵਰਿੰਦਰ ਕੁਮਾਰ ਤਿਵਾੜੀ , ਡਾਇਰੈਕਟਰ ਆਈ ਆਈ ਟੀ ਖੜਗਪੁਰ (ਚੀਫ ਪੈਟਰਨ), ਪ੍ਰੋਫੈਸਰ ਐੱਸ ਕੇ ਭੱਟਾਚਾਰਿਆ , ਡਿਪਟੀ ਡਾਇਰੈਕਟਰ ਆਈ ਆਈ ਟੀ ਖੜਗਪੁਰ (ਪੈਟਰਨ), ਪ੍ਰੋਫੈਸਰ ਸੋਮੇਸ਼ ਕੁਮਾਰ , ਡੀਨ ਵਿਦਿਆਰਥੀ ਮਾਮਲੇ ਆਈ ਆਈ ਟੀ ਖੜਗਪੁਰ (ਚੇਅਰਮੈਨ) , ਪ੍ਰੋਫੈਸਰ ਜੋਏ ਸੇਨ , ਆਰਕੀਟੈਚਰ ਤੇ ਰੀਜਨਲ ਪਲੈਨਿੰਗ ਵਿਭਾਗ ਆਈ ਆਈ ਟੀ ਖੜਗਪੁਰ (ਆਰਗੇਨਾਈਜਿ਼ੰਗ ਸਕੱਤਰ) , ਪ੍ਰੋਫੈਸਰ ਅਨੁਰਾਧਾ ਚੌਧਰੀ ਹਿਊਮੈਨਿਟੀਜ਼ ਤੇ ਸੋਸ਼ਲ ਸਾਇੰਸੇਸ ਵਿਭਾਗ ਆਈ ਆਈ ਟੀ ਖੜਗਪੁਰ (ਸੰਯੁਕਤ ਸਕੱਤਰ) ਸ਼ਾਮਲ ਹਨ
 

ਐੱਮ ਸੀ / ਕੇ ਜੇ / ਕੇ
 



(Release ID: 1670774) Visitor Counter : 140