ਰਸਾਇਣ ਤੇ ਖਾਦ ਮੰਤਰਾਲਾ
ਐਚਆਈਐਲ ਨੇ 452 ਕਰੋੜ ਰੁਪਏ ਦੇ ਮਾਲੀਏ ਦੇ ਟੀਚੇ ਨੂੰ ਹਾਸਲ ਕਰਨ ਲਈ ਕੈਮੀਕਲ ਅਤੇ ਪੈਟਰੋ ਕੈਮੀਕਲ ਵਿਭਾਗ ਨਾਲ ਸਮਝੌਤਾ ਕੀਤਾ
प्रविष्टि तिथि:
06 NOV 2020 2:37PM by PIB Chandigarh
ਐਚਆਈਐਲ (ਇੰਡੀਆ) ਲਿਮਟਿਡ, ਰਸਾਇਣ ਅਤੇ ਖਾਦ ਮੰਤਰਾਲਾ ਦੇ ਅਧੀਨ ਇੱਕ ਪੀਐਸਯੂ, ਨੇ ਮੌਜੂਦਾ ਵਿੱਤੀ ਸਾਲ (2020-21) ਵਿੱਚ 451 ਕਰੋੜ ਰੁਪਏ ਦੇ ਮਾਲੀਆ ਟੀਚੇ ਨੂੰ ਹਾਸਲ ਕਰਨ ਲਈ ਰਸਾਇਣ ਅਤੇ ਪੈਟਰੋ ਕੈਮੀਕਲ ਵਿਭਾਗ ਨਾਲ
ਹਾਲ ਹੀ ਵਿੱਚ ਇੱਕ ਸਮਝੌਤਾ ਐਮ ਓ ਯੂ ਸਹੀਬੰਧ ਕੀਤਾ ਹੈ।
ਐਚਆਈਐਲ (ਇੰਡੀਆ) ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐਮਡੀ) ਸ਼੍ਰੀ ਐਸ ਪੀ ਮੋਹੰਤੀ ਅਤੇ ਕੈਮੀਕਲ ਵਿਭਾਗ ਅਤੇ ਪੈਟਰੋ ਕੈਮੀਕਲ ਵਿਭਾਗ ਦੇ ਸਕੱਤਰ ਸ੍ਰੀ ਰਾਜੇਸ਼ ਕੁਮਾਰ ਚਤੁਰਵੇਦੀ ਨੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇਸ ਐਮ ਓ ਯੂ ‘ਤੇ ਦਸਤਖਤ ਕੀਤੇ ਗਏ ।
ਸ੍ਰੀ ਮੋਹੰਤੀ ਨੇ ਕਿਹਾ, “ਮੌਜੂਦਾ ਵਿੱਤੀ ਵਰ੍ਹੇ ਲਈ ਐਚਆਈਐਲ (ਇੰਡੀਆ) ਲਿਮਟਿਡ ਲਈ 451 ਕਰੋੜ ਰੁਪਏ ਦਾ ਟੀਚਾ ਕਾਫ਼ੀ ਪ੍ਰਾਪਤੀਯੋਗ ਹੈ ਅਤੇ ਆਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ। ਜੇ ਅਸੀਂ ਪਹਿਲੇ ਦੋ ਤਿਮਾਹੀਆਂ ਦੌਰਾਨ ਐਚਆਈਐਲ (ਇੰਡੀਆ) ਲਿਮਟਿਡ ਦੀ ਕਾਰਗੁਜ਼ਾਰੀ 'ਤੇ ਝਾਤ ਮਾਰੀਏ ਤਾਂ ਇਹ 65 ਪ੍ਰਤੀਸ਼ਤ ਦੇ ਵਾਧੇ ਨਾਲ ਬਹੁਤ ਸ਼ਾਨਦਾਰ ਨਤੀਜੇ ਦਰਜ ਕਰਵਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੰਪਨੀ ਨੇ ਪਹਿਲੇ ਦੋ ਤਿਮਾਹੀਆਂ ਦੌਰਾਨ 530.10 ਮੀਟਰਕ ਟਨ ਮੈਲਾਥਿਅਨ ਟੈਕਨੀਕਲ ਦਾ ਨਿਰਮਾਣ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਇਹ 375.5 ਮੀਟ੍ਰਿਕ ਟਨ ਸੀ, ਜੋ ਕਿ ਇਸ ਦੀ ਸ਼ੁਰੂਆਤ ਤੋਂ ਹੁਣ ਤਕ ਦਾ ਸਭ ਤੋਂ ਵੱਧ ਉਤਪਾਦਨ ਹੈ।
ਇਸ ਤੋਂ ਇਲਾਵਾ, ਕੰਪਨੀ ਨੇ ਪਹਿਲੀਆਂ ਦੋ ਤਿਮਾਹੀਆਂ ਵਿੱਚ ਉਤਪਾਦ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ ਹੈ ਅਤੇ ਵੈਕਟਰ ਨਿਯੰਤਰਣ ਲਈ ਦੇਸ਼ ਭਰ ਵਿੱਚ ਖੇਤੀਬਾੜੀ ਮੰਤਰਾਲਾ ਦੇ ਟਿੱਡੀ ਨਿਯੰਤਰਣ ਪ੍ਰੋਗਰਾਮ ਅਤੇ ਮਿਉਂਸਪਲ ਕਾਰਪੋਰੇਸ਼ਨਾਂ ਵਰਗੇ ਵੱਖ ਵੱਖ ਅਦਾਰਿਆਂ ਨੂੰ ਪੂਰੀ ਮਾਤਰਾ ਸਪਲਾਈ ਕੀਤੀ ਹੈ ।
****
ਆਰ ਸੀ ਜੇ / ਆਰ ਕੇ ਐਮ
(रिलीज़ आईडी: 1670651)
आगंतुक पटल : 184