ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਨੇ ਗਾਂਧੀ ਯੁਵਾ ਟੈਕਨੋਲੋਜੀ ਦੀਆਂ-ਸਿਤਾਰੇ-ਜੀਵਾਈਟੀਆਈ (SITARE-GYTI) ਅਤੇ ਸ੍ਰਿਸਟੀ-ਜੀਵਾਈਟੀਆਈ (SRISTI-GYTI)- ਦੋ ਸ਼੍ਰੇਣੀਆਂ ਲਈ ਅਵਾਰਡ ਪ੍ਰਦਾਨ ਕੀਤੇ

ਚੌਦਾਂ ਅਵਾਰਡ ਅਤੇ ਗਿਆਰਾਂ ਪ੍ਰਸ਼ੰਸਾ ਪੱਤਰ ਸਿਤਾਰੇ-ਜੀਵਾਈਟੀਆਈ ਦੇ ਅਧੀਨ, ਅਤੇ ਸੱਤ ਅਵਾਰਡ ਅਤੇ 16 ਪ੍ਰਸ਼ੰਸਾ ਪੱਤਰ ਸ੍ਰਿਸਟੀ-ਜੀਵਾਈਟੀਆਈ ਦੇ ਅਧੀਨ ਪ੍ਰਦਾਨ ਕੀਤੇ ਗਏ

“ਸਿਤਾਰੇ-ਜੀਵਾਈਟੀਆਈ ਜੇਤੂਆਂ ਦੁਆਰਾ ਹੁਣ ਤੱਕ 89 ਪ੍ਰਕਾਸ਼ਨਾਂ ਅਤੇ 39 ਪੇਟੈਂਟਾਂ ਤੋਂ ਇਲਾਵਾ 10 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਹੋਰ ਅਵਾਰਡ ਅਤੇ ਨਿਵੇਸ਼ ਜੁਟਾਏ ਗਏ ਹਨ": ਡਾ. ਹਰਸ਼ ਵਰਧਨ

Posted On: 05 NOV 2020 5:13PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਨਵੀਂ ਦਿੱਲੀ ਵਿਖੇ ਇੱਕ ਵਰਚੁਅਲ ਸਮਾਰੋਹ ਵਿੱਚ  ਸਟੂਡੈਂਟਸ ਇਨੋਵੇਸ਼ਨਸ ਫਾਰ ਅਡਵਾਂਸਮੈਂਟ ਆਵ੍ ਰਿਸਰਚ ਐਕਸਪਲੋਰੇਸ਼ਨਸ-ਗਾਂਧੀਅਨ ਯੰਗ ਟੈਕਨੋਲੋਜੀਕਲ ਇਨੋਵੇਸ਼ਨ (ਸਿਤਾਰੇ-ਜੀਵਾਈਟੀਆਈ (SITARE-GYTI)) ਅਤੇ ਸੋਸਾਇਟੀ ਫਾਰ ਰਿਸਰਚ ਐਂਡ ਇਨੀਸ਼ੀਏਟਿਵਜ਼ ਫਾਰ ਸਸਟੇਨੇਬਲ ਟੈਕਨੋਲੋਜੀਕਲ ਇਨੋਵੇਸ਼ਨਸ- ਗਾਂਧੀਅਨ ਯੰਗ ਟੈਕਨੋਲੋਜੀਕਲ ਇਨੋਵੇਸ਼ਨ (ਸ੍ਰਿਸਟੀ-ਜੀਵਾਈਟੀਆਈ (SITARE–GYTI)) ਅਵਾਰਡ ਪ੍ਰਦਾਨ ਕੀਤੇ।

 

 

ਸਿਤਾਰੇ-ਜੀਵਾਈਟੀਆਈ ਅਧੀਨ ਚੌਦਾਂ ਪੁਰਸਕਾਰ ਅਤੇ ਗਿਆਰਾਂ ਪ੍ਰਸ਼ੰਸਾ ਪੁਰਸਕਾਰ, ਅਤੇ ਸ੍ਰਿਸਟੀ-ਜੀਵਾਈਟੀਆਈ ਦੇ ਅਧੀਨ ਸੱਤ ਪੁਰਸਕਾਰ ਅਤੇ 16 ਪ੍ਰਸ਼ੰਸਾ ਪੁਰਸਕਾਰ ਦਿੱਤੇ ਗਏ। ਪੁਰਸਕਾਰਾਂ ਦੀ ਚੋਣ ਸਬੰਧਿਤ ਖੇਤਰਾਂ ਦੇ ਉੱਘੇ ਪ੍ਰੋਫੈਸਰਾਂ ਅਤੇ ਵਿਗਿਆਨੀਆਂ ਦੁਆਰਾ ਸਖਤ ਸਮੀਖਿਆ ਪ੍ਰਕਿਰਿਆ ਤੋਂ ਬਾਅਦ ਕੀਤੀ ਗਈ ਸੀ।

 

 

ਗਾਂਧੀਅਨ ਯੰਗ ਟੈਕਨੋਲੋਜੀਕਲ ਇਨੋਵੇਸ਼ਨ ਅਵਾਰਡਾਂ ਦੀਆਂ ਦੋ ਸ਼੍ਰੇਣੀਆਂ ਹਨ- SITARE–GYTI ਅਵਾਰਡ, ਜੋਕਿ ਬਾਇਓਟੈੱਕਨੋਲੋਜੀ ਵਿਭਾਗ ਦੀ ਬਾਇਓਟੈੱਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਦੇ ਅਧੀਨ ਹੈ ਅਤੇ SRISTI-GYTI ਅਵਾਰਡ ਜੋ SRISTI ਦੁਆਰਾ ਦਿੱਤਾ ਜਾਂਦਾ ਹੈ।

 

 

ਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਦੋਵਾਂ ਸ਼੍ਰੇਣੀਆਂ ਦੇ ਅਧੀਨ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਬਾਇਓਟੈੱਕ ਅਤੇ ਹੋਰ ਸਟਾਰਟ-ਅੱਪਸ ਸਥਾਪਿਤ ਕਰਨ ਵੱਲ ਵਧਣ ਲਈ ਉਤਸ਼ਾਹਿਤ ਕਰਨ ਲਈ ਦਿੱਤੇ ਜਾਂਦੇ ਹਨ।

 

 

ਡਾ. ਹਰਸ਼ ਵਰਧਨ ਨੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਮਾਜਿਕ, ਸਨਅਤੀ ਅਤੇ ਵਾਤਾਵਰਣ ਸਬੰਧੀ ਹੁਣ ਤੱਕ ਨਾ ਪੂਰੀਆਂ ਹੋਈਆਂ ਜ਼ਰੂਰਤਾਂ ਵੱਲ ਧਿਆਨ ਦੇਣ ਅਤੇ ਇਸ ਬਾਰੇ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਕਿਹਾ।  ਉਸ ਨੇ ਦੱਸਿਆ, “SITARE-GYTI ਜੇਤੂਆਂ ਦੁਆਰਾ ਹੁਣ ਤੱਕ 10 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਹੋਰ ਪੁਰਸਕਾਰਾਂ ਅਤੇ ਨਿਵੇਸ਼ਾਂ ਨੂੰ ਇਕੱਤਰ ਕੀਤਾ ਜਾ ਚੁੱਕਾ ਹੈ ਅਤੇ ਇਸ ਤੋਂ ਇਲਾਵਾ, 89 ਪ੍ਰਕਾਸ਼ਨ ਅਤੇ 39 ਪੇਟੈਂਟਸ ਹਾਸਲ ਕਰਨ ਦੀ ਪ੍ਰਕ੍ਰਿਆ ਜਾਰੀ ਹੈ।

 

 

ਉਨ੍ਹਾਂ ਕਿਹਾ, “ਜਦੋਂ ਅਸੀਂ ਮਹਾਤਮਾ ਗਾਂਧੀ ਦੀ 150 ਵਰ੍ਹੇਗੰਢ ਮਨਾ ਰਹੇ ਹਾਂ, ਤਾਂ ਜੀਵਾਈਟੀਆਈ ਅਵਾਰਡ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਕਰਨ ਦੀ ਉਨ੍ਹਾਂ ਦੀ ਵਿਰਾਸਤ ਨੂੰ ਢੁੱਕਵੀਂ ਸ਼ਰਧਾਂਜਲੀ ਹੈ।

 

 

ਡਾ. ਹਰਸ਼ ਵਰਧਨ ਨੇ ਦਸਿਆ ਕਿ ਨੌਜਵਾਨ ਵਿਦਿਆਰਥੀਆਂ, ਮਹਿਲਾ ਵਿਦਵਾਨਾਂ ਅਤੇ ਹੋਰਨਾਂ ਦੀਆਂ ਜ਼ਰੂਰਤਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਰਖਦਿਆਂ, ਕਿਸ ਤਰ੍ਹਾਂ ਖੋਜਾਂ ਨਾਲ ਸਬੰਧਿਤ ਫੰਡਾਂ ਲਈ ਸੁਧਾਰ ਕੀਤੇ ਜਾ ਰਹੇ ਹਨ।  ਉਨ੍ਹਾਂ ਇਨੋਵੇਟਰਸ ਨੂੰ ਸਲਾਹ ਦਿੱਤੀ ਕਿ ਉਹ ਡੀਬੀਟੀ, ਬੀਆਈਆਰਏਸੀ, ਸੀਐੱਸਆਈਆਰ, ਆਈਸੀਏਆਰ ਆਦਿ ਦੁਆਰਾ ਸਥਾਪਿਤ ਇਨਕੁਬੇਟਰਾਂ ਦਾ ਲਾਭ ਲੈਣ ਅਤੇ ਭਾਰਤ ਨੂੰ ਆਤਮਨਿਰਭਰਤਾ ਵੱਲ ਵਧਣ ਵਿੱਚ ਸਹਾਇਤਾ ਕਰਨ।  ਉਨ੍ਹਾਂ ਬਹੁਤ ਉਤਸੁਕਤਾ ਨਾਲ ਕਿਹਾ, “ਸਾਨੂੰ ਸਕੂਲ ਦੇ ਪੱਧਰ 'ਤੇ ਹੀ ਵਿਦਿਆਰਥੀਆਂ ਦੀ ਰਚਨਾਤਮਕ ਸ਼ਕਤੀ ਨੂੰ ਉਭਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਲਾਈਫ ਸਾਇੰਸਸ ਵਿੱਚ ਉਨ੍ਹਾਂ ਦੀ ਰੁਚੀ ਨੂੰ ਉਸੇ ਸਮੇਂ ਤੋਂ ਹੀ ਸ਼ੁਰੂ ਕੀਤਾ ਜਾ ਸਕੇ।

 

 

ਉਨ੍ਹਾਂ ਵਿਦਿਆਰਥੀਆਂ ਨਾਲ ਇਹ ਗੱਲ ਵੀ ਸਾਂਝੀ ਕੀਤੀ ਭਾਰਤ ਵਿੱਚ ਇਸ ਸਾਲ ਫਰਵਰੀ ਤੱਕ ਇੱਕ ਵੀ ਕੋਵਿਡ-19 ਟੈਸਟ ਕਿੱਟ, ਜਾਂ ਪੀਪੀਈ ਜਾਂ ਇੱਥੋਂ ਤੱਕ ਕਿ ਵੈਂਟੀਲੇਟਰ ਵੀ ਨਹੀਂ ਬਣਾਇਆ ਗਿਆ ਸੀ ਅਤੇ ਫਿਰ ਸੌ ਦਿਨਾਂ ਤੋਂ ਵੀ ਘੱਟ ਸਮੇਂ ਦੇ ਅੰਦਰ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਅਤੇ ਸਮਰਪਿਤ ਬਾਇਓਟੈੱਕ ਉਦਮੀਆਂ ਦੇ ਨੈੱਟਵਰਕ ਦੁਆਰਾ ਦਿੱਤੇ ਪਲੈਟਫਾਰਮ ਦੀ ਸਹਾਇਤਾ ਸਦਕਾ, ਭਾਰਤ ਨੇ ਨਾ ਸਿਰਫ ਆਤਮਨਿਰਭਰਤਾ ਪ੍ਰਾਪਤ ਕੀਤੀ ਹੈ ਬਲਕਿ ਹੁਣ ਹੋਰ ਵਿਕਾਸਸ਼ੀਲ ਦੇਸ਼ਾਂ ਦੀ ਸਹਾਇਤਾ ਕਰਨ ਦੀ ਸਥਿਤੀ ਵਿੱਚ ਵੀ ਹੈ।ਉਨ੍ਹਾਂ ਕਿਹਾ ਇਸੇ ਤਰ੍ਹਾਂ ਭਾਰਤ ਨੇ ਆਪਣਾ ਵੈਕਸੀਨ ਟੀਕਾ ਹੋਰ ਦੇਸ਼ਾਂ ਨਾਲ ਵੀ ਸਾਂਝਾ ਕਰਨ ਦਾ ਵਾਅਦਾ ਕੀਤਾ ਹੈ।

 

 

ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਕਾਢਾਂ ਅਤੇ ਵਿਗਿਆਨਕ ਹੱਲ ਲੋਕਾਂ ਦੇ ਜੀਵਨ ਨੂੰ ਬਦਲਣ ਵਾਸਤੇ ਹੋਣੇ ਚਾਹੀਦੇ ਹਨ।”  ਇਸ ਸਬੰਧ ਵਿੱਚ ਡਾ. ਹਰਸ਼ ਵਰਧਨ ਨੇ ਕਿਹਾ, “ਅਸੀਂ ਇਸ ਸਮੇਂ ਵਿਗਿਆਨਕ-ਸਮਾਜਿਕ ਜ਼ਿੰਮੇਵਾਰੀ ਨੀਤੀ 'ਤੇ ਕੰਮ ਕਰ ਰਹੇ ਹਾਂ, ਇਸ ਗੱਲ ਤੇ ਧਿਆਨ ਕੇਂਦ੍ਰਿਤ ਕਰਦਿਆਂ ਕਿ ਸਾਡੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਸਮਾਜ ਦੇ ਸਾਰੇ ਵਰਗਾਂ ਨੂੰ ਕਿਵੇਂ ਲਾਭ ਪਹੁੰਚਾ ਸਕਦੀਆਂ ਹਨ।

 

 

ਡਾ. ਹਰਸ਼ ਵਰਧਨ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਹਨੀ ਬੀ ਨੈੱਟਵਰਕ ਸਾਰੇ ਦੇਸ਼ ਵਿੱਚ ਸ਼ੋਧਯਾਤਰਾਵਾਂ (SHODHYATRAS) ਰਾਹੀਂ ਜ਼ਮੀਨੀ ਪੱਧਰ ਦੇ ਇਨੋਵੇਟਰਸ ਦੀ ਸਹਾਇਤਾ ਕਰ ਰਿਹਾ ਹੈ ਅਤੇ ਅੰਡਰ-ਗ੍ਰੈਜੂਏਟ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਕਾਢਾਂ ਦੇ ਨਾਲ-ਨਾਲ ਰਵਾਇਤੀ ਗਿਆਨ ਉੱਤੇ ਬੀਆਈਆਰਏਸੀ ਦੁਆਰਾ ਸਹਿਯੋਗੀ ਬਾਇਓਟੈਕਨੋਲੋਜੀਕਲ ਇਨੋਵੇਸ਼ਨ ਇਗਨੀਸ਼ਨ ਸਕੀਮ ਰਾਹੀਂ ਕੰਮ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ।”  ਉਨ੍ਹਾਂ ਕਿਹਾ, “ਡੀਬੀਟੀ, ਸੀਐੱਸਆਈਆਰ ਅਤੇ ਡੀਐੱਸਟੀ ਦੀਆਂ ਐੱਸਐਂਡਟੀ ਲੈਬਜ਼ ਹੁਣ ਇਨ੍ਹਾਂ ਨੌਜਵਾਨ ਇਨੋਵੇਟਰਾਂ ਲਈ ਇਨਕੁਬੇਟਰ ਹੋ ਸਕਦੀਆਂ ਹਨ।  ਇਸ ਤੋਂ ਇਲਾਵਾ ਬੀਆਈਆਰਏਸੀ ਈ-ਯੁਵਾ ਸਕੀਮ ਦੁਆਰਾ ਕਈ ਯੂਨੀਵਰਸਿਟੀਆਂ ਅਤੇ ਟੈਕਨੋਲੋਜੀ ਸੰਸਥਾਵਾਂ ਨੂੰ ਸਲਾਹਕਾਰਾਂ ਵਜੋਂ ਕੰਮ ਕਰਨ ਲਈ ਸ਼ਾਮਲ ਕੀਤਾ ਜਾਵੇਗਾ। ਇਸ ਨਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਪੈਨ-ਇੰਡੀਆ ਨੈੱਟਵਰਕ ਬਣਾਉਣ ਵਿੱਚ ਸਾਨੂੰ ਸਹਾਇਤਾ ਮਿਲੇਗੀ।

 

 

ਡਾ. ਰੇਣੂ ਸਵਰੂਪ ਨੇ ਸਾਰੇ ਅਵਾਰਡ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਯਾਦ ਕੀਤਾ ਕਿ ਕਿਸ ਤਰ੍ਹਾਂ ਬੀਆਈਆਰਏਸੀ ਨੇ ਨੌਜਵਾਨ ਮਨਾਂ ਵਿੱਚ ਸਿਰਜਣਾਤਮਕਤਾ ਅਤੇ ਇਨੋਵੇਟਿਵ ਸੋਚ ਨੂੰ ਵਧਾਉਣ ਲਈ SITARE ਦੀ ਕਲਪਨਾ ਕੀਤੀ ਸੀ। ਉਨ੍ਹਾਂ ਅਵਾਰਡੀਆਂ ਨੂੰ BIORAC (ਜੀਵ-ਵਿਗਿਆਨ ਤੋਂ ਪ੍ਰੇਰਿਤ ਲਚਕੀਲਾ ਆਟੋਨੋਮਿਕ ਕਲਾਉਡ) ਦੀਆਂ ਵਿਭਿੰਨ ਯੋਜਨਾਵਾਂ ਬਾਰੇ ਪ੍ਰਚਾਰ ਕਰਨ ਲਈ ਸੱਦਾ ਦਿੱਤਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਸਟਾਰਟਅੱਪਸ ਸਥਾਪਿਤ ਕਰਨ ਦੀ ਕੋਸ਼ਿਸ਼ ਕਰਨ ਅਤੇ ਭਾਰਤ ਨੂੰ ਆਤਮਨਿਰਭਰ ਹੋਣ ਵਿੱਚ ਸਹਾਇਤਾ ਕਰਨ।

 

 

ਡਾ. ਸ਼ੇਖਰ ਮੰਦੇ (Mande) ਨੇ ਨੌਜਵਾਨ ਵਿਦਿਆਰਥੀ ਇਨੋਵੇਟਰਸ ਨੂੰ ਸੀਐੱਸਆਈਆਰ ਲੈਬਾਂ ਦੇ ਨੈੱਟਵਰਕ ਤੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਭਾਰਤੀ ਵਿਗਿਆਨੀਆਂ ਨੇ ਕੋਵਿਡ -19 ਵਿਰੁੱਧ ਭਾਰਤ ਦੀ ਮਿਸਾਲੀ ਲੜਾਈ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

 

 

ਡਾ. ਆਰਏ ਮਾਸ਼ੇਲਕਰ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿਚ ਜ਼ਮੀਨੀ ਪੱਧਰ ਦੇ ਇਨੋਵੇਸ਼ਨ ਅਭਿਆਨ ਨੂੰ ਅਰੰਭ ਕਰਨ ਵਿੱਚ ਦਿ ਹਨੀ ਬੀ ਨੈੱਟਵਰਕਨੇ ਜੋ ਯੋਗਦਾਨ ਪਾਇਆ ਹੈ, ਉਹ ਵਿਸ਼ਵ ਭਰ ਵਿੱਚ ਬੇਮਿਸਾਲ ਹੈ। ਉਨ੍ਹਾਂ ਕਿਹਾ, ਹੁਣ SRISTI ਨੇ ਜੀਵਾਈਟੀਆਈ ਪਲੈਟਫਾਰਮ ਨੂੰ ਸ਼ਾਮਲ ਕੀਤਾ ਹੈ ਤਾਂ ਜੋ ਜ਼ਮੀਨੀ ਅਤੇ ਤਕਨੀਕੀ ਸਫ਼ਲਤਾ ਦੇ ਕਿਨਾਰੇ ਹੋਣ ਵਾਲੀਆਂ ਟੈਕਨੋਲੋਜੀਆਂ ਨੂੰ ਉਤਸ਼ਾਹਿਤ ਕਰਨ ਲਈ ਜ਼ਮੀਨੀ ਪੱਧਰ ਅਤੇ ਭਾਰਤ ਦੇ ਹੋਰ ਖੇਤਰਾਂ ਲਈ ਇਨੋਵੇਸ਼ਨਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

 

 

ਆਪਣੇ ਸਵਾਗਤੀ ਭਾਸ਼ਣ ਵਿੱਚ ਪ੍ਰੋ. ਅਨਿਲ ਗੁਪਤਾ ਨੇ ਦੱਸਿਆ ਕਿ SITARE-GYTI ਪੁਰਸਕਾਰ ਹਰ ਸਾਲ ਲਾਈਫ਼ ਸਾਇੰਸਸ, ਬਾਇਓਟੈਕਨੋਲੋਜੀ, ਖੇਤੀਬਾੜੀ, ਮੈਡੀਕਲ ਉਪਕਰਣਾਂ ਆਦਿ ਵਿੱਚ ਵਿਦਿਆਰਥੀਆਂ ਦੁਆਰਾ ਵਿਕਸਿਤ ਕੀਤੀਆਂ ਗਈਆਂ ਸਭ ਤੋਂ ਸ਼ਾਨਦਾਰ ਟੈਕਨੋਲੋਜੀਆਂ ਲਈ ਦਿੱਤੇ ਜਾਂਦੇ ਹਨ।  ਉਨ੍ਹਾਂ ਕਿਹਾ SRISTI-GYTI  ਅਵਾਰਡ ਹੋਰ ਇੰਜੀਨੀਅਰਿੰਗ ਦੇ ਵਿਸ਼ਿਆਂ ਲਈ ਦਿੱਤੇ ਜਾਂਦੇ ਹਨ।

 

 

SITARE-GYTI ਅਵਾਰਡਾਂ ਤਹਿਤ, 23 ਰਾਜਾਂ ਅਤੇ ਕੇਂਦ੍ਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਯੂਨੀਵਰਸਿਟੀਆਂ ਅਤੇ ਸੰਸਥਾਵਾਂ ਤੋਂ ਬਾਇਓਟੈੱਕ ਅਤੇ ਲਾਈਫ ਸਾਇੰਸ ਸਟਾਰਟਅੱਪਸ ਦੀਆਂ ਸੰਭਾਵਨਾਵਾਂ ਵਾਲੇ ਵਿਦਿਆਰਥੀ ਇਨੋਵੇਟਰਸ ਦੀਆਂ ਛੇ ਸ਼੍ਰੇਣੀਆਂ ਵਿੱਚ 250 ਐਂਟਰੀਆਂ ਪ੍ਰਾਪਤ ਹੋਈਆਂ ਹਨ। 27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਿਤ 270 ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ 42 ਟੈਕਨੋਲੌਜੀ ਡੋਮੇਨਾਂ ਵਿੱਚ SRISTI-GYTI ਤਹਿਤ 700 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ ਹਨ।  ਮਾਹਿਰਾਂ ਦੁਆਰਾ ਸ਼ਾਰਟ ਲਿਸਟਡ ਐਂਟਰੀਆਂ ਦੀ ਔਨਲਾਈਨ ਸਮੀਖਿਆ ਕੀਤੀ ਗਈ ਸੀਸਮੀਕਸ਼ਾ ਕਮੇਟੀ ਵਿੱਚ ਕਈ ਹੋਰਨਾਂ ਤੋਂ ਇਲਾਵਾ ਯੂਨੀਵਰਸਿਟੀਆਂ ਦੇ ਉਪ ਕੁਲਪਤੀ, ਆਈਆਈਟੀ ਅਤੇ ਆਈਆਈਐੱਸਸੀ ਦੇ ਡਾਇਰੈਕਟਰ ਅਤੇ ਫੈਕਲਟੀ, ਜਵਾਹਰ ਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਫਿਕ ਰਿਸਰਚ (ਜੇਐੱਨਸੀਏਐੱਸਆਰ), ਡੀਬੀਟੀ, ਸੀਐੱਸਆਈਆਰ, ਇੰਡੀਅਨ ਕਾਉਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਸੰਸਥਾਵਾਂ ਦੇ ਪ੍ਰਮੁੱਖ ਮਾਹਿਰਾਂ ਸਮੇਤ ਸੈਂਕੜੇ ਮਾਹਿਰ ਸ਼ਾਮਲ ਕੀਤੇ ਗਏ ਸਨ।

 

 

ਡਾ. ਰੇਣੂ ਸਵਰੂਪ, ਸਕੱਤਰ, ਬਾਇਓਟੈੱਕਨੋਲੋਜੀ ਵਿਭਾਗ (ਡੀਬੀਟੀ)ਡਾ: ਸ਼ੇਖਰ ਸੀ. ਮੰਡੇ, ਸਕੱਤਰ, ਡੀਐੱਸਆਈਆਰ ਅਤੇ ਡੀਜੀ, ਸੀਐੱਸਆਈਆਰਡਾ. ਆਰ. ਏ. ਮਾਸ਼ੇਲਕਰ (ਸਾਬਕਾ ਚੇਅਰਪਰਸਨ ਐੱਨਆਈਐੱਫ ਅਤੇ ਸਾਬਕਾ ਡੀਜੀ ਸੀਐੱਸਆਈਆਰ)ਪ੍ਰੋ. ਅਨਿਲ ਕੇ ਗੁਪਤਾ, ਸੰਸਥਾਪਕ, ਹਨੀ ਬੀ ਨੈੱਟਵਰਕ ਅਤੇ ਕੋਆਰਡੀਨੇਟਰ, ਐੱਸਆਰਆਈਐੱਸਟੀਆਈ (SRISTI) ਅਤੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਤੇ ਹੋਰ ਪਤਵੰਤੇ ਵਰਚੁਅਲ ਸਮਾਗਮ ਵਿੱਚ ਸ਼ਾਮਲ ਹੋਏ।

 

 

ਪੁਰਸਕਾਰਾਂ ਦੀ ਸੂਚੀ ਲਈ ਇੱਥੇ ਕਲਿੱਕ ਕਰੋ.

 

 

                                                            *********

 

 

 

ਐੱਨਬੀ/ਕੇਜੀਐੱਸ


(Release ID: 1670508) Visitor Counter : 242