ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਵਿੱਚ ਟੈਲੀਵਿਜ਼ਨ ਰੇਟਿੰਗ ਏਜੰਸੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰਨ ਲਈ ਕਮੇਟੀ ਗਠਿਤ ਕੀਤੀ

Posted On: 04 NOV 2020 8:14PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਭਾਰਤ ਵਿੱਚ ਟੈਲੀਵਿਜ਼ਨ ਰੇਟਿੰਗ ਏਜੰਸੀਆਂ ਬਾਰੇ ਦਿਸ਼ਾ-ਨਿਰਦੇਸ਼ਾਂਜਿਨ੍ਹਾਂ ਨੂੰ 2014 ਵਿੱਚ ਮੰਤਰਾਲੇ ਦੁਆਰਾ ਅਧਿਸੂਚਿਤ ਕੀਤਾ ਗਿਆ ਸੀ, ਦੀ ਸਮੀਖਿਆ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ।

 

ਭਾਰਤ ਵਿੱਚ ਟੈਲੀਵਿਜ਼ਨ ਰੇਟਿੰਗ ਏਜੰਸੀਆਂ ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਐੱਮਆਈਬੀ) ਦੁਆਰਾ ਜਾਰੀ ਕੀਤੇ ਗਏ ਮੌਜੂਦਾ ਦਿਸ਼ਾ-ਨਿਰਦੇਸ਼ਾਂ ਨੂੰ ਸੰਸਦੀ ਕਮੇਟੀ, ਐੱਮਆਈਬੀ ਦੁਆਰਾ ਗਠਿਤ ਟੈਲੀਵਿਜ਼ਨ ਰੇਟਿੰਗ ਪੁਆਂਇੰਟਸ (ਟੀਆਰਪੀ) ਕਮੇਟੀ ਅਤੇ ਦੂਰਸੰਚਾਰ ਰੈਗੂਲੇਸ਼ਨ ਅਥਾਰਿਟੀ ਦੀਆਂ ਸਿਫਾਰਸ਼ਾਂ ਤੇ ਵਿਸਥਾਰਤ ਵਿਚਾਰ ਚਰਚਾ ਦੇ ਬਾਅਦ ਅਧਿਸੂਚਿਤ ਕੀਤਾ ਗਿਆ ਸੀ।

 

ਇਹ ਦੇਖਿਆ ਗਿਆ ਹੈ ਕਿ ਕੁਝ ਸਾਲਾਂ ਲਈ ਦਿਸ਼ਾ-ਨਿਰਦੇਸ਼ਾਂ ਦੇ ਸੰਚਾਲਨ ਦੇ ਅਧਾਰ ਤੇ, ਵਿਸ਼ੇਸ਼ ਰੂਪ ਨਾਲ ਭਾਰਤੀ ਦੂਰ ਸੰਚਾਰ ਰੈਗੂਲੇਟਰੀ ਅਥਾਰਿਟੀ (ਟ੍ਰਾਈ), ਤਕਨੀਕੀ ਪ੍ਰਗਤੀ/ਦਖਲ ਦੀਆਂ ਹਾਲੀਆ ਸਿਫਾਰਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਭਰੋਸੇਯੋਗ ਅਤੇ ਪਾਰਦਰਸ਼ੀ ਰੇਟਿੰਗ ਪ੍ਰਣਾਲੀ ਲਈ ਪ੍ਰਕਿਰਿਆਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਦਿਸ਼ਾ-ਨਿਰਦੇਸ਼ਾਂ ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਦੀ ਲੋੜ ਹੈ। 

 

ਭਾਰਤ ਵਿੱਚ ਟੈਲੀਵਿਜ਼ਨ ਰੇਟਿੰਗ ਪ੍ਰਣਾਲੀ ਦੇ ਵਿਭਿੰਨ ਪਹਿਲੂਆਂ ਦਾ ਅਧਿਐਨ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਕਿਉਂਕਿ ਉਹ ਸਮੇਂ ਸਮੇਂ ਤੇ ਵਿਕਸਿਤ ਹੋਏ ਹਨ। ਕਮੇਟੀ ਮੌਜੂਦਾ ਪ੍ਰਣਾਲੀ ਦਾ ਮੁੱਲਾਂਕਣ ਕਰੇਗੀ, ਟ੍ਰਾਈ ਦੀਆਂ ਸਿਫਾਰਸ਼ਾਂ ਨੂੰ ਸਮੇਂ ਸਮੇਂ ਤੇ ਅਧਿਸੂਚਿਤ, ਸਮੁੱਚਾ ਉਦਯੋਗ ਦ੍ਰਿਸ਼ ਅਤੇ ਹਿਤਧਾਰਕਾਂ ਦੀਆਂ ਜ਼ਰੂਰਤਾਂ ਤੇ ਧਿਆਨ ਦਿੰਦੇ ਹੋਏ ਅਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ, ਜੇਕਰ ਕੋਈ ਹੈ, ਨੂੰ ਤਬਦੀਲੀ ਰਾਹੀਂ ਮਜ਼ਬੂਤ, ਪਾਰਦਰਸ਼ੀ ਅਤੇ ਜਵਾਬਦੇਹ ਰੇਟਿੰਗ ਪ੍ਰਣਾਲੀ ਲਈ ਸਿਫਾਰਸ਼ਾਂ ਕਰਨਾ ਹੈ।

 

ਕਮੇਟੀ ਦੀ ਸੰਰਚਨਾ ਨਿਮਨ ਅਨੁਸਾਰ ਹੋਵੇਗੀ :

 

1.        ਸ਼੍ਰੀ ਸ਼ਸ਼ੀ ਐੱਸ. ਵੈਂਪਤੀ, ਮੁੱਖ ਕਾਰਜਕਾਰੀ ਅਧਿਕਾਰੀ, ਪ੍ਰਸਾਰ ਭਾਰਤੀ---ਚੇਅਰਮੈਨ

 

2.        ਡਾ. ਸ਼ੱਲਭ, ਪ੍ਰੋਫੈਸਰ ਸਟੈਟਿਕਸ, ਗਣਿਤ ਅਤੇ ਅੰਕੜਾ ਵਿਭਾਗ, ਆਈਆਈਟੀ ਕਾਨਪੁਰ-------ਮੈਂਬਰ

 

3.        ਡਾ. ਰਾਜਕੁਮਾਰ ਉਪਾਧਿਆਏ, ਕਾਰਜਕਾਰੀ ਡਾਇਰੈਕਟਰ, ਸੀ-ਡੌਟ---ਮੈਂਬਰ

 

4.        ਪ੍ਰੋਫੈਸਰ ਪੁਲਕ ਘੋਸ਼, ਡਿਸੀਜ਼ਨ ਸੈਂਟਰ ਫਾਰ ਪਬਲਿਕ ਪਾਲਿਸੀ (ਸੀਪੀਪੀ)-----ਮੈਂਬਰ

 

ਕਮੇਟੀ ਲਈ ਹਵਾਲੇ ਦੀਆਂ ਸ਼ਰਤਾਂ ਨਿਮਨ ਹੋਣਗੀਆਂ:

 

ੳ. ਭਾਰਤ ਵਿੱਚ ਟੈਲੀਵਿਜ਼ਨ ਰੇਟਿੰਗ ਸਿਸਟਮ ਦੇ ਵਿਸ਼ੇ ਤੇ ਵਿਭਿੰਨ ਮੰਚਾਂ ਦੁਆਰਾ ਕੀਤੀਆਂ ਗਈਆਂ ਪਿਛਲੀਆਂ ਸਿਫਾਰਸ਼ਾਂ ਅਤੇ ਇਨ੍ਹਾਂ ਨਾਲ ਸਬੰਧਿਤ ਮਾਮਲਿਆਂ ਦਾ ਅਧਿਐਨ ਕਰਨਾ;

 

ਅ. ਇਸ ਵਿਸ਼ੇ ਤੇ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ ਦੀਆਂ ਤਾਜ਼ਾ ਸਿਫਾਰਸ਼ਾਂ ਦਾ ਅਧਿਐਨ ਕਰਨਾ;

 

ੲ. ਖੇਤਰ ਵਿੱਚ ਮੁਕਾਬਲਾ ਵਧਾਉਣ ਲਈ ਸੁਝਾਅ ਦੇਣਾ;

 

ਸ. ਮੌਜੂਦਾ ਸਮੇਂ ਅਧਿਸੂਚਿਤ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਇਹ ਦੇਖਣ ਲਈ ਕਰਨੀ ਕਿ ਕੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਦਾ ਉਦੇਸ਼ ਸਮੇਂ ਦੀ ਕਸੌਟੀ ਤੇ ਖਰਾ ਉਤਰਿਆ ਹੈ ਅਤੇ ਵਿਭਿੰਨ ਹਿਤਧਾਰਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ ਜਿਸ ਵਿੱਚ ਜੇਕਰ ਕੋਈ ਸ਼ਾਮਲ ਹੈ ਤਾਂ ਕਮੇਟੀ ਦੁਆਰਾ ਵਿਸ਼ੇਸ਼ ਰੂਪ ਨਾਲ ਹੱਲ ਕੀਤਾ ਜਾਵੇਗਾ। 

 

ਹ. ਕਿਸੇ ਵੀ ਮੁੱਦੇ ਜਾਂ ਵਿਸ਼ੇ ਨਾਲ ਸਬੰਧਿਤ ਮੁੱਦਾ;

 

ਕ. ਭਾਰਤ ਵਿੱਚ ਮਜ਼ਬੂਤ, ਪਾਰਦਰਸ਼ੀ ਅਤੇ ਜਵਾਬਦੇਹ ਰੇਟਿੰਗ ਪ੍ਰਣਾਲੀ ਲਈ ਅੱਗੇ ਵਧਣ ਦੀਆਂ ਸਿਫਾਰਸ਼ਾਂ ਕਰਨੀਆਂ ਅਤੇ

 

ਗ. ਐੱਮਆਈਬੀ ਦੁਆਰਾ ਸਮੇਂ ਸਮੇਂ ਤੇ ਨਿਰਧਾਰਿਤ ਕੋਈ ਹੋਰ ਸਬੰਧਿਤ ਮੁੱਦੇ।

 

ਕਮੇਟੀ ਕਿਸੇ ਵੀ ਮਾਹਿਰ ਨੂੰ ਵਿਸ਼ੇਸ਼ ਸੱਦੇ ਦੇ ਰੂਪ ਵਿੱਚ ਸੱਦ ਸਕਦੀ ਹੈ। ਕਮੇਟੀ ਦੋ ਮਹੀਨੇ ਦੇ ਅੰਦਰ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੂੰ ਆਪਣੀ ਰਿਪੋਰਟ ਦੇਵੇਗੀ।

 

****

 

ਸੌਰਭ ਸਿੰਘ


(Release ID: 1670257) Visitor Counter : 209