ਰੱਖਿਆ ਮੰਤਰਾਲਾ

ਪਿਨਾਕਾ ਰਾਕੇਟ ਸਿਸਟਮ ਦੇ ਬੇਹਤਰ ਵਰਜਨ ਦੀ ਉਡਾਨ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ

Posted On: 04 NOV 2020 6:01PM by PIB Chandigarh

ਪਿਨਾਕਾ ਰਾਕੇਟ ਦੇ ਬੇਹਤਰ ਸਿਸਟਮ ਜੋ ਫੌਜ , ਖੋਜ ਅਤੇ ਵਿਕਾਸ ਸੰਸਥਾ (ਡੀ ਆਰ ਡੀ ) ਵੱਲੋਂ ਵਿਕਸਿਤ ਕੀਤਾ ਗਿਆ ਹੈ , ਦਾ ਉਡੀਸ਼ਾ ਤੱਟ ਤੋਂ ਲਾਂਬੇ ਇੰਟੈਗ੍ਰੇਟਿਡ ਟੈਸਟ ਰੇਂਜ ਚੰਦੀਪੁਰ ਵਿੱਚ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਗਿਆ 04 ਨਵੰਬਰ 2020 ਨੂੰ ਇਨਹਾਂਸਡ ਪਿਨਾਕਾ ਸਿਸਟਮ ਨੂੰ ਇਸ ਦੇ ਪਹਿਲੇ ਡਿਜ਼ਾਇਨ ਦੇ ਮੁਕਾਬਲੇ ਘੱਟ ਕੀਤੀ ਲੰਬਾਈ ਨਾਲ ਲੰਬੀ ਰੇਂਜ ਕਾਰਵਾਈ ਪ੍ਰਾਪਤ ਕਰਨ ਲਈ ਚੁਣਿਆ ਗਿਆ ਸੀ ਡਿਜ਼ਾਇਨ ਤੇ ਵਿਕਸਿਤ ਕਰਨ ਦਾ ਕੰਮ ਪੁਣੇ ਅਧਾਰਿਤ ਡੀ ਆਰ ਡੀ ਲੈਬਾਰਟਰੀਆਂ ਜਿਵੇਂ ਆਰਮਾਮੈਂਟ ਰਿਸਰਚ ਐਂਡ ਡਿਵੈਲਪਮੈਂਟ ਇਸਟੈਬਲਿਸ਼ਮੈਂਟ , ਆਰ ਡੀ ਅਤੇ ਹਾਈ ਐਨਰਜੀ ਮਿਨਰਲਸ ਰਿਸਰਚ ਲੈਬਾਰਟਰੀ ਐੱਚ ਐੱਮ ਆਰ ਐੱਲ ਨੇ ਕੀਤਾ ਹੈ
ਲਗਾਤਾਰ ਕੁੱਲ 6 ਰਾਕੇਟ ਲਾਂਚ ਕੀਤੇ ਗਏ ਸਨ ਅਤੇ ਇਹ ਮੁਕੰਮਲ ਮਿਸ਼ਨ ਦੇ ਮੰਤਵ ਮੁਤਾਬਿਕ ਹੋਏ ਹਨ ਪ੍ਰੀਖਣ ਕੀਤੇ ਗਏ ਰਾਕੇਟਾਂ ਨੂੰ ਐੱਮ ਐੱਸ ਇਕੋਨੋਮਿਕ ਐਕਸਪਲੋਸਿਵਸ ਲਿਮਟਿਡ ਨਾਗਪੁਰ ਨੇ ਬਣਾਇਆ ਹੈ , ਜਿਸ ਨੂੰ ਤਕਨਾਲੋਜੀ ਟਰਾਂਸਫਰ ਕੀਤੀ ਗਈ ਹੈ ਉਡਾਨ ਦੇ ਸਾਰੇ ਆਰਟੀਕਲਜ ਨੂੰ ਟਰੈਕ ਕੀਤਾ ਗਿਆ ਸੀ ਅਤੇ ਇਹ ਟਰੈਕਿੰਗ ਰੇਂਜ ਯੰਤਰਾਂ ਜਿਵੇਂ ਟੈਲੀਮਿਟ੍ਰੀ , ਰਡਾਰ ਅਤੇ ਇਲੈਕਟ੍ਰੋ ਆਪਟੀਕਲ ਟਰੈਕਿੰਗ ਸਿਸਟਮਸ ਰਾਹੀਂ ਕੀਤੀ ਗਈ , ਜਿਸ ਨੇ ਉਡਾਨ ਦੀ ਕਾਰਗੁਜ਼ਾਰੀ ਦੀ ਪੁਸ਼ਟੀ ਕੀਤੀ ਹੈ  
ਪਿਨਾਕਾ ਰਾਕੇਟ ਦਾ ਇਨਹਾਂਸਡ ਵਰਜਨ ਮੌਜੂਦਾ ਪਿਨਾਕਾ ਐੱਮ ਕੇ — 1 ਰਾਕੇਟ ਦੀ ਜਗ੍ਹਾ ਲੈਣਗੇ ਜੋ ਇਸ ਵੇਲੇ ਨਿਰਮਾਣ ਅਧੀਨ ਹਨ
 

ਬੀ ਬੀ / ਐੱਨ ਐੱਮ ਪੀ ਆਈ / ਕੇ / ਆਰ ਜੇ ਆਈ ਬੀ
 


(Release ID: 1670185) Visitor Counter : 251