ਰੇਲ ਮੰਤਰਾਲਾ

ਪੰਜਾਬ ਦੇ 32 ਰੇਲਵੇ ਪਰਿਸਰਾਂ ਤੇ ਪਟੜੀਆਂ ਉੱਤੇ ਹਾਲੇ ਵੀ ਰੋਸ ਮੁਜ਼ਾਹਰਾ ਜਾਰੀ

ਪੰਜਾਬ ਦੇ ਰੇਲਵੇ ਪਰਿਸਰਾਂ ’ਚ ਪਟੜੀਆਂ ਉੱਤੇ ਅੜਿੱਕਿਆਂ ਤੇ ਪ੍ਰਦਰਸ਼ਨਕਾਰੀਆਂ ਦੀ ਮੌਜੂਦਗੀ ਕਾਰਨ ਮਾਲ–ਗੱਡੀਆਂ ਦਾ ਸੰਚਾਲਨ ਮਜਬੂਰਨ ਮੁਲਤਵੀ ਰੱਖਿਆ ਗਿਆ ਹੈ ਤੇ ਰੇਲ ਵਿਭਾਗ ਨੂੰ ਇਸ ਦਾ ਲਗਾਤਾਰ ਮਾਲੀ ਨੁਕਸਾਨ ਹੋ ਰਿਹਾ ਹੈ

ਅੱਜ ਤੱਕ ਅਹਿਮ ਵਸਤਾਂ ਨਾਲ ਲੱਦੇ ਮਾਲ ਦੇ 2225 ਤੋਂ ਵੱਧ ਰੇਕਸ ਅੱਗੇ ਨਹੀਂ ਜਾ ਸਕ ਰਹੇ। ਪਹਿਲਾਂ ਹੀ ਅਨੁਮਾਨਿਤ 1,200 ਕਰੋੜ ਰੁਪਏ ਤੋਂ ਵੱਧ ਨੁਕਸਾਨ ਹੋ ਚੁੱਕਿਆ ਹੈ

ਮੁਜ਼ਾਹਰਾਕਾਰੀਆਂ ਨੇ ਪਲੈਟਫ਼ਾਰਮਾਂ / ਰੇਲ ਪਟੜੀਆਂ ਨੇੜੇ ਧਰਨੇ ਜਾਰੀ ਰੱਖੇ ਹੋਏ ਹਨ

ਅਪਰੇਸ਼ਨਲ ਤੇ ਸੁਰੱਖਿਆ ਕਾਰਨਾਂ ਕਰ ਕੇ ਰੇਲ–ਗੱਡੀਆਂ ਦਾ ਆਵਾਗਮਨ ਦੁਬਾਰਾ ਮੁਲਤਵੀ ਕੀਤਾ ਗਿਆ ਹੈ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਅਚਾਨਕ ਕੁਝ ਗੱਡੀਆਂ ਦਾ ਆਵਾਗਮਨ ਰੋਕਿਆ ਗਿਆ ਹੈ ਤੇ ਜੰਡਿਆਲਾ, ਨਾਭਾ, ਤਲਵੰਡੀ ਸਾਬੋ ਤੇ ਬਠਿੰਡਾ ਜਿਹੇ ਵਿਭਿੰਨ ਇੱਕਾ–ਦੁੱਕਾ ਸਥਾਨਾਂ ਉੱਤੇ ਅੜਿੱਕੇ ਡਾਹੇ ਗਏ ਹਨ

ਰੇਲ ਮੰਤਰੀ ਨੇ ਰੇਲ ਆਵਾਗਮਨ ਬਹਾਲ ਕਰਨ ਲਈ ਮੁੱਖ ਮੰਤਰੀ, ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਪਟੜੀਆਂ ਤੇ ਅਮਲੇ ਦੇ ਮੈਂਬਰਾਂ ਦੀ ਸੁਰੱਖਿਆ ਦਾ ਭਰੋਸਾ ਮੰਗਿਆ ਹੈ

ਪੰਜਾਬ ਦੇ ਸੈਕਸ਼ਨਾਂ ਉੱਤੇ ਨਿਰੰਤਰ ਅੜਿੱਕੇ ਡਾਹੁਣ ਕਾਰਨ ਮਾਲ ਅਤੇ ਖੇਤੀਬਾੜੀ, ਉਦਯੋਗਿਕ ਤੇ ਬੁਨਿਆਦੀ ਢਾਂਚਾ ਖੇਤਰ ਦੀਆਂ ਅਹਿਮ ਵਸਤਾਂ ਦੀ ਆਵਾਜਾਈ ’ਤੇ ਬਹੁਤ ਭੈੜਾ ਅਸਰ ਪਿਆ ਹੈ

ਅੱਜ ਤੱਕ 1,350 ਤੋਂ ਵੱਧ ਯਾਤਰੀ ਰੇਲਾਂ ਮਜਬੂਰਨ ਰੱਦ ਕਰਨੀਆਂ ਪਈਆਂ ਹਨ, ਉਨ੍ਹਾਂ ਦੇ ਰੂਟ ਬਦਲੇ ਗ

Posted On: 04 NOV 2020 12:52PM by PIB Chandigarh

ਪੰਜਾਬ ’ਚ ਪਟੜੀਆਂ ਉੱਤੇ ਅੜਿੱਕੇ ਡਾਹੇ ਹੋਣ ਕਾਰਨ ਮਾਲ–ਗੱਡੀਆਂ ਦੀ ਆਵਾਜਾਈ ਮਜਬੂਰਨ ਮੁਲਤਵੀ ਕਰਨੀ ਪਈ ਹੈ ਤੇ ਇਸ ਕਾਰਨ ਰੇਲ ਵਿਭਾਗ ਨੂੰ ਆਮਦਨ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ। ਅੱਜ ਦੀ ਤਰੀਕ ਤੱਕ ਅਹਿਮ ਵਸਤਾਂ ਦੇ ਮਾਲ ਨਾਲ ਲੱਦੇ 2,225 ਤੋਂ ਵੱਧ ਰੇਕਸ ਅੱਗੇ ਨਹੀਂ ਵਧ ਸਕ ਰਹੇ। ਇਸ ਕਾਰਨ ਪਹਿਲਾਂ ਹੀ 1,200 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਿਆ ਹੈ।

ਮੁਜ਼ਾਹਰਾਕਾਰੀ ਪਲੈਟਫ਼ਾਰਮਾਂ / ਰੇਲ ਪਟੜੀਆਂ ਨੇੜੇ ਲਗਾਤਾਰ ਧਰਨਾ ਦੇ ਰਹੇ ਹਨ। ਅਪਰੇਸ਼ਨਲ ਤੇ ਸੁਰੱਖਿਆ ਕਾਰਨਾਂ ਕਰਕੇ ਰੇਲ–ਗੱਡੀਆਂ ਦੀ ਆਵਾਜਾਈ ਦੋਬਾਰਾ ਮੁਲਤਵੀ ਕਰਨੀ ਪਈ ਹੈ ਕਿਉਂਕਿ ਮੁਜ਼ਾਹਰਾਕਾਰੀਆਂ ਨੇ ਕੁਝ ਰੇਲਾਂ ਦੀ ਆਵਾਜਾਈ ਅਚਾਨਕ ਰੋਕ ਦਿੱਤੀ ਸੀ ਅਤੇ ਖ਼ਾਸ ਕਰ ਕੇ ਜੰਡਿਆਲਾ, ਨਾਭਾ, ਤਲਵੰਡੀ ਸਾਬੋ ਤੇ ਬਠਿੰਡਾ ਜਿਹੇ ਵਿਭਿੰਨ ਇੱਕਾ–ਦੁੱਕਾ ਸਥਾਨਾਂ ਉੱਤੇ ਪਟੜੀਆਂ ਉੱਤੇ ਅੜਿੱਕੇ ਜਾਰੀ ਹਨ। ਅੱਜ ਸਵੇਰੇ 6:00 ਵਜੇ ਤੱਕ ਦੀ ਰਿਪੋਰਟ ਅਨੁਸਾਰ ਕੁੱਲ 32 ਸਥਾਨਾਂ ਉੱਤੇ ਮੁਜ਼ਾਹਰੇ ਜਾਰੀ ਹਨ।

ਰੇਲ ਮੰਤਰੀ ਨੇ ਰੇਲ ਗੱਡੀਆਂ ਦੀ ਆਵਾਜਾਈ ਬਹਾਲ ਕਰਨ ਲਈ 26 ਅਕਤੂਬਰ, 2020 ਨੂੰ ਮੁੱਖ ਮੰਤਰੀ, ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਪਟੜੀਆਂ ਤੇ ਅਮਲੇ ਦੇ ਮੈਂਬਰਾਂ ਦੀ ਸੁਰੱਖਿਆ ਦਾ ਭਰੋਸਾ ਮੰਗਿਆ ਸੀ।

ਪੰਜਾਬ ’ਚ ਪਟੜੀਆਂ ਦੇ ਸੈਕਸ਼ਨਾਂ ਉੱਤੇ ਲਗਾਤਾਰ ਅੜਿੱਕੇ ਡਾਹੇ ਜਾਣ ਕਾਰਨ ਮਾਲ–ਗੱਡੀਆਂ ਦੀ ਆਵਾਜਾਈ ਦੇ ਨਾਲ–ਨਾਲ ਖੇਤੀਬਾੜੀ, ਉਦਯੋਗਿਕ ਤੇ ਬੁਨਿਆਦੀ ਢਾਂਚਾ ਖੇਤਰਾਂ ਨਾਲ ਸਬੰਧਿਤ ਅਹਿਮ ਵਸਤਾਂ ਦੀ ਉਪਲਬਧਤਾ ਉੱਤੇ ਬਹੁਤ ਭੈੜਾ ਅਸਰ ਪਿਆ ਹੈ।

ਪੰਜਾਬ ਰਾਜ ’ਚੋਂ ਲੰਘਣ ਵਾਲੀਆਂ ਸਾਰੀਆਂ ਯਾਤਰੀ ਰੇਲ–ਗੱਡੀਆਂ ਉੱਤੇ ਵੀ ਮਾੜਾ ਅਸਰ ਪਿਆ ਹੈ। ਅੱਜ ਤੱਕ 1,350 ਤੋਂ ਵੱਧ ਯਾਤਰੀ ਰੇਲਾਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਰੂਟ ਬਦਲੇ ਗਏ ਹਨ ਜਾਂ ਉਨ੍ਹਾਂ ਨੂੰ ਟਿਕਾਣੇ ’ਤੇ ਪੁੱਜਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਹੈ। ਇਸ ਕਾਰਨ ਕੋਵਿਡ ਦੇ ਸਮੇਂ ਦੌਰਾਨ ਯਾਤਰੀਆਂ ਨੂੰ ਬਹੁਤ ਜ਼ਿਆਦਾ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ, ਜੰਮੂ ਤੇ ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ’ਚ ਜ਼ਰੂਰੀ ਵਸਤਾਂ ਸਮੇਤ ਆਉਣ–ਜਾਣ ਵਾਲੀਆਂ ਮਾਲ–ਗੱਡੀਆਂ ਉੱਤੇ ਇਸ ਦਾ ਭੈੜਾ ਅਸਰ ਪਿਆ ਹੈ।

ਮਾਲ ਨਾਲ ਲੱਦੀਆਂ ਰੇਲਾਂ ਸਮੇਤ ਵੱਡੀ ਗਿਣਤੀ ’ਚ ਮਾਲ–ਗੱਡੀਆਂ ਪਿਛਲੇ 15–20 ਦਿਨਾਂ ਤੋਂ ਫਸੀਆਂ ਖੜ੍ਹੀਆਂ ਹਨ।

ਮਾਲ ਭੇਜਣ ਤੇ ਮੰਗਵਾਉਣ ਵਾਲੇ ਬਹੁਤ ਸਾਰੇ ਗਾਹਕਾਂ ਨੂੰ ਕਾਰੋਬਾਰੀ ਨੁਕਸਾਨ ਝੱਲਣੇ ਪੈ ਰਹੇ ਹਨ, ਇਸੇ ਲਈ ਉਹ ਆਵਾਜਾਈ ਦੇ ਹੋਰ ਸਾਧਨਾਂ ਵਰਤਣ ਲੱਗੇ ਹਨ।

ਅਨਾਜ, ਕੰਟੇਨਰ, ਆਟੋਮੋਬਾਈਲ, ਸੀਮਿੰਟ, ਪੈੱਟ ਕੋਕ, ਖਾਦ ਆਦਿ ਜਿਹੇ ਪੰਜਾਬ ਤੋਂ ਬਾਹਰ ਭੇਜੇ ਜਾਣ ਵਾਲੇ ਮਾਲ ਦੀ ਲਦਵਾਈ ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਪੰਜਾਬ ਵਿੱਚ ਪ੍ਰਤੀ ਦਿਨ 40 ਰੇਕਸ ਦੇ ਹਿਸਾਬ ਲਦਵਾਈ ਦਾ ਔਸਤ ਨੁਕਸਾਨ ਹੋ ਰਿਹਾ ਹੈ।

ਪੰਜਾਬ ’ਚ ਬਾਹਰੋਂ (ਪੰਜਾਬ ਤੋਂ ਇਲਾਵਾ ਹੋਰਨਾਂ ਖੇਤਰਾਂ ਤੋਂ) ਆਉਣ ਵਾਲੀ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਹੁਣ ਕੰਟੇਨਰ, ਸੀਮਿੰਟ, ਜਿਪਸਮ, ਖਾਦ, ਪੀਓਐੱਲ (POL) ਆਦਿ ਪੰਜਾਬ ਦੇ ਪ੍ਰਮੁੱਖ ਸਥਾਨਾਂ ’ਤੇ ਪੁੱਜਣ ਤੋਂ ਅਸਮਰੱਥ ਹੋ ਰਹੇ ਹਨ।

ਪ੍ਰਤੀ ਦਿਨ ਲਗਭਗ 30 ਰੇਕਸ ਦਾ ਔਸਤ ਨੁਕਸਾਨ ਹੋ ਰਿਹਾ ਹੈ।

 

ਪੰਜਾਬ ਵਿੱਚ ਕਿਸਾਨ ਅੰਦੋਲਨ: ਪਿਛੋਕੜ

24 ਸਤੰਬਰ, 2020 ਨੂੰ ਪੰਜਾਬ ਖੇਤਰ ਵਿੱਚ ਕਿਸਾਨਾਂ ਨੇ ਰੇਲ–ਪਟੜੀਆਂ ਤੇ ਸਟੇਸ਼ਨਾਂ ਉੱਤੇ ਅੜਿੱਕੇ ਡਾਹੁਣੇ ਸ਼ੁਰੂ ਕੀਤੇ ਸਨ। ਪਹਿਲੀ ਅਕਤੂਬਰ, 2020 ਤੋਂ ਹਰ ਤਰ੍ਹਾਂ ਦੀ ਆਵਾਜਾਈ ਨੂੰ ਮੁਲਤਵੀ ਕਰਨਾ ਪਿਆ ਸੀ ਕਿਉਂਕਿ ਰੋਸ ਮੁਜ਼ਾਹਰੇ ਸਮੁੱਚੇ ਪੰਜਾਬ ’ਚ ਫੈਲ ਗਏ ਸਨ ਤੇ ਉਨ੍ਹਾਂ ਕਾਰਨ ਫ਼ਿਰੋਜ਼ਪੁਰ ਡਿਵੀਜ਼ਨ ’ਚ ਰੇਲ–ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਅਤੇ ਅੰਬਾਲਾ, ਦਿੱਲੀ ਤੇ ਬੀਕਾਨੇਰ ਡਿਵੀਜ਼ਨ ਦੇ ਪੰਜਾਬ ਨਾਲ ਜੁੜੇ ਇਲਾਕਿਆਂ ਵਿੱਚ ਅੰਸ਼ਕ ਤੌਰ ਉੱਤੇ ਪ੍ਰਭਾਵਿਤ ਹੋਈ ਹੈ। ਬਾਅਦ ਵਿੱਚ ਮੁਜ਼ਾਹਰਾਕਾਰੀਆਂ ਵੱਲੋਂ ਸ਼ਰਤਾਂ ਨਾਲ ਮਾਲ–ਗੱਡੀਆਂ ਦੀ ਆਵਾਜਾਈ ਦੀ 22 ਅਕਤੂਬਰ, 2020 ਤੋਂ ਇਜਾਜ਼ਤ ਦਿੱਤੀ ਗਈ ਸੀ। ਪਰ ਮਾਲ–ਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਕਰਨ ਦੇ ਦੋ ਦਿਨਾਂ ਬਾਅਦ ਹੀ ਅਪਰੇਸ਼ਨਲ ਤੇ ਸੁਰੱਖਿਆ ਕਾਰਨਾਂ ਕਰ ਕੇ ਇਹ ਆਵਾਜਾਈ ਮੁਲਤਵੀ ਕਰਨੀ ਪਈ ਸੀ ਕਿਉਂਕਿ ਖ਼ਾਸ ਤੌਰ ’ਤੇ ਅੰਮ੍ਰਿਤਸਰ, ਨਾਭਾ, ਤਲਵੰਡੀ ਸਾਬੋ, ਫ਼ਿਰੋਜ਼ਪੁਰ, ਮੋਗਾ, ਜੰਡਿਆਲਾ ਤੇ ਬਠਿੰਡਾ ਨੇੜਲੇ ਵਿਭਿੰਨ ਸਥਾਨਾਂ ਉੱਤੇ ਇੱਕਾ–ਦੁੱਕਾ ਥਾਵਾਂ ਉੱਤੇ ਪਟੜੀਆਂ ਉੱਪਰ ਅੜਿੱਕੇ ਡਾਹੁਣੇ ਜਾਰੀ ਸਨ।

ਪਟੜੀਆਂ ਦੇ ਕਈ ਸੈਕਸ਼ਨਾਂ ਉੱਤੇ ਅੜਿੱਕੇ ਡਾਹੁਣ ਦਾ ਕੰਮ ਲਗਾਤਾਰ ਜਾਰੀ ਹੈ। ਜੇ ਰੋਸ ਮੁਜ਼ਾਹਰਾਕਾਰੀ ਕਾਬੂ ਹੇਠ ਨਹੀਂ ਹਨ, ਤਾਂ ਅਜਿਹੀ ਹਾਲਤ ’ਚ ਰੇਲ–ਗੱਡੀਆਂ ਨੂੰ ਚਲਾਉਣਾ ਬਹੁਤ ਖ਼ਤਰਨਾਕ ਹੈ। ਅੱਜ ਸਵੇਰੇ 6:00 ਵਜੇ ਰੋਸ ਮੁਜ਼ਾਹਰੇ ਕੁੱਲ 32 ਸਥਾਨਾਂ ਉੱਤੇ ਜਾਰੀ ਸਨ।

 

ਨਾਭਾ ਪਾਵਰ ਲਿਮਿਟਿਡ ਦੇ ਗੇਟ ਦੇ ਬਾਹਰ ਰੇਲ ਪਟੜੀ ਉੱਤੇ ਡਾਹੇ ਗਏ ਅੜਿੱਕੇ

ਤਸਵੀਰਾਂ (3 ਨਵੰਬਰ, 2020)

https://lh4.googleusercontent.com/Ktz9r625eBHJaxs8RT44P_mR84apV_OKchqBhNYhSO0A3FrUwJWuNnb2OQ2QFnh8yZ5geyrIi0uGJIo4ob_qSgTXAY_Sg6mhPemUwzC6d04rZVEp6Kcuu5Dd2Zbhsg_S9kfNydJi_K94446Zvg

https://lh5.googleusercontent.com/56Fj1_xc7azINsR8HDEoYpvlM4d-uMhVMgnUfkF0VXmlWexCUhdBQ3e4N3X5kUaV6K90HfmQmGLIvkPGsuc2IovQ2Aci-pJUfO4h6HiPtRXeveaILhMhBFocSHeRdh3-aIEIyVhazD6oQMngHQ

https://lh5.googleusercontent.com/tX8kW7WkE-lW_Tr1b1E1XjmSuOwF566kjb74VoN5lHsIKiSOOjjzHeiMrqe43Yj6rLZXMXh-Rp4Snk74XSckNtL9SMaRv9YVuNpkNWizYBcMiRkCQPGhFObeGUSarWavVNI0WIww8gjdGLREjg

***

ਡੀਜੇਐੱਨ



(Release ID: 1670006) Visitor Counter : 171