ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 5 ਨਵੰਬਰ ਨੂੰ ਵਰਚੁਅਲ ਗਲੋਬਲ ਇਨਵੈਸਟਰ ਰਾਉਂਡਟੇਬਲ ਦੀ ਪ੍ਰਧਾਨਗੀ ਕਰਨਗੇ

ਰਾਉਂਡਟੇਬਲ ਵਿੱਚ ਵਿਸ਼ਵ ਭਰ ਤੋਂ ਪ੍ਰਮੁੱਖ ਪੈਨਸ਼ਨ ਅਤੇ ਸੋਵੇਰਿਨ (Sovereign) ਵੈੱਲਥ ਫੰਡ ਹਿੱਸਾ ਲੈਣਗੇ
ਸਮਾਗਮ ਵਿੱਚ ਭਾਰਤ ਵਿੱਚ ਅੰਤਰਰਾਸ਼ਟਰੀ ਨਿਵੇਸ਼ ਦੇ ਵਾਧੇ ਨੂੰ ਹੋਰ ਤੇਜ਼ ਕਰਨ 'ਤੇ ਵਿਚਾਰ-ਵਟਾਂਦਰੇ ਦਾ
ਮੌਕਾ ਪ੍ਰਦਾਨ ਹੋਵੇਗਾ

Posted On: 03 NOV 2020 5:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਨਵੰਬਰ,2020 ਨੂੰ ਵਰਚੁਅਲ ਗਲੋਬਲ ਇਨਵੈਸਟਰ ਰਾਉਂਡਟੇਬਲ (ਵੀਜੀਆਈਆਰ) ਦੀ ਪ੍ਰਧਾਨਗੀ ਕਰਨਗੇ। ਵੀਜੀਆਈਆਰ ਦਾ ਆਯੋਜਨ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਅਤੇ ਰਾਸ਼ਟਰੀ ਨਿਵੇਸ਼ ਅਤੇ ਬੁਨਿਆਦੀ ਢਾਂਚਾ ਫੰਡ (ਨੈਸ਼ਨਲ ਇਨਵੈਸਟਮੈਂਟ ਐਂਡ ਇਨਫ੍ਰਾਸਟ੍ਰਕਚਰ ਫੰਡ) ਦੁਆਰਾ ਕੀਤਾ ਜਾ ਰਿਹਾ ਹੈ। ਇਹ, ਪ੍ਰਮੁੱਖ ਗਲੋਬਲ ਸੰਸਥਾਗਤ ਨਿਵੇਸ਼ਕਾਂ, ਭਾਰਤੀ ਕਾਰੋਬਾਰੀ ਲੀਡਰਾਂ ਅਤੇ ਭਾਰਤ ਸਰਕਾਰ ਦੇ ਸਭ ਤੋਂ ਉੱਚੇ ਪੱਧਰ ਦੇ ਫੈਸਲੇ ਲੈਣ ਵਾਲਿਆਂ ਅਤੇ ਵਿੱਤੀ ਮਾਰਕੀਟ ਰੈਗੂਲੇਟਰਾਂ ਵਿਚਕਾਰ ਵਿਸ਼ੇਸ਼ ਵਿਚਾਰ ਵਟਾਂਦਰੇ ਦਾ ਇੱਕ ਅਵਸਰ ਹੈ। ਇਸ ਮੌਕੇ ਕੇਂਦਰੀ ਵਿੱਤ ਮੰਤਰੀ, ਕੇਂਦਰੀ ਵਿੱਤ ਰਾਜ ਮੰਤਰੀ, ਆਰਬੀਆਈ ਗਵਰਨਰ ਅਤੇ ਹੋਰ ਪਤਵੰਤੇ ਵੀ ਮੌਜੂਦ ਹੋਣਗੇ

 

ਰਾਉਂਡਟੇਬਲ ਮੌਕੇ ਲਗਪਗ 6 ਟ੍ਰਿਲੀਅਨ ਅਮਰੀਕੀ ਡਾਲਰ ਦੀ ਕੁੱਲ ਸੰਪਤੀ ਦੇ ਪ੍ਰਬੰਧਨ ਵਾਲੇ ਵਿਸ਼ਵ ਦੇ ਚੋਟੀ ਦੇ ਵੀਹ ਪੈਨਸ਼ਨ ਅਤੇ ਸੋਵੇਰਿਨ ਵੈੱਲਥ ਫੰਡ ਸ਼ਮੂਲੀਅਤ ਕਰਨਗੇ। ਇਹ ਗਲੋਬਲ ਸੰ ਸਥਾਗਤ ਨਿਵੇਸ਼ਕ ਅਮਰੀਕਾ, ਯੂਰਪ, ਕੈਨੇਡਾ, ਕੋਰੀਆ, ਜਾਪਾਨ, ਮੱਧ ਪੂਰਬ, ਆਸਟ੍ਰੇਲੀਆ ਅਤੇ ਸਿੰਗਾਪੁਰ ਸਮੇਤ ਪ੍ਰਮੁੱਖ ਖੇਤਰਾਂ ਦੀ ਨੁਮਾਇੰਦਗੀ ਕਰਦੇਹਨ

ਈਵੈਂਟ ਵਿੱਚ ਇਨ੍ਹਾਂ ਫੰਡਾਂ ਦੇ ਮੁੱਖ ਫੈਸਲੇ ਲੈਣ ਵਾਲੇ ਸੀਈਓਜ਼ ਅਤੇ ਸੀਆਈਓਜ਼ ਵਲੋਂ ਸ਼ਮੂਲੀਅਤ ਕੀਤੀਜਾਏਗੀ। ਇਨ੍ਹਾਂ ਵਿੱਚੋਂ ਕੁਝ ਨਿਵੇਸ਼ਕ ਪਹਿਲੀ ਵਾਰ ਭਾਰਤ ਸਰਕਾਰ ਨਾਲ ਜੁੜਨਗੇ। ਗਲੋਬਲ ਨਿਵੇਸ਼ਕਾਂ ਤੋਂ ਇਲਾਵਾ, ਰਾਉਂਡਟੇਬਲ ਵਿੱਚ ਕਈ ਚੋਟੀ ਦੇ ਭਾਰਤੀ ਵਪਾਰਕ ਲੀਡਰਾਂ ਦੀ ਭਾਗੀਦਾਰੀ ਵੀ ਦੇਖਣ ਨੂੰ ਮਿਲੇਗੀ

 

ਵੀਜੀਆਈਆਰ 2020 ਵਿੱਚ, ਭਾਰਤ ਦੇ ਆਰਥਿਕ ਅਤੇ ਨਿਵੇਸ਼ ਦੇ ਨਜ਼ਰੀਏ, ਢਾਂਚਾਗਤ ਸੁਧਾਰਾਂ ਅਤੇ 5 ਖਰਬ ਡਾਲਰ ਦੀ ਅਰਥਵਿਵਸਥਾ ਦੇ ਰਾਹ ਲਈ ਸਰਕਾਰ ਦੇ ਸੰਕਲਪ ਦੇ ਦੁਆਲੇ ਵਿਚਾਰ ਵਟਾਂਦਰੇ 'ਤੇ ਧਿਆਨ ਕੇਂਦ੍ਰਿਤ ਹੋਵੇਗਾ। ਇਹ ਪ੍ਰੋਗ੍ਰਾਮ ਪ੍ਰਮੁੱਖ ਗਲੋਬਲ ਨਿਵੇਸ਼ਕਾਂ ਅਤੇ ਭਾਰਤੀ ਕਾਰੋਬਾਰੀ ਲੀਡਰਾਂ ਨੂੰ ਸੀਨੀਅਰ ਨੀਤੀ ਨਿਰਮਾਤਾਵਾਂ ਨਾਲ ਗੱਲਬਾਤ ਕਰਨ ਅਤੇ ਵਿਚਾਰ ਵਟਾਂਦਰੇ ਦਾ ਮੌਕਾ ਪ੍ਰਦਾਨ ਕਰੇਗਾ ਕਿ ਕਿਵੇਂ ਭਾਰਤ ਵਿੱਚ ਅੰਤਰਰਾਸ਼ਟਰੀ ਨਿਵੇਸ਼ ਦੇ ਵਾਧੇ ਨੂੰ ਹੋਰ ਤੇਜ਼ ਕੀਤਾ ਜਾ ਸਕੇ ਕਿਸੇ ਵੀ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿੱਚ ਹੋਏ ਨਿਵੇਸ਼ ਦੇ ਮੁਕਾਬਲੇ ਭਾਰਤ ਵਿੱਚ ਵਿਦੇਸ਼ੀ

ਨਿਵੇਸ਼ ਇਸ ਵਿੱਤੀ ਸਾਲ ਦੌਰਾਨ ਸਭ ਤੋਂ ਵੱਧ ਹੋਇਆ ਹੈ

 

ਵੀਜੀਆਈਆਰ 2020 ਵਿੱਚ ਸਾਰੇ ਹਿਤਧਾਰਕਾਂ ਨੂੰ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ

ਅੰਤਰਰਾਸ਼ਟਰੀ ਸੰਸਥਾਗਤ ਨਿਵੇਸ਼ਕਾਂ ਨਾਲ ਸਾਂਝੇਦਾਰੀ ਵਧਾਉਣ ਦਾ ਇੱਕ ਮੌਕਾ ਮਿਲੇਗਾ ਜੋ ਭਾਰਤ ਵਿੱਚ ਆਪਣੇ ਨਿਵੇਸ਼ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ

 

 

********

 

ਏਪੀ / ਏਐੱਮ



(Release ID: 1669872) Visitor Counter : 220