ਕਿਰਤ ਤੇ ਰੋਜ਼ਗਾਰ ਮੰਤਰਾਲਾ
ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ ਵਿੱਚ ਚੌਕਸੀ ਜਾਗਰੂਕਤਾ ਹਫ਼ਤਾ ਮਨਾਇਆ ਗਿਆ
Posted On:
03 NOV 2020 5:19PM by PIB Chandigarh
ਈ ਐੱਸ ਆਈ ਕਾਰਪੋਰੇਸ਼ਨ ਦੇ ਦੇਸ਼ ਭਰ ਵਿੱਚ ਸਥਿਤ ਹਸਪਤਾਲਾਂ ਫੀਲਡ ਦਫ਼ਤਰਾਂ ਅਤੇ ਦਿੱਲੀ ਦੇ ਮੁੱਖ ਦਫ਼ਤਰ ਵਿੱਚ "ਚੌਕਸੀ ਜਾਗਰੂਕਤਾ ਵੀਕ" ਮਨਾਇਆ ਗਿਆ । 27 ਅਕਤੂਬਰ ਤੋਂ 02 ਨਵੰਬਰ 2020 ਤੱਕ ਜੋਸ਼ੋ ਖਰੋਸ਼ ਨਾਲ ਮਨਾਏ ਗਏ ਇਸ ਹਫ਼ਤੇ ਦੌਰਾਨ ਲੋਕ ਭਲਾਈ ਲਈ ਈ ਐੱਸ ਆਈ ਕਾਰਪੋਰੇਸ਼ਨ ਵੱਲੋਂ ਚੌਕਸੀ ਗਤੀਵਿਧੀਆਂ ਬਾਰੇ ਜਨਤਾ ਭਾਗੀਦਾਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਈ ਗਤੀਵਿਧੀਆਂ ਤੇ ਵੱਖ ਵੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ । ਚੌਕਸੀ ਜਾਗਰੂਕਤਾ ਹਫ਼ਤੇ ਦਾ ਇਸ ਸਾਲ ਦਾ ਥੀਮ ਸੀ "ਚੌਕਸ ਭਾਰਤ, ਖੁਸ਼ਹਾਲ ਭਾਰਤ" ।
ਚੌਕਸੀ ਜਾਗਰੂਕਤਾ ਹਫ਼ਤਾ ਮਨਾਉਣ ਦੀ ਸ਼ੁਰੂਆਤ 27—10—2020 ਨੂੰ ਅਖੰਡਤਾ ਸਹੁੰ ਚੁੱਕਣ ਨਾਲ ਸ਼ੁਰੂ ਕੀਤੀ ਗਈ । ਈ ਐੱਸ ਆਈ ਸੀ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਅਨੁਰਾਧਾ ਪ੍ਰਸਾਦ ਨੇ 20—10—2020 ਨੂੰ ਆਪਣੇ ਭਾਸ਼ਣ ਵਿੱਚ ਵਿਅਕਤੀ ਦੀ ਜਿ਼ੰਦਗੀ ਵਿੱਚ ਅਖੰਡਤਾ ਅਤੇ ਸਾਫ਼ਗੋਈ ਦੇ ਮਹੱਤਵ ਤੇ ਜ਼ੋਰ ਦਿੱਤਾ । ਈ ਐੱਸ ਆਈ ਸੀ , ਸੀ ਵੀ ਓ ਮਿਸ ਗਰਿਮਾ ਭਗਤ ਨੇ ਵੀ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ । ਇਹ ਭਾਸ਼ਣ , "ਮੈਪਿੰਗ ਇੰਟਰਗ੍ਰੇਟੀ ਰਿਸਕ ਇੰਨ ਪ੍ਰਕਿਓਰਮੈਂਟ — ਇੰਪ੍ਰੈਟਿਵ ਵਿਜਿਲੈਂਸ ਅਪਰੋਚ" ਬਾਰੇ ਦਿੱਤਾ ਗਿਆ । ਇਸ ਸਮੇਂ ਹਸਪਤਾਲਾਂ ਅਤੇ ਫੀਲਡ ਦਫ਼ਤਰਾਂ ਨੇ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਇਸ ਦੀ ਪ੍ਰਸ਼ੰਸਾ ਕੀਤੀ । ਈ ਐੱਸ ਆਈ ਸੀ ਦੇ ਮੁੱਖ ਦਫ਼ਤਰ ਵੱਲੋਂ ਇੱਕ ਪੋਸਟਰ ਮੁਕਾਬਲਾ ਚੌਕਸੀ ਜਾਗਰੂਕਤਾ ਹਫ਼ਤੇ ਦੇ ਥੀਮ ਅਤੇ ਚੌਕਸੀ ਨਾਲ ਹੋਰ ਸਬੰਧਤ ਮੁੱਦਿਆਂ ਬਾਰੇ ਕਰਵਾਇਆ ਗਿਆ , ਜਿਸ ਵਿੱਚ ਈ ਐੱਸ ਆਈ ਸੀ ਦੇ ਅਧਿਕਾਰੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ । ਮਿਸ ਸ਼੍ਰੇਆ ਸਿੰਘ (4 ਤੋਂ 12 ਸਾਲ ਦੀ ਸ਼੍ਰੇਣੀ) , ਮਿਸ ਚਾਹਤ ਮੋਂਗੀਆ (13 ਤੋਂ 23 ਸਾਲ ਦੀ ਸ਼੍ਰੇਣੀ) ਅਤੇ ਮਿਸ ਲਕਸਮੀ ਬਿਸ਼ਟ (24 ਸਾਲ ਤੇ ਇਸ ਤੋਂ ਉੱਪਰ ਦੀ ਸ਼੍ਰੇਣੀ) ਪੋਸਟਰ ਬਣਾਉਣ ਦੇ ਮੁਕਾਬਲੇ ਦੇ ਵੱਖ ਵੱਖ ਸ਼੍ਰੇਣੀਆਂ ਵਿੱਚ ਇਹ ਸਾਰੇ ਜੇਤੂ ਰਹੇ ਅਤੇ ਇਹਨਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੁਕਾਬਲੇ ਵਿੱਚ ਬਣਾਏ ਗਏ ਪੋਸਟਰ ਜਨਤਾ ਵਿੱਚ ਜਾਗਰੂਕਤਾ ਲਈ ਦਫ਼ਤਰਾਂ ਵਿੱਚ ਲਗਾਏ ਜਾਣਗੇ ।

ਆਰ ਸੀ ਜੇ / ਆਰ ਐੱਨ ਐੱਮ / ਆਈ ਏ
(Release ID: 1669806)