ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਜ਼ੀਰਕਪੁਰ ਵਿੱਚ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ-ਸਾਈ) ਦੇ ਰੀਜਨਲ ਸੈਂਟਰ ਦਾ ਉਦਘਾਟਨ ਕੀਤਾ, ਕਿਹਾ- ਇਸ ਦਾ ਉਦੇਸ਼ ਪੂਰੇ ਭਾਰਤ ਵਿੱਚ ਅਧਿਕ ਵਿਸ਼ਵ ਪੱਧਰੀ ਟ੍ਰੇਨਿੰਗ ਸੁਵਿਧਾਵਾਂ ਦਾ ਨਿਰਮਾਣ ਕਰਨਾ ਹੈ

Posted On: 02 NOV 2020 4:27PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਪੰਜਾਬ ਦੇ ਜ਼ੀਰਕਪੁਰ ਵਿੱਚ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ-ਸਾਈ)  ਦੇ ਨਵੇਂ ਰੀਜਨਲ ਸੈਂਟਰ ਦਾ ਵਰਚੁਅਲੀ ਉਦਘਾਟਨ ਕੀਤਾਇਹ ਰੀਜਨਲ ਸੈਂਟਰ ਹੁਣ ਭਾਰਤ ਦੇ ਉੱਤਰੀ ਹਿੱਸੇ ਲਈ ਮੁੱਖ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਸਾਈ) ਸੈਂਟਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਕੰਮ ਕਰੇਗਾ

 

https://ci3.googleusercontent.com/proxy/lII9juSx-Se235unJhlBzbE5rVgSl5YVFTBrQIqk9GJayCHUZm6k9WZ5Y2OCpVR56KnS5QlCtgPzaJ204IvbM4kUe5Jws_QPPr2mv3g2vZMCohh9cjMEfu0pug=s0-d-e1-ft#https://static.pib.gov.in/WriteReadData/userfiles/image/image001PW5X.jpg

ਆਯੋਜਨ ਦੇ ਦੌਰਾਨ, ਸ਼੍ਰੀ ਰਿਜਿਜੂ ਨੇ ਟ੍ਰੇਨਰਾਂ ਅਤੇ ਅਥਲੀਟਾਂ ਨੂੰ ਵਧਾਈ ਦਿੱਤੀ, ਜੋ ਨਵੇਂ ਸੈਂਟਰ ਵਿੱਚ ਟ੍ਰੇਨਿੰਗ ਲੈਣਗੇ। ਉਨ੍ਹਾਂ ਨੇ ਕਿਹਾ ਕਿ ਜਿਉਂ ਹੀ ਕੋਵਿਡ-19 ਦੇ ਹਾਲਾਤ ਬਿਹਤਰ ਹੋਣਗੇ, ਉਹ ਵਿਅਕਤੀਗਤ ਤੌਰ ਤੇ ਇਸ ਨਵੇਂ ਸੈਂਟਰ ਦਾ ਦੌਰਾ ਕਰਨਗੇ

 

https://ci4.googleusercontent.com/proxy/vcSJrDguRs1V6UtorrofERU6vkbmo1yqD8Om2ZowziTLFwSbK8hyoXUmhWNlIsgSmtpMgK4DXj4YQ7K8nxkm505jhnVh4EKQRbSCK-DkRlrBkWjlc8u4V5MY-Q=s0-d-e1-ft#https://static.pib.gov.in/WriteReadData/userfiles/image/image002PRSV.jpg

 

ਸ਼੍ਰੀ ਰਿਜਿਜੂ ਨੇ ਕਿਹਾ, “ਭਾਰਤ ਦਾ ਉੱਤਰੀ ਹਿੱਸਾ ਜੰਮੂ-ਕਸ਼ਮੀਰ  ਅਤੇ ਲੇਹ ਤੋਂ ਹਿਮਾਚਲ ਪ੍ਰਦੇਸ਼ ਤੱਕ ਇੱਕ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ ਅਸੀਂ ਭਾਰਤ ਵਿੱਚ ਵਿਸ਼ਵ ਪੱਧਰੀ ਖੇਡ ਸੁਵਿਧਾਵਾਂ  ਦੇ ਨਿਰਮਾਣ ਦੇ ਉਦੇਸ਼ ਨਾਲ ਇਸ ਖੇਤਰ ਵਿੱਚ ਬਹੁਤ ਵਿਕਾਸ ਕਰ ਰਹੇ ਹਾਂਇਹ ਵਿਸ਼ੇਸ਼ ਰੂਪ ਨਾਲ ਸਾਡੇ ਯੁਵਾ ਅਥਲੀਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ, ਜੋ ਇਸ ਦੇਸ਼ ਦੇ ਭਵਿੱਖ ਹਨ ਅਤੇ ਭਾਰਤ ਨੂੰ ਇੱਕ ਖੇਡ ਰਾਸ਼ਟਰ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਣਗੇ

 

ਜ਼ੀਰਕਪੁਰ ਰੀਜਨਲ ਸੈਂਟਰ ਦਾ ਪ੍ਰਸ਼ਾਸਨਿਕ ਖੰਡ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਿਊਡੀ)  ਦੁਆਰਾ ਬਣਾਇਆ ਗਿਆ ਹੈ। ਇਸ ਸੈਂਟਰ ਵਿੱਚ ਕਈ ਹੋਰ ਖੇਡ ਸੁਵਿਧਾਵਾਂ ਨੂੰ ਜਲਦੀ ਹੀ ਜੋੜਿਆ ਜਾਵੇਗਾ

 

ਵਰਚੁਅਲ ਮਾਧਿਅਮ ਰਾਹੀਂ ਆਯੋਜਿਤ ਇਸ ਉਦਘਾਟਨ ਸਮਾਰੋਹ ਵਿੱਚ ਪੰਜਾਬ ਦੇ ਸਪੋਰਟਸ ਡਾਇਰੈਕਟਰ ਸ਼੍ਰੀ ਡੀਪੀਐੱਸ ਖਰਬੰਦਾ, ਸਪੋਰਟਸ ਅਥਾਰਿਟੀ ਆਵ੍ ਇੰਡੀਆ (ਸਾਈ) ਦੇ ਡਾਇਰੈਕਟਰ ਜਨਰਲ ਸ਼੍ਰੀ ਸੰਦੀਪ ਪ੍ਰਧਾਨ, ਸਾਈ ਦੇ ਸਕੱਤਰ ਸ਼੍ਰੀ ਰੋਹਿਤ ਭਾਰਦਵਾਜ, ਸਾਈ ਦੇ ਕਈ ਰੀਜਨਲ ਡਾਇਰੈਕਟਰਾਂ, ਕੋਚਾਂ ਅਤੇ ਅਥਲੀਟਾਂ ਸਹਿਤ 300 ਤੋਂ ਅਧਿਕ ਪ੍ਰਤੀਭਾਗੀਆਂ ਨੇ ਹਿੱਸਾ ਲਿਆ

 

*******

ਐੱਨਬੀ/ਓਏ


(Release ID: 1669582) Visitor Counter : 201