ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਤਰਕਤਾ ਜਾਗਰੂਕਤਾ ਹਫ਼ਤਾ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਮੁਹਿੰਮ ਨੂੰ ਜਾਰੀ ਰੱਖਣ ਲਈ ਸਰਕਾਰ ਦੇ ਸੰਕਲਪ ਦਾ ਦੁਹਰਾਅ ਹੈ

ਪ੍ਰਧਾਨ ਮੰਤਰੀ ਦੇ ‘ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ" ਦੇ ਮੰਤਰ ’ਤੇ ਜ਼ੋਰ ਦਿੰਦਿਆਂ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਨ ਲਈ ਫੈਸਲਾਕੁੰਨ ਕਦਮ ਚੁੱਕੇ ਹਨ


ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਵਿੱਚ ਸਤਰਕਤਾ ਜਾਗਰੂਕਤਾ ਹਫ਼ਤਾ ਮਨਾਇਆ ਗਿਆ

Posted On: 02 NOV 2020 5:04PM by PIB Chandigarh

ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਅਧਿਕਾਰੀਆਂ ਨੂੰ ਅਖੰਡਤਾ ਦੀ ਸਹੁੰ ਚੁਕਾਈ ਅਤੇ ਅਧਿਕਾਰੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਡਾ. ਜਿਤੇਂਦਰ ਸਿੰਘ ਨੇ ਡੀਏਆਰਪੀਜੀ ਦੇ ਮਹਾਮਾਰੀ ਵਿੱਚ ਚੰਗੇ ਪ੍ਰਸ਼ਾਸਨ ਦੇ ਅਭਿਆਸਾਂ ਤੇ ਆਇਡੀਆਜ਼ ਬਾਕਸਦੀ ਸ਼ੁਰੂਆਤ ਕੀਤੀ ਅਤੇ ਈ-ਗਵਰਨੈਂਸ ਵਿੱਚ ਬਿਹਤਰੀਨ ਪਿਰਤਾਂ’ ’ਤੇ ਸੋਸ਼ਲ ਮੀਡੀਆ ਟਵੀਟ ਜਾਰੀ ਕੀਤੇ। ਵਿਚਾਰਾਂ ਦੀ ਭਰਮਾਰ ਸਰੋਤ ਲਈ ਆਇਡੀਆਜ਼ ਬਾਕਸਨੂੰ ਡੀਏਆਰਪੀਜੀ ਦੇ ਨਾਲ ਨਾਲ ਮਾਈਗੌਵ ਪਲੈਟਫਾਰਮ 'ਤੇ ਲਾਗੂ ਕੀਤਾ।

 

 

ਆਪਣੇ ਸੰਬੋਧਨ ਵਿੱਚ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਤਰਕਤਾ ਜਾਗਰੂਕਤਾ ਹਫ਼ਤਾ ਮਨਾਉਣਾ ਸਰਕਾਰ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਨੂੰ ਜਾਰੀ ਰੱਖਣ ਦੇ ਸੰਕਲਪ ਦਾ ਦੁਹਰਾਅ ਹੈ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਨਿਰਾਸ਼ਾ ਅਤੇ ਮੋਹਭੰਗ ਦਾ ਮਾਹੌਲ ਸੀ ਅਤੇ ਆਮ ਆਦਮੀ ਨੂੰ ਲੱਗਿਆ ਕਿ ਭ੍ਰਿਸ਼ਟਾਚਾਰ ਦੇ ਚੱਕਰ ਵਿੱਚ ਕੋਈ ਛੁਟਕਾਰਾ ਨਹੀਂ ਹੈ। ਮੋਦੀ ਸਰਕਾਰ ਨੇ ਉਸ ਸਮੇਂ ਦੀ ਵਿਆਪਕ ਨਿਰਾਸ਼ਾ ਨੂੰ ਸਫਲਤਾਪੂਰਵਕ ਆਸ਼ਾ ਵਿੱਚ ਬਦਲ ਦਿੱਤਾ। ਪ੍ਰਧਾਨ ਮੰਤਰੀ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜਨ ਲਈ ਚੁੱਕੇ ਗਏ ਨਿਰਣਾਇਕ ਕਦਮਾਂ ਦੀ ਗਿਣਤੀ ਪ੍ਰਧਾਨ ਮੰਤਰੀ ਦੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾਦੇ ਮੰਤਰ ਦੀ ਪਾਲਣਾ ਕਰਦੀ ਹੈ।  ਪ੍ਰਕਿਰਿਆਵਾਂ ਨੂੰ ਵਧੇਰੇ ਨਿਆਂਸੰਗਤ ਬਣਾਉਣ ਅਤੇ ਭ੍ਰਿਸ਼ਟਾਚਾਰ ਦੇ ਮੌਕਿਆਂ ਨੂੰ ਘਟਾਉਣ ਲਈ ਭ੍ਰਿਸ਼ਟਾਚਾਰ ਰੋਕੂ ਐਕਟ ਨੂੰ 30 ਸਾਲਾਂ ਦੇ ਅੰਤਰਾਲ ਬਾਅਦ ਸੋਧਿਆ ਗਿਆ। ਸਰਕਾਰ ਨੇ ਕਲਾਸ "ਸੀ" ਅਤੇ "ਡੀ" ਦੀਆਂ ਅਸਾਮੀਆਂ ਲਈ ਇੰਟਰਵਿਊ ਖ਼ਤਮ ਕਰ ਦਿੱਤੀਆਂ ਹਨ। ਲੋਕ ਪਾਲ ਨੂੰ 2018 ਵਿੱਚ ਕਾਰਜਸ਼ੀਲ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਕੇਂਦਰੀ ਸੂਚਨਾ ਕਮਿਸ਼ਨ ਅਤੇ ਡੀਏਆਰਪੀਜੀ ਨੇ ਸਫਲਤਾਪੂਰਵਕ ਕੇਸਾਂ ਦੇ ਨਿਪਟਾਰੇ ਵਿੱਚ ਵਾਧਾ ਕੀਤਾ ਹੈ। ਇਸ ਦੇ ਇਲਾਵਾ ਰਾਸ਼ਟਰੀ ਭਰਤੀ ਏਜੰਸੀ ਜੋ ਆਮ ਯੋਗਤਾ ਪਰੀਖਿਆਵਾਂ ਆਯੋਜਿਤ ਕਰੇਗੀ, ਰੁਜ਼ਗਾਰ ਦੇ ਮੌਕਿਆਂ ਲਈ ਹੇਠਲੇ ਪੱਧਰ ਦੀਆਂ ਨੋਕਰੀਆਂ ਲਈ ਇੱਕ ਸਮਤਲ ਪੱਧਰ ਪ੍ਰਦਾਨ ਕਰੇਗੀ। ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਆਪਣੀ ਲੜਾਈ ਦੀ ਗੱਲ ਤੋਰ ਦਿੱਤੀ ਹੈ ਅਤੇ ਸਮਾਜ ਵਿੱਚ ਭ੍ਰਿਸ਼ਟਾਚਾਰ ਰਹਿਤ ਹੋਣ ਦਾ ਸਨਮਾਨ ਦੇਖਿਆ ਜਾ ਰਿਹਾ ਹੈ।

 

 

ਵਿਭਾਗ ਦੁਆਰਾ ਇਸ ਮੌਕੇ ਦੀਆਂ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ "ਸਤਰਕ ਭਾਰਤ, ਸ੍ਰਮਿੱਧ ਭਾਰਤਵਿਸ਼ੇ 'ਤੇ ਇੱਕ ਰਾਊਂਡ ਟੇਬਲ ਵਿਚਾਰ-ਵਟਾਂਦਰੇ ਦਾ ਆਯੋਜਨ ਵੀ ਕੀਤਾ ਗਿਆ। ਰਾਊਂਡ ਟੇਬਲ ਨੂੰ ਸਾਬਕਾ ਕੈਬਨਿਟ ਸਕੱਤਰ, ਸ਼੍ਰੀ ਪ੍ਰਭਾਤ ਕੁਮਾਰ ਅਤੇ ਸ਼੍ਰੀ ਅਜੀਤ ਸੇਠ, ਡੀਓਪੀਟੀ ਦੇ ਸਾਬਕਾ ਸਕੱਤਰ ਡਾ. ਸੀ. ਚੰਦਰਮੌਲੀ ਅਤੇ ਡੀਏਆਰਪੀਜੀ ਦੇ ਸਕੱਤਰ ਡਾ. ਕੇ. ਸ਼ਿਵਾਜੀ ਨੇ ਸੰਬੋਧਨ ਕੀਤਾ। ਰਾਊਂਡ ਟੇਬਲ ਵਿਚਾਰ-ਵਟਾਂਦਰੇ ਨੂੰ 'ਨੈਤਿਕ ਭਾਰਤ' ਦੀ ਨਿਵਾਰਕ ਜਾਗਰੂਕਤਾ ਦੇ ਮੁੱਖ ਮੁੱਦਿਆਂ 'ਤੇ ਕੇਂਦ੍ਰਿਤ ਕੀਤਾ ਗਿਆ ਜਿਸ ਵਿੱਚ ਜਨਤਕ ਸੇਵਾ ਦੇ ਨੈਤਿਕਤਾ ਦੀ ਸਿਖਲਾਈ, ਨੈਤਿਕ ਅਭਿਆਸਾਂ ਦਾ ਸਮਾਜਿਕ ਆਡਿਟ, ਭ੍ਰਿਸ਼ਟਾਚਾਰ ਲਈ ਮਿਆਰੀ ਮਾਪਦੰਡਾਂ ਦਾ ਵਿਕਾਸ ਅਤੇ ਸ਼ਾਸਨ ਤੇ ਅਸਾਧਾਰਣ ਤੌਰ' ਤੇ ਉੱਚ ਪ੍ਰਭਾਵ ਵਾਲੇ ਭ੍ਰਿਸ਼ਟਾਚਾਰ ਸ਼ਾਮਲ ਹਨ। ਪ੍ਰਮੁੱਖ ਸੰਬੋਧਨਕਰਤਾਵਾਂ ਨੇ ਜਨਤਕ ਸੇਵਾ ਦੇ ਕੋਨੇ ਕੋਨੇ ਵਿੱਚ ਨੈਤਿਕਤਾ ਦੀ ਜ਼ਰੂਰਤ, ਨਿਵਾਰਕ ਚੌਕਸੀ ਵਿੱਚ ਸਿਰਜਣਾ ਦਾ ਮਹੱਤਵ, ਮੁੱਖ ਸਤਰਕਤਾ ਅਧਿਕਾਰੀਆਂ ਦੀ ਭੂਮਿਕਾ, ਅਖੰਡਤਾ ਸੰਧੀ ਨੂੰ ਅਪਣਾਉਣ ਅਤੇ ਔਨਲਾਈਨ ਪੋਰਟਲ ਦੀ ਸੰਭਾਵਨਾ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਵਿੱਚ ਸੋਧਾਂ ਉੱਤੇ ਜ਼ੋਰ ਦਿੱਤਾ।

 

ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਸਕੱਤਰ, ਡਾ. ਛਤਰਪਤੀ ਸ਼ਿਵਾਜੀ, ਵਧੀਕ ਸਕੱਤਰ ਡੀਏਆਰਪੀਜੀ ਸ਼੍ਰੀ ਵੀ. ਸ੍ਰੀਨਿਵਾਸ, ਵਧੀਕ ਸਕੱਤਰ, ਸੀਵੀਸੀ ਸ਼੍ਰੀ ਸੁਧੀਰ ਕੁਮਾਰ, ਸਾਬਕਾ ਕੈਬਨਿਟ ਸਕੱਤਰ ਸ਼੍ਰੀ ਪ੍ਰਭਾਤ ਕੁਮਾਰ, ਸਾਬਕਾ ਕੈਬਨਿਟ ਸਕੱਤਰ ਸ਼੍ਰੀ ਅਜੀਤ ਸੇਠ, ਡੀਓਪੀਟੀ ਦੇ ਸਾਬਕਾ ਸਕੱਤਰ ਡਾ. ਚੰਦਰਮੌਲੀਡੀਏਆਰਪੀਜੀ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਜਯਾ ਦੁਬੇ ਨੇ ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਅਧਿਕਾਰੀਆਂ ਨਾਲ ਡੀਏਆਰਪੀਜੀ  ਵਿੱਚ ਸਤਰਕਤਾ ਦਿਵਸ ਮੌਕੇ ਸਹੁੰ ਚੁੱਕੀ ਅਤੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।

 

<><><><><>

 

ਐੱਨਐੱਨਸੀ


(Release ID: 1669581) Visitor Counter : 211