ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਇਸ ਸਾਲ ਘੱਟੋ ਘੱਟ ਸਮਰਥਨ ਮੁੱਲ ਤੇ ਰਿਕਾਰਡ ਝੋਨੇ ਦੀ ਖਰੀਦ ਹੋਣ ਦਾ ਸੰਕੇਤਹੈ: ਸ਼੍ਰੀ ਪੀਯੂਸ਼ ਗੋਇਲ

ਸਰਕਾਰ ਕਿਫਾਇਤੀ ਪਿਆਜ ਸੁਨਿਸ਼ਚਿਤ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਹੈ
ਸਰਕਾਰ ਆਲੂ ਦੀਆਂ ਕੀਮਤਾਂ ਨੂੰ ਕਾਬੂ ਕਰਨਾ ਸੁਨਿਸ਼ਚਿਤ ਕਰ ਰਹੀ ਹੈ
ਦਾਲਾਂ ਦੀਆਂ ਕੀਮਤਾਂ ਤੇ ਕਾਬੂ ਪਾਉਣ ਲਈ ਕਦਮ ਚੁੱਕੇ ਜਾ ਰਹੇ ਹਨ

Posted On: 30 OCT 2020 6:17PM by PIB Chandigarh

ਭਾਰਤੀ ਫੂਡ ਕਾਰਪੋਰੇਸ਼ਨ ਤੇ ਸੂਬਾ ਏਜੰਸੀਆਂ ਚਾਲੂ ਖਰੀਫ਼ ਫਸਲ ਸੀਜ਼ਨ ਦੌਰਾਨ 742 ਲੱਖ ਮੀਟ੍ਰਿਕ ਟਨ ਝੋਨੇ ਦੀ ਰਿਕਾਰਡ ਮਾਤਰਾ ਦੀ ਖਰੀਦ ਲਈ ਤਿਆਰ ਬਰ ਤਿਆਰ ਨੇ । ਜਦਕਿ ਪਿਛਲੇ ਵਰ੍ਹੇ 627 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਸੀ । ਖਰੀਫ 2020-21 ਲਈ ਖਰੀਦ ਕੇਂਦਰਾਂ ਦੀ ਗਿਣਤੀ ਵੀ 30,709 ਤੋਂ ਵਧਾ ਕੇ 39,122 ਕਰ ਦਿੱਤੀ ਗਈ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਪੀਯੂਸ਼ ਗੋਇਲ ਕੇਂਦਰੀ ਮੰਤਰੀ ਖ਼ਪਤਕਾਰ ਮਾਮਲੇ , ਖੁਰਾਕ ਅਤੇ ਜਨਤਕ ਵੰਡ ਨੇ ਕਿਹਾ ਹੈ ਕਿ ਬਾਜ਼ਾਰ ਵਿੱਚ ਝੋਨਾ ਜਲਦੀ ਆਉਣ ਦੇ ਮੱਦੇਨਜ਼ਰ ਖਰੀਦ ਸੀਜ਼ਨ ਨੂੰ ਵੀ ਪਹਿਲਾਂ ਕਰਕੇ 26-09-2020 ਤੇ ਲਿਆਂਦਾ ਗਿਆ ਸੀ ।

Record Paddy Procurement projected this year

snip 3.PNGsnip 2.PNG

ਮੰਤਰੀ ਨੇ ਕਿਫਾਇਤੀ ਪਿਆਜਾਂ ਨੂੰ ਸੁਨਿਸ਼ਚਿਤ ਕਰਨ ਲਈ ਸਰਕਾਰ ਦੇ ਅਗਾਉਂ ਕਦਮਾਂ ਬਾਰੇ ਵੀ ਦੱਸਿਆਸੰਕਟ ਤੇ ਕਾਬੂ ਪਾਉਣ ਲਈ ਜੋ ਕਦਮ ਚੁੱਕੇ ਜਾ ਰਹੇ ਹਨ, ਉਹ ਹੇਠ ਲਿਖੇ ਹਨ ।

14-09-2020 ਤੋਂ ਸਰਕਾਰ ਵੱਲੋਂ ਅਗਾਉਂ ਕਦਮ ਚੁੱਕ ਕੇ ਪਿਆਜਾਂ ਦੀ ਬਰਾਮਦ ਤੇ ਪਾਬੰਦੀ ਲਗਾਈ ਗਈ ਹੈ । ਨਿਜੀ ਦਰਾਮਦਕਾਰਾਂ ਵੱਲੋਂ ਦਰਾਮਦ ਦੀ ਸਹੂਲਤ ਡੀ ਜੀ ਐੱਫ ਟੀ ਦੇ ਰਿਹਾ ਹੈ । ਜ਼ਰੂਰੀ ਵਸਤਾਂ ਦੇ ਐਕਟ ਨੂੰ ਲਾਗੂ ਕਰਕੇ ਥੋਕ ਖਰੀਦਦਾਰਾਂ ਲਈ ਪਿਆਜ ਦੀ ਸਟਾਕ ਲਿਮਿਟ25 ਮੀਟ੍ਰਿਕ ਟਨ ਅਤੇ ਪ੍ਰਚੂਨ ਵਿਕਰੇਤਾਵਾਂ ਲਈ 2 ਮੀਟ੍ਰਿਕ ਟਨ ਕਰ ਦਿੱਤੀ ਗਈ ਹੈ । ਇਹ 23-10-2020 ਤੋਂ ਲਾਗੂ ਹੈ । 2020 ਤੋਂ ਪਿਆਜਾਂ ਦੇ ਬੀਜ ਦੀ ਬਰਾਮਦ ਤੇ ਵੀ ਪਾਬੰਦੀ ਹੈ ਅਤੇ ਪਿਆਜਾਂ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਲੋਕਾਂ ਨੂੰ ਰਾਹਤ ਦੇਣ ਲਈ ਬੱਫਰ ਸਟਾਕ ਵਿੱਚੋਂ ਪਿਆਜ ਜਾਰੀ ਕੀਤਾ ਜਾ ਰਿਹਾ ਹੈ ।

ਸ਼੍ਰੀ ਪੀਯੂਸ਼ ਗੋਇਲ ਨੇ ਇਹ ਵੀ ਕਿਹਾ ਕਿ ਸਰਕਾਰ ਇਸ ਗੱਲ ਨੂੰ ਯਕੀਨੀ ਬਣਾ ਰਹੀ ਹੈ ਕਿ ਆਲੂ ਦੀਆਂ ਕੀਮਤਾਂ ਤੇ ਵੀ ਕਾਬੂ ਪਾਉਣ ਲਈ ਕਦਮ ਚੁੱਕੇ ਜਾਣ । ਪਹਿਲਾਂ ਆਲੂਆਂ ਉੱਪਰ ਦਰਾਮਦ ਡਿਊਟੀ 30% ਸੀ , ਹੁਣ 10 ਲੱਖ ਮੀਟ੍ਰਿਕ ਟਨ ਤੇ 10% ਅਨੁਸਾਰ ਦਰਾਮਦ ਡਿਊਟੀ ਹੈ ਅਤੇ ਇਹ 31-01-2021 ਤੱਕ ਨੋਟੀਫਾਈ ਕੀਤੀ ਗਈ ਹੈ ।

ਇਸੇ ਤਰ੍ਹਾਂ ਦਾਲਾਂ ਦੀਆਂ ਕੀਮਤਾਂ ਤੇ ਕਾਬੂ ਪਾਉਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ । ਤਿੰਨ ਦਾਲਾਂ - ਮੂੰਗ , ਉੜਦ , ਤੂਰ ਵਿੱਚ ਪ੍ਰਚੂਨ ਦਖ਼ਲ ਲਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬੱਫਰ ਸਟਾਕ ਤੋਂ ਦਾਲਾਂ ਜਾਰੀ ਕੀਤੀਆਂ ਜਾ ਰਹੀਆਂ ਹਨ । ਆਉਂਦੇ 15 ਦਿਨਾ ਵਿੱਚ ਖੁੱਲ੍ਹੇ ਬਜ਼ਾਰ ਰਾਹੀਂ 2 ਲੱਖ ਮੀਟ੍ਰਿਕ ਟਨ ਤੂਰ ਦਾਲ ਬੱਫਰ ਸਟਾਕ ਤੋਂ ਜਾਰੀ ਕੀਤੀ ਜਾ ਰਹੀ ਹੈ ।
 

***

ਏ ਪੀ ਐੱਸ
 


(Release ID: 1668968) Visitor Counter : 167