ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਅਤੇ ਅਦਾਕਾਰ ਵਿਦਯੁਤ ਜਾਮਵਾਲ 200 ਕਿਲੋਮੀਟਰ ਦੀ ‘ਫਿੱਟ ਇੰਡੀਆ ਵਾਕਥੌਨ’ ਨੂੰ ਆਈਟੀਬੀਪੀ ਨਾਲ ਹਰੀ ਝੰਡੀ ਦਿਖਾਉਣਗੇ

Posted On: 29 OCT 2020 4:53PM by PIB Chandigarh

ਕੇਂਦਰੀ ਖੇਡ ਮੰਤਰੀ, ਸ਼੍ਰੀ ਕਿਰੇਨ ਰਿਜਿਜੂ, ਅਭਿਨੇਤਾ ਵਿਦਯੁਤ ਜਾਮਵਾਲ ਦੇ ਨਾਲ ਰਾਜਸਥਾਨ ਦੇ ਜੈਸਲਮੇਰ ਵਿਖੇ 31 ਅਕਤੂਬਰ ਨੂੰ 200 ਕਿਲੋਮੀਟਰ ਦੀ ਫਿਟ ਇੰਡੀਆ ਵਾਕਥੌਨਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

 

 

ਇਹ ਪ੍ਰੋਗਰਾਮ ਭਾਰਤ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਹ 3 ਦਿਨਾਂ (31 ਅਕਤੂਬਰ - 2 ਨਵੰਬਰ) ਤੱਕ ਚਲੇਗਾ ਜਿਸ ਵਿੱਚ ਵਿਭਿੰਨ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਦੇ ਜਵਾਨ ਅਤੇ ਕਰਮੀ ਹਿੱਸਾ ਲੈਣਗੇ ਅਤੇ 200 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨਗੇ।  .

 

 

ਵਾਕਥੌਨ ਮਾਰਚ ਦਿਨ-ਰਾਤ ਜਾਰੀ ਰਹੇਗਾ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲਗਦੇ ਖੇਤਰ ਵਿੱਚ ਥਾਰ ਦੇ ਮਾਰੂਥਲ ਦੇ ਟਿੱਬਿਆਂ ਵਿੱਚੋਂ ਦੀ ਹੋ ਕੇ ਲੰਘੇਗਾ।

 

 

ਅਗਲੇ ਸਮਾਗਮ ਬਾਰੇ ਬੋਲਦਿਆਂ, ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ, “ਇਹ ਸਾਡੇ ਪ੍ਰਧਾਨ ਮੰਤਰੀ ਦਾ ਫਿੱਟ ਇੰਡੀਆ ਅੰਦੋਲਨ ਨੂੰ ਲੋਕ ਲਹਿਰ ਬਣਾਉਣ ਦਾ ਜੋਸ਼ੀਲਾ ਸੱਦਾ ਸੀ। ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਹਥਿਆਰਬੰਦ ਬਲਾਂ ਦੇ ਬਹਾਦਰ ਸਿਪਾਹੀ ਇਸ ਨਿਵੇਕਲੀ ਵਾਕਥੌਨ ਜ਼ਰੀਏ ਫਿਟਨਸ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਹੋਏ ਹਨ। ਮੈਂ ਉਨ੍ਹਾਂ ਨਾਲ ਜੈਸਲਮੇਰ ਵਿਚ ਸ਼ਾਮਲ ਹੋਵਾਂਗਾ ਅਤੇ ਉਨ੍ਹਾਂ ਦੇ ਨਾਲ-ਨਾਲ ਵਾਕ ਵਿਚ ਹਿੱਸਾ ਲਵਾਂਗਾ। ਫਿੱਟ ਇੰਡੀਆ ਅੰਦੋਲਨ ਨੂੰ ਦੇਸ਼ ਦੇ ਹਰ ਕੋਨੇ ਵਿਚ ਲਿਜਾਣਾ ਖੇਡ ਮੰਤਰਾਲੇ ਦੀ ਇਕ ਅਹਿਮ ਪਹਿਲ ਹੈ।

 

 

ਉਨ੍ਹਾਂ ਦੇ ਵਿਚਾਰਾਂ ਨੂੰ ਬਾਲੀਵੁੱਡ ਅਭਿਨੇਤਾ ਅਤੇ ਫਿਟਨਸ ਆਈਕਨ ਵਿਦਯੁਤ ਜਾਮਵਾਲ ਨੇ ਦੁਹਰਾਇਆ, ਜਿਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਫਿੱਟ ਇੰਡੀਆ ਵਾਕਥੌਨ ਜ਼ਰੀਏ ਫਿਟਨਸ ਦੀ ਮਹੱਤਤਾ ਉੱਤੇ ਸ਼ਾਨਦਾਰ ਢੰਗ ਨਾਲ ਜ਼ੋਰ ਦਿੱਤਾ ਗਿਆ ਹੈ।  ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸ਼੍ਰੀ ਕਿਰੇਨ ਰਿਜਿਜੂ ਦੇ ਨਾਲ ਇਸ ਵਾਕਥੌਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਾਂ ਅਤੇ ਸਾਡੇ ਜਵਾਨ ਸਾਡੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਇਸ ਮਿਸ਼ਨ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ।"

 

 

ਫਿੱਟ ਇੰਡੀਆ ਵਾਕਥੌਨਦਾ ਉਦੇਸ਼ ਭਾਰਤ ਵਿੱਚ ਤੰਦਰੁਸਤ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਇਸ ਤੋਂ ਪਹਿਲਾਂ, ਹਾਲ ਹੀ ਵਿੱਚ ਸਮਾਪਤ ਹੋਈ ਫਿਟ ਇੰਡੀਆ ਫ੍ਰੀਡਮ ਰਨਇਹ ਦਰਸਾਉਂਦੀ ਹੈ ਕਿ ਲੋਕ ਇਸ ਮੁਹਿੰਮ ਨੂੰ ਕਿੰਨਾ ਮਹੱਤਵ ਦੇ ਰਹੇ ਹਨ। ਇਸ ਦੌੜ ਵਿੱਚ ਪੂਰੇ ਭਾਰਤ ਦੇ 6.5 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।

 

 

                                                                ********

 

 

ਐੱਨਬੀ / ਓਏ



(Release ID: 1668669) Visitor Counter : 112