ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਆਪਣੇ ਸਾਰੇ ਪਾਵਰ ਸਟੇਸ਼ਨਾਂ 'ਤੇ ਸਤਰਕਤਾ ਜਾਗਰੂਕਤਾ ਹਫ਼ਤਾ ਸ਼ੁਰੂ ਕੀਤਾ

Posted On: 29 OCT 2020 3:35PM by PIB Chandigarh

ਦੇਸ਼ ਦੇ ਸਭ ਤੋਂ ਵੱਡੇ ਬਿਜਲੀ ਉਤਪਾਦਕ ਅਤੇ ਬਿਜਲੀ ਮੰਤਰਾਲੇ ਅਧੀਨ ਜਨਤਕ ਖੇਤਰ ਦੇ ਅਦਾਰੇ ਐੱਨਟੀਪੀਸੀ ਲਿਮਿਟਿਡ ਨੇ ਸਤਰਕ ਭਾਰਤ, ਸਮ੍ਰਿੱਧ ਭਾਰਤਬਣਾਉਣ ਦੇ ਸੰਕਲਪ ਨਾਲ ਸਤਰਕਤਾ ਜਾਗਰੂਕਤਾ ਹਫ਼ਤਾ ਪ੍ਰੋਗਰਾਮ (27 ਅਕਤੂਬਰ ਤੋਂ 2 ਨਵੰਬਰ 2020 ਤੱਕ) ਦੀ ਸ਼ੁਰੂਆਤ ਕੀਤੀ ਹੈ।  ਸਤਰਕਤਾ ਜਾਗਰੂਕਤਾ ਹਫ਼ਤਾ ਐੱਨਟੀਪੀਸੀ ਦੇ ਸਾਰੇ ਪਾਵਰ ਸਟੇਸ਼ਨਾਂ ਵਿੱਚ ਮਨਾਇਆ ਜਾ ਰਿਹਾ ਹੈ।

 

 

 

 

ਐੱਨਟੀਪੀਸੀ ਦੇ ਸੀਨੀਅਰ ਪ੍ਰਬੰਧਕਾਂ ਦੁਆਰਾ ਜਵਾਬਦੇਹੀ ਨੂੰ ਉਤਸ਼ਾਹਿਤ ਕਰਨ ਅਤੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਅਤੇ ਕੋਵਿਡ -19 ਦੌਰਾਨ ਸਾਰੇ ਸੁਰੱਖਿਆ ਪ੍ਰੋਟੋਕੋਲਾਂ ਦੀ ਪਾਲਣਾ ਕਰਕੇ ਜਾਗਰੂਕਤਾ ਪੈਦਾ ਕਰਨ ਦੇ ਅਹਿਦ ਨਾਲ ਸਤਰਕਤਾ ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ ਹੋਈ।

 

 

ਸੰਕਲਪ ਦੁਆਰਾ ਸੰਚਾਲਿਤ ਅਤੇ ਕਦਰਾਂ ਕੀਮਤਾਂ ਨਾਲ ਚਲਣ ਵਾਲੀ ਸੰਸਥਾ ਹੋਣ ਦੇ ਨਾਤੇ, ਐੱਨਟੀਪੀਸੀ ਨੇ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਿ ਉਹ ਨੈਤਿਕਤਾ ਦੇ ਨਾਲ ਉੱਤਮਤਾ ਪ੍ਰਾਪਤ ਕਰੇ। ਸਤਰਕਤਾ ਜਾਗਰੂਕਤਾ ਹਫ਼ਤੇ ਦੇ ਜ਼ਰੀਏ, ਐੱਨਟੀਪੀਸੀ ਦੁਆਰਾ ਇੱਕ "ਆਤਮਨਿਰਭਰ ਭਾਰਤ" ਬਣਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ ਜਾਏਗਾ। ਇਸ ਪ੍ਰਕਿਰਿਆ ਵਿਚ, ਐੱਨਟੀਪੀਸੀ ਵੱਡੇ ਪੱਧਰ ਤੇ ਸਾਰੇ ਹਿਤਧਾਰਕਾਂ ਅਤੇ ਸਮਾਜ ਪ੍ਰਤੀ ਆਪਣੀਆਂ ਕਾਰਵਾਈਆਂ ਲਈ ਸੁਚੇਤ, ਪਾਰਦਰਸ਼ੀ ਅਤੇ ਜਵਾਬਦੇਹ ਰਹਿਣ ਲਈ ਪ੍ਰਤੀਬੱਧ ਹੈ। ਐੱਨਟੀਪੀਸੀ ਦੇ ਸਤਰਕਤਾ ਵਿਭਾਗ ਨੇ ਆਪਣੇ ਕਾਰਜਾਂ ਨੂੰ ਕੰਪਨੀ ਦੀਆਂ ਸਾਰੀਆਂ ਪ੍ਰਕਿਰਿਆਵਾਂ ਨਾਲ ਏਕੀਕ੍ਰਿਤ ਕਰਨ ਲਈ ਸੁਹਿਰਦ ਯਤਨ ਕੀਤੇ ਹਨ। ਇਸ ਸੰਦੇਸ਼ ਨੂੰ ਵਿਆਪਕ ਪੱਧਰ 'ਤੇ ਫੈਲਾਉਣ ਲਈ ਫਿਲਮਾਂ, ਰੇਡੀਓ ਜ਼ਿੰਗਲਸ ਅਤੇ ਸੋਸ਼ਲ ਮੀਡੀਆ ਸੰਦੇਸ਼ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ ਅਤੇ ਸਾਂਝੇ ਕੀਤੇ ਜਾ ਰਹੇ ਹਨ।

 

 

ਚੌਕਸੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ, ਐੱਨਟੀਪੀਸੀ ਦੁਆਰਾ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਕੁਇਜ਼, ਭਾਸ਼ਣ, ਲੇਖ ਅਤੇ ਪੇਂਟਿੰਗ ਮੁਕਾਬਲਿਆਂ ਸਮੇਤ ਭਿੰਨ-ਭਿੰਨ ਪ੍ਰੋਗਰਾਮ ਕਰਵਾਏ ਜਾਣਗੇ। ਇਸ ਮੁੱਦੇ 'ਤੇ ਜਾਗਰੂਕਤਾ ਪੈਦਾ ਕਰਨ ਲਈ ਵਿਭਿੰਨ ਸਮਾਜਿਕ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ। ਸਤਰਕਤਾ ਜਾਗਰੂਕਤਾ ਹਫ਼ਤੇ ਦੀ ਮਹੱਤਤਾ ਬਾਰੇ ਬਾਹਰੀ ਅਤੇ ਅੰਦਰੂਨੀ ਹਿਤਧਾਰਕਾਂ ਨੂੰ ਜਾਗਰੂਕ ਕਰਨ ਲਈ ਐੱਨਟੀਪੀਸੀ ਪਾਵਰ ਸਟੇਸ਼ਨਾਂ ਤੇ ਬੈਨਰ ਅਤੇ ਪੋਸਟਰ ਲਗਾਏ ਜਾਣਗੇ।

 

 

 

                                                 *********

 

 

ਆਰਸੀਜੇ / ਐੱਮ



(Release ID: 1668666) Visitor Counter : 80