ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸ਼੍ਰੀ ਕੇਸ਼ੂਭਾਈ ਪਟੇਲ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ
Posted On:
29 OCT 2020 4:27PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਕੇਸ਼ੂਭਾਈ ਪਟੇਲ ਦੇ
ਅਕਾਲ ਚਲਾਣੇ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਸੋਗ ਸੰਦੇਸ਼ ਨਿਮਨ ਹੈ –
“ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਕੇਸ਼ੂਭਾਈ ਪਟੇਲ ਦੇ ਅਕਾਲ ਚਲਾਣੇ ਦੀ ਖ਼ਬਰ ’ਤੇ ਬਹੁਤ ਦੁਖ ਹੈ।
ਉਹ ਇੱਕ ਹਰਮਨ ਪਿਆਰੇ ਨੇਤਾ ਸਨ ਅਤੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਗ਼ਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਦੀ
ਸੇਵਾ ਵਿੱਚ ਸਮਰਪਿਤ ਕੀਤਾ। ਇੱਕ ਕਿਸਾਨ ਪਰਿਵਾਰ ਤੋਂ ਆਏ ਕੇਸ਼ੂਭਾਈ ਨੇ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਕੰਮ
ਕੀਤਾ। ਉਨ੍ਹਾਂ ਨੇ ਉਨ੍ਹਾਂ ਦੀ ਭਲਾਈ ਲਈ ਨਿਰੰਤਰ ਮਿਹਨਤ ਕੀਤੀ ਅਤੇ ਖੇਤੀਬਾੜੀ ਸੈਕਟਰ ਵਿੱਚ ਸੁਧਾਰ
ਲਿਆਉਣ ਵਿੱਚ ਡੂੰਘੀ ਦਿਲਚਸਪੀ ਲਈ। ਕਿਸਾਨੀ ਅਤੇ ਗ੍ਰਾਮੀਣ ਭਾਰਤ ਨੇ ਉਨ੍ਹਾਂ ਦੇ ਦਿਲ ਵਿੱਚ ਇੱਕ ਵਿਸ਼ੇਸ਼
ਜਗ੍ਹਾ ਰੱਖੀ ਹੋਈ ਸੀ।
ਇੱਕ ਸਾਧਾਰਣ ਪਿਛੋਕੜ ਵਾਲੇ ਸ਼੍ਰੀ ਕੇਸ਼ੂਭਾਈ ਪਟੇਲ ਸਿਰਫ਼ ਆਪਣੀ ਸਖ਼ਤ ਮਿਹਨਤ, ਜ਼ਮੀਨ ਨਾਲ ਜੁੜੇ ਹੋਏ,
ਸਾਦਗੀ ਅਤੇ ਮਿਸਾਲੀ ਲੀਡਰਸ਼ਿਪ ਕਰਕੇ ਹੀ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਪਹੁੰਚੇ। ਮੁੱਖ ਮੰਤਰੀ ਹੋਣ ਦੇ
ਬਾਵਜੂਦ ਉਹ ਨਿਮਰ ਅਤੇ ਅਸਾਨੀ ਨਾਲ ਸਾਰਿਆਂ ਤੱਕ ਪਹੁੰਚਣਯੋਗ ਸਨ।
ਉਨ੍ਹਾਂ ਦੇ ਅਕਾਲ ਚਲਾਣੇ ਨਾਲ ਰਾਸ਼ਟਰ ਨੇ ਇੱਕ ਮਹਾਨ ਨੇਤਾ ਗੁਆ ਦਿੱਤਾ ਹੈ। ਮੇਰੀ ਦੁਖੀ ਪਰਿਵਾਰ ਦੇ ਮੈਂਬਰਾਂ
ਅਤੇ ਦੋਸਤਾਂ ਨਾਲ ਸੰਵੇਦਨਾ ਹੈ। ਓਮ ਸ਼ਾਂਤੀ! ”
*****
ਵੀਆਰਆਰਕੇ/ਐੱਮਐੱਸ/ਡੀਪੀ
(Release ID: 1668558)