ਬਿਜਲੀ ਮੰਤਰਾਲਾ

ਐੱਨਟੀਪੀਸੀ ਲਿਮਿਟਿਡ ਨੇ ਗ੍ਰੀਨ ਪਹਿਲ ਦੇ ਤਹਿਤ 50 ਅਰਬ ਜਪਾਨੀ ਯੈਨ ਦੇ ਲਈ ਜਪਾਨ ਸਰਕਾਰ ਦੀ ਵਿੱਤੀ ਸੰਸਥਾ ਦੇ ਨਾਲ ਵਿਦੇਸ਼ੀ ਮੁਦਰਾ ਕਰਜ਼ਾ ਸਮਝੌਤਾ ਕੀਤਾ

ਇਸ ਕਰਜ਼ੇ ਦੀ ਵਰਤੋਂ ਐੱਨਟੀਪੀਸੀ ਦੁਆਰਾ ਆਪਣੇ ਫਲੂ ਗੈਸ ਡੀਸਲਫ਼ਰਾਈਜ਼ੇਸ਼ਨ (ਐੱਫ਼ਜੀਡੀ) ਅਤੇ ਆਰਈ ਪ੍ਰੋਜੈਕਟਾਂ ਦੇ ਪੂੰਜੀਗਤ ਖ਼ਰਚੇ ਦੀ ਫੰਡਿੰਗ ਦੇ ਲਈ ਕਰੇਗਾ

Posted On: 28 OCT 2020 4:53PM by PIB Chandigarh

ਜਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ (ਜੇਬੀਆਈਸੀ) ਦੇ ਗ੍ਰੀਨ ਜਾਂ ਗਲੋਬਲ ਐਕਸ਼ਨ ਫ਼ਾਰ ਰੀਕੰਸਾਈਲਿੰਗ ਇਕੋਨਾਮਿਕ ਗ੍ਰੋਥ ਐਂਡ ਇਨਵਾਇਅਰਮੈਂਟ ਸੁਰੱਖਿਆ ਪਹਿਲ ਦੇ ਤਹਿਤ ਆਪਣਾ ਪਹਿਲਾ ਵਿੱਤੀ ਸਹਿਯੋਗ ਹਾਸਲ ਕਰਨ ਦੇ ਲਈ ਐੱਨਟੀਪੀਸੀ ਲਿਮਿਟਿਡ ਨੇ ਅੱਜ ਜਪਾਨ ਸਰਕਾਰ ਦੀ ਵਿੱਤੀ ਸੰਸਥਾ ਦੇ ਨਾਲ ਵਿਦੇਸ਼ੀ ਮੁਦਰਾ ਕਰਜ਼ਾ ਸਮਝੌਤਾ ਕੀਤਾ ਸਮਝੌਤੇ ਦੇ ਤਹਿਤ ਭਾਰਤ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਨ ਕੰਪਨੀ ਨੂੰ 50 ਅਰਬ ਜਪਾਨੀ ਯੈਨ (ਲਗਭਗ 48.2 ਕਰੋੜ ਡਾਲਰ ਜਾਂ 3,582 ਕਰੋੜ ਰੁਪਏ) ਮਿਲਣਗੇ ਸਮਝੌਤੇ ਦੇ ਤਹਿਤ ਜੇਬੀਆਈਸੀ ਸੁਵਿਧਾ ਦੀ ਰਕਮ ਦਾ 60% ਹਿੱਸਾ ਪ੍ਰਦਾਨ ਕਰੇਗਾ ਅਤੇ ਬਾਕੀ ਹਿੱਸਾ ਵਪਾਰਕ ਬੈਂਕਾਂ (ਜਿਵੇਂ, ਸੁਮਿਤੋਮੋ ਮਿਤਸੁਈ ਬੈਂਕਿੰਗ ਕਾਰਪੋਰੇਸ਼ਨ, ਬੈਂਕ ਆਵ੍ ਯੋਕੋਹਾਮਾ ਲਿਮਿਟਿਡ, ਦਾ ਸੈਨ-ਇਨ ਗੋਡੋ ਬੈਂਕ ਲਿਮਿਟਿਡ, ਦਾ ਜੋਯੋ ਬੈਂਕ ਲਿਮਿਟਿਡ ਅਤੇ ਦਾ ਨਾਂਟੋ ਬੈਂਕ ਲਿਮਿਟਿਡ) ਉਪਲਬਧ ਕਰਾਉਣਗੇ ਇਹ ਬੈਂਕ ਇਹ ਰਕਮ ਜੇਬੀਆਈਸੀ ਦੀ ਗਰੰਟੀ ਦੇ ਤਹਿਤ ਪ੍ਰਦਾਨ ਕਰਨਗੇ

 

ਇਹ ਸੁਵਿਧਾ, ਪ੍ਰੋਜੈਕਟਾਂ ਦੇ ਲਈ ਜੇਬੀਆਈਸੀ ਦੇ ਆਉਟਰੀਚ ਦੇ ਤਹਿਤ ਦਿੱਤੀ ਜਾ ਰਹੀ ਹੈ, ਜੋ ਵਿਸ਼ਵਵਿਆਪੀ ਵਾਤਾਵਰਣ ਦੀ ਸੰਭਾਲ ਨੂੰ ਯਕੀਨੀ ਬਣਾਉਂਦੇ ਹਨ ਐੱਨਟੀਪੀਸੀ ਲਿਮਿਟਿਡ ਕਰਜ਼ੇ ਦੀ ਵਰਤੋਂ ਆਪਣੇ ਫਲੂ ਗੈਸ ਡੀਸਲਫ਼ਰਾਈਜ਼ੇਸ਼ਨ (ਐੱਫ਼ਜੀਡੀ) ਅਤੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੇ ਪੂੰਜੀਗਤ ਖ਼ਰਚੇ ਦੇ ਫ਼ੰਡ ਦੇ ਲਈ ਕਰੇਗਾ ਐੱਨਟੀਪੀਸੀ ਲਿਮਿਟਿਡ ਬਿਜਲੀ ਮੰਤਰਾਲੇ ਦੇ ਅਧੀਨ ਆਉਣ ਵਾਲੀ ਇੱਕ ਪੀਐੱਸਯੂ ਹੈ ਐੱਫ਼ਜੀਡੀ ਥਰਮਲ ਪਾਵਰ ਪਲਾਂਟਾਂ ਦੇ ਫਲੂ ਗੈਸਾਂ ਵਿੱਚ ਸਲਫਰ ਆਕਸਾਈਡ ਦੇ ਨਿਕਾਸ ਨੂੰ ਕਾਫ਼ੀ ਹੱਦ ਤੱਕ ਘੱਟ ਕਰਦਾ ਹੈ ਅਤੇ ਇਹ ਵਾਤਾਵਰਣ ਸਥਿਰਤਾ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ

 

ਐੱਨਟੀਪੀਸੀ ਦੇ ਡਾਇਰੈਕਟਰ (ਵਿੱਤ) ਸ਼੍ਰੀ ਅਨਿਲ ਕੁਮਾਰ ਗੌਤਮ ਅਤੇ ਇਨਫ਼੍ਰਾਸਟ੍ਰਕਚਰ ਐਂਡ ਇਨਵਾਇਅਰਮੈਂਟ ਫਾਈਨਾਂਸ ਗਰੁੱਪ, ਜੇਬੀਆਈਸੀ ਦੇ ਗਲੋਬਲ ਪ੍ਰਮੁੱਖ, ਪ੍ਰਬੰਧਕੀ ਕਾਰਜਕਾਰੀ ਅਧਿਕਾਰੀ ਸ਼੍ਰੀ ਤਨੀਮੋਤੋ ਮਾਸਾਯੂਕੀ ਨੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਕਰਜ਼ੇ ਸਮਝੌਤੇ ’ਤੇ ਦਸਤਖਤ ਕੀਤੇ

 

******

ਆਰਸੀਜੇ / ਐੱਮ



(Release ID: 1668310) Visitor Counter : 159