ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਐੱਨ ਐੱਸ ਆਈ ਸੀ ਨੇ ਚੌਕਸੀ ਜਾਗਰੂਕਤਾ ਹਫ਼ਤਾ ਮਨਾਇਆ
Posted On:
28 OCT 2020 5:30PM by PIB Chandigarh
ਚੌਕਸੀ ਜਾਗਰੂਕਤਾ ਹਫ਼ਤਾ ਮਨਾਉਣ ਦੇ ਹਿੱਸੇ ਵਜੋਂ ਨੈਸ਼ਨਲ ਸਮਾਲ ਇੰਡਸਟ੍ਰੀਸ ਕਾਰਪੋਰੇਸ਼ਨ (ਐੱਨ ਐੱਸ ਆਈ ਸੀ) ਦੇ ਸੀ ਐੱਮ ਡੀ ਸ਼੍ਰੀ ਵਿਜੇਂਦਰਾ ਨੇ ‘ਚੌਕਸੀ ਜਾਗਰੂਕਤਾ ਹਫ਼ਤੇ’ ਦੇ ਮੌਕੇ ‘ਸੰਸਥਾਵਾਂ ਲਈ ਅਖੰਡਤਾ ਸਹੁੰ’ ਚੁਕਾਈ । ਐੱਨ ਐੱਸ ਆਈ ਸੀ ਸੂਖ਼ਮ , ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਤਹਿਤ ਇੱਕ ਸੰਸਥਾ ਹੈ ।
ਸ਼੍ਰੀ ਪੀ ਉਦਇਆ ਕੁਮਾਰ , ਡਾਇਰੈਕਟਰ (ਪੀ ਅਤੇ ਐੱਮ), ਸ਼੍ਰੀ ਗੌਰੰਗ ਦੀਕਸਿ਼ਤ , ਡਾਇਰੈਕਟਰ (ਵਿੱਤ) , ਐੱਨ ਐੱਸ ਆਈ ਸੀ ਅਤੇ ਸ਼੍ਰੀ ਰੰਜਨ ਤ੍ਰੇਹਨ , ਸੀ ਵੀ ਓ ਐੱਨ ਐੱਸ ਆਈ ਸੀ ਦੇ ਨਾਲ ਨਾਲ ਐੱਨ ਐੱਸ ਆਈ ਸੀ ਦੇ ਕਰਮਚਾਰੀ ਵੀ ਇਸ ਮੌਕੇ ਹਜ਼ਾਰ ਸਨ । ਇਹ ਜਾਗਰੂਕਤਾ ਹਫ਼ਤਾ ਮੁਹਿੰਮ ਐੱਨ ਐੱਸ ਆਈ ਸੀ ਦੀ ਨਾਗਰਿਕ ਭਾਗੀਦਾਰੀ ਰਾਹੀਂ ਜਨਤਕ ਜਿ਼ੰਦਗੀ ਵਿੱਚ ਅਖੰਡਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ । ਸਾਰੇ ਕਰਮਚਾਰੀਆਂ ਨੂੰ ਕੋਵਿਡ 19 ਨੂੰ ਰੋਕਣ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਅਤੇ ਅੰਦਰੂਨੀ ਹਾਊਸ ਕੀਪਿੰਗ ਗਤੀਵਿਧੀਆਂ ਜਿਹਨਾਂ ਨੂੰ ਚੌਕਸ ਜਾਗਰੂਕਤਾ ਹਫ਼ਤੇ ਦੇ ਇੱਕ ਹਿੱਸੇ ਵਜੋਂ ਮੁਹਿੰਮ ਮੋਡ ਵਿੱਚ ਲਿਆ ਜਾਵੇਗਾ , ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਗਈ । ਐੱਨ ਐੱਸ ਆਈ ਸੀ ‘ਸਤਰਕ ਭਾਰਤ , ਸਮ੍ਰਿਧ ਭਾਰਤ’ ਦੇ ਥੀਮ ਅਨੁਸਾਰ 27 ਅਕਤੂਬਰ ਤੋਂ 2 ਨਵੰਬਰ ਤੱਕ ਚੌਕਸੀ ਜਾਗਰੂਕਤਾ ਹਫ਼ਤਾ ਮਨਾ ਰਹੀ ਹੈ ।
ਆਰ ਸੀ ਜੇ / ਆਰ ਐੱਨ ਐੱਮ / ਆਈ ਏ
(Release ID: 1668202)
Visitor Counter : 147