ਰਸਾਇਣ ਤੇ ਖਾਦ ਮੰਤਰਾਲਾ

ਫਰਟੀਲਾਈਜ਼ਰਸ ਅਤੇ ਕੈਮੀਕਲਸ ਟ੍ਰੈਵਨਕੋਰ ਲਿਮਟਿਡ (ਫੈਕਟ) ਵੱਲੋਂ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਨ ਲਈ

ਦਰਾਮਦ ਕੀਤੀ ਗਈ ਐਮਓਪੀ ਖਾਦ ਦੀ 27500 ਮੀਟਰਕ ਟਨ ਦੀ ਤੀਜੀ ਖੇਪ ਤੁਤੀਕੋਰਿਨ ਪੋਰਟ ਤੇ ਪੁੱਜੀ

Posted On: 28 OCT 2020 1:46PM by PIB Chandigarh

ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਟਰੈਵਨਕੋਰ ਲਿਮਟਿਡ (ਐਫ..ਸੀ.ਟੀ.) ਨੂੰ ਸੋਮਵਾਰ ਨੂੰ ਤਾਮਿਲਨਾਡੂ ਦੇ ਟੂਟੀਕੋਰਿਨ ਪੋਰਟ 'ਤੇ ਪੋਟਾਸ਼ (ਐਮਓਪੀ) ਦੀ 27500 ਮੀਟਰਕ ਟਨ ਦੀ ਤੀਜੀ ਖੇਪ ਮਿਲੀ ਹੈ ਉਤਪਾਦ ਦੀ ਅਨਲੋਡਿੰਗ ਜਾਰੀ ਹੈ

ਇਸ ਮਾਲ ਦੇ ਨਾਲ, ਸਾਲ ਲਈ ਕੁੱਲ ਐਮਓਪੀ ਦੀ ਦਰਾਮਦ 82000 ਮੀਟਰਕ ਟਨ ਤੱਕ ਪਹੁੰਚ ਗਈ ਅਸਲ ਵਿੱਚ ਰਸਾਇਣ ਅਤੇ ਖਾਦ ਮੰਤਰਾਲਾ ਅਧੀਨ ਇੱਕ ਪੀਐਸਯੂ ਐਫ..ਸੀ.ਟੀ. (ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਟਰੈਵਨਕੋਰ ਲਿਮਟਿਡ) ਨੇ ਐਮਓਪੀ ਦੀ ਤਿੰਨ ਮਾਲ ਤਕ ਦਰਾਮਦ ਲਈ ਆਰਡਰ ਦਿੱਤੇ ਸਨ

ਫੈਕਟ ਦਾ ਮੁੱਖ ਉਤਪਾਦ ਫੈਕਟੈਮਫੋਸ (ਐਨਪੀ 20: 20: 0: 13) ਦੇ ਨਾਲ ਇੱਕ ਐਮਓਪੀ ਖਾਦ ਦਾ ਮਿਸ਼ਰਣ ਹੈ, ਜੋ ਦੱਖਣੀ ਭਾਰਤ ਦੇ ਕਿਸਾਨਾਂ ਵੱਲੋਂ ਪਸੰਦ ਕੀਤੀ ਜਾਂਦੀ ਹੈ

ਕੰਪਨੀ ਇਸ ਸਾਲ ਦੌਰਾਨ ਅਜਿਹੇ ਦੋ ਹੋਰ ਪਾਰਸਲ ਮੰਗਵਾਉਣ ਦੀ ਯੋਜਨਾ ਬਣਾ ਰਹੀ ਹੈ

ਇਸ ਤੋਂ ਪਹਿਲਾਂ ਕੰਪਨੀ ਨੇ ਖਰੀਫ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਨ ਲਈ ਐਮਓਪੀ ਦੇ ਦੋ ਜਹਾਜ਼ਾਂ ਅਤੇ ਐਨਪੀਕੇ ਦੇ ਇੱਕ ਪਾਰਸਲ (16:16:16) ਰਾਹੀਂ ਦਰਾਮਦ ਕੀਤੀ ਹੈ

ਫੈਕਟ, ਦੇਸ਼ ਦੇ ਪਹਿਲੇ ਵੱਡੇ ਪੱਧਰ ਦੇ ਖਾਦ ਨਿਰਮਾਤਾਵਾਂ ਵਿਚੋਂ ਇਕ ਹੈ ਇਸ ਸਾਲ ਦੌਰਾਨ ਕੰਪਨੀ ਨੇ ਖਾਦਾਂ ਦੇ ਨਿਰਮਾਣ ਅਤੇ ਮੰਡੀਕਰਨ ਵਿੱਚ ਚੰਗੀ ਕਾਰਗੁਜ਼ਾਰੀ ਕਾਇਮ ਰੱਖੀ ਹੈ

****

ਆਰ ਸੀ ਜੇ / ਆਰ ਕੇ ਐਮ



(Release ID: 1668174) Visitor Counter : 146