ਜਲ ਸ਼ਕਤੀ ਮੰਤਰਾਲਾ

ਜਲ ਸ਼ਕਤੀ ਮੰਤਰਾਲੇ ਨੇ ਪਾਣੀ ਗੁਣਵਤਾ ਟੈਸਟਿੰਗ ਤੇ ਧਿਆਨ ਕੇਂਦਰਿਤ ਕਰਦਿਆਂ ਕੇਂਦਰ ਸ਼ਾਸ਼ਤ ਪ੍ਰਦੇਸ ਲੱਦਾਖ ਵਿੱਚ ''ਜਲ ਜੀਵਨ ਮਿਸ਼ਨ'' ਨੂੰ ਲਾਗੂ ਕਰਨ ਨਾਲ ਹੋਈ ਉਨੱਤੀ ਦਾ ਮੁਲਾਂਕਣ ਕੀਤਾ

Posted On: 27 OCT 2020 3:59PM by PIB Chandigarh


ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਨਾਲ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵਿਚ ਹੋਈ ਤਰੱਕੀ ਦਾ ਮੱਧ ਮਿਆਦੀ ਜਾਇਜ਼ਾ ਲੈਣ ਦੀ ਲੜੀ ਨੂੰ ਜਾਰੀ ਰੱਖਦਿਆਂ ਵੀਡੀਓ ਕਾਨਫਰੰਸ ਰਾਹੀਂ ਕੇਂਦਰ ਸ਼ਾਸ਼ਤ ਪ੍ਰਦੇਸ ਲੱਦਾਖ ਦਾ ਜਾਇਜ਼ਾ ਲਿਆ ਗਿਆ ਜਲ ਸ਼ਕਤੀ ਮੰਤਰਾਲਾ ਨੇ ਜਲ ਜੀਵਨ ਮਿਸ਼ਨ ਤਹਿਤ ਪੇਂਡੂ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਰਬ ਵਿਅੱਪਕ ਕਵਰੇਜ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵੱਲੋਂ ਕੀਤੀ ਉਨੱਤੀ ਦੀ ਮੁਲਾਂਕਣ ਪ੍ਰਕ੍ਰਿਆ ਜਾਰੀ ਰੱਖੀ ਹੋਈ ਹੈ ਜਲ ਜੀਵਨ ਮਿਸ਼ਨ ਭਾਰਤ ਸਰਕਾਰ ਦਾ ਇੱਕ ਫਲੈਗਸ਼ਿਪ ਪ੍ਰੋਗਰਾਮ ਹੈ ਜਿਸ ਦਾ ਮੰਤਵ 2024 ਤੱਕ ਹਰੇਕ ਪੇਂਡੂ ਘਰ ਨੂੰ ਟੂਟੀ ਵਾਲੇ ਪਾਣੀ ਦਾ ਕੁਨੈਕਸ਼ਨ ਪ੍ਰਦਾਨ ਕਰਨਾ ਹੈ
ਲੱਦਾਖ ਵਿੱਚ 1421 ਬਸਤੀਆਂ ਵਿੱਚ 44082 ਘਰ ਹਨ, 288 ਪਿੰਡ ਅਤੇ 191 ਗ੍ਰਾਮ ਪੰਚਾਇਤਾਂ ਹਨ ਸੂਬੇ ਨੇ 2021-22 ਤੱਕ ਪੇਂਡੂ ਇਲਾਕਿਆਂ ਵਿੱਚ ਟੂਟੀ ਵਾਲੇ ਪਾਣੀ ਦੇ 100 ਫੀਸਦ ਕੁਨੈਕਸ਼ਨ ਪ੍ਰਦਾਨ ਕਰਨ ਦੀ ਯੋਜਨਾ ਉਲੀਕੀ ਹੈ ਇਸ ਨੂੰ ਪ੍ਰਾਪਤ ਕਰਨ ਲਈ ਕੇਂਦਰ ਸ਼ਾਸ਼ਤ ਪ੍ਰਦੇਸ ਨੂੰ ਮੌਜੂਦਾ ਵਾਟਰ ਸਪਲਾਈ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਦੀ ਲੋੜ ਹੈ ਲੱਦਾਖ ਦੇ 254 ਪਿੰਡਾਂ ਵਿੱਚ ਪਾਈਪ ਵਾਲਾ ਪਾਣੀ ਸਪਲਾਈ ਸਿਸਟਮ ਹੈ ਕੇਂਦਰ ਸ਼ਾਸ਼ਤ ਪ੍ਰਦੇਸ ਦਾ ਪ੍ਰਸ਼ਾਸ਼ਨ ਮੌਜੂਦਾ ਪਾਈਪ ਵਾਟਰ ਸਪਲਾਈ ਨੂੰ ਵਧਾਉਣ ਤੇ ਚੁਸਤ ਦਰੁਸਤ ਕਰਕੇ ਬਾਕੀ ਰਹਿੰਦ ਘਰਾਂ ਨੂੰ ਟੂਟੀ ਵਾਲਾ ਪਾਣੀ ਕੁਨੈਕਸ਼ਨ ਕਰਨ ਦੇ ਕੰਮ ਤੇ ਲੱਗਾ ਹੋਇਆ ਹੈ
ਪਿੰਡ ਕਾਰਜ ਯੋਜਨਾ, ਪੇਂਡੂ ਪਾਣੀ ਤੇ ਸਾਫ ਸਫਾਈ ਕਮੇਟੀਆਂ ਦੇ ਗਠਨ ਵਰਗੇ ਮੁੱਦਿਆਂ ਨੂੰ ਮੀਟਿੰਗ ਵਿੱਚ ਮੁੱਖ ਤੌਰ ਤੇ ਉਭਾਰਿਆ ਗਿਆ ਇਸ ਗੱਲ ਤੇ ਵੀ ਜੋਰ ਦਿੱਤਾ ਗਿਆ ਕਿ ਸਵੈ ਸੇਵੀ ਜਥੇਬੰਦੀਆਂ, ਐਨ.ਜੀ.ਓਜ਼, ਔਰਤਾਂ ਦੇ ਸਵੈ ਸਹਾਇਤਾ ਗਰੁੱਪਾਂ ਨੂੰ ਲਾਗੂ ਤੇ ਸਹਿਯੋਗ ਏਜੰਸੀਆਂ ਵਜੋਂ ਸ਼ਾਮਲ ਕੀਤਾ ਜਾਵੇ ਤਾਂ ਜੋ ਉਹ ਸਥਾਨਿਕ ਭਾਈਚਾਰੇ ਲਈ ਵਾਟਰ ਸਪਲਾਈ ਸਿਸਟਮ ਦੇ ਉਪਰੇਸ਼ਨ ਅਤੇ ਰੱਖ ਰੱਖਾਵ ਲਈ ਯੋਜਨਾ ਅਤੇ ਲਾਗੂ ਕਰਨ ਦੇ ਕੰਮ ਨੂੰ ਕਰ ਸਕਣ ਕੇਂਦਰ ਸ਼ਾਸ਼ਤ ਪ੍ਰਦੇਸ ਨੂੰ ਗ੍ਰਾਮ ਪੰਚਾਇਤ ਦੇ ਕਾਮਿਆਂ ਦੇ ਨਾਲ ਨਾਲ ਭਾਈਵਾਲਾਂ ਲਈ ਸਮਰੱਥਾ ਉਸਾਰੀ ਲਈ ਸਿੱਖਿਆ ਆਯੋਜਤ ਕਰਨ ਅਤੇ ਪਿੰਡਾਂ ਵਿਚ ਕੁਸ਼ਲ ਵਿਕਾਸ ਸਿਖਲਾਈ ਤੇ ਧਿਆਨ ਕੇਂਦਰਤ ਕਰਕੇ ਪਿੰਡ ਪੱਧਰ ਤੇ ਸਿਖਿਅਤ ਮਨੁੱਖੀ ਸ੍ਰੋਤਾਂ ਦਾ ਇਕ ਪੂਲ ਤਿਆਰ ਕਰਨ ਲਈ ਵੀ ਕਿਹਾ ਗਿਆ ਹੈ I ਵਾਟਰ ਸਪਲਾਈ ਸਿਸਟਮ ਨੂੰ ਲਾਗੂ ਕਰਨ ਦੇ ਨਾਲ ਨਾਲ ਅਪਰੇਸ਼ਨ ਅਤੇ ਰੱਖ ਰੱਖਾਵ ਵਿਚ ਵੀ ਮਦਦਗਾਰ ਹੋਵੇਗਾ ਕੇਂਦਰ ਸ਼ਾਸ਼ਤ ਪ੍ਰਦੇਸ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪੀਣ ਵਾਲੇ ਪਾਣੀ ਸ੍ਰੋਤਾਂ ਦਾ ਰਸਾਇਣ ਟੈਸਟਿੰਗ ਅਤੇ ਵੈਕਟਰੀਆਲੋਜੀਕਲ ਟੈਸਟਿੰਗ ਜਰੂਰ ਕਰਾਉਣ ਮਿਸ਼ਨ ਤਹਿਤ ਪਾਣੀ ਗੁਣਵਤਾ ਟੈਸਟਿੰਗ ਤਰਜੀਹ ਖੇਤਰਾਂ ਵਿਚੋਂ ਇੱਕ ਹੈ
2020-21 ਵਿੱਚ ਲੱਦਾਖ ਨੂੰ ਜਲ ਜੀਵਨ ਮਿਸ਼ਨ ਲਾਗੂ ਕਰਨ ਲਈ 352.09 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਕੇਂਦਰ ਸ਼ਾਸ਼ਤ ਪ੍ਰਦੇਸ ਨੂੰ ਕਿਹਾ ਗਿਆ ਕਿ ਉਹ ਫੰਡਾਂ ਨੂੰ ਪੇਂਡੂ ਪੱਧਰ ਤੇ ਹੋਰ ਪ੍ਰੋਗਰਾਮਾਂ ਜਿਵੇਂ ਐਮ.ਜੀ.ਐਮ.ਆਰ..ਜੀ.ਐਸ., ਐਸ.ਬੀ.ਐਮ, ਸਥਾਨਿਕ ਖੇਤਰ ਵਿਕਾਸ ਫੰਡ ਆਦਿ ਨਾਲ ਜੋੜਨ ਤਾਂ ਜੋ ਪੀਣ ਵਾਲੇ ਸ੍ਰੋਤਾਂ ਨੂੰ ਮਜ਼ਬੂਤੀ ਦਿੱਤੀ ਜਾ ਸਕੇ, ਪਾਣੀ ਹਾਰਵੈਸਟਿੰਗ ਕੀਤੀ ਜਾ ਸਕੇ, ਖਰਾਬ ਪਾਣੀ ਦਾ ਪ੍ਰਬੰਧ ਕੀਤਾ ਜਾ ਸਕੇ ਇਸ ਨਾਲ ਉਪਲਭਦ ਫੰਡਾਂ ਦੀ ਵਰਤੋਂ ਸਿਆਣਪ ਨਾਲ ਕਰਨ ਲਈ ਸੁਨਿਸ਼ਚਿਤ ਕੀਤਾ ਜਾਵੇ ਲੱਦਾਖ ਦਾ ਠੰਡਾ ਇਲਾਕਾ ਸਮੁੰਦਰੀ ਤਲ ਤੋਂ 3000-3500 ਮੀਟਰ ਦੀ ਉਚਾਈ ਤੇ ਸਥਿਤ ਹੈ ਅਤੇ ਬਹੁਤ ਘੱਟ ਔਸਤਨ ਬਾਰਸ਼ 50 ਐਮ. ਐਮ. ਹੁੰਦੀ ਹੈ ਯਾਤਰੀਆਂ ਦਾ ਵੱਡੀ ਗਿਣਤੀ ਵਿੱਚ ਆਉਣਾ ਅਤੇ ਮੌਸਮੀ ਬਦਲਾਵ ਇਸ ਗੱਲ ਦੀ ਮੰਗ ਕਰਦੇ ਹਨ ਕਿ ਉਚੇ ਹਿਮਾਲਿਆ ਦੇ ਨਾਜ਼ੁਕ ਖੇਤਰ ਲਈ ਪੀਣ ਵਾਲੇ ਪਾਣੀ ਨੂੰ ਟਿਕਾਊ ਸਿਸਟਮ ਸਥਾਪਿਤ ਕਰਨ ਅਤੇ ਰੱਖ ਰਖਾਵ ਕਰਨ ਲਈ ਜਲਦ ਕਾਰਵਾਈ ਕੀਤੀ ਜਾਵੇ ਜਲ ਜੀਵਨ ਮਿਸ਼ਨ ''ਹਰ ਘਰ ਜਲ'' ਨੂੰ ਸੁਨਿਸ਼ਚਿਤ ਕਰਨ ਲਈ ਸਰਵ ਵਿਆਪਕ ਮੁੱਦੇ ਦੇ ਹੱਲ ਲਈ ਇਕ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ ਤਾਂ ਜੋ ਲੋਕਾਂ ਦੀਆਂ ਜਿੰਦਗੀਆਂ ਨੂੰ ਸੁਧਾਰਿਆ ਜਾ ਸਕੇ

 

.ਪੀ.ਐਸ./ਐਮ.ਜੀ./.ਐਸ.
 



(Release ID: 1667923) Visitor Counter : 127