ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਐਨਆਈਟੀ, ਅਰੁਣਾਚਲ ਪ੍ਰਦੇਸ਼ ਦੇ ਮਕੈਨੀਕਲ ਇੰਜੀਨੀਅਰਿੰਗ ਬਲਾਕ, ਬਾਇਓ-ਟੈਕਨਾਲੋਜੀ ਅਤੇ ਕੈਮੀਕਲ ਇੰਜੀਨੀਅਰਿੰਗ ਬਲਾਕ ਅਤੇ ਹੋਰ ਸਹੂਲਤਾਂ ਦਾ ਵਰਚੁਅਲ ਤੌਰ ਤੇ ਉਦਘਾਟਨ ਕੀਤਾ

ਸਾਡੀਆਂ ਵਿਦਿਅਕ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਦੇ ਮਨਾਂ ਵਿਚ ਵਿਗਿਆਨਕ ਪ੍ਰਕ੍ਰਿਤੀ ਪੈਦਾ ਕਰਨ ਅਤੇ ਉਨ੍ਹਾਂ ਨੂੰ ਗਿਆਨ ਦੇ ਭੰਡਾਰ ਵਜੋਂ ਕੰਮ ਕਰਨਾ ਚਾਹੀਦਾ ਹੈ : ਸ਼੍ਰੀ ਰਮੇਸ਼ ਪੋਖਰਿਯਾਲ
ਸ੍ਰੀ ਕਿਰੇਨ ਰਿਜਿਜੂ ਨੇ ਪ੍ਰਾਇਮਰੀ ਤੋਂ ਹਾਇਰ ਪੱਧਰ ਦੀ ਸਿੱਖਿਆ ਪ੍ਰਣਾਲੀ ਦੀ ਬਿਹਤਰੀ ਲਈ ਨਵੀਂ ਸਿੱਖਿਆ ਨੀਤੀ (ਐਨਈਪੀ) ਲਿਆਉਣ ਲਈ ਸਿੱਖਿਆ ਮੰਤਰਾਲੇ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ

Posted On: 26 OCT 2020 7:18PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਐਨਆਈਟੀ, ਅਰੁਣਾਚਲ ਪ੍ਰਦੇਸ਼ ਦੇ ਨਵੇਂ ਉਸਾਰੇ ਗਏ ਮਕੈਨੀਕਲ ਇੰਜੀਨੀਅਰਿੰਗ ਬਲਾਕ, ਬਾਇਓ-ਟੈਕਨਾਲੋਜੀ ਅਤੇ ਕੈਮੀਕਲ ਇੰਜੀਨੀਅਰਿੰਗ ਬਲਾਕ ਅਤੇ ਸੈਂਟਰਲ ਇੰਸਟ੍ਰੂਮੈਂਟੇਸ਼ਨ ਅਤੇ ਰੀਐਕਸ਼ਨ ਇੰਜੀਨੀਅਰਿੰਗ ਲੈਬਾਰਟਰੀ ਵਰਗੇ ਹੋਰ ਕੇਂਦਰਾਂ ਦਾ ਵਰਚੁਅਲ ਤੌਰ ਤੇ ਉਦਘਾਟਨ ਕੀਤਾ ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ, ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਘੱਟ ਗਿਣਤੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ ਅਤੇ ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਸਿੱਖਿਆ ਮੰਤਰੀ ਇੰਜੀਨੀਅਰ ਟਾਬਾ ਟੈਡਿਰ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ ਐਨਆਈਟੀ ਅਰੁਣਾਚਲ ਪ੍ਰਦੇਸ਼ ਦੇ ਡਾਇਰੈਕਟਰ ਪ੍ਰੋ. ਪਿਨਾਕੇਸ਼ਵਰ ਮਹੰਤਾ ਨੇ ਵੀ ਸਮਾਗਮ ਵਿਚ ਹਿੱਸਾ ਲਿਆ

 

 

https://twitter.com/DrRPNishank/status/1320686209773887489?s=20

 

 

ਸ਼੍ਰੀ ਪੋਖਰਿਯਾਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਐਨਆਈਟੀ ਅਰੁਣਾਚਲ ਪ੍ਰਦੇਸ਼ ਸਮੁੱਚੇ ਉੱਤਰ ਪੂਰਬੀ ਖੇਤਰ ਵਿਚ ਚਾਨਣ ਮੁਨਾਰਾ ਹੋ ਸਕਦਾ ਹੈ, ਜੋ ਇਸ ਸੰਸਥਾ ਦੇ ਮਿਸ਼ਨਾਂ ਵਿਚੋਂ "ਖੇਤਰੀ, ਭਾਰਤੀ ਅਤੇ ਵਿਸ਼ਵ ਪੱਧਰੀ ਜਰੂਰਤ ਦੀ ਸ਼ਨਾਖਤ ਲਈ ਇੱਕ ਹੋ ਸਕਦਾ ਹੈ ਤਾਂ ਜੋ ਸਮਾਜ ਦੀ ਬਿਹਤਰ ਸੇਵਾ ਕੀਤਾ ਜਾ ਸਕੇ" ਜੋ ਰਾਸ਼ਟਰੀ ਮਹੱਤਵ ਦੀ ਕਿਸੇ ਵੀ ਸੰਸਥਾ ਦਾ ਮਿਸ਼ਨ ਹੈ ਸ਼੍ਰੀ ਪੋਖਰਿਯਾਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਡੀਆਂ ਸਿੱਖਿਆ ਸੰਸਥਾਵਾਂ ਆਪਣੇ ਵਿਦਿਆਰਥੀਆਂ ਦੇ ਮਨਾਂ ਵਿਚ ਵਿਗਿਆਨਕ ਪ੍ਰਵਿਰਤੀ ਪੈਦਾ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਨੂੰ ਗਿਆਨ ਦੇ ਭੰਡਾਰ ਵਜੋਂ ਸੇਵਾ ਕਰਨੀ ਚਾਹੀਦੀ ਹੈ ਅਤੇ ਨੌਜਵਾਨ ਦਿਮਾਗਾਂ ਨੂੰ ਕਿਤਾਬੀ ਗਿਆਨ ਤੋਂ ਪਰ੍ਹਾਂ ਸੋਚਣ ਲਈ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਵੀ ਚੁਣੌਤੀ ਨੂੰ ਇਕ ਮੌਕੇ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਉਨ੍ਹਾਂ ਨੂੰ ਇਕ ਚੰਗਾ ਮਨੁੱਖ ਬਣਾਇਆ ਜਾਣਾ ਚਾਹੀਦਾ ਹੈ

 

ਕੇਂਦਰੀ ਮੰਤਰੀ ਨੇ ਜ਼ਿਕਰ ਕੀਤਾ ਕਿ ਸਿੱਖਿਆ ਵਿਦਵਾਨਾਂ ਅਤੇ ਐਨਆਈਟੀ ਅਰੁਣਾਚਲ ਪ੍ਰਦੇਸ਼ ਦੀ ਖੋਜ ਪਿਛਲੇ ਕੁਝ ਸਾਲਾਂ ਦੌਰਾਨ ਬਿਹਤਰ ਹੋਈ ਹੈ ਅਤੇ ਇਸਨੇ ਕਈ ਉਪਲਬਧੀਆਂ ਹਾਸਿਲ ਕੀਤੀਆਂ ਹਨ ਜਿਵੇਂ ਕਿ ਇੰਜੀਨੀਅਰਿੰਗ ਕੈਟਾਗਰੀ ਵਿਚ ਨੈਸ਼ਨਲ ਇੰਸਟੀਚਿਊਨਲ ਰੈਂਕਿੰਗ ਫਰੇਮਵਰਕ (ਐਨਆਈਆਰਐਫ) 2020 ਵਿਚ 200ਵਾਂ ਰੈਂਕ ਅਤੇ ਕੇਂਦਰੀ ਯੂਨੀਵਰਸਿਟੀਆਂ ਅਤੇ ਸੀਐਫਟੀਆਈਜ਼ ਅਤੇ ਰਾਸ਼ਟਰੀ ਮਹੱਤਵ ਦੇ ਇੰਸਟੀਚਿਊਟ ਦੇ ਵਰਗ ਵਿਚ ਅਰਾਈਆ (ਏ ਆਰ ਆਈ ਆਈ ਏ ) ਰੈਂਕਿੰਗ 2020 ਦੀ ਬੈਂਡ-ਏ (11ਵੇਂ ਤੋਂ 25ਵੇਂ ਰੈਂਕ ਦਰਮਿਆਨ) ਆਦਿ ਦੀਆਂ ਉਪਲਬਧੀਆਂ ਸ਼ਾਮਿਲ ਹਨ ਵੱਡੀ ਗਿਣਤੀ ਵਿਚ ਫੈਕਲਟੀ ਮੈਂਬਰਾਂ ਦੀਆਂ ਪ੍ਰਕਾਸ਼ਨਾਂ ਅਤੇ ਪੇਟੈਂਟ ਨੇ ਸੰਸਥਾਨ ਦੇ ਵੱਖ-ਵੱਖ ਖੇਤਰਾਂ ਜਿਨ੍ਹਾਂ ਵਿਚ ਇੰਜੀਨੀਅਰਿੰਗ, ਬੇਸਿਕ ਸਾਇੰਸਾਂ ਅਤੇ ਹਿਊਮੈਨਿਟੀਜ਼ ਆਦਿ ਸ਼ਾਮਿਲ ਹਨ, ਵਿੱਚ ਸੰਸਥਾਨ ਨੇ ਵਿੱਦਿਅਕ ਅਤੇ ਖੋਜ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਹੈ

 

ਕੇਂਦਰੀ ਮੰਤਰੀ ਨੇ ਸੂਚਿਤ ਕੀਤਾ ਕਿ ਇਹ ਪ੍ਰਮੁੱਖ ਸੰਸਥਾਨ 53 ਫੈਕਲਟੀ ਮੈਂਬਰਾਂ ਅਤੇ ਤਕਰੀਬਨ 800 ਵਿਦਿਆਰਥੀਆਂ ਨਾਲ, ਜੋ ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀ ਐਚ ਡੀ ਪੱਧਰ ਦੇ ਹਨ, ਨਾਲ ਚਲਾਇਆ ਜਾ ਰਿਹਾ ਹੈ ਅਤੇ ਪੀ ਐਚ ਡੀ ਪੱਧਰ ਵਿਚ 80 ਫੀਸਦੀ ਦੀ ਵਾਧੂ ਭਰਤੀ ਵੇਖੀ ਗਈ ਹੈ ਜੋ ਲਾਜ਼ਮੀ ਤੌਰ ਤੇ ਖੋਜ ਅਤੇ ਵਿਕਾਸ ਗਤੀਵਿਧੀਆਂ ਨੂੰ ਉਤਸ਼ਾਹਤ ਕਰੇਗੀ। ਕੇਂਦਰੀ ਮੰਤਰੀ ਨੇ ਉਮੀਦ ਜਾਹਰ ਕੀਤੀ ਕਿ ਉਦਘਾਟਨ ਕੀਤੀਆਂ ਗਈਆਂ ਨਵੀਆਂ ਇਮਾਰਤਾਂ ਦੇ ਸ਼ੁਰੂ ਹੋਣ ਨਾਲ ਐਨਆਈਟੀ ਅਰੁਣਾਚਲ ਪ੍ਰਦੇਸ਼ ਦੀ ਕਾਰਜ ਪ੍ਰਣਾਲੀ ਇਸ ਦੇ ਸਥਾਈ ਕੈਂਪਸ ਤੋਂ ਸ਼ੁਰੂ ਹੋਵੇਗੀ ਉਨ੍ਹਾਂ ਕਿਹਾ ਕਿ ਹਰੇਕ ਚੰਗੇ ਸੰਸਥਾਨ ਨੂੰ ਕੰਮਕਾਜ ਅਤੇ ਆਪਣੇ ਅਸਲ ਟੀਚੇ ਨੂੰ ਲਾਗੂ ਕਰਨ ਲਈ ਸਥਾਈ ਕੈਂਪਸ ਦੀ ਜਰੂਰਤ ਹੁੰਦੀ ਹੈ

 

ਸਮਾਗਮ ਵਿਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਿਜਿਜੂ ਨੇ ਐਨਆਈਟੀ ਅਰੁਣਾਚਲ ਪ੍ਰਦੇਸ਼ ਅਤੇ ਵਿਸ਼ੇਸ਼ ਤੌਰ ਤੇ ਇਸ ਵੱਕਾਰੀ ਸੰਸਥਾਨ ਵਿਚ ਦੇਸ਼ ਭਰ ਤੋਂ ਪੜਨ ਆਏ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਸ਼੍ਰੀ ਰਿਜਿਜੂ ਨੇ ਐਨਆਈਟੀ ਅਰੁਣਾਚਲ ਪ੍ਰਦੇਸ਼ ਲਈ ਦਿੱਤੀ ਗਈ ਸਹਾਇਤਾ ਅਤੇ ਵਿਦਿਆਰਥੀਆਂ ਦੀ ਵਿੱਦਿਅਕ ਭਲਾਈ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਪ੍ਰਭਾਵਸ਼ਾਲੀ ਕਦਮਾਂ ਲਈ ਕੇਂਦਰੀ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ ਉਨ੍ਹਾਂ ਪ੍ਰਾਇਮਰੀ ਤੋਂ ਉੱਚ ਸਿੱਖਿਆ ਪੱਧਰ ਤੱਕ ਸਿੱਖਿਆ ਪ੍ਰਣਾਲੀ ਦੀ ਬਿਹਤਰੀ ਲਈ ਨਵੀਂ ਸਿੱਖਿਆ ਨੀਤੀ (ਐਨਈਪੀ) ਲਿਆਉਣ ਲਈ ਸਿੱਖਿਆ ਮੰਤਰਾਲਾ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਉਨ੍ਹਾਂ ਸੰਸਥਾਨ ਵੱਲੋਂ ਕੀਟੀਏ ਗਏ ਯਤਨਾਂ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ

 

ਮਕੈਨਿਕਲ ਇੰਜੀਨੀਅਰਿੰਗ ਬਲਾਕ ਅਤੇ ਬਾਇਓ ਟੈਕਨੋਲੋਜੀ ਅਤੇ ਕੈਮਿਕਲ ਇੰਜੀਨੀਅਰਿੰਗ ਬਲਾਕ 17.405 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਹਨ ਅਤੇ ਹਰੇਕ ਬਲਾਕ ਦਾ ਉਸਾਰਿਆ ਗਿਆ ਖੇਤਰ 7143 ਵਰਗਮੀਟਰ ਹੈ ਹਰੇਕ ਨਵੇਂ ਉਸਾਰੇ ਗਏ ਬਲਾਕ ਵਿਚ 7 ਕਲਾਸ ਰੂਮ ਹਨ ਜੋ ਕੁਲ 360 ਵਿਅਕਤੀਆਂ ਨੂੰ ਅਕਮੋਡੇਟ ਕਰਨ ਦੀ ਸਮਰੱਥਾ ਵਾਲੇ ਹਨ ਵਰਚੁਅਲ ਕਲਾਸ ਰੂਮਾਂ ਸਮੇਤ 9 ਲੈਬਾਰਟਰੀਆਂ ਹਨ, ਇੱਕ ਮੀਟਿੰਗ ਰੂਮ ਅਤੇ 27 ਫੈਕਲਟੀ ਕੈਬਿਨ ਹਨ

 

ਸੈਂਟਰਲ ਇੰਸਟ੍ਰੂਮੈਂਟੇਸ਼ਨ ਕੇਂਦਰ ਅਤੇ ਰੀਐਕਸ਼ਨ ਇੰਜੀਨੀਅਰਿੰਗ ਲੈਬਾਰਟਰੀ ਹੁਣੇ ਜਿਹੇ ਹੀ 0.35 ਕਰੋਡ਼ ਅਤੇ 0.05 ਕਰੋੜ ਰੁਪਏ ਨਾਲ ਲਡ਼ੀਵਾਰ ਵਿਸ਼ਵ ਬੈਂਕ ਦੀ ਟੀਈਕਿਊਆਈਪੀ-III ਦੇ ਫ਼ੰਡ ਨਾਲ ਵਿਕਸਤ ਕੀਤੀ ਗਈ ਹੈ ਦੋਵੇਂ ਲੈਬਾਰਟਰੀਆਂ ਖੋਜ ਅਤੇ ਸਲਾਹਕਾਰੀ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ

---------------------------------------

ਐਨਬੀ/ ਏਕੇਜ/ ਏਕੇ



(Release ID: 1667711) Visitor Counter : 123