ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਨੇ ਉੱਤਰ ਸਿੱਕਮ ਵਿੱਚ ਬੀ ਆਰ ਓ ਸੜਕ ਰਾਸ਼ਟਰ ਨੂੰ ਸਮਰਪਿਤ ਕੀਤੀ — ਇਹ ਰੱਖਿਆ ਤਿਆਰੀਆਂ ਅਤੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਵੱਡਾ ਹੁਲਾਰਾ

Posted On: 26 OCT 2020 7:24PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸਿੱਕਮ ਵਿੱਚ 19.85 ਕਿਲੋਮੀਟਰ ਰਾਸ਼ਟਰੀ ਸ਼ਾਹ ਮਾਰਗ 310 ਦੀ ਬਦਲਵੀਂ ਸੜਕ ਰਾਸ਼ਟਰ ਨੂੰ ਸਮਰਪਿਤ ਕੀਤੀ ਹੈ ਪੁਰਾਣੀ ਸੜਕ ਕਈ ਥਾਵਾਂ ਤੋਂ ਧਰਤੀ ਵਿੱਚ ਧੱਸਣ ਅਤੇ ਹੋਰ ਕੁਦਰਤੀ ਆਪਦਾਂ ਕਰਕੇ ਬਹੁਤ ਜਿ਼ਆਦਾ ਖ਼ਰਾਬ ਹੋ ਗਈ ਸੀ ਅਤੇ ਇਹ ਸੜਕ ਸਾਰੇ ਉੱਤਰ ਸਿੱਕਮ ਵਿੱਚ ਖਾਸ ਤੌਰ ਤੇ ਨਥੁਲਾ ਖੇਤਰ ਵਿੱਚ ਰੱਖਿਆ ਤਿਆਰੀਆਂ ਲਈ ਬਹੁਤ ਮਹੱਤਵਪੂਰਨ ਸੜਕ ਵਜੋਂ ਕੰਮ ਕਰਦੀ ਸੀ ਇਸ ਮੌਕੇ ਤੇ ਇਕੱਠ ਨੂੰ ਰਕਸ਼ਾ ਮੰਤਰੀ ਨੇ ਸੰਬੋਧਨ ਕਰਦਿਆਂ ਬਾਰਡਰ ਰੋਡ ਓਰਗਨਾਈਜੇਸ਼ਨ ਵੱਲੋਂ ਬੇਹਤਰੀਨ ਗੁਣਵਤਾ ਵਾਲਾ ਬੁਨਿਆਦੀ ਢਾਂਚਾ ਰਿਕਾਰਡ ਸਮੇਂ ਅਤੇ ਘੱਟੋ ਘੱਟ ਲਾਗਤ ਨਾਲ ਤਿਆਰ ਕਰਨ ਲਈ ਅਡੋਲ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ ਹੈ


ਰਕਸ਼ਾ ਮੰਤਰੀ ਨੇ ਸਰਕਾਰ ਵੱਲੋਂ ਦੂਰ ਦਰਾਡੇ ਖੇਤਰਾਂ ਵਿੱਚ ਵਿਕਾਸ ਲਈ ਬੁਨਿਆਦੀ ਢਾਂਚੇ ਨੂੰ ਵਿਕਾਸ ਕਰਨ ਦੀ ਮੁਹਿੰਮ ਦਾ ਜਿ਼ਕਰ ਕਰਦਿਆਂ ਕਿਹਾ ਕਿ ਇਹ ਬੁਨਿਆਦੀ ਢਾਂਚਾ ਕੇਵਲ ਰੱਖਿਆ ਤਿਆਰੀਆਂ ਨੂੰ ਹੀ ਨਹੀਂ ਵਧਾਉਂਦਾ ਬਲਕਿ ਖੇਤਰ ਦੇ ਸਮਾਜਿਕ ਆਰਥਿਕ ਵਿਕਾਸ ਨੂੰ ਵੀ ਉਤਸ਼ਾਹ ਦਿੰਦਾ ਹੈ ਪ੍ਰਧਾਨ ਮੰਤਰੀ ਦੀ ਉੱਤਰ ਪੂਰਬ ਨੀਤੀ ਨਾਲ ਮੇਲ ਖਾਂਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੇ ਯਤਨਾਂ ਨੂੰ ਦੁਹਰਾਉਂਦਿਆਂ ਮੰਤਰੀ ਨੇ ਰਾਸ਼ਟਰੀ ਹਾਈਵੇ ਲਈ ਬਦਲਵੀਂ ਸੜਕ ਦੇ ਨਿਰਮਾਣ ਦੀ ਗਤੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਸੜਕ 2009 ਤੋਂ ਲੰਬਿਤ ਸੀ , ਜਿਸ ਨੂੰ ਪਿਛਲੇ ਦੋ ਸਾਲਾਂ ਵਿੱਚ ਮੁਕੰਮਲ ਕੀਤਾ ਗਿਆ ਹੈ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤੇਮਾਂਗ ਨੇ ਇਸ ਨਵੀਂ ਸੜਕ ਦੇ ਸਕਾਰਾਤਮਕ ਅਸਰ ਨੂੰ ਸਾਹਮਣੇ ਲਿਆਉਂਦਿਆਂ ਕਿਹਾ ਕਿ ਇਸ ਨਾਲ ਸੈਰ ਸਪਾਟਾ ਨੂੰ ਉਤਸ਼ਾਹ ਤਾਂ ਮਿਲੇਗਾ ਹੀ , ਇਸਦੇ ਨਾਲ ਨਾਲ ਸੂਬੇ ਵਿੱਚ ਸਮਾਜਿਕ ਆਰਥਿਕ ਵਿਕਾਸ ਵੀ ਹੋਵੇਗਾ ਸੂਬੇ ਦੀ ਆਰਥਿਕਤਾ ਦੇ ਸੈਰ ਸਪਾਟਾ ਨੂੰ ਮੁੱਖ ਥੰਮ੍ਹ ਵਜੋਂ ਦਸਦਿਆਂ ਸੜਕ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਕੇਂਦਰ ਸਰਕਾਰ ਅਤੇ ਬੀ ਆਰ ਦੀ ਵੱਡੀ ਪ੍ਰਸ਼ੰਸਾ ਕੀਤੀ ਹੈ
ਬੀ ਆਰ ਨੇ ਪਿਛਲੇ ਕੁਝ ਸਾਲਾਂ ਵਿੱਚ ਸਮੱਗਰੀ , ਤੰਤਰ , ਨਿਰਮਾਣ ਤਕਨੀਕਾਂ ਵਿੱਚ ਤਕਨਾਲੋਜੀ ਦੇ ਮਿਸ਼ਰਨ ਰਾਹੀਂ ਆਪਣੀਆਂ ਸਮਰੱਥਾਵਾਂ ਦਾ ਬੇਮਿਸਾਲ ਵਾਧਾ ਕੀਤਾ ਹੈ ਦਾ ਅਟੱਲ ਟਨਲ , ਡੀ ਐੱਸਡੀ ਬੀ ਰੋਡ ਜੋ ਨੈਸ਼ਨਲ ਹਾਈਵੇ ਦੀ ਨਵੀਂ ਸੜਕ ਹੈ , ਬੀ ਆਰ ਦੀਆਂ ਮਿਆਰੀ ਗੁਣਵਤਾ ਅਤੇ ਤੇਜ਼ੀ ਨਾਲ ਕੀਤੇ ਕੰਮਾਂ ਦੀਆਂ ਉਦਾਹਰਣਾਂ ਹਨ , ਜੋ ਬੀ ਆਰ ਦੀ ਰਣਨੀਤਕ ਅਤੇ ਕੰਮ ਕਰਨ ਦੀਆਂ ਤਿਆਰੀਆਂ ਦਰਸਾਉਂਦੀ ਹੈ ਰਕਸ਼ਾ ਮੰਤਰੀ ਨੇ ਬੀ ਆਰ ਵੱਲੋਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਨੂੰ ਵੀ ਉਜਾਗਰ ਕੀਤਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਆਤਮਨਿਰਭਰ ਭਾਰਤ ਆਉਂਦੇ ਸਾਲਾਂ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧੇਗਾ


 

 

ਬੀ ਬੀ / ਐੱਨ ਐੱਮ ਪੀ ਆਈ / ਆਰ ਜੇ ਆਈ ਬੀ
 (Release ID: 1667678) Visitor Counter : 120