ਪ੍ਰਧਾਨ ਮੰਤਰੀ ਦਫਤਰ

‘ਇੰਡੀਆ ਐਨਰਜੀ ਫ਼ੋਰਮ’ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ

Posted On: 26 OCT 2020 7:01PM by PIB Chandigarh

ਅਮਰੀਕਾ ਦੇ ਊਰਜਾ ਮੰਤਰੀ ਮਹਾਮਹਿਮ ਸ਼੍ਰੀ ਡੈਨ ਬਰੂਈਲੈੱਟ,

 

ਸਊਦੀ ਅਰਬ ਦੇ ਊਰਜਾ ਮੰਤਰੀ ਸ਼ਾਹੀ ਮਹਾਮਹਿਮ ਸ਼ਹਿਜ਼ਾਦਾ ਅਬਦੁਲਅਜ਼ੀਜ਼,

 

ਆਈਐੱਚਐੱਸ ਮਾਰਕਿਟ ਦੇ ਵਾਈਸ ਚੇਅਰਮੈਨ ਡਾ. ਡੈਨੀਅਲ ਯੇਰਗਿਨ,

 

ਮੇਰੇ ਸਹਿਯੋਗੀ ਸ਼੍ਰੀ ਧਰਮੇਂਦਰ ਪ੍ਰਧਾਨ,

 

ਵਿਸ਼ਵਪੱਧਰੀ ਤੇਲ ਤੇ ਗੈਸ ਉਦਯੋਗ ਦੇ ਮੁਖੀ ਸਾਹਿਬਾਨ,

 

ਨਮਸਤੇ!

 

ਇੰਡੀਆ ਐਨਰਜੀ ਫ਼ੋਰਮ ਸੇਰਾ ਵੀਕਦੇ ਚੌਥੇ ਸੰਸਕਰਣ ਵਿੱਚ ਤੁਹਾਨੂੰ ਸਭ ਨੂੰ ਵੇਖ ਕੇ ਅਦਭੁਤ ਜਾਪ ਰਿਹਾ ਹੈ। ਮੈਂ ਡਾ. ਡੈਨੀਅਲ ਯੇਰਗਿਨ ਨੂੰ ਊਰਜਾ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਮੁਬਾਰਕ ਦੇਣੀ ਚਾਹਾਂਗਾ। ਮੈਂ ਉਨ੍ਹਾਂ ਦੀ ਹਾਲੀਆ ਪੁਸਤਕ ਦਿ ਨਿਊ ਮੈਪਲਈ ਵੀ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।

 

ਦੋਸਤੋ,

 

ਇਸ ਵਰ੍ਹੇ ਦਾ ਵਿਸ਼ਾ ਉਚਿਤ ਹੈ। ਇਹ ਹੈ – ‘ਪਰਿਵਰਤਨ ਦੇ ਵਿਸ਼ਵ ਚ ਭਾਰਤ ਦਾ ਊਰਜਾ ਭਵਿੱਖ।ਮੈਂ ਤੁਹਾਨੂੰ ਭਰੋਸਾ ਦਿਵਾ ਸਕਦਾ ਹਾਂ: ਭਾਰਤ ਊਰਜਾ ਨਾਲ ਭਰਪੂਰ ਹੈ! ਭਾਰਤ ਦਾ ਊਰਜਾ ਭਵਿੱਖ ਰੌਸ਼ਨ ਤੇ ਸੁਰੱਖਿਅਤ ਹੈ। ਮੈਂ ਇਹ ਵਿਸਤਾਰਪੂਰਬਕ ਦੱਸਦਾ ਹਾਂ ਕਿ ਮੈਂ ਅਜਿਹਾ ਕਿਉਂ ਮਹਿਸੂਸ ਕਰਦਾ ਹਾਂ।

 

ਦੋਸਤੋ,

 

ਇਹ ਵਰ੍ਹਾ ਊਰਜਾ ਖੇਤਰ ਲਈ ਚੁਣੌਤੀਪੂਰਣ ਰਿਹਾ ਹੈ। ਊਰਜਾ ਦੀ ਮੰਗ ਲਗਭਗ ਇੱਕਤਿਹਾਈ ਘਟ ਗਈ। ਕੀਮਤਾਂ ਵਿੱਚ ਅਸਥਿਰਤਾ ਬਣੀ ਰਹੀ ਹੈ। ਨਿਵੇਸ਼ ਦੇ ਫ਼ੈਸਲੇ ਪ੍ਰਭਾਵਿਤ ਹੋਏ ਹਨ। ਵਿਸ਼ਵ ਦੀਆਂ ਉੱਘੀਆਂ ਇਕਾਈਆਂ ਦਾ ਅਨੁਮਾਨ ਹੈ ਕਿ ਅਗਲੇ ਕੁਝ ਸਾਲਾਂ ਦੌਰਾਨ ਵਿਸ਼ਵ ਵਿੱਚ ਊਰਜਾ ਦੀ ਮੰਗ ਘਟੇਗੀ। ਪਰ ਇਨ੍ਹਾਂ ਹੀ ਏਜੰਸੀਆਂ ਦਾ ਅਨੁਮਾਨ ਹੈ ਕਿ ਭਾਰਤ ਇੱਕ ਪ੍ਰਮੁੱਖ ਊਰਜਾ ਖਪਤਕਾਰ ਵਜੋਂ ਉੱਭਰੇਗਾ। ਭਾਰਤ ਦੀ ਊਰਜਾ ਖਪਤ ਲੰਮੇ ਸਮੇਂ ਦੌਰਾਨ ਲਗਭਗ ਦੁੱਗਣੀ ਹੋਣ ਲਈ ਤਿਆਰ ਹੈ।

 

ਦੋਸਤੋ,

 

ਇੱਥੇ ਕਈ ਅਜਿਹੇ ਖੇਤਰ ਹਨ, ਜਿਨ੍ਹਾਂ ਵਿੱਚ ਅਸੀਂ ਇਹ ਜੀਵੰਤਤਾ ਦੇਖਦੇ ਹਾਂ। ਉਦਾਹਰਣ ਵਜੋਂ ਹਵਾਬਾਜ਼ੀ ਖੇਤਰ ਨੂੰ ਲਵੋ। ਭਾਰਤ ਘਰੇਲੂ ਹਵਾਬਾਜ਼ੀ ਦੀਆਂ ਮੱਦਾਂ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵਿਸ਼ਾਲ ਤੇ ਤੇਜ਼ੀ ਨਾਲ ਵਧ ਰਿਹਾ ਬਜ਼ਾਰ ਹੈ। ਭਾਰਤ ਦੀਆਂ ਏਅਰਲਾਈਨਜ਼ ਵੱਲੋਂ 2024 ਤੱਕ ਆਪਣੇ 600 ਤੋਂ ਲੈ ਕੇ 1,200 ਨਵੇਂ ਜਹਾਜ਼ ਲਿਆਉਣ ਦਾ ਅਨੁਮਾਨ ਹੈ। ਇਹ ਇੱਕ ਵੱਡਾ ਉਛਾਲ ਹੈ!

 

ਦੋਸਤੋ,

 

ਭਾਰਤ ਦਾ ਮੰਨਣਾ ਹੈ ਕਿ ਊਰਜਾ ਤੱਕ ਪਹੁੰਚ ਜ਼ਰੂਰ ਹੀ ਕਿਫ਼ਾਇਤੀ ਤੇ ਭਰੋਸੇਯੋਗ ਹੋਣੀ ਚਾਹੀਦੀ ਹੈ। ਭਾਵ ਜਦੋਂ ਸਮਾਜਕਆਰਥਿਕ ਤਬਦੀਲੀ ਹੋ ਸਕਦੀ ਹੋਵੇ। ਅਸੀਂ ਊਰਜਾ ਖੇਤਰ ਨੂੰ ਲੋਕਾਂ ਨੂੰ ਸਸ਼ੱਕਤ ਬਣਾਉਣ ਵਾਲਾ ਤੇ ਜਿਊਣਾ ਸੁਖਾਲਾ ਬਣਾਉਣਵਾਲੇ ਵਜੋਂ ਦੇਖਦੇ ਹਾਂ। ਭਾਰਤ ਨੇ ਸ਼ਤ ਪ੍ਰਤੀਸ਼ਤ ਬਿਜਲਈਕਰਣ ਹਾਸਲ ਕਰ ਲਿਆ ਹੈ। ਐੱਲਪੀਜੀ ਦੀ ਕਵਰੇਜ ਵਧ ਗਈ ਹੈ। ਇਨ੍ਹਾਂ ਪਰਿਵਰਤਨਾਂ ਨੇ ਖ਼ਾਸ ਤੌਰ ਉੱਤੇ ਸਾਡੇ ਗ੍ਰਾਮੀਣ ਖੇਤਰਾਂ, ਸਾਡੇ ਮੱਧ ਵਰਗ ਤੇ ਭਾਰਤ ਦੀਆਂ ਮਹਿਲਾਵਾਂ ਦੀ ਮਦਦ ਕੀਤੀ ਹੈ।

 

ਦੋਸਤੋ,

 

ਭਾਰਤ ਦੀ ਊਰਜਾ ਯੋਜਨਾ ਦਾ ਉਦੇਸ਼ ਊਰਜਾ ਨਿਆਂ ਯਕੀਨੀ ਬਣਾਉਣਾ ਹੈ। ਉਹ ਟਿਕਾਊ ਵਿਕਾਸ ਲਈ ਵਿਸ਼ਵ ਦੀਆਂ ਪ੍ਰਤੀਬੱਧਤਾਵਾਂ ਦੀ ਵੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੈ। ਇਸ ਦਾ ਮਤਲਬ ਹੈ ਭਾਰਤੀਆਂ ਦੇ ਜੀਵਨਾਂ ਵਿੱਚ ਸੁਧਾਰ ਲਿਆਉਣ ਲਈ ਹੋਰ ਊਰਜਾ। ਪਰ ਇੱਕ ਘੱਟ ਕਾਰਬਨ ਨਿਕਾਸੀ ਨਾਲ।

 

ਦੋਸਤੋ,

 

ਸਾਡਾ ਊਰਜਾ ਖੇਤਰ ਵਿਕਾਸਕੇਂਦ੍ਰਿਤ, ਉਦਯੋਗਾਂ ਲਈ ਦੋਸਤਾਨਾ ਅਤੇ ਵਾਤਾਵਰਣ ਪ੍ਰਤੀ ਚੇਤੰਨ ਹੋਵੇਗਾ। ਇਹੋ ਕਾਰਨ ਹੈ ਕਿ ਊਰਜਾ ਦੇ ਅਖੁੱਟ ਸਰੋਤਾਂ ਨੂੰ ਅੱਗੇ ਵਧਾਉਣ ਲਈ ਭਾਰਤ ਸਭ ਤੋਂ ਵੱਧ ਸਰਗਰਮ ਦੇਸ਼ਾਂ ਵਿੱਚੋਂ ਇੱਕ ਹੈ।

 

ਦੋਸਤੋ,

 

ਪਿਛਲੇ 6 ਸਾਲਾਂ ਦੌਰਾਨ  36 ਕਰੋੜ ਜਾਂ 360 ਮਿਲੀਅਨ ਤੋਂ ਵੱਧ ਐੱਲਈਡੀ ਬੱਲਬ ਵੰਡੇ ਗਏ ਸਨ। ਐੱਲਈਡੀ ਬੱਲਬਾਂ ਦੀ ਲਾਗਤ ਨੂੰ ਵੀ 10–ਗੁਣਾ ਘਟਾ ਦਿੱਤਾ ਗਿਆ ਹੈ। ਪਿਛਲੇ 6 ਸਾਲਾਂ , 1.1 ਕਰੋੜ ਜਾਂ 11 ਮਿਲੀਅਨ ਸਮਾਰਟ ਐੱਲਈਡੀ ਸਟ੍ਰੀਟ ਲਾਈਟਾਂ ਸਥਾਪਤ ਕੀਤੀਆਂ ਗਈਆਂ ਸਨ।  ਇਨ੍ਹਾਂ ਨਾਲ ਅਨੁਮਾਨਿਤ 60 ਅਰਬ ਯੂਨਿਟਾਂ ਸਲਾਨਾ ਊਰਜਾ ਦੀ ਬੱਚਤ ਹੁੰਦੀ ਹੈ। ਇਸ ਪ੍ਰੋਗਰਾਮ ਨਾਲ ਅਨੁਮਾਨਿਤ ਗ੍ਰੀਨਹਾਊਸ ਗੈਸ ਨਿਕਾਸੀ ਦੀ ਕਮੀ 4.5 ਕਰੋੜ ਜਾਂ 45 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਸਲਾਨਾ ਤੋਂ ਵੱਧ ਹੋਈ ਹੈ। ਇਸ ਸਭ ਦੇ ਨਾਲਨਾਲ, ਅਸੀਂ ਲਗਭਗ ਸਲਾਨਾ 24,000 ਕਰੋੜ ਰੁਪਏ ਜਾਂ 240 ਅਰਬ ਰੁਪਏ ਦੀ ਬੱਚਤ ਕੀਤੀ ਹੈ।  ਅਜਿਹੇ ਦਖ਼ਲਾਂ ਕਾਰਨ ਰਿਪੋਰਟਾਂ ਨੇ ਕਿਹਾ ਹੈ ਕਿ ਭਾਰਤ ਸਵੱਛ ਊਰਜਾ ਨਿਵੇਸ਼ ਲਈ ਬਹੁਤ ਹੀ ਦਿਲਖਿੱਚਵਾਂ ਉੱਭਰਦਾ ਬਜ਼ਾਰ ਹੈ।

 

ਦੋਸਤੋ,

 

ਜਿਵੇਂ ਕਿ ਮੈਂ ਕਿਹਾ ਹੈ ਕਿ ਭਾਰਤ ਸਦਾ ਵਿਸ਼ਵ ਦੀ ਚੰਗਿਆਈ ਨੂੰ ਮਨ ਵਿੱਚ ਰੱਖ ਕੇ ਕੰਮ ਕਰਦਾ ਹੈ। ਅਸੀਂ ਵਿਸ਼ਵ ਪ੍ਰਤੀ ਕੀਤੀ ਪ੍ਰਤੀਬੱਧਤਾ ਨੂੰ ਪੂਰੀ ਕਰਨ ਦੀ ਲੀਹ ਉੱਤੇ ਹਾਂ। ਅਸੀਂ ਸਾਲ 2022 ਤੱਕ ਸਥਾਪਤ ਅਖੁੱਟ ਊਰਜਾ ਲਈ ਸਥਾਪਤ ਸਮਰੱਥਾ ਵਿੱਚ 175 ਗੀਗਾਵਾਟ ਤੱਕ ਦਾ ਵਾਧਾ ਕਰਨ ਦਾ ਟੀਚਾ ਮਿੱਥਿਆ ਸੀ। ਅਸੀਂ ਇਹ ਟੀਚਾ ਹੋਰ ਵਧਾ ਕੇ ਸਾਲ 2030 ਤੱਕ 450 ਗੀਗਾਵਾਟ ਕੀਤਾ ਹੈ। ਬਾਕੀ ਦੇ ਉਦਯੋਗਿਕ ਵਿਸ਼ਵ ਦੇ ਮੁਕਾਬਲੇ ਭਾਰਤ ਸਭ ਤੋਂ ਘੱਟ ਕਾਰਬਨ ਨਿਕਾਸੀ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ। ਫਿਰ ਵੀ ਅਸੀਂ ਵਾਤਾਵਰਣ ਦੇ ਪਰਿਵਰਤਨ ਨਾਲ ਲੜਨ ਦੇ ਯਤਨ ਜਾਰੀ ਰੱਖਾਂਗੇ।

 

ਦੋਸਤੋ,

 

ਪਿਛਲੇ ਛੇ ਸਾਲਾਂ ਦੌਰਾਨ ਭਾਰਤ ਦੀ ਸੁਧਾਰ ਯਾਤਰਾ ਤੇਜ਼ਰਫ਼ਤਾਰ ਰਹੀ ਹੈ। ਊਰਜਾ ਖੇਤਰ ਵਿੱਚ ਬਹੁਤ ਸਾਰੇ ਨਿਵੇਕਲੇ ਸੁਧਾਰ ਕੀਤੇ ਗਏ ਹਨ। ਫ਼ਰਵਰੀ 2019 ’ਚ ਖੋਜ ਤੇ ਲਾਇਸੈਂਸਿੰਗ ਨੀਤੀ ਵਿੱਚ ਸੁਧਾਰ ਕੀਤੇ ਗਏ ਸਨ। ਹੁਣ ਧਿਆਨ ਆਮਦਨਦੀ ਥਾਂ ਉਤਪਾਦਨਵਧਾਉਣ ਉੱਤੇ ਕੇਂਦ੍ਰਿਤ ਕੀਤਾ ਗਿਆ ਹੈ। ਵਧੇਰੇ ਪਾਰਦਰਸ਼ਤਾ ਤੇ ਕਾਰਜਵਿਧੀਆਂ ਨੂੰ ਸਰਲ ਬਣਾਉਣ ਉੱਤੇ ਵੀ ਧਿਆਨ ਕੇਂਦ੍ਰਿਤ ਹੈ। ਸਾਡੀ ਯੋਜਨਾ ਸਾਲ 2025 ਤੱਕ ਆਪਣੀ ਰਿਫ਼ਾਈਨਿੰਗ ਸਮਰੱਥਾਵਾਂ ਵਧਾ ਕੇ ਲਗਭਗ 250 ਤੋਂ ਲੈ ਕੇ 400 ਮਿਲੀਅਨ ਮੀਟ੍ਰਿਕ ਟਨ ਸਲਾਨਾ ਦਰਨ ਦੀ ਯੋਜਨਾ ਹੈ। ਘਰੇਲੂ ਗੈਸ ਉਤਪਾਦਨ ਵਿੱਚ ਵਾਧਾ ਕਰਨਾ ਪ੍ਰਮੁੱਖ ਸਰਕਾਰੀ ਤਰਜੀਹ ਹੈ। ਸਾਡੀ ਯੋਜਨਾ ਇੱਕ ਰਾਸ਼ਟਰ ਇੱਕ ਗੈਸ ਗ੍ਰਿੱਡਹਾਸਲ ਕਰਨ ਅਤੇ ਤਬਦੀਲ ਹੋ ਕੇ ਗੈਸਅਧਾਰਿਤ ਅਰਥਵਿਵਸਥਾ ਵੱਲ ਜਾਣ ਦੀ ਹੈ।

 

ਦੋਸਤੋ,

 

ਲੰਬੇ ਸਮੇਂ ਤੱਕ ਵਿਸ਼ਵ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟਦੀਆਂਵਧਦੀਆਂ ਰਹੀਆਂ ਹਨ। ਸਾਨੂੰ ਜ਼ਿੰਮੇਵਾਰ ਕੀਮਤ ਵੱਲ ਅੱਗੇ ਵਧਣ ਦੀ ਜ਼ਰੂਰਤ ਹੈ। ਸਾਨੂੰ ਤੇਲ ਤੇ ਗੈਸ ਦੋਵਾਂ ਲਈ ਪਾਰਦਰਸ਼ੀ ਤੇ ਲਚਕਦਾਰ ਬਜ਼ਾਰ ਹਿਤ ਕੰਮ ਕਰਨਾ ਹੋਵੇਗਾ।

 

ਦੋਸਤੋ,

 

ਕੁਦਰਤੀ ਗੈਸ ਦਾ ਘਰੇਲੂ ਉਤਪਾਦਨ ਵਧਾਉਣ ਅਤੇ ਗੈਸ ਦੀ ਖੋਜ ਹਿਤ ਬਜ਼ਾਰ ਦੀ ਕੀਮਤ ਵਿੱਚ ਇੱਕਸਾਰਤਾ ਲਿਆਉਣ ਲਈ ਇਸੇ ਮਹੀਨੇ ਪਹਿਲਾਂ ਕੁਦਰਤੀ ਗੈਸ ਦੀ ਮਾਰਕਿਟਿੰਗ ਨਾਲ ਸਬੰਧਿਤ ਸੁਧਾਰਾਂ ਦਾ ਐਲਾਨ ਕੀਤਾ ਹੈ। ਉਹ ਈਬੋਲੀ ਰਾਹੀਂ ਕੁਦਰਤੀ ਗੈਸ ਦੀ ਵਿਕਰੀ ਵਿੱਚ ਵਧੇਰੇ ਮਾਰਕਿਟਿੰਗ ਆਜ਼ਾਦੀ ਦੇਣਗੇ। ਭਾਰਤ ਦਾ ਪਹਿਲਾ ਰਾਸ਼ਟਰਪੱਧਰੀ ਆਟੋਮੇਟਡ ਗੈਸ ਟ੍ਰੇਡਿੰਗ ਪਲੈਟਫ਼ਾਰਮ ਇਸ ਵਰ੍ਹੇ ਜੂਨ ਵਿੱਚ ਲਾਂਚ ਕੀਤਾ ਗਿਆ ਸੀ। ਇਹ ਗੈਸ ਦੀ ਬਜ਼ਾਰੀ ਕੀਮਤ ਦਾ ਪਤਾ ਲਾਉਣ ਲਈ ਮਿਆਰੀ ਕਾਰਜਵਿਧੀਆਂ ਤੈਅ ਕਰਦਾ ਹੈ।

 

ਦੋਸਤੋ,

 

ਅਸੀਂ ਆਤਮਨਿਰਭਰ ਭਾਰਤ’ (आत्मनिर्भर भारत) ਦੇ ਵਿਜ਼ਨ ਨਾਲ ਅੱਗੇ ਵਧ ਰਹੇ ਹਾਂ। ਇੱਕ ਆਤਮਨਿਰਭਰ ਭਾਰਤ ਵਿਸ਼ਵ ਅਰਥਵਿਵਸਥਾ ਲਈ ਇੱਕ ਫ਼ੋਰਸ ਮਲਟੀਪਲਾਇਰ ਵੀ ਹੋਵੇਗਾ। ਊਰਜਾ ਸੁਰੱਖਿਆ ਸਾਡੇ ਯਤਨਾਂ ਦਾ ਮੁੱਖ ਧੁਰਾ ਹੈ। ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਸਾਡਾ ਕੰਮ ਸਕਾਰਾਤਮਕ ਨਤੀਜੇ ਦੇ ਰਿਹਾ ਹੈ। ਇਨ੍ਹਾਂ ਚੁਣੌਤੀਪੂਰਨ ਸਮਿਆਂ ਦੌਰਾਨ, ਅਸੀਂ ਤੇਲ ਤੇ ਗੈਸ ਕੀਮਤ ਲੜੀ ਵਿੱਚ ਨਿਵੇਸ਼ ਦੇਖਿਆ ਹੈ। ਅਸੀਂ ਹੋਰਨਾਂ ਖੇਤਰਾਂ ਵਿੱਚ ਵੀ ਇਹੋ ਜਿਹੇ ਸੰਕੇਤ ਦੇਖ ਰਹੇ ਹਾਂ।

 

ਦੋਸਤੋ,

 

ਅਸੀਂ ਵਿਸ਼ਵ ਦੀਆਂ ਪ੍ਰਮੁੱਖ ਊਰਜਾ ਕੰਪਨੀਆਂ ਨਾਲ ਰਣਨੀਤਕ ਤੇ ਵਿਆਪਕ ਊਰਜਾ ਗਤੀਵਿਧੀਆਂ ਵਧਾ ਰਹੇ ਹਾਂ। ਭਾਰਤ ਦੀ ਗੁਆਂਢ ਪਹਿਲਾਂ ਦੀ ਨੀਤੀਦੇ ਹਿੱਸੇ ਵਜੋਂ, ਅਸੀਂ ਪਰਸਪਰ ਲਾਭ ਲਈ ਆਪਦੇ ਗੁਆਂਢੀ ਦੇਸ਼ਾਂ ਨਾਲ ਊਰਜਾ ਲਾਂਘੇ ਵਿਕਸਤ ਕਰ ਰਹੇ ਹਾਂ।

 

ਦੋਸਤੋ,

 

ਸੂਰਜ ਦੀਆਂ ਕਿਰਨਾਂ ਮਨੁੱਖੀ ਪ੍ਰਗਤੀ ਦੀ ਯਾਤਰਾ ਨੂੰ ਰੌਸ਼ਨ ਕਰਦੀਆਂ ਹਨ। ਸੂਰਜ ਭਗਵਾਨ ਦਾ ਰਥ ਖਿੱਚਣ ਵਾਲੇ ਸੱਤ ਘੋੜਿਆਂ ਵਾਂਗ ਭਾਰਤ ਦੇ ਊਰਜਾ ਨਕਸ਼ੇ ਉੱਤੇ ਵੀ ਸੱਤ ਪ੍ਰਮੁੱਖ ਚਾਲਕ ਹੋਣਗੇ। ਪਰਿਵਰਤਨ ਦੇ ਚਾਲਕ ਇਹ ਹਨ:

 

1.        ਇੱਕ ਗੈਸਅਧਾਰਿਤ ਅਰਥਵਿਵਸਥਾ ਵੱਲ ਸਾਡੀਆਂ ਕੋਸ਼ਿਸ਼ਾਂ ਦਾ ਵਾਧਾ।

 

2.        ਖ਼ਾਸ ਤੌਰ ਉੱਤੇ ਪੈਟਰੋਲੀਅਮ ਤੇ ਕੋਲਾ ਜਿਹੇ ਪਥਰਾਟ ਈਂਧਣਾਂ ਦੀ ਸਵੱਛ ਵਰਤੋਂ।

 

3.        ਜੈਵਿਕਈਂਧਨਾਂ ਦੇ ਸੰਚਾਲਨ ਲਈ ਘਰੇਲੂ ਸਰੋਤਾਂ ਉੱਤੇ ਵਧੇਰੇ ਭਰੋਸਾ।

 

4.        2030 ਤੱਕ 450 ਗੀਗਾਵਾਟ ਦੇ ਅਖੁੱਟ ਊਰਜਾ ਸਰੋਤ ਹਾਸਲ ਕਰਨ ਦਾ ਟੀਚਾ।

 

5.        ਗਤੀਸ਼ੀਲਤਾ ਵਿੱਚੋਂ ਕਾਰਬਨ ਘਟਾਉਣ ਲਈ ਬਿਜਲੀ ਦੇ ਯੋਗਦਾਨ ਵਿੱਚ ਵਾਧਾ।

 

6.        ਹਾਈਡ੍ਰੋਜਨ ਸਮੇਤ ਉੱਭਰ ਰਹੇ ਈਂਧਨਾਂ ਦੀ ਵਰਤੋਂ ਵਧਾਉਣਾ।

 

7.        ਸਾਰੀਆਂ ਊਰਜਾ ਪ੍ਰਣਾਲੀਆਂ ਵਿੱਚ ਡਿਜੀਟਲ ਇਨੋਵੇਸ਼ਨ।

 

ਇਨ੍ਹਾਂ ਮਜ਼ਬੂਤ ਊਰਜਾ ਨੀਤੀਆਂ ਦੀ ਨਿਰੰਤਰਤਾ ਕਾਇਮ ਰਹੇਗੀ, ਜੋ ਪਿਛਲੇ ਤੇ ਸਾਲਾਂ ਤੋਂ ਬਣੀ ਰਹੀ ਹੈ।

 

ਦੋਸਤੋ,

 

ਇੰਡੀਆ ਐਨਰਜੀ ਫ਼ੋਰਮ – ‘CERA ਵੀਕਉਦਯੋਗ, ਸਰਕਾਰ ਤੇ ਸਮਾਜ ਵਿਚਾਲੇ ਇੱਕ ਅਹਿਮ ਮੰਚ ਵਜੋਂ ਸੇਵਾ ਨਿਭਾ ਰਿਹਾ ਹੈ। ਮੈਨੂੰ ਭਰੋਸਾ ਹੈ ਕਿ ਇਸ ਕਾਨਫ਼ਰੰਸ ਵਿੱਚ ਬਿਹਤਰ ਊਰਜਾ ਭਵਿੱਖ ਲਈ ਫਲਦਾਇਕ ਵਿਚਾਰਵਟਾਂਦਰਾ ਹੋਵੇਗਾ। ਮੈਂ ਇੱਕ ਵਾਰ ਫਿਰ ਆਖਦਾ ਹਾਂ ਭਾਰਤ ਦੀ ਊਰਜਾ ਪੂਰੀ ਦੁਨੀਆ ਨੂੰ ਊਰਜਾ ਦੇਵੇਗੀ! ਤੁਹਾਡਾ ਧੰਨਵਾਦ।

 

ਤੁਹਾਡਾ ਮੁੜ ਧੰਨਵਾਦ।

 

*****

 

ਵੀਆਰਆਰਕੇ/ਐੱਸਐੱਚ


(Release ID: 1667676) Visitor Counter : 262