ਕਿਰਤ ਤੇ ਰੋਜ਼ਗਾਰ ਮੰਤਰਾਲਾ

ਸ਼੍ਰੀ ਗੰਗਵਾਰ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਵਿਖੇ 100 ਬਿਸਤਰਿਆਂ ਵਾਲੇ ਨਵੇਂ ਈਐਸਆਈਸੀ ਹਸਪਤਾਲ ਦਾ ਭੂਮੀ ਪੂਜਨ ਕੀਤਾ

ਪ੍ਰਸਤਾਵਤ ਨਵਾਂ ਈਐਸਆਈਸੀ ਹਸਪਤਾਲ ਦੁਸਹਿਰੇ ਦੇ ਪਵਿੱਤਰ ਦਿਹਾੜੇ ਤੇ ਬਰੇਲੀ ਖੇਤਰ ਦੇ ਸਾਰੇ ਹੀ ਲੋਕਾਂ ਲਈ ਖੁਸ਼ੀ ਤੇ ਸੁੱਖ ਲਿਆਇਆ ਹੈ

Posted On: 26 OCT 2020 4:22PM by PIB Chandigarh

ਕਿਰਤ ਤੇ ਰੋਜ਼ਗਾਰ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਵਲੋਂ ਕਲ੍ਹ ਉੱਤਰ ਪ੍ਰਦੇਸ਼ ਦੇ ਬਰੇਲੀ ਵਿਖੇ 100 ਬਿਸਤਰਿਆਂ ਵਾਲੇ ਨਵੇਂ ਈਐਸਆਈਸੀ ਹਸਪਤਾਲ ਦਾ ਭੂਮੀ ਪੂਜਨ ਕੀਤਾ ਗਿਆ।

 

 C:\Users\dell\Desktop\image001NT7H.jpg

ਆਪਣੇ ਸੰਬੋਧਨ ਦੌਰਾਨ ਬਰੇਲੀ ਤੋਂ 8 ਵਾਰ ਦੇ ਸੰਸਦ ਮੈਂਬਰ ਸ਼੍ਰੀ ਗੰਗਵਾਰ ਨੇ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਆਪਣੇ ਸੰਸਦੀ ਹਲਕੇ ਦੇ ਲੋਕਾਂ ਦੀਆਂ ਮੈਡੀਕਲ ਜਰੂਰਤਾਂ ਦੇ ਸੁਪਨੇ ਨੂੰ ਵਾਸਤਵਿਕਤਾ ਵਿਚ ਬਦਲਣ ਦੀ ਲੋੜ ਮਹਿਸੂਸ ਕਰਦਿਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਹਸਪਤਾਲ ਬੀਮਤ ਵਿਅਕਤੀਆਂ (ਆਈਪੀਜ਼) ਅਤੇ ਲਾਭਪਾਤਰੀਆਂ ਦੀਆਂ ਮੁਸ਼ਕਿਲਾਂ ਨੂੰ ਹੁਣ ਆਸਾਨ ਕਰੇਗਾ ਕਿਉਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਉੱਚੇ ਮੈਡੀਕਲ ਇਲਾਜ ਲਈ ਏਮਜ਼, ਦਿੱਲੀ ਜਾਂ ਲਖਨਊ ਦਾ ਸਫਰ ਕਰਨਾ ਪੈਂਦਾ ਸੀ। ਕੇਂਦਰੀ ਮੰਤਰੀ ਨੇ ਇਹ ਐਲਾਨ ਵੀ ਕੀਤਾ ਕਿ ਇਸ ਆਈਐਸਆਈ ਕਾਰਪੋਰੇਸ਼ਨ ਹਸਪਤਾਲ ਦੀਆਂ ਸਹੂਲਤਾਂ ਆਮ ਲੋਕਾਂ ਨੂੰ ਵੀ ਮਾਮੂਲੀ ਉਪਯੋਗੀ ਫੀਸ ਤੇ ਪ੍ਰਾਪਤ ਹੋਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿਚ ਇਹ ਹਸਪਤਾਲ ਇਕ ਮਾਡਲ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਜਾਵੇਗਾ।

 C:\Users\dell\Desktop\image003QZAO.jpg

ਇਸ ਮੌਕੇ ਮੌਜੂਦ ਅਤੇ ਸੰਬੋਧਨ ਕਰਨ ਵਾਲਿਆਂ ਵਿਚ ਬਰੇਲੀ (ਉੱਤਰ ਪ੍ਰਦੇਸ਼) ਦੇ ਮੇਅਰ ਡਾ. ਉਮੇਸ਼ ਗੌਤਮ, ਬਰੇਲੀ (ਉੱਤਰ ਪ੍ਰਦੇਸ਼) ਦੇ  ਵਿਧਾਇਕ ਡਾ. ਅਰੁਣ ਕੁਮਾਰ, ਮੀਰਗੰਜ ਦੇ ਵਿਧਾਇਕ, ਡਾ. ਡੀ ਸੀ ਵਰਮਾ, ਬਰੇਲੀ ਦੇ ਕਮਿਸ਼ਨਰ ਸ਼੍ਰੀ ਰਨਵੀਰ ਪ੍ਰਸਾਦ ਆਈ ਏ ਐਸ, ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਨਿਤੇਸ਼ ਕੁਮਾਰ ਆਈ ਏ ਐਸ, ਈਐਸਆਈ ਕਾਰਪੋਰੇਸ਼ਨ ਦੇ ਮੈਂਬਰ ਡਾ. ਕੇਸ਼ਵ ਅਗਰਵਾਲ ਅਤੇ ਕਾਰਪੋਰੇਟਰ  ਸ਼੍ਰੀਮਤੀ ਊਸ਼ਾ ਉਪਾਧਿਆਏ ਸ਼ਾਮਿਲ ਸਨ। ਸਾਰੇ ਹੀ ਸਪੀਕਰਾਂ ਨੇ ਬਰੇਲੀ ਖੇਤਰ ਦੇ ਕਿਰਤੀਆਂ ਅਤੇ ਹੋਰਨਾਂ ਲੋਕਾਂ ਦੇ ਲਾਭ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਮੈਡੀਕਲ ਕਮਿਸ਼ਨਰ ਡਾ. ਆਰ ਕੇ ਕਟਾਰੀਆ ਨੇ ਸਾਰੀਆਂ ਹੀ ਸ਼ਖਸੀਅਤਾਂ ਦਾ ਸਵਾਗਤ ਕੀਤਾ ਅਤੇ ਈਐਸਆਈ ਕਾਰਪੋਰੇਸ਼ਨ ਵਲੋਂ ਹਾਲ ਹੀ ਵਿਚ  ਸ਼ੁਰੂ ਕੀਤੇ ਗਏ ਪ੍ਰੋਗਰਾਮਾਂ ਬਾਰੇ ਦੱਸਿਆ ਜਿਨ੍ਹਾਂ ਵਿਚ ਭਾਰਤ ਭਰ ਦੇ ਕਿਰਤੀਆਂ ਲਈ ਅਟਲ ਬੀਮਤ ਵਿਅਕਤੀ ਕਲਿਆਣ ਯੋਜਨਾ ਅਧੀਨ ਵਧਾਏ ਗਏ ਲਾਭਾਂ ਦੀ ਪ੍ਰਾਪਤੀ ਵੀ ਸ਼ਾਮਿਲ ਹੈ।

 

ਇਸ ਹਸਪਤਾਲ ਦੀ ਉਸਾਰੀ 90 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ 4.67 ਏਕੜ ਦੇ ਪਲਾਟ ਖੇਤਰ ਵਿਚ ਕੀਤੀ ਜਾਵੇਗੀ। ਇਹ ਹਸਪਤਾਲ ਬਰੇਲੀ ਅਤੇ ਨੇੜਲੇ ਖੇਤਰਾਂ ਦੇ ਤਕਰੀਬਨ 2 ਲੱਖ ਈਐਸਆਈ ਲਾਭਪਾਤਰੀਆਂ ਲਈ ਵਧੇਰੇ ਲਾਭਦਾਇਕ ਸਾਬਤ ਹੋਵੇਗਾ। ਇਹ  ਹਸਪਤਾਲ ਆਧੁਨਿਕ ਕਿਸਮ ਦੀਆਂ ਸਹੂਲਤਾਂ ਨਾਲ ਲੈਸ ਹੋਵੇਗਾ ਜਿਵੇਂ ਕਿ ਛੋਟੇ ਛੋਟੇ ਅਪ੍ਰੇਸ਼ਨ  ਥੀਏਟਰ (ਮਾਈਨਰ ਓਟੀ), ਰਸੀਟੇਸ਼ਨ ਰੂਮ, ਕੈਜ਼ੁਐਲਟੀ ਵਾਰਡ, ਸੀ ਐਮ ਓ ਰੂਮ, ਫਰੈਕਚਰ ਕਲੀਨਿਕ, ਐਕਸਰੇ, ਈਸੀਜੀ, ਸੈਂਪਲ ਕੁਲੈਕਸ਼ਨ, ਰੇਡੀਓਲੋਜੀ, ਆਪ੍ਰੇਸ਼ਨ ਥੀਏਟਰਜ਼ / ਇੰਟੈਂਸਿਵ ਕੇਅਰ ਯੂਨਿਟ, ਵਾਰਡਜ਼ ਆਦਿ।

 

ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ ਇਕ ਮੁੱਖ ਸਮਾਜਿਕ ਸੁਰੱਖਿਆ ਸੰਗਠਨ ਹੈ ਜੋ ਵਾਜਿਬ ਮੈਡੀਕਲ ਕੇਅਰ ਅਤੇ ਲੋੜ ਦੇ ਸਮੇਂ ਵਿਚ ਨਕਦ ਲਾਭਾਂ ਦੀ ਵੱਡੀ ਰੇਂਜ ਦੇ ਵਿਆਪਕ ਸਮਾਜਿਕ ਸੁਰੱਖਿਆ ਲਾਭ ਮੁਹੱਈਆ ਕਰਵਾਉਂਦੀ ਹੈ ਜਿਵੇਂ ਕਿ ਰੋਜ਼ਗਾਰ ਦੌਰਾਨ ਸੱਟ-ਚੋਟ ਲੱਗਣੀ, ਬੀਮਾਰੀ ਜਾਂ ਮੌਤ ਆਦਿ ਹੋਣ ਦੀ ਸਥਿਤੀ ਆਦਿ ਵਿਚ। ਈਐਸਆਈ ਐਕਟ ਉਨ੍ਹਾਂ ਅਦਾਰਿਆਂ ਤੇ ਲਾਗੂ ਹੁੰਦਾ ਹੈ ਜਿਥੇ 10 ਜਾਂ ਇਸ ਤੋਂ ਵੱਧ ਲੋਕ ਰੋਜ਼ਗਾਰ ਵਿੱਚ ਲੱਗੇ ਹੋਏ ਹਨ। ਕਰਮਚਾਰੀ ਜੋ 21000 ਰੁਪਏ ਪ੍ਰਤੀ ਮਹੀਨਾ ਤੱਕ ਤਨਖਾਹ ਲੈ ਰਹੇ ਹਨ, ਉਹ ਈਐਸਆਈ ਐਕਟ ਅਧੀਨ ਸਿਹਤ ਬੀਮਾ ਕਵਰ ਅਤੇ ਹੋਰ ਲਾਭਾਂ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਹਨ। ਅੱਜ ਈਐਸਆਈ ਕਾਰਪੋਰੇਸ਼ਨ ਕਿਰਤੀਆਂ ਦੇ ਤਕਰੀਬਨ 3.49 ਕਰੋੜ ਪਰਿਵਾਰਕ ਇਕਾਈਆਂ ਨੂੰ ਕਵਰ ਕਰ ਰਹੀ ਹੈ ਅਤੇ ਆਪਣੇ 13.56 ਕਰੋੜ ਲਾਭਪਾਤਰੀਆਂ ਦੀ ਵਾਜਿਬ ਮੈਡੀਕਲ ਸਾਂਭ ਸੰਭਾਲ ਅਤੇ ਨਕਦ ਲਾਭ ਮੁਹੱਈਆ ਕਰਵਾ ਰਹੀ ਹੈ। 1952 ਵਿਚ ਕਾਰਪੋਰੇਸ਼ਨ ਦੀਆਂ ਸਿਰਫ 21 ਡਿਸਪੈਂਸਰੀਆਂ ਸਨ ਅਤੇ ਕੋਈ ਈਐਸਆਈ ਹਸਪਤਾਲ ਨਹੀਂ ਸੀ। ਅੱਜ ਇਸ ਦਾ ਬੁਨਿਆਦੀ ਢਾਂਚਾ 1648 ਡਿਸਪੈਂਸਰੀਆਂ ਅਯੂਸ਼ ਇਕਾਈਆਂ ਅਤੇ 159 ਈਐਸਆਈ ਹਸਪਤਾਲਾਂ, 793 ਬਰਾਂਚਾਂ /ਅਦਾਇਗੀ ਦਫਤਰਾਂ, 43 ਡਿਸਪੈਂਸਰੀਆਂ ਕਮ ਬਰਾਂਚ ਦਫਤਰਾਂ, 64 ਖੇਤਰੀ ਅਤੇ ਉੱਪ-ਖੇਤਰੀ ਦਫਤਰਾਂ ਨਾਲ ਕਈ ਗੁਣਾ ਵਧ ਗਿਆ ਹੈ। ਈਐਸਆਈ ਸਕੀਮ ਅੱਜ ਦੇਸ਼ ਦੇ 34 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 566 ਜ਼ਿਲ੍ਹਿਆਂ ਵਿਚ ਲਾਗੂ ਹੈ।

 -----------------------------------------  

ਆਰਸੀਜੇ/ ਆਰਐਨਐਮ/ ਆਈਏ


(Release ID: 1667646) Visitor Counter : 157