ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਦਸ਼ਹਿਰੇ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 24 OCT 2020 6:50PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਦੁਸ਼ਹਿਰੇ ਦੀ ਪੂਰਵ ਸੰਧਿਆ 'ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ

 

ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਹੈ, ਦੁਸ਼ਹਿਰੇ ਦੇ ਸ਼ੁਭ ਅਵਸਰ ਤੇ, ਮੈਂ ਦੇਸ਼ਵਾਸੀਆਂ ਅਤੇ ਵਿਦੇਸ਼ ਵਿੱਚ ਵਸੇ ਹੋਏ ਸਾਰੇ ਭਾਰਤੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਇਹ ਤਿਉਹਾਰ ਅਧਰਮ ‘ਤੇ ਧਰਮ ਅਤੇ ਝੂਠ ‘ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਪੂਰੇ ਭਾਰਤ ਵਿੱਚ ਇਸ ਨੂੰ ਅਲੱਗ-ਅਲੱਗ ਰੂਪਾਂ ਵਿੱਚ ਮਨਾਇਆ ਜਾਂਦਾ ਹੈ  ਭਾਰਤ ਦੀ ਸੱਭਿਆਚਾਰਕ ਏਕਤਾ ਨੂੰ ਮਜ਼ਬੂਤ ​​ਕਰਨ ਵਾਲਾ ਇਹ ਪੁਰਬ ਸਾਨੂੰ ਇੱਕ ਦੂਸਰੇ ਦੇ ਨਾਲ ਮਿਲ-ਜੁਲ ਕੇ ਰਹਿਣ, ਸਦਾਚਾਰ ਦੇ ਮਾਰਗ ਤੇ ਚਲਣ ਅਤੇ ਬੁਰਿਆਈਆਂ ਤੋਂ ਬਚਣ ਦਾ ਸੰਦੇਸ਼ ਦਿੰਦਾ ਹੈ

 

ਇਹ ਤਿਉਹਾਰ ਮਰਿਆਦਾ ਪੁਰਸ਼ੋਤੱਮ ਸ਼੍ਰੀ ਰਾਮ ਦੇ ਜੀਵਨ ਨਾਲ ਵੀ ਜੁੜਿਆ ਹੋਇਆ ਹੈ ਉਨ੍ਹਾਂ ਦੇ ਜੀਵਨ ਤੋਂ ਸਾਨੂੰ ਨੈਤਿਕਤਾ ਅਤੇ ਧਾਰਮਿਕਤਾ ਦੇ ਪਾਲਣ ਦਾ ਸੰਦੇਸ਼ ਵੀ ਮਿਲਦਾ ਹੈ

 

ਮੇਰੀ ਕਾਮਨਾ ਹੈ ਕਿ ਅਨੰਦ ਅਤੇ ਖੁਸ਼ਹਾਲੀ ਦਾ ਤਿਉਹਾਰ ਦਸ਼ਹਿਰਾ, ਦੇਸ਼ਵਾਸੀਆਂ ਨੂੰ ਮਹਾਮਾਰੀ ਦੇ ਪ੍ਰਭਾਵ ਤੋਂ ਬਚਾ ਕੇ ਦੇਸ਼ ਵਿੱਚ ਖੁਸ਼ਹਾਲੀ ਅਤੇ ਸਮ੍ਰਿਧੀ ਲਿਆਵੇ

 

ਰਾਸ਼ਟਰਪਤੀ ਦਾ ਸੰਦੇਸ਼ ਹਿੰਦੀ ਵਿੱਚ ਪੜ੍ਹਨ ਦੇ ਲਈ ਕਲਿੱਕ ਕਰੋ  

 

*******

ਵੀਆਰਆਰਕੇ/ਏਕੇ
 


(Release ID: 1667388) Visitor Counter : 141