ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਦੁਸਹਿਰਾ ਦੀ ਪੂਰਵ–ਸੰਧਿਆ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ
ਦੁਸਹਿਰਾ ਦੇ ਜਸ਼ਨਾਂ ਦੌਰਾਨ ਕੋਵਿਡ–19 ਦੇ ਸਿਹਤ ਪ੍ਰੋਟੋਕੋਲਸ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ
Posted On:
24 OCT 2020 5:39PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਦੁਸਹਿਰਾ ਦੀ ਪੂਰਵ–ਸੰਧਿਆ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ ਹਨ। ਆਪਣੇ ਸੰਦੇਸ਼ ਵਿੱਚ, ਉਨ੍ਹਾਂ ਦੁਸਹਿਰਾ ਮਨਾਉਂਦੇ ਸਮੇਂ ਹਰੇਕ ਨੂੰ ਕੋਵਿਡ–19 ਦੇ ਸਿਹਤ ਪ੍ਰੋਟੋਕੋਲਸ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ।
ਸੰਦੇਸ਼ ਦਾ ਸੰਪੂਰਨ ਮੂਲ–ਪਾਠ ਨਿਮਨਲਿਖਤ ਹੈ–
“ਮੈਂ ਦੁਸਹਿਰਾ ਦੇ ਪਵਿੱਤਰ ਅਵਸਰ ‘ਤੇ ਆਪਣੇ ਦੇਸ਼ ਦੀ ਜਨਤਾ ਨੂੰ ਨਿੱਘੀਆਂ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਮੁੱਚੇ ਦੇਸ਼ ਵਿੰਚ ਜ਼ੋਸ ਤੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਦੁਸਹਿਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਅਤੇ ਦੇਵੀ ਦੁਰਗਾ ਦੁਆਰਾ ਦੈਂਤ ਮਹਿਸ਼ਾਸੁਰ ਦੇ ਖ਼ਾਤਮੇ ਦੇ ਜਸ਼ਨ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਭਗਵਾਨ ਸ਼੍ਰੀ ਰਾਮ ਦੇ ਪਵਿੱਤਰ, ਸਦਾਚਾਰਕ ਤੇ ਕੁਲੀਨ ਜੀਵਨ ਦੀ ਯਾਦ ਦਿਵਾਉਂਦਾ ਹੈ, ਜੋ ਇੱਕ ਆਦਰਸ਼ ਪੁੱਤਰ, ਆਦਰਸ਼ ਪਤੀ, ਆਦਰਸ਼ ਰਾਜਾ ਤੇ ਨਿਆਂਪੂਰਨਤਾ, ਸੱਚਾਈ ਤੇ ਨੈਤਿਕਤਾ ਦੇ ਅਵਤਾਰ ਸਨ।
ਦੁਰਗਾ ਪੂਜਾ, ਆਯੁਧ ਪੂਜਾ, ਸ਼ਾਮੀ ਪੂਜਾ, ਗੌਰੀ ਪੂਜਾ, ਰਾਵਣ ਦਾ ਪੁਤਲਾ ਸਾੜਨਾ, ਬਾਤਹੁਕੱਮਾ ਤੇ ਸ੍ਰੀਮਾਨੂੰ ਇਸ ਤਿਉਹਾਰ ਦੇ ਵਿਭਿੰਨ ਜਸ਼ਨਾਂ ਦਾ ਹਿੱਸਾ ਹਨ।
ਦੁਸਹਿਰਾ ਪਰਿਵਾਰ ਤੇ ਦੋਸਤਾਂ ਦੇ ਇਕੱਠੇ ਹੋਣ ਤੇ ਜਸ਼ਨ ਮਨਾਉਣ ਦਾ ਇੱਕ ਮੌਕਾ ਹੁੰਦਾ ਹੈ। ਲੇਕਿਨ ਇਸ ਵਰ੍ਹੇ ਕੋਵਿਡ–19 ਦੀ ਮਹਾਮਾਰੀ ਕਾਰਨ ਮੈਂ ਆਪਣੇ ਸਾਥੀ ਨਾਗਰਿਕਾਂ ਨੂੰ ਕੋਵਿਡ–19 ਦੇ ਮੱਦੇਨਜ਼ਰ ਸਿਹਤ ਤੇ ਸਵੱਛਤਾ ਦੇ ਪ੍ਰੋਟੋਕੋਲਸ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਕੁਝ ਸੰਕੋਚ ਨਾਲ ਹੀ ਦੁਸਹਿਰਾ ਦਾ ਤਿਉਹਾਰ ਮਨਾਉਣ ਦੀ ਬੇਨਤੀ ਕਰਦਾ ਹਾਂ।
ਈਸ਼ਵਰ ਕਰੇ ਇਹ ਤਿਉਹਾਰ ਦੇਸ਼ ਵਿੱਚ ਸ਼ਾਂਤੀ, ਇੱਕਸੁਰਤਾ, ਚੰਗੀ ਸਿਹਤ ਤੇ ਖ਼ੁਸ਼ਹਾਲੀ ਲੈ ਕੇ ਆਵੇ।”
*****
ਵੀਆਰਆਰਕੇ/ਐੱਮਐੱਸ/ਡੀਪੀ
(Release ID: 1667354)
Visitor Counter : 130