ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਜੰਮੂ ਤੇ ਕਸ਼ਮੀਰ ਸ਼ਿਕਾਇਤ ਪ੍ਰਣਾਲੀ ਨੂੰ ਕੇਂਦਰੀ ਸ਼ਿਕਾਇਤ ਪੋਰਟਲ ਦੇ ਨਾਲ ਏਕੀਕ੍ਰਿਤ ਕੀਤਾ ਗਿਆ : ਡਾ. ਜਿਤੇਂਦਰ ਸਿੰਘ
Posted On:
23 OCT 2020 7:24PM by PIB Chandigarh
ਕੇਂਦਰੀ ਪੂਰਬ ਉੱਤਰ ਵਿਕਾਸ (ਡੋਨਰ) ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ.ਜਿਤੇਂਦਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਜੰਮੂ ਤੇ ਕਸ਼ਮੀਰ ਸ਼ਿਕਾਇਤ ਪ੍ਰਣਾਲੀ ਨੂੰ ਕੇਂਦਰੀ ਸ਼ਿਕਾਇਤ ਪੋਰਟਲ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਹੈ। ਇਸ ਪ੍ਰਕਾਰ ਇਹ ਭਾਰਤ ਦਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ ਹੈ, ਜਿਸ ਦੇ ਜ਼ਿਲ੍ਹਾ ਪੱਧਰੀ ਸ਼ਿਕਾਇਤ ਦਫ਼ਤਰ ਕੇਂਦਰ ਸਰਕਾਰ ਦੇ ਸੀਪੀਜੀਆਰਏਐੱਮਐੱਸ (ਕੇਂਦਰੀ ਲੋਕ ਸ਼ਿਕਾਇਤ ਸਮਾਧਾਨ ਅਤੇ ਨਿਗਰਾਨੀ ਪ੍ਰਣਾਲੀ) ਪੋਰਟਲ ਦੇ ਨਾਲ ਏਕਕ੍ਰਿਤ ਹੋ ਗਏ ਹਨ।
ਜੰਮੂ ਤੇ ਕਸ਼ਮੀਰ ਵਿੱਚ ਸ਼ਾਸਨ ਤੰਤਰ ਨੂੰ ਮਜ਼ਬੂਤ ਬਨਾਉਣ ਦੀ ਦਿਸਾ ਵਿੱਚ ਕੀਤੇ ਗਏ ਅਹਿਮ ਯਤਨ ਦੇ ਰੂਪ ਵਿੱਚ ਕੇਂਦਰੀ ਪਰਸੋਨਲ ਮੰਤਰਾਲੇ ਦੇ ਤਹਿਤ ਆਉਣ ਵਾਲੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ ਜੰਮੂ ਤੇ ਕਸ਼ਮੀਰ ਦੀ ਕੇਂਦਰ ਸ਼ਾਸਿਤ ਸਰਕਾਰ ਦੇ ਨਾਲ ਭਾਗੀਦਾਰੀ ਵਿੱਚ ਔਨਲਾਈਨ ਸ਼ਿਕਾਇਤ ਸਮਾਧਾਨ ਦੇ ਲਈ ਸ਼ਿਕਾਇਤ ਪੋਰਟਲ ਦਾ ਵਿਸਤਾਰ ਅਤੇ ਸਥਾਪਨਾ ਕੀਤੀ ਹੈ। ਤਿੰਨ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਵਿਚਾਰ-ਵਟਾਂਦਰੇ ਤੋਂ ਬਾਅਦ ਜੰਮੂ ਤੇ ਕਸ਼ਮੀਰ ਏਕੀਕ੍ਰਿਤ ਸ਼ਿਕਾਇਤ ਸਮਾਧਾਨ ਅਤੇ ਨਿਗਰਾਨੀ ਪ੍ਰਣਾਲੀ (ਜੇਕੇ-ਆਈਜੀਆਰਏਐੱਮਐੱਸ) ਨੂੰ ਕੇਂਦਰ ਸ਼ਾਸਿਤ ਖੇਤਰ ਜੰਮੂ ਤੇ ਕਸ਼ਮੀਰ ਵਿੱਚ ਜ਼ਿਲ੍ਹਾ ਪੱਧਰ ਦੇ ਦਫ਼ਤਰਾਂ ਅਤੇ ਕੇਂਦਰੀ ਪੋਰਟਲ ਦੇ ਨਾਲ ਏਕੀਕ੍ਰਿਤ ਕਰ ਦਿੱਤਾ ਹੈ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਲੋਕ ਸ਼ਿਕਾਇਤ ਵਿਭਾਗ ਨੇ ਜ਼ਿਲ੍ਹਿਆਂ ਵਿੱਚ ਪਾਇਲਟ ਅਧਾਰ 'ਤੇ ਸੀਪੀਜੀਆਰਏਐੱਮਐੱਸ ਦੇ ਲਾਗੂ ਕਰਨ ਅਤੇ ਉਸ ਨੂੰ ਕੇਂਦਰ ਸਰਕਾਰ ਦੇ ਪੋਰਟਲ ਦੇ ਨਾਲ ਏਕੀਕ੍ਰਿਤ ਕਰਨ ਦੇ ਲਈ ਜੰਮੂ ਕਸ਼ਮੀਰ ਦੀ ਕੇਂਦਰ ਸ਼ਾਸਿਤ ਸਰਕਾਰ ਦੇ ਨਾਲ ਭਾਗੀਦਾਰੀ ਕਾਇਮ ਕੀਤੀ ਸੀ।
ਜ਼ਿਲ੍ਹਾ ਪੱਧਰੀ ਪੋਰਟਲ ਨੂੰ ਰਾਜ ਅਤੇ ਫਿਰ ਰਾਸ਼ਟਰੀ ਪੋਰਟਲ ਦੇ ਨਾਲ ਏਕੀਕ੍ਰਿਤ ਕਰਨ ਦੇ ਹੁਣ ਤੱਕ ਦੇ ਪਹਿਲੇ ਪ੍ਰਯੋਗ ਨੂੰ ਸਫਲ ਦੱਸਦੇ ਹੋਏ ਡਾ. ਜਿਤੇਂਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਵਿਵਸਥਾ ਨੂੰ ਪੂਰੇ ਭਾਰਤ ਦੇ ਦੂਜੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ।
<><><><><>
ਐੱਸਐੱਨਸੀ
(Release ID: 1667182)
Visitor Counter : 134