ਕਿਰਤ ਤੇ ਰੋਜ਼ਗਾਰ ਮੰਤਰਾਲਾ

ਈ ਐੱਸ ਆਈ ਸਕੀਮ ਦਾ ਅਰੁਣਾਚਲ ਪ੍ਰਦੇਸ਼ ਵਿੱਚ ਵਿਸਥਾਰ

Posted On: 23 OCT 2020 3:21PM by PIB Chandigarh

ਐੱਸ ਆਈ ਸਕੀਮ ਦੇ ਘੇਰੇ ਅੰਦਰ ਹੋਰ ਕਾਮਿਆਂ ਨੂੰ ਲਿਆਉਣ ਦੇ ਯਤਨ ਸਦਕਾ ਭਾਰਤ ਸਰਕਾਰ ਨੇ ਐਮਪਲੋਈਜ਼ ਰਾਜ ਬੀਮਾ ( ਐੱਸ ਆਈ) ਸਕੀਮ ਦਾ ਪਹਿਲੀ ਵਾਰ ਅਰੁਣਾਚਲ ਪ੍ਰਦੇਸ਼ ਤੱਕ ਵਿਸਥਾਰ ਕੀਤਾ ਹੈ ਇਹ ਸਕੀਮ 01 ਨਵੰਬਰ 2020 ਤੋਂ ਅਰੁਣਾਚਲ ਪ੍ਰਦੇਸ਼ ਵਿੱਚ ਲਾਗੂ ਹੋ ਜਾਵੇਗੀ ਕੇਂਦਰ ਸਰਕਾਰ ਨੇ ਇਸ ਸੰਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੇ ਅਰੁਣਾਚਲ ਦੇ ਜਿ਼ਲ੍ਹਾ ਪਾਪੂਮ ਪਾਰੇ ਨੂੰ ਸਕੀਮ ਤਹਿਤ ਨੋਟੀਫਾਈ ਕਰ ਦਿੱਤਾ ਹੈ ਅਰੁਣਾਚਲ ਪ੍ਰਦੇਸ਼ ਦੇ ਪਾਪੂਮ ਪਾਰੇ ਜਿ਼ਲ੍ਹੇ ਅੰਦਰ ਉਹ ਸਾਰੇ ਉਦਯੋਗ ਐੱਸ ਆਈ ਐਕਟ 1948 ਦੇ ਘੇਰੇ ਵਿੱਚ ਆਉਣ ਯੋਗ ਹੋਣਗੇ , ਜਿਹਨਾਂ ਵਿੱਚ 10 ਜਾਂ ਜਿ਼ਆਦਾ ਕਾਮੇਂ ਕੰਮ ਕਰਦੇ ਹਨ ਐੱਸ ਆਈ ਸਕੀਮ ਤਹਿਤ ਪੰਜੀਕਰਣ ਕਰਨ ਲਈ ਸਹੂਲਤ ਵੈੱਬਸਾਈਟ www.esic.in ਤੇ ਉਪਲਬੱਧ ਹੈ ਅਤੇ ਇਹ ਸਹੂਲਤ ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ  ਮੰਤਰਾਲੇ ਦੇ ਸ਼੍ਰਮ ਸੁਵਿਧਾ ਪੋਰਟਲਤੇ ਵੀ ਉਪਲਬੱਧ ਹੈ ਐੱਸ ਆਈ ਕਾਨੂੰਨ ਤਹਿਤ ਪੰਜੀਕਰਨ ਕਰਨ ਲਈ ਕਿਸੇ ਤਰ੍ਹਾਂ ਦੇ ਵੀ ਦਸਤਾਵੇਜ਼ਾਂ ਦੀ ਲੋੜ ਨਹੀਂ ਹੈ ਇਹਨਾਂ ਉਦਯੋਗਾਂ ਵਿੱਚ ਕੰਮ ਕਰ ਰਹੇ ਮੁਲਾਜ਼ਮ ਨੂੰ ਜਿਹੜੇ 21 ਹਜ਼ਾਰ ਰੁਪਇਆ ਪ੍ਰਤੀ ਮਹੀਨਾ ਜਾਂ ਅਪੰਗ ਵਿਅਕਤੀ (25 ਹਜ਼ਾਰ ਰੁਪਇਆ ਪ੍ਰਤੀ ਮਹੀਨਾ) ਕਮਾਉਂਦੇ ਨੇ ਐੱਸ ਆਈ ਸਕੀਮ ਦੇ ਘੇਰੇ ਅੰਦਰ ਆਉਣ ਦੇ ਯੋਗ ਹੋਣਗੇ ਐੱਸ ਆਈ ਸਕੀਮ ਤਹਿਤ ਆਉਂਦੇ ਮੁਲਾਜ਼ਮ ਤੇ ਉਹਨਾਂ ਦੇ ਆਸ਼ਰਤ ਪਰਿਵਾਰਕ ਮੈਂਬਰ ਕਈ ਤਰ੍ਹਾਂ ਦੇ ਫਾਇਦਿਆਂ ਦੇ ਯੋਗ ਹੋ ਜਾਣਗੇ , ਜਿਹਨਾਂ ਵਿੱਚ ਕੈਸ਼ਲੈੱਸ ਮੈਡੀਕਲ ਸੰਭਾਲ ਸੇਵਾਵਾਂ , ਬਿਮਾਰੀ ਦਾ ਲਾਭ , ਜੱਚਾ ਬੱਚਾ ਦੇ ਫਾਇਦੇ , ਰੋਜ਼ਗਾਰ ਦੌਰਾਨ ਸੱਟ ਲੱਗਣ ਵਾਲੇ ਫਾਇਦੇ ਅਤੇ ਉਹਨਾਂ ਦੇ ਆਸ਼ਰਤਾਂ ਨੂੰ ਮੌਤ ਦੀ ਸੂਰਤ ਵਿੱਚ ਫਾਇਦਾ ਹੋਵੇਗਾ ਪਰ ਇਹ ਮੌਤ ਰੋਜ਼ਗਾਰ ਦੌਰਾਨ ਜਖ਼ਮੀ ਜਾਂ ਸੱਟ ਹੋਣ ਕਰਕੇ ਹੋਵੇ , ਬੇਰੋਜ਼ਗਾਰ ਲਾਭ ਆਦਿ ਮਿਲਣਗੇ ਮੈਡੀਕਲ ਕੇਅਰ ਦਾ ਪ੍ਰਬੰਧ ਈਟਾਨਗਰ ਵਿੱਚ ਨਵੀਂ ਖੋਲ੍ਹੀ ਗਈ ਡਿਸਪੈਂਸਰੀ ਕੰਮ ਬਰਾਂਚ ਆਫਿਸ ਰਾਹੀਂ ਦਿੱਤਾ ਜਾ ਰਿਹਾ ਹੈ
ਭਾਰਤ ਵਿੱਚ ਐੱਸ ਆਈ ਸਕੀਮ
ਐਮਪਲੋਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ ਸਮਾਜਿਕ ਸੁਰੱਖਿਆ ਸੰਸਥਾ ਦੀ ਇੱਕ ਪ੍ਰਮੁੱਖ ਸੰਸਥਾ ਹੈ , ਜੋ ਵਿਆਪਕ ਸਮਾਜਿਕ ਸੁਰੱਖਿਆ ਫਾਇਦੇ ਪ੍ਰਦਾਨ ਕਰਦੀ ਹੈ , ਜਿਵੇਂ ਵਾਜਿਬ ਮੈਡੀਕਲ ਕੇਅਰ ਅਤੇ ਰੋਜ਼ਗਾਰ ਸਮੇਂ ਲੱਗੀ ਸੱਟ ਦੀ ਲੋੜ ਵੇਲੇ ਕੈਸ਼ ਬੈਨੇਫਿੱਟਸ , ਬਿਮਾਰੀ ਅਤੇ ਮੌਤ ਆਦਿ ਇਸ ਸਕੀਮ ਦੇ ਘੇਰੇ ਵਿੱਚ ਕਾਮਿਆਂ ਦੇ 3.49 ਕਰੋੜ ਪਰਿਵਾਰ ਆਉਂਦੇ ਨੇ ਅਤੇ ਉਹਨਾਂ ਨੂੰ ਮੈਚਲੈੱਸ ਨਕਦ ਫਾਇਦੇ ਪ੍ਰਦਾਨ ਕੀਤੇ ਜਾ ਰਹੇ ਨੇ ਅਤੇ 13.56 ਕਰੋੜ ਲਾਭਪਾਤਰੀਆਂ ਨੂੰ ਵਾਜਿਬ ਮੈਡੀਕਲ ਕੇਅਰ ਮੁਹੱਈਆ ਕੀਤੀ ਜਾ ਰਹੀ ਹੈ ਅੱਜ ਇਸ ਦਾ ਬੁਨਿਆਦੀ ਢਾਂਚਾ ਕਈ ਗੁਣਾ ਵੱਧ ਗਿਆ ਹੈ , ਜਿਸ ਵਿੱਚ 1520 ਡਿਸਪੈਂਸਰੀਆਂ ਹਨ (ਚੱਲਦੀਆਂ ਫਿਰਦੀਆਂ ਡਿਸਪੈਂਸਰੀਆਂ ਸਮੇਤ) / 307 ਆਈ ਐੱਸ ਐੱਮ ਯੁਨਿਟਾਂ ਅਤੇ 159 ਐੱਸ ਆਈ ਹਸਪਤਾਲ , 793 ਬਰਾਂਚ / ਪੇਅ ਦਫ਼ਤਰ ਅਤੇ 644 ਖੇਤਰੀ ਤੇ ਸਬ ਖੇਤਰੀ ਦਫ਼ਤਰ ਹਨ ਐੱਸ ਆਈ ਸਕੀਮ ਅੱਜ ਲਕਸ਼ਦੀਪ ਨੂੰ ਛੱਡ ਕੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 568 ਜਿ਼ਲਿ੍ਆਂ ਵਿੱਚ ਲਾਗੂ ਹੈ ਵੱਖ ਵੱਖ ਫਾਇਦਿਆਂ ਤੋਂ ਇਲਾਵਾ ਐੱਸ ਆਈ ਸਕੀਮ ਦੇ ਘੇਰੇ ਅੰਦਰ ਆਉਂਦੇ ਮੁਲਾਜ਼ਮ ਬੇਰੋਜ਼ਗਾਰ ਭੱਤੇ ਦੇ ਵੀ ਯੋਗ ਹੋਣਗੇ 2 ਤਰ੍ਹਾਂ ਦੇ ਬੇਰੋਜ਼ਗਾਰ ਭੱਤਿਆਂ ਦੀਆਂ ਸਕੀਮਾਂ ਹਨ , ਜਿਹਨਾਂ ਦੇ ਨਾਂਅ ਅਟੱਲ ਬੀਮਿਤ ਵਿਅਕਤੀ ਕਲਿਆਣ ਯੋਜਨਾ ( ਬੀ ਵੀ ਕੇ ਵਾਈ) ਅਤੇ ਰਾਜੀਵ ਗਾਂਧੀ ਸ਼੍ਰਮਿਕ ਕਲਿਆਣ ਯੋਜਨਾ (ਆਰ ਜੀ ਐੱਸ ਕੇ ਵਾਈ)

 

ਐੱਨ ਵੀ / ਆਰ ਸੀ ਜੇ / ਆਰ ਐੱਨ ਐੱਮ / ਆਈ
 


(Release ID: 1667065) Visitor Counter : 230