ਆਯੂਸ਼
ਏ.ਆਈ.ਆਈ.ਏ., ਨਵੀ ਦਿੱਲੀ ਦੇ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਦੇ ਰੀਜ਼ਨਲ ਰਾਅ ਡਰੱਗ ਰੀਪੋਜ਼ਿਟਰੀ ਦਾ ਉਦਘਾਟਨ
Posted On:
22 OCT 2020 6:11PM by PIB Chandigarh
ਆਯੁਸ਼ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਸ੍ਰੀਪਦ ਯੇਸੌਨਾਇਕ ਨੇ ਵਰਚੂਅਲ ਮਾਧਿਅਮ ਰਾਹੀਂ ਇਕ ਸਮਾਗਮ ਦੌਰਾਨ ਅੱਜ ਆਲ ਇੰਡੀਆ ਇੰਸਟੀਚਿਊਟ ਆਫ ਨਵੀ ਦਿੱਲੀ ਵਿੱਚ ਰੀਜ਼ਨਲ ਰਾਅ ਡਰੱਗ ਰਿਪੋਜ਼ਿਟਰੀ (ਆਰ.ਆਰ.ਡੀ.ਆਰ.) ਦਾ ਉਦਘਾਟਨ ਕੀਤਾ । ਆਰ.ਆਰ.ਡੀ.ਆਰ. ਆਯੁਸ਼ ਮੰਤਰਾਲੇ ਤਹਿਤ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ (ਐਨ.ਐਮ.ਪੀ.ਬੀ.) ਵੱਲੋਂ ਰੀਪੋਜ਼ਿਟਰੀ ਦੀ ਲੜੀ ਦੀ ਦੂਜੀ ਰਿਪੋਜ਼ਿਟਰੀ ਹੈ ਅਤੇ ਇਸ ਨੂੰ ਟਰਾਂਸ ਗੰਗਾ ਪਲੇਨ ਖੇਤਰ ਨੂੰ ਸਮਰਪਿਤ ਕੀਤਾ ਜਾਵੇਗਾ । ਇਸ ਸਮਾਗਮ ਵਿੱਚ ਵੈਦਿਆ ਰਾਜੇਸ਼ ਕੁਟੇਚਾ ਸਕੱਤਰ ਆਯੁਸ਼ ਮੰਤਰਾਲੇ ਨੇ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਈ ।
ਵਿਸ਼ਵ ਵਿਚ ਕੁਦਰਤੀ ਇਲਾਜ ਅਤੇ ਜੜੀ ਬੂਟੀ ਉਤਪਾਦਾਂ ਦੀ ਮੰਗ ਵਧ ਰਹੀ ਹੈ । ਕੋਵਿਡ ਨੇ ਇਸ ਮੰਗ ਨੂੰ ਹੋਰ ਵਧਾਇਆ ਹੈ ਅਤੇ ਮੁੱਖ ਜੜੀ ਬੂਟੀਆਂ ਵਿਚੋਂ ਕਈਆਂ ਦੀ ਜਿਵੇਂ ਅਸ਼ਵਗੰਧਾ, ਗਿਲੋਏ, ਤੁਲਸੀ, ਕਲਮੇਘ, ਮੁਲੱਠੀ ਦੀ ਭਾਰੀ ਮੰਗ ਹੈ । ਜੜੀ ਬੂਟੀ ਦਵਾਈਆਂ ਦੀ ਵਧ ਰਹੀ ਮੰਗ ਦੇ ਨਾਲ ਐਨ.ਐਮ.ਪੀ.ਬੀ. ਜੋ ਪਹਿਲਾਂ ਹੀ ਆਯੁਸ਼ ਮੰਤਰਾਲੇ ਦੇ ਨਾਲ ਨਾਲ ਖਪਤਕਾਰਾਂ ਨੂੰ ਮਿਆਰੀ ਰਾਅ ਮਟੀਰੀਅਲ ਦੀ ਸਪਲਾਈ ਯਕੀਨੀ ਬਨਾਉਣ ਲਈ ਤਰੀਕਿਆਂ ਦੇ ਵਿਕਾਸ ਕਰਨ ਵਿੱਚ ਲੱਗਾ ਹੋਇਆ ਹੈ ਨੇ ਰਾਅ ਡਰੱਗ ਰਿਪੋਜ਼ਿਟਰੀਜ਼ ਸਥਾਪਿਤ ਕਰਕੇ ਇਸ ਪ੍ਰਕ੍ਰਿਆ ਨੂੰ ਤੇਜ ਕੀਤਾ ਹੈ । ਐਨ.ਐਮ.ਪੀ.ਬੀ. ਪਹਿਲਾਂ ਦੀ ਇਸ ਦਿਸ਼ਾ ਅਤੇ ਆਯੁਸ਼ ਉਦਯੋਗਾਂ ਲਈ ਪ੍ਰਮਾਣਿਤ ਕੱਚੀ ਸਮੱਗਰੀ ਦੀ ਉਪਲਬਦਤਾ ਨੂੰ ਟਿਕਾਊ ਬਣਾ ਕੇ ਇਹਨਾ ਖੇਤਰਾਂ ਦੇ ਵਿਕਾਸ ਲਈ ਨੀਤੀਆਂ ਵਿਕਸਤ ਕਰਨ ਦੀ ਪ੍ਰਕ੍ਰਿਆ ਵਿਚ ਰੁੱਝਾ ਹੋਇਆ ਹੈ । ਮੈਡੀਸੀਨੀਅਲ ਪਲਾਂਟਸ ਦੇ ਜੈਨੇਟਿਕਸ ਅਤੇ ਕਮਿਸਟਰੀ ਵਿਚ ਵਿਭਿੰਨਤਾ ਲਈ ਦਸਤਾਵੇਜ ਤਿਆਰ ਕਰਨ ਲਈ ਆਯੁਸ਼ ਮੰਤਰਾਲੇ ਵਲੋਂ 8 ਆਰ.ਆਰ.ਡੀ.ਆਰ ਅਤੇ ਇਕ ਐਨ.ਆਰ.ਡੀ.ਆਰ. ਦਾ ਪ੍ਰਸਤਾਵ ਦਿੱਤਾ ਗਿਆ ਹੈ ਇਹਨਾ ਵਿਚੋਂ ਤਿੰਨ ਖੇਤਰੀ ਰਾਅ ਡਰੱਗ ਰਿਪੋਜ਼ਿਟਰੀਜ਼ ਤਿਆਰ ਹਨ । ਟਰਾਂਸ ਗੰਗਾ ਰੀਜ਼ਨ ਤਹਿਤ ਆਰ.ਆਰ.ਡੀ.ਆਰ. ਦੇ ਘੇਰੇ ਵਿੱਚ ਚਾਰ ਸੂਬੇ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਆਉਂਦੇ ਹਨ ਅਤੇ ਇਸ ਖੇਤਰ ਵਿਚ ਮੈਡੀਸਨਲ ਰਾਅ ਸਮੱਗਰੀ ਦੀਆਂ ਵੱਡੀਆਂ ਸੰਭਾਵਨਾਵਾਂ ਹਨ । ਇਸ ਲਈ ਇਹ ਆਰ.ਆਰ.ਡੀ.ਆਰ ਰਾਅ ਡਰੱਗਜ਼ ਨੂੰ ਖੇਤੀ ਮੌਸਮੀ ਖੇਤਰ ਤੋਂ ਵੱਡੀ ਗਿਣਤੀ ਵਿੱਚ ਇਕੱਠਾ ਕਰਕੇ ਪ੍ਰਮਾਣਿਤ ਅਤੇ ਦਸਤਾਵੇਜ ਤਿਆਰ ਕਰਨ ਤੇ ਇਕੱਠਾ ਕਰਨ ਲਈ ਮੁੱਖ ਭੂਮਿਕਾ ਨਿਭਾਏਗਾ । ਐਨ.ਐਮ.ਪੀ.ਬੀ ਨੇ ਨੈਸ਼ਨਲ ਇੰਸਟੀਚਿਊਟ ਆਫ ਜੈਪੁਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦਾ ਨਵੀ ਦਿੱਲੀ ਨਾਲ ਸਾਂਝੇ ਤੌਰ ਤੇ ਰਸ (ਆਰ.ਏ.ਐਸ.ਏ) ਤੇ ਅਧਾਰਤ ਰਾਅ ਮੈਡੀਸਨਲ ਪਲਾਂਟਸ ਸਮੱਗਰੀ ਦੇ ਮੁਲਾਂਕਣ ਲਈ ਸਟੈਂਡਰਡ ਪ੍ਰੋਟੋਕੋਲ ਫਾਰ ਕੁਆਲਟੀ ਦੇ ਸਿਰਲੇਖ ਹੇਠ ਇਕ ਪ੍ਰੋਟੋਕੋਲ ਵੀ ਜਾਰੀ ਕੀਤਾ ਹੈ ।
ਐਮ.ਵੀ./ਐਸ.ਕੇ.
(Release ID: 1666918)