ਜਲ ਸ਼ਕਤੀ ਮੰਤਰਾਲਾ
ਤ੍ਰਿਪੁਰਾ ਵਿੱਚ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਤੋਂ ਬਾਦ ਮੱਧ ਮਿਆਦੀ ਜਾਇਜਾ ਲਿਆ ਗਿਆ
Posted On:
22 OCT 2020 4:36PM by PIB Chandigarh
ਕੌਮੀ ਜਲ ਜੀਵਨ ਮਿਸ਼ਨ ਪੀਣ ਵਾਲਾ ਪਾਣੀ ਅਤੇ ਸਫਾਈ ਵਿਭਾਗ, ਜਲ ਸ਼ਕਤੀ ਮੰਤਰਾਲਾ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵੱਲੋਂ ਜਲ ਜੀਵਨ ਮਿਸ਼ਨ ਤਹਿਤ ਸਰਵ ਵਿਆਪੀ ਕਵਰੇਜ ਦੇ ਟੀਚੇ ਦੀ ਪ੍ਰਾਪਤੀ ਵਿੱਚ ਹੋਈ ਉੱਨਤੀ ਦਾ ਮੁਲਾਂਕਣ ਕਰ ਰਿਹਾ ਹੈ । ਜਲ ਜੀਵਨ ਮਿਸ਼ਨ ਭਾਰਤ ਸਰਕਾਰ ਦਾ ਇਕ ਫਲੈਗਸ਼ਿਪ ਪ੍ਰੋਗਰਾਮ ਹੈ ਜਿਸ ਵਿੱਚ ਦੇਸ਼ ਦੇ ਹਰੇਕ ਪੇਂਡੂ ਘਰ ਨੂੰ 2024 ਤੱਕ ਟੂਟੀ ਦਾ ਪਾਣੀ ਕੁਨੈਕਸ਼ਨ ਮੁਹੱਈਆ ਕਰਨ ਦਾ ਟੀਚਾ ਮਿਥਿਆ ਗਿਆ ਹੈ ਇਸ ਸੰਬੰਧ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਸੂਬੇ ਤੇ ਕੇਂਦਰ ਸ਼ਾਸ਼ਤ ਪ੍ਰਦੇਸ ਪੇਂਡੂ ਘਰਾਂ ਨੂੰ ਟੂਟੀ ਵਾਲੇ ਪਾਣੀ ਕੁਨੈਕਸ਼ਨ ਦੀ ਸਹੂਲਤ ਦੇਣ ਦੀ ਮੌਜੂਦਾ ਸਥਿਤੀ ਦੇ ਨਾਲ ਨਾਲ ਸੰਸਥਾਗਤ ਤਰੀਕਿਆਂ ਅਤੇ ਉਹਨਾ ਰਸਤਿਆਂ ਬਾਰੇ ਪੇਸ਼ਕਾਰੀ ਦੇ ਰਹੇ ਹਨ ਜਿਸ ਨਾਲ ਜਲ ਜੀਵਨ ਮਿਸ਼ਨ ਤਹਿਤ ਸਰਵ ਵਿਆਪੀ ਕਵਰੇਜ ਸੁਨਿਸ਼ਚਿਤ ਕੀਤੀ ਜਾ ਸਕੇ ।
ਤ੍ਰਿਪੁਰਾ ਨੇ ਕੌਮੀ ਜਲ ਜੀਵਨ ਮਿਸ਼ਨ ਨੂੰ ਆਪਣੀ ਮਧ ਮਿਆਦੀ ਤਰੱਕੀ ਦੀ ਪੇਸ਼ਕਾਰੀ ਦਿੱਤੀ । ਤ੍ਰਿਪੁਰਾ ਵਿੱਚ ਤਕਰੀਬਨ 8.01 ਲੱਖ ਘਰ ਹਨ ਜਿਹਨਾ ਵਿਚੋਂ 1.16 ਲੱਖ (14 ਫੀਸਦ) ਘਰਾਂ ਕੋਲ ਟੂਟੀ ਵਾਲੇ ਪਾਣੀ ਕੁਨੈਕਸ਼ਨ ਹਨ । ਸੂਬੇ ਨੇ 2023 ਤੱਕ ਸਾਰੇ ਘਰਾਂ ਨੂੰ 100 ਫੀਸਦ ਟੂਟੀ ਵਾਲੇ ਪਾਣੀ ਕੁਨੈਕਸ਼ਨ ਮੁਹੱਈਆ ਕਰਨ ਲਈ ਯੋਜਨਾ ਉਲੀਕੀ ਹੈ । ਸੂਬੇ ਕੋਲ ਚੰਗਾ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਬੁਨਿਆਦੀ ਢਾਂਚਾ ਹੈ ਅਤੇ ਸਾਰੇ 1178 ਪਿੰਡਾਂ ਵਿਚ ਪਾਣੀ ਸਪਲਾਈ ਸਕੀਮਾਂ ਹਨ । ਸੂਬੇ ਨੇ 2020-21 ਵਿੱਚ 3.20 ਲੱਖ ਟੂਟੀ ਵਾਲੇ ਪਾਣੀ ਕੁਨੈਕਸ਼ਨ ਮੁਹੱਈਆ ਕਰਨ ਦਾ ਟੀਚਾ ਮਿਥਿਆ ਹੈ ਤੇ ਹੁਣ ਤੱਕ 44000 ਕੁਨੈਕਸ਼ਨ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ ਸੂਬਾ ਨਵੰਬਰ ਤੋਂ ਹਰ ਮਹੀਨੇ 50 ਹਜਾਰ ਪਾਣੀ ਵਾਲੇ ਟੂਟੀ ਕੁਨੈਕਸ਼ਨ ਮੁਹੱਈਆ ਕਰਨ ਲਈ ਤਿਆਰ ਹੈ ਅਤੇ ਇਸ ਤਰ੍ਹਾਂ 1500 ਟੂਟੀ ਵਾਲੇ ਪਾਣੀ ਕੁਨੈਕਸ਼ਨ ਪ੍ਰਤੀ ਦਿਨ ਮੁਹੱਈਆ ਕੀਤੇ ਜਾਣਗੇ । ਸੂਬੇ ਨੇ 2020-21 ਵਿੱਚ 277 (ਹਰ ਘਰ ਜਲ ਪਿੰਡ) ਅਤੇ 12 ਹਰ ਘਰ ਜਲ ਬਲਾਕਸ ਦਾ ਟੀਚਾ ਪ੍ਰਾਪਤ ਕਰਨ ਲਈ ਯੋਜਨਾ ਵੀ ਬਣਾਈ ਹੈ । ਸੂਬੇ ਨੇ ਸਾਰੇ 1178 ਪਿੰਡਾਂ ਵਿੱਚ ਪਿੰਡ ਪਾਣੀ ਤੇ ਸਾਫ ਸਫਾਈ ਕਮੇਟੀਆਂ ਦਾ ਗਠਨ ਕੀਤਾ ਹੈ । 250 ਪਿੰਡਾਂ ਨੇ ਆਪਣੀਆਂ ਪਿੰਡ ਕਾਰਜ ਯੋਜਨਾਵਾਂ ਮੁਕੰਮਲ ਕਰ ਲਈਆਂ ਹਨ ਤਾਂ ਜੋ ਮਿਸ਼ਨ ਦੇ ਕੰਮਾਂ ਨੂੰ ਲਾਗੂ ਕੀਤਾ ਜਾ ਸਕੇ ਜਿਹਨਾ ਵਿਚ ਸ੍ਰੋਤਾਂ ਨੂੰ ਮਜ਼ਬੂਤ ਕਰਨਾ, ਪਾਣੀ ਸਪਲਾਈ ਬੁਨਿਆਦੀ ਢਾਂਚਾ, ਖਰਾਬ ਪਾਣੀ ਪ੍ਰਬੰਧ ਅਤੇ ਉਪਰੇਸ਼ਨ ਤੇ ਰੱਖ ਰੱਖਾਅ ਸ਼ਾਮਲ ਹੈ । ਸਵੈ ਸੇਵੀ ਜਥੇਬੰਦੀਆਂ, ਐਨ.ਜੀ.ਓਜ਼ ਅਤੇ ਔਰਤਾਂ ਦੇ ਸਵੈ ਸਹਾਇਤਾ ਗਰੁੱਪਾਂ ਨੂੰ ਲਾਗੂ ਕਰਨ ਲਈ ਸਹਾਇਤ ਏਜੰਸੀਆਂ ਵਜੋਂ ਵਰਤਣ ਤੇ ਜ਼ੋਰ ਦਿੱਤਾ ਗਿਆ ਹੈ ਜੋ ਪਾਣੀ ਸਪਲਾਈ ਸਿਸਟਮ ਨੂੰ ਚਲਾਉਣ ਤੇ ਰੱਖ ਰਖਾਅ ਅਤੇ ਸਥਾਨਿਕ ਭਾਈਚਾਰੇ ਲਈ ਯੋਜਨਾ ਬਨਾਉਣ ਤੇ ਇਸ ਨੂੰ ਲਾਗੂ ਕਰ ਸਕਣ । ਸੂਬੇ ਨੂੰ ਗਰਾਮ ਪੰਚਾਇਤ ਕਰਮੀਆਂ ਦੇ ਨਾਲ ਨਾਲ ਹੋਰ ਭਾਗੀਦਾਰਾਂ ਦੀ ਸਮਰੱਥਾ ਉਸਾਰੀ ਲਈ ਸਿਖਲਾਈ ਆਯੋਜਤ ਕਰਨ ਲਈ ਕਿਹਾ ਗਿਆ ਹੈ । ਸੂਬੇ ਨੂੰ ਪਿੰਡਾਂ ਵਿਚ ਕੁਸ਼ਲ ਵਿਕਾਸ ਸਿਖਲਾਈ ਤੇ ਧਿਆਨ ਕੇਂਦਰਿਤ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਜੋ ਪਿੰਡਾਂ ਵਿੱਚ ਸਿਖਲਾਈ ਪ੍ਰਾਪਤ ਮਨੁੱਖੀ ਸਰੋਤਾਂ ਦਾ ਇਕ ਪੂਲ ਤਿਆਰ ਕੀਤਾ ਜਾ ਸਕੇ ਜੋ ਪਾਣੀ ਸਪਲਾਈ ਸਿਸਟਮ ਨੂੰ ਚਲਾਉਣ ਤੇ ਰੱਖ ਰੱਖਾਅ ਤੇ ਨਾਲ ਨਾਲ ਲਾਗੂ ਕਰਨ ਲਈ ਵੀ ਮਦਦਗਾਰ ਹੋਵੇਗਾ । ਸੂਬੇ ਨੂੰ ਪੀਣ ਵਾਲੇ ਪਾਣੀ ਦੇ ਸਰੋਤਾਂ ਦੇ ਰਸਾਇਣਕ ਟੈਸਟ ਅਤੇ ਬੈਕਟੀਰੀਆਲੋਜੀਕਲ ਟੈਸਟ ਵੀ ਜਰੂਰੀ ਕਰਨ ਦੀ ਸਲਾਹ ਦਿੱਤੀ ਗਈ ਸੀ । ਸੂਬਾ ਸੰਬੰਧਿਤ ਵਿਭਾਗਾਂ ਨੂੰ ਇਸ ਗੱਲ ਲਈ ਸੰਵੇਦਨਸ਼ੀਲ ਕਰ ਰਿਹਾ ਹੈ ਕਿ ਉਹ ਹਰੇਕ ਆਂਗਨਵਾੜੀ ਸੈਂਟਰ, ਸਕੂਲ ਅਤੇ ਆਸ਼ਰਮਸ਼ਾਲਾ (ਟਰਾਈਬਲ ਰੈਜੀਡੈਂਸੀਅਲ ਸਕੂਲ) ਨੂੰ 2 ਅਕਤੂਬਰ 2020 ਵਿਚ ਸ਼ੁਰੂ ਕੀਤੀ ਗਈ 100 ਦਿਨ ਦੀ ਮੁਹਿੰਮ ਦੇ ਮੈਂਡੇਟ ਅਨੁਸਾਰ ਪਾਈਪ ਵਾਲੇ ਪਾਣੀ ਦੀ ਸਪਲਾਈ ਮੁਹੱਈਆ ਕਰੇ ।
2020-21 ਵਿੱਚ ਤ੍ਰਿਪੁਰਾ ਦਾ ਓਪਨਿੰਗ ਬੈਲੇਂਸ 136.46 ਕਰੋੜ ਰੁਪਏ ਸੀ ਅਤੇ ਜਲ ਜੀਵਨ ਮਿਸ਼ਨ ਲਾਗੂ ਕਰਨ ਲਈ ਸੂਬੇ ਨੂੰ 156.61 ਕਰੋੜ ਰੁਪਏ ਅਲਾਟ ਕੀਤੇ ਗਏ ਸਨ । 17.74 ਕਰੋੜ ਰੁਪਏ 2020-21 ਵਿੱਚ ਜਾਰੀ ਕੀਤੇ ਗਏ ਸਨ ਜਿਸ ਨਾਲ ਸੂਬੇ ਕੋਲ ਕੁਲ ਉਪਲਬਦ ਫੰਡ 154.20 ਕਰੋੜ ਰੁਪਏ ਦਾ ਹੋ ਗਿਆ ਹੈ । ਪਹਿਲੀ ਕਿਸ਼ਤ ਦੇ ਦੂਜੇ ਭਾਗ ਦੀ ਉਪਲਬਦਤਾ ਲਈ ਸੂਬੇ ਨੂੰ ਫੰਡਾਂ ਦੀ ਵਰਤੋਂ ਤੇਜ ਕਰਨੀ ਹੋਵੇਗੀ । ਤ੍ਰਿਪੁਰਾ ਨੂੰ 15ਵੇਂ ਵਿਤ ਕਮਿਸ਼ਨ ਗ੍ਰਾਂਟਸ ਤਹਿਤ 38 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜੋ ਪੇਂਡੂ ਸਥਾਨਿਕ ਸੰਸਥਾਵਾਂ ਲਈ ਹਨ ਅਤੇ 50 ਫੀਸਦ ਇਸ ਵਿਚੋਂ ਪਾਣੀ ਸਪਲਾਈ ਅਤੇ ਸਫਾਈ ਲਈ ਵਰਤਿਆ ਜਾਣਾ ਹੈ । ਉਦਾਹਰਣ ਵਜੋਂ ਪਾਣੀ ਸਪਲਾਈ, ਖਰਾਬ ਪਾਣੀ ਦੀ ਸੁਧਾਈਕਰਨ ਅਤੇ ਫਿਰ ਤੋਂ ਵਰਤੋਂ ਕਰਨ ਤੇ ਇਸ ਤੋਂ ਵੀ ਜ਼ਿਆਦਾ ਪੀਣ ਵਾਲੇ ਪਾਣੀ ਦੀਆਂ ਸਪਲਾਈ ਸਕੀਮਾਂ ਦੇ ਅਪਰੇਸ਼ਨ ਅਤੇ ਰੱਖ ਰਖਾਅ ਦੀ ਲੰਬੀ ਅਵਧੀ ਸੁਨਿਸ਼ਚਿਤ ਕਰਨਾ ਹੈ ।
ਤ੍ਰਿਪੁਰਾ ਵਿੱਚ ਵੱਡੀ ਮਾਤਰਾ ਵਿੱਚ ਵਰਖਾ ਹੁੰਦੀ ਹੈ ਇਸ ਕਰਕੇ ਪਾਣੀ ਦੀ ਉਪਲਬਦਤਾ ਕੋਈ ਮੁੱਦਾ ਨਹੀਂ ਹੈ ਅਤੇ ਸਾਰੇ ਪਿੰਡਾਂ ਵਿੱਚ 100 ਫੀਸਦ ਪਾਈਪ ਵਾਟਰ ਸਪਲਾਈ ਸਿਸਟਮ ਹੋਣ ਕਰਕੇ ਇਹ ਵਾਟਰ ਸਪਲਾਈ ਸਿਸਟਮ ਨੂੰ ਵਧਾਉਣ ਅਤੇ ਫਿਰ ਤੋਂ ਸੋਧ ਕਰ ਸਕਦਾ ਹੈ ਤਾਂ ਜੋ ਹਰੇਕ ਪੇਂਡੂ ਘਰ ਲਈ ਪਾਣੀ ਸਪਲਾਈ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ ਜਿਸ ਨਾਲ ਉਹਨਾ ਦੀਆਂ ਜਿੰਦਗੀਆਂ ਵਿਚ ਸੁਧਾਰ ਦੇ ਨਾਲ ਨਾਲ ਰਹਿਣ ਲਈ ਸੁੱਖ ਦਿੱਤਾ ਜਾ ਸਕੇ ।
ਏ.ਪੀ.ਐਸ./ਐਮ.ਜੀ./ਏ.ਐਸ.
(Release ID: 1666835)
Visitor Counter : 131