ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ.ਹਰਸ਼ ਵਰਧਨ ਨੇ ਵਰਚੁਅਲ ਤੌਰ ਤੇ ਵਿਸ਼ਵ ਬੈਂਕ - ਆਈਐਮਐਫ ਦੇ ਸਾਲਾਨਾ ਸੰਮੇਲਨ, 2020 ਨੂੰ ਸੰਬੋਧਨ ਕੀਤਾ

"ਕੋਵਿਡ ਮਹਾਮਾਰੀ ਨੇ ਵਿਘਨ ਪੈਦਾ ਕੀਤਾ ਪਰ ਨਾਲ ਹੀ ਸਾਨੂੰ ਭਵਿੱਖ ਲਈ ਹੋਰ ਵੀ ਜ਼ਿਆਦਾ ਲਚਕਦਾਰ ਅਤੇ ਤਿਆਰ ਰਹਿਣ ਲਈ ਬਹੁਤ ਜ਼ਿਆਦਾ ਟੇਢਾ ਗਿਆਨ ਵੀ ਪ੍ਰਦਾਨ ਕੀਤਾ"
"ਮਹਾਮਾਰੀ ਨੇ ਸਾਨੂੰ ਇਹ ਵੀ ਸਿਖਾਇਆ ਹੈ ਕਿ ਇਸ ਦੇ ਪ੍ਰਭਾਵ ਨਾਲ ਨਜਿੱਠਣ ਦੀ ਤਿਆਰੀ ਇਸਦੀ ਕੀਮਤ ਦਾ ਇਕ ਹਿੱਸਾ ਹੀ ਹੈ ਪਰ ਨਿਵੇਸ਼ ਤੇ ਇਸ ਦੀਆਂ ਵਾਪਸੀਆਂ ਬਹੁਤ ਜ਼ਿਆਦਾ ਪ੍ਰਭਾਵ ਵਾਲੀਆਂ ਹਨ"

Posted On: 21 OCT 2020 6:05PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਵਿਸ਼ਵ ਬੈਂਕ - ਕੌਮਾਂਤਰੀ ਮੁਦਰਾ ਫੰਡ ਦੇ ਸਾਲਾਨਾ ਸੰਮੇਲਨ ਨੂੰ ਵਰਚੁਅਲ ਤੌਰ ਤੇ ਅੱਜ ਇਥੇ ਸੰਬੋਧਨ ਕੀਤਾ ਸੰਮੇਲਨ ਦਾ ਵਿਸ਼ਾ "ਸਾਰਿਆਂ ਲਈ ਮਨੁੱਖੀ ਪੂੰਜੀ ਰਾਹੀਂ ਦੱਖਣ-ਏਸ਼ੀਆਈ ਸ਼ਤਾਬਦੀ ਦੀ ਘੁੰਡ ਚੁਕਾਈ ਅਤੇ ਕੋਵਿਡ-19 ਟੀਚਿਆਂ ਅਤੇ ਮੁਢਲੇ ਸਿਹਤ ਸੰਭਾਲ ਡਲਿਵਰੀ ਸਿਸਟਮ ਵਿਚ ਨਿਵੇਸ਼ ਸੀ"

 

ਮਹਾਮਾਰੀ ਦੌਰਾਨ ਭਾਰਤ ਦੀ ਭੂਮਿਕਾ ਤੇ ਜ਼ੋਰ ਦੇਂਦਿਆਂ ਡਾ. ਹਰਸ਼ ਵਰਧਨ ਨੇ ਕਿਹਾ, "ਭਾਰਤ ਦੇ ਸਮੁੱਚੇ ਪ੍ਰਤੀਕ੍ਰਮ ਨੇ ਸਾਨੂੰ ਮੌਜੂਦਾ ਮਹਾਮਾਰੀ ਨੂੰ ਪ੍ਰਬੰਧਤ ਕਰਨ ਦੀ ਸੇਧ ਦਿੱਤੀ ਕੋਵਿਡ ਮਹਾਮਾਰੀ ਨੇ ਆਮ ਜ਼ਿੰਦਗੀ ਵਿਚ ਰੁਕਾਵਟ ਪੈਦਾ ਕੀਤੀ ਪਰ ਇਸ ਦੇ ਨਾਲ ਹੀ ਸਾਨੂੰ ਸਾਰਿਆਂ ਲਈ ਬਹੁਤ ਜ਼ਿਆਦਾ ਟੇਢਾ ਗਿਆਨ ਵੀ ਪ੍ਰਦਾਨ ਕੀਤਾ ਤਾਂ ਜੋ ਭਵਿੱਖ ਲਈ ਅਸੀਂ ਹੋਰ ਲੱਚਕਦਾਰ ਅਤੇ ਤਿਆਰ ਹੋ ਸਕੀਏ ਇਹ ਕੋਸ਼ਿਸ਼ਾਂ ਸਾਰੇ ਹੀ ਹਿੱਸੇਦਾਰਾਂ ਦੀ ਵਚਨਬੱਧਤਾ ਦਾ ਨਤੀਜਾ ਹਨ ਉਨ੍ਹਾਂ ਕਿਹਾ, "ਭਾਰਤ ਪੂਰੀ ਸਰਗਰਮੀ ਨਾਲ ਅਤੇ ਦਰਜਾਬੱਧ ਜ਼ਿੰਮੇਵਾਰੀ ਨਾਲ "ਇਕ ਸਮੁੱਚੇ ਸਮਾਜ, ਸਮੁੱਚੀ ਸਰਕਾਰ" ਵਾਲੇ ਦ੍ਰਿਸ਼ਟੀਕੋਣ ਨਾਲ ਵਿਸ਼ਵ ਪੱਧਰੀ ਮਹਾਮਾਰੀ ਕਾਰਣ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਦੇ ਕਾਬਲ ਹੋਇਆ"

 

ਭਾਰਤ ਵਿਚ ਕੋਵਿਡ-19 ਦੇ ਪ੍ਰਬੰਧਨ ਵਿਚ ਪ੍ਰਾਈਵੇਟ ਸੈਕਟਰ ਵਲੋਂ ਕੀਤੀ ਗਈ ਸਹਾਇਤਾ ਅਤੇ ਸਮਰਥਨ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ, "ਨਵਾਚਾਰ, ਕਾਬਲੀਅਤ ਅਤੇ ਪ੍ਰਾਈਵੇਟ ਸੈਕਟਰ ਦੀ ਯੋਗਤਾ ਨੇ ਵੱਡੀ ਪੱਧਰ ਤੇ ਕੋਵਿਡ-19 ਨਾਲ ਲਡ਼ਾਈ ਵਿਚ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਸਹਾਇਤਾ ਦਿੱਤੀ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ) ਐਨ-95 ਮਾਸਕਸ, ਆਕਸੀਜਨ ਸਿਲੰਡਰਾਂ, ਵੈਂਟੀਲੇਟਰਾਂ ਅਤੇ ਡਾਇਗਨੌਸਟਿਕਸ ਟੈਸਟ ਕਿੱਟਾਂ ਜੈੱਟ ਜਹਾਜ਼ ਦੀ ਤੇਜ਼ ਰਫਤਾਰ ਨਾਲ ਵਿਕਸਤ ਕੀਤੀਆਂ ਗਈਆਂ ਤਾਂ ਜੋ ਸਵੈ-ਨਿਰਭਰਤਾ ਨੂੰ ਯਕੀਨੀ ਬਣਾਇਆ ਜਾ ਸਕੇ ਮੈਡੀਕਲ ਬੁਨਿਆਦੀ ਢਾਂਚੇ ਨੇ ਇਕ ਵਿਸ਼ੇਸ਼ ਪ੍ਰਗਤੀ ਵੇਖੀ ਜੋ ਮਾਰਚ, 2020 ਵਿਚ ਇਕ ਲੈਬਾਰਟਰੀ ਤੋਂ ਅੱਜ ਦੀ ਤਰੀਖ ਵਿਚ ਤਕਰੀਬਨ 2000 ਲੈਬਾਰਟਰੀਆਂ ਤੱਕ ਹੈ ਅਤੇ ਇਨ੍ਹਾਂ ਵਿਚੋਂ ਤਕਰੀਬਨ ਅੱਧੀਆਂ ਲੈਬਾਰਟਰੀਆਂ ਪ੍ਰਾਈਵੇਟ ਸੈਕਟਰ ਤੋਂ ਹਨ ਇਸੇ ਤਰ੍ਹਾਂ ਸਮਰਪਤ ਆਈਸੀਯੂ ਕੇਂਦਰਾਂ ਅਤੇ ਆਈਸੋਲੇਸ਼ਨ ਸੈਂਟਰਾਂ ਬਾਰੇ ਵੀ ਇਕ ਸੱਚਾਈ ਹੈ"

 

ਡਾ. ਹਰਸ਼ ਵਰਧਨ ਨੇ ਕਿਹਾ ਕਿ ਮਹਾਮਾਰੀ ਦੇ ਚਲਦਿਆਂ ਵਿਸ਼ਵ ਵਲੋਂ ਬੇਮਿਸਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਭਾਰਤ ਨੇ ਸੂਚਨਾ ਟੈਕਨੋਲੋਜੀ ਦਾ ਕੋਵਿਡ ਪ੍ਰਬੰਧਨ ਦੇ ਹਰੇਕ ਪਹਿਲੂ ਵਿਚ ਵਰਚੁਅਲੀ ਤੌਰ ਤੇ - ਜਿਸ ਵਿਚ ਆਰੋਗਯ ਸੇਤੂ ਐਪ ਅਤੇ ਇਤਿਹਾਸ (ਆਈਟੀਆਈਐਚਏਐਸ) ਇਕ ਸੈਲੂਲਰ ਆਧਾਰਤ ਟਰੈਕਿੰਗ ਟੈਕਨੋਲੋਜੀ ਦਾ ਇਸਤੇਮਾਲ ਸੰਭਾਵਤ ਕਲਸਟਰਾਂ ਦੀ ਨਿਗਰਾਨੀ ਅਤੇ ਪਛਾਣ ਲਈ ਕੀਤਾ ਇਸ ਤੋਂ ਇਲਾਵਾ ਟੈਸਟਿੰਗ ਲਈ ਆਰਟੀ-ਪੀਸੀਆਰ ਐਪ ਅਤੇ ਦਾਖਲ ਕੀਤੇ ਗਏ ਮਰੀਜ਼ਾਂ ਦੀ ਸੂਚਨਾ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਇਨ੍ਹਾਂ ਨੂੰ ਇਕ ਸਿੰਗਲ ਕੋਵਿਡ ਪੋਰਟਲ ਨਾਲ ਏਕੀਕ੍ਰਿਤ ਕੀਤਾ

 

ਉਨ੍ਹਾਂ ਅੱਗੇ ਦੱਸਿਆ,  "ਆਰੋਗਯ ਸੇਤੂ ਐਪ ਮੌਜੂਦਾ ਸਮੇਂ ਵਿਚ 170 ਮਿਲੀਅਨ ਤੋਂ ਵੱਧ ਭਾਰਤੀਆਂ ਵਲੋਂ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਸ ਨਾਲ ਇਹ ਐਪ ਵਿਸ਼ਵ ਵਿਚ ਸਭ ਤੋਂ ਵੱਧ ਡਾਊਨਲੋਡ ਐਪ ਬਣ ਗਈ ਹੈ ਗੈਰ ਕੋਵਿਡ ਸਿਹਤ ਸੰਭਾਲ ਸੇਵਾਵਾਂ ਲਈ ਇਕ ਵੈੱਬ-ਆਧਾਰਤ ਟੈਲੀ-ਸਲਾਹਕਾਰ ਸੇਵਾ ਦੀ ਪਹਿਲਕਦਮੀ ਕੀਤੀ ਗਈ ਹੈ ਹੁਣ ਤੱਕ 0.60 ਮਿਲੀਅਨ ਤੋਂ ਵੱਧ ਟੈਲੀ-ਸਲਾਹਾਂ ਸੰਚਾਲਤ ਕੀਤੀਆਂ ਗਈਆਂ ਹਨ ਅਤੇ ਹੋਰ ਲੋਕ ਵੀ ਇਹ ਸੇਵਾਵਾਂ ਲੈ ਰਹੇ ਹਨ"

 

ਕੇਂਦਰੀ ਸਿਹਤ ਮੰਤਰੀ ਨੇ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਦੀਆਂ ਤਿਆਰੀਆਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਸਾਰਿਆਂ ਨੂੰ ਕਿਫਾਇਤੀ ਸਿਹਤ ਸੰਭਾਲ ਸੇਵਾ ਦੀ ਡਲਿਵਰੀ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਕੀਤੀ ਗਈ ਹੈ ਉਨ੍ਹਾਂ ਕਿਹਾ, "ਅਸੀਂ 272 ਅਮਰੀਕੀ ਬਿਲੀਅਨ ਡਾਲਰ - ਭਾਰਤ ਦੀ ਕੁੱਲ ਜੀਡੀਪੀ ਦੇ 10 ਫੀਸਦੀ ਦੇ ਬਰਾਬਰ ਇਕ ਵਿਸ਼ੇਸ਼ ਆਰਥਿਕ ਅਤੇ ਵਿਆਪਕ ਪੈਕੇਜ ਦੀ ਸ਼ੁਰੂਆਤ ਆਤਮਨਿਰਭਰ ਭਾਰਤ ਅਭਿਯਾਨ (ਸੈਲਫ ਰਿਲਾਇੰਸ ਇੰਡੀਆ) ਪ੍ਰੋਗਰਾਮ ਅਧੀਨ ਸ਼ੁਰੂ ਕੀਤੀ ਹੈ ਜਿਸ ਵਿਚ ਜਨਤਕ ਸਿਹਤ ਅਤੇ ਸਿਹਤ ਸੁਧਾਰਾਂ ਵਿਚ ਨਿਵੇਸ਼ ਨੂੰ ਵਧਾਉਣ ਦਾ ਕੰਪੋਨੈਂਟ ਵੀ ਸ਼ਾਮਿਲ ਹੈ ਤਾਂ ਜੋ ਭਾਰਤ ਨੂੰ ਭਵਿੱਖ ਦੀਆਂ ਮਹਾਮਾਰੀਆਂ ਲਈ ਤਿਆਰ ਕੀਤਾ ਜਾ ਸਕੇ"

 

ਕੇਂਦਰੀ ਸਿਹਤ ਮੰਤਰੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕੋਵਿਡ-19 ਮਹਾਮਾਰੀ ਲਈ ਮੌਜੂਦਾ ਖੋਜ ਏਜੰਡਾ ਕਿਫਾਇਤੀ ਵੈਕਸੀਨ ਉਪਲਬਧ ਕਰਵਾਉਣ ਦੇ ਨਾਲ ਨਾਲ ਇਸ ਦੀ ਸਮਾਨ ਰੂਪ ਵਿਚ ਵੰਡ ਨੂੰ ਯਕੀਨੀ ਬਣਾਉਣਾ ਹੈ ਮੌਜੂਦਾ ਸਮੇਂ ਵਿਚ ਤਿੰਨ ਭਾਰਤੀ ਫਾਰਮਾਂ ਕੰਪਨੀਆਂ ਵਿਦੇਸ਼ੀ  ਘਰੇਲੂ ਖੋਜ ਸੰਸਥਾਵਾਂ ਦੀ ਭਾਈਵਾਲੀ ਨਾਲ ਵੈਕਸੀਨ ਦੇ ਪਰੀਖਣਾਂ ਨੂੰ ਤੇਜ਼ ਕਰ ਰਹੀਆਂ ਹਨ

 

ਉਨ੍ਹਾਂ ਅੱਗੇ ਕਿਹਾ, "ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਭਾਰਤ ਵਿਚ ਪਹਿਲਾਂ ਤੋਂ ਹੀ ਇਕ ਮਜ਼ਬੂਤ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਕੰਮ ਕਰ ਰਿਹਾ ਸੀ ਅਸੀਂ ਹੁਣ ਮੌਜੂਦਾ ਤੌਰ ਤੇ ਵਿਸ਼ਵ ਵਿਚ ਸਭ ਤੋਂ ਵੱਡਾ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਲਾਗੂ ਕਰ ਰਹੇ ਹਾਂ ਅਤੇ 27 ਮਿਲੀਅਨ ਦੇ ਕਰੀਬ ਨਵਜਾਤਾਂ ਲਈ ਸਾਲਾਨਾ ਇਮਿਊਨਾਈਜ਼ੇਸ਼ਨ ਦਾ ਟੀਚਾ ਰੱਖਿਆ ਗਿਆ ਹੈ ਸਾਡੇ ਕੋਲ ਟੀਕਿਆਂ ਦੀ ਆਖਰੀ ਪਡ਼ਾਅ ਤੱਕ ਸਪਲਾਈ, ਭੰਡਾਰ ਅਤੇ ਡਲਿਵਰੀ ਲਈ ਇਕ ਸਥਾਪਤ ਬੁਨਿਆਦੀ ਢਾਂਚਾ ਹੈ ਜੋ ਸਾਡੇ ਵਿਸ਼ਵ ਪੱਧਰੀ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਅਧੀਨ ਚਲ ਰਿਹਾ ਹੈ, ਜਿਥੇ ਅਸੀਂ ਹਰ ਸਾਲ ਬੱਚਿਆਂ ਨੂੰ 600 ਮਿਲੀਅਨ ਦੇ ਕਰੀਬ ਡੋਜ਼ਾਂ ਦੇ ਰਹੇ ਹਾਂ ਸਾਡੇ ਕੋਲ ਪੋਲੀਓ ਦੇ ਖਾਤਮੇ ਲਈ ਇਕ ਸਫਲ ਤਜਰਬਾ ਵੀ ਹੈ ਅਤੇ ਹਾਲ ਵਿਚ ਹੀ ਵਿਸ਼ਵ ਦੀ ਸਭ ਤੋਂ ਵੱਡੀ ਮੀਜ਼ਲਜ਼-ਰੁਬੈਲਾ ਮੁਹਿੰਮ ਨੂੰ ਸੰਚਾਲਤ ਕੀਤਾ ਜਿਸ ਅਧੀਨ 330 ਮਿਲੀਅਨ ਬੱਚਿਆਂ ਨੂੰ ਕਵਰ ਕੀਤਾ ਗਿਆ ਸੀ" "ਵੈਕਸੀਨੇਸ਼ਨ ਲੈਂਡਸਕੇਪ ਵਿਚ ਇਨ੍ਹਾਂ ਤਜਰਬਿਆਂ ਦੀ ਗਿਣਤੀ ਸਾਡੇ ਸਰਵੋਤਮ ਅਭਿਆਸਾਂ ਅਤੇ ਸਾਡੇ ਸਿਹਤ ਡਲਿਵਰੀ ਸਿਸਟਮ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ ਅਤੇ ਇਸ ਲਈ ਇਕ ਮਜ਼ਬੂਤ ਸੂਚਨਾ ਟੈਕਨੋਲੋਜੀ ਆਧਾਰ ਦੇ ਇਸਤੇਮਾਲ ਨੂੰ ਵਧਾਇਆ ਗਿਆ ਹੈ ਤਾਂ ਜੋ ਵੈਕਸੀਨੇਸ਼ਨ ਨੂੰ ਕੋਵਿਡ-19 ਵੈਕਸਿਨ ਨਾਲ ਤਰਜੀਹੀ ਗਰੁੱਪਾਂ ਦੀ ਸ਼ਨਾਖਤ ਨਾਲ ਸਮੇਂਬੱਧ ਢੰਗ ਨਾਲ ਹਾਸਿਲ ਕੀਤਾ ਜਾ ਸਕੇ ਭਾਰਤ ਸਰਕਾਰ ਇਕ ਏਕੀਕ੍ਰਿਤ ਸੂਚਨਾ ਟੈਕਨੋਲੋਜੀ ਪਲੇਟਫਾਰਮ ਈ-ਵਿਨ (ਇਲੈਕਟ੍ਰੌਨਿਕ ਵੈਕਸਿਨ ਇੰਟੈਲੀਜੈਂਟ ਨੈੱਟਵਰਕ) ਸ਼ੁਰੂ ਕਰੇਗੀ ਤਾਂ ਜੋ ਵੈਕਸਿਨ ਦੀ ਵੰਡ ਨੂੰ ਪ੍ਰਬੰਧਤ ਕੀਤਾ ਜਾ ਸਕੇ"

 

ਡਾ. ਹਰਸ਼ ਵਰਧਨ ਨੇ ਭਾਰਤ ਸਰਕਾਰ  ਦੀ ਵਚਨਬੱਧਤਾ ਨੂੰ ਮੁਡ਼ ਤੋਂ ਦੁਹਰਾਇਆ ਅਤੇ ਭਰੋਸਾ ਦਿੱਤਾ ਕਿ ਸਰਕਾਰ ਵੈਕਸਿਨ ਦੀ ਖੋਜ ਅਤੇ ਉਤਪਾਦਨ ਨੂੰ ਸਭ ਤੋਂ ਜ਼ਿਆਦਾ ਤਰਜੀਹ ਦੇਵੇਗੀ ਤਾਂ ਜੋ ਵੈਕਸਿਨ ਆਖਰੀ ਵਿਅਕਤੀ ਤੱਕ ਪਹੁੰਚ ਸਕੇ ਉਨ੍ਹਾਂ ਕਿਹਾ, "ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਅਸੀਂ ਵੈਕਸੀਨ ਪ੍ਰਸ਼ਾਸਨ ਤੇ ਇਕ ਰਾਸ਼ਟਰੀ ਐਕਸਪਰਟ ਗਰੁੱਪ ਦਾ ਗਠਨ ਕੀਤਾ ਹੈ ਜੋ ਸਾਰੇ ਹੀ ਪਹਿਲੂਆਂ ਤੇ ਕੰਮ ਕਰ ਰਿਹਾ ਹੈ ਅਤੇ ਨਾਲ ਹੀ ਪੇਂਡੂ ਅਤੇ ਦੂਰ ਦੁਰਾਡੇ ਖੇਤਰਾਂ ਵਿਚ ਨਵਾਂਚਾਰ ਪਹੁੰਚਾਂ ਨੂੰ ਡਿਜ਼ਾਈਨ ਕਰ ਰਿਹਾ ਹੈ ਤਾਂ ਜੋ ਵੈਕਸੀਨ ਦੀ ਵੰਡ ਇਨ੍ਹਾਂ ਖੇਤਰਾਂ ਵਿਚ ਯਕੀਨੀ ਬਣਾਈ ਜਾ ਸਕੇ ਭਾਰਤ ਦੀ ਕਹਾਣੀ ਹਮੇਸ਼ਾ ਹੀ ਬਹੁਤ ਪ੍ਰੇਰਨਾਦਾਇਕ ਰਹੀ ਹੈ ਕਿਉਂ ਜੋ ਅਸੀਂ ਪਿਛਲੇ ਦੋ ਦਹਾਕਿਆਂ ਵਿਚ ਆਪਣੇ ਲੋਕਾਂ ਦੀ ਸਿਹਤ ਵਿਚ ਸੁਧਾਰ ਲਿਆਉਣ ਲਈ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਹੁਣ ਭਾਰਤ ਕੋਵਿਡ-19 ਨਾਲ ਲਡ਼ਾਈ ਲਈ ਗੰਭੀਰ ਹੈ, ਵਿਸ਼ੇਸ਼ ਤੌਰ ਤੇ ਜਦੋਂ ਸਮੁੱਚੇ ਵਿਸ਼ਵ ਲਈ ਵੱਡੀ ਪੱਧਰ ਤੇ ਵੈਕਸੀਨ ਤਿਆਰ ਕਰਨ ਦਾ ਮੌਕਾ ਆਇਆ ਹੈ"

 

ਐਮਵੀ ਐਸਜੇ



(Release ID: 1666643) Visitor Counter : 153