ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਮੰਤਰਾਲੇ ਅਤੇ ਸੈਰ ਸਪਾਟਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਪ੍ਰਹਲਾਦ ਸਿੰਘ ਪਟੇਲ ਦਿੱਲੀ ਦੇ ਲਾਲ ਕਿਲੇ ਵਿੱਚ ਅਜ਼ਾਦ ਹਿੰਦ ਸਰਕਾਰ ਦੇ 77ਵੇਂ ਸਾਲ ਗਠਨ ਦੇ ਯਾਦਗਾਰੀ ਸਮਾਰੋਹ ਵਿੱਚ ਸ਼ਾਮਲ ਹੋਏ ।

ਆਈ.ਐਨ.ਏ. ਵੈਟਰਨ ਨਾਇਕ ਲਾਲਤੀ ਰਾਮਜੀ ਅਤੇ ਸਿਪਾਹੀ ਪਰਮਾਨੰਦ ਯਾਦਵ ਅਤੇ ਚੰਦਰਾ ਕੁਮਾਰ ਬੋਸ ਨੇ ਵੀ ਇਸ ਮੌਕੇ ਦੀ ਸ਼ੋਭਾ ਵਧਾਈ ।

Posted On: 21 OCT 2020 2:56PM by PIB Chandigarh

ਕੇਂਦਰੀ ਸੱਭਿਆਚਾਰ ਤੇ ਸੈਰ ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਪ੍ਰਹਲਾਦ ਸਿੰਘ ਪਟੇਲ ਦਿੱਲੇ ਦੇ ਲਾਲ ਕਿਲੇ ਵਿੱਚ ਅਜ਼ਾਦ ਹਿੰਦ ਸਰਕਾਰ ਦੇ 77ਵੇਂ ਸਾਲ ਗਠਨ ਦੇ ਯਾਦਗਾਰੀ ਸਮਾਰੋਹ ਵਿੱਚ ਸ਼ਾਮਲ ਹੋਏ ।
ਸੱਭਿਆਚਾਰ ਮੰਤਰੀ ਨੇ ਅਜ਼ਾਦ ਹਿੰਦ ਸਰਕਾਰ ਦੇ ਗਠਨ ਦੀ 77ਵੀਂ ਵਰੇ੍ਗੰਢ ਦੇ ਗੌਰਵ ਭਰੇ ਮੌਕੇ ਤੇ ਰਾਸ਼ਟਰ ਨੂੰ ਵਧਾਈ ਦਿੱਤੀ । ਇਸ ਮੌਕੇ ਤੇ ਬੋਲਦਿਆਂ ਉਹਨਾ ਕਿਹਾ ਕਿ ਸਾਡੇ ਦੇਸ਼ ਦੀ ਨੌਜਵਾਨ ਪੀੜੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਅਤੇ ਲਾਸਾਨੀ ਕੁਰਬਾਨੀ ਤੋਂ ਸਿੱਖਣ ਦੀ ਲੋੜ ਹੈ । ਉਹਨਾ ਨੇ ਪ੍ਰਧਾਨ ਮੰਤਰੀ ਦੀ ਯੋਗ ਅਗਵਾਈ ਲਈ ਧੰਨਵਾਦ ਕੀਤਾ ਜੋ ਪੂਰੇ ਉਤਸ਼ਾਹ ਤੇ ਵਿਸਵਾਸ਼ ਨਾਲ ਇਸ ਸਫਰ ਨੂੰ ਅੱਗੇ ਵਧਾ ਰਹੇ ਹਨ ।

 

 C:\Users\dell\Desktop\image001M285.jpg
 

ਮੰਤਰੀ ਨੇ ਕਿਹਾ ਕਿ ਅਗਲੇ ਸਾਲ ਰਾਸ਼ਟਰ ਅਜ਼ਾਦੀ ਦੀ 75ਵੀ ਵਰੇਗੰਢ ਮਨਾਵੇਗਾ ਅਤੇ ਉਹ ਵਰ੍ਹਾ ਸੁਭਾਸ਼ ਚੰਦਰ ਬੋਸ ਦੀ ਜਨਮ ਵਰੇ੍ਹ ਗੰਢ ਦਾ 125ਵਾਂ ਵਰ੍ਹਾ ਹੋਵੇਗਾ । ਇਹਨਾ ਦੋਨਾ ਮੌਕਿਆਂ ਨੂੰ ਮਨਾਉਣ ਲਈ ਨੋਡਲ ਏਜੰਸੀ ਸੱਭਿਆਚਾਰ ਮੰਤਰਾਲਾ ਹੈ ਉਹਨਾ ਜਾਣਕਾਰੀ ਦਿੱਤੀ ।
 

https://youtu.be/MoD1FHIK_Qc

 

ਇਸ ਇਤਹਾਸਕ ਯਾਦਗਾਰੀ ਸਮਾਗਮ ਵਿੱਚ ਆਈ.ਐਨ.ਏ. ਵੈਟਰਨਜ਼ ਨਾਇਕ ਲਾਲਤੀ ਰਾਮਜੀ, ਸਿਪਾਹੀ ਪਰਮਾਨੰਦ ਯਾਦਵ ਦੇ ਨਾਲ ਨਾਲ ਮੇਜਰ ਜਨਰਲ (ਰਿਟਾਇਰਡ) ਜੀ.ਡੀ. ਬਖਸੀ, ਡਾਇਰੈਕਟਰ ਆਈ.ਐਨ.ਏ. ਟਰੱਸਟ ਬ੍ਰਿਗੇਡੀਅਰ ਸ਼ਿਕਾਰਾ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਗਰੈਂਡ ਨੈਫਿਓ ਚੰਦਰਾ ਕੁਮਾਰ ਬੋਸ ਵੀ ਸ਼ਾਮਲ ਹੋਏ ।
 

ਐਨ.ਬੀ./ਏ.ਕੇ.ਜੇ./ਓ.ਏ



(Release ID: 1666641) Visitor Counter : 131