ਸਿੱਖਿਆ ਮੰਤਰਾਲਾ
ਸਿੱਖਿਆ ਮੰਤਰੀ ਨੇ ਟਿੱਪਣੀ ਕੀਤੀ ਹੈ ਕਿ ਆਈਆਈਟੀ ਖ ੜਗਪੁਰ ਟੈਕਨੋਲੋਜੀਕਲ ਇਨੋਵੇਸ਼ਨਾਂ ਗ੍ਰਾਮੀਣ ਭਾਰਤ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਤ ਕਰਨਗੀਆਂ
ਆਈਆਈਟੀ ਖ ੜਗਪੁਰ ਇਨੋਵੇਸ਼ਨ ਨੇ ਕੋਵਿਡ ਟੈਸਟਿੰਗ ਨੂੰ ਕਿਫਾਇਤਯੋਗ ਬਣਾਇਆ ਹੈ, ਜਿਸ ਨਾਲ ਸਰਕਾਰੀ ਦਖਲਅੰਦਾਜ਼ੀ ਰਾਹੀਂ ਹੋਰ ਕਮੀ ਕੀਤੀ ਜਾ ਸਕਦੀ ਹੈ - ਡਾ. ਰਮੇਸ਼ ਪੋਖਰਿਯਾਲ ਨਿਸ਼ੰਕ
ਐਨਆਈਸੀਈਡ ਦੇ ਡਾਇਰੈਕਟਰ ਨੇ ਕਮਜ਼ੋਰ ਵਰਗਾਂ ਲਈ ਲੋਕਾਂ ਦੀ ਮਦਦ ਲਈ ਇਨੋਵੇਸ਼ਨ ਦੇ ਤੇਜ਼ੀ ਨਾਲ ਵਪਾਰਕ ਵਾਧੇ ਦੀ ਗੱਲ ਕੀਤੀ ਹੈ
Posted On:
21 OCT 2020 4:26PM by PIB Chandigarh
ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐਮਆਰ) ਨੇ ਆਈਆਈਟੀ ਖ ੜਗਪੁਰ ਦੇ ਖੋਜਕਾਰਾਂ ਵਲੋਂ ਵਿਕਸਤ ਕੀਤੀ ਗਈ ਡਾਇਗਨੌਸਟਿਕ ਮਸ਼ੀਨ ਕੋਵੀਰੈਪ ਨੂੰ ਕੋਵਿਡ-19 ਦੇ ਮਾਮਲਿਆਂ ਦਾ ਸਹੀ ਤਰ੍ਹਾਂ ਨਾਲ ਪਤਾ ਲਗਾਉਣ ਲਈ ਇਸ ਨੂੰ ਪ੍ਰਮਾਣਤ ਕੀਤਾ ਹੈ। ਵੱਖ-ਵੱਖ ਵਪਾਰਕ ਇਕਾਈਆਂ ਨੇ ਪਹਿਲਾਂ ਹੀ ਟੈਕਨੋਲੋਜੀ ਦੀ ਲਾਇਸੈਂਸਿੰਗ ਲਈ ਇੰਸਟੀਚਿਊਟ ਤੱਕ ਪਹੁੰਚ ਕੀਤੀ ਹੈ ਤਾਂ ਜੋ ਇਸ ਨਵਾਂਚਾਰ ਨੂੰ ਤੇਜੀ ਨਾਲ ਸੂਬੇ ਦੇ ਸਾਰੇ ਹੀ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਆਈਸੀਐਮਆਰ ਦੀ ਅਧਿਕਾਰਤ ਲੈਬਾਰਟਰੀ ਵਲੋਂ ਮਰੀਜ਼ਾਂ ਦੇ ਨਮੂਨਿਆਂ ਨਾਲ ਸਖਤੀ ਨਾਲ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਆਈਸੀਐਮਆਰ ਨੇ ਹੁਣ ਇਸ ਕੋਵਿਡ-19 ਡਾਇਗਨੌਸਟਿਕ ਟੈਸਟਿੰਗ ਲਈ ਪ੍ਰਮਾਣੀਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਟੈਸਟ ਆਯੋਜਿਤ ਕਰਨ ਦੇ ਕੰਮ ਨੂੰ ਕਾਫੀ ਆਸਾਨ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਅਤੇ ਇਹ ਕਾਫੀ ਕਿਫਾਇਤੀ ਵੀ ਹੈ ਜੋ ਕਿ ਇਕ ਘੰਟੇ ਦੇ ਅੰਦਰ-ਅੰਦਰ ਕਸਟਮ ਡਿਵੈਲਪ ਕੀਤੇ ਮੋਬਾਇਲ ਫੋਨ ਐਪਲੀਕੇਸ਼ਨ ਦੇ ਨਤੀਜੇ ਦੇ ਸਕਦਾ ਹੈ। ਕੋਵਿਡ-19 ਵਿਰੁੱਧ ਦੇਸ਼ ਦੀ ਲੜਾਈ ਵਿਚ ਇਸ ਵੱਡੇ ਵਿਕਾਸ ਦਾ ਐਲਾਨ ਕਰਨ ਲਈ ਅੱਜ ਇਕ ਵਰਚੁਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਕਿਹਾ, "ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਆਈਆਈਟੀ ਖੜਗਪੁਰ ਦੇ ਖੋਜਕਾਰਾਂ ਨੇ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਮੈਡੀਕਲ ਟੈਕਨੋਲੋਜੀ ਨਵਾਂਚਾਰ ਰਾਹੀਂ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਉਪਕਰਣ ਨਾਲ ਜੋ ਪੋਰਟੇਬਲ ਹੈ ਗ੍ਰਾਮੀਣ ਭਾਰਤ ਦੀਆਂ ਕਈ ਜ਼ਿੰਦਗੀਆਂ ਨੂੰ ਪ੍ਰਭਾਵਤ ਕਰੇਗਾ ਅਤੇ ਇਸ ਦਾ ਸੰਚਾਲਨ ਬਹੁਤ ਘੱਟ ਊਰਜਾ ਸਪਲਾਈ ਨਾਲ ਕੀਤਾ ਜਾ ਸਕੇਗਾ। ਘੱਟ ਤੋਂ ਘੱਟ ਸਿਖਲਾਈ ਪ੍ਰਾਪਤ ਪੇਂਡੂ ਨੌਜਵਾਨ ਇਸ ਉਪਕਰਣ ਨੂੰ ਚਲਾ ਸਕਦੇ ਹਨ।" ਕੇਂਦਰੀ ਮੰਤਰੀ ਨੇ ਕਿਹਾ, "ਨਵਾਂਚਾਰ ਨੇ ਆਮ ਲੋਕਾਂ ਲਈ ਟੈਸਟਿੰਗ ਦੀ ਕਿਫਾਇਤੀ ਲਾਗਤ ਤਕਰੀਬਨ 500/- ਰੁਪਏ ਦੀ ਰੱਖੀ ਹੈ ਜਿਸ ਨਾਲ ਇਹ ਟੈਸਟਿੰਗ ਉੱਚ ਮਿਆਰੀ ਅਤੇ ਕਿਫਾਇਤੀ ਹੈ ਜਿਸ ਨੂੰ ਸਰਕਾਰ ਦੀ ਹੋਰ ਦਖਲਅੰਦਾਜ਼ੀ ਰਾਹੀਂ ਘੱਟ ਕੀਤਾ ਜਾ ਸਕਦਾ ਹੈ।“ ਉਨ੍ਹਾਂ ਕਿਹਾ, "ਜਿਵੇਂ ਆਈਆਈਟੀ ਖੜਗਪੁਰ ਨੇ ਸੂਚਿਤ ਕੀਤਾ ਹੈ ਕਿ ਇਹ ਮਸ਼ੀਨ ਘੱਟੋ-ਘੱਟ ਬੁਨਿਆਦੀ ਢਾਂਚੇ ਦੀ ਲੋਡ਼ ਨਾਲ 10,000/- ਤੋਂ ਵੀ ਘੱਟ ਲਾਗਤ ਨਾਲ ਵਿਕਸਤ ਕੀਤੀ ਜਾ ਸਕਦੀ ਹੈ ਜਿਸ ਨਾਲ ਆਮ ਲੋਕਾਂ ਲਈ ਟੈਕਨੋਲੋਜੀ ਕਾਫੀ ਕਿਫਾਇਤੀ ਹੋ ਗਈ ਹੈ। ਇਸ ਨਵੀਂ ਮਸ਼ੀਨ ਦੀ ਟੈਸਟਿੰਗ ਪ੍ਰਕ੍ਰਿਆ ਇਕ ਘੰਟੇ ਅੰਦਰ ਮੁਕੰਮਲ ਹੁੰਦੀ ਹੈ।" ਡਾ. ਪੋਖਰਿਯਾਲ ਨੇ ਆਈਆਈਟੀ ਖੜਗਪੁਰ ਦੇ ਡਾਇਰੈਕਟਰ ਪ੍ਰੋ. ਵੀ ਕੇ ਤਿਵਾੜੀ ਅਤੇ ਪ੍ਰੋ. ਸੁਮਨ ਚਕਰਬੋਰਤੀ ਅਤੇ ਡਾ.ਅਰਿੰਦਮ ਮੌਂਡਲ ਦੀ ਅਗਵਾਈ ਵਾਲੀ ਖੋਜ ਟੀਮ ਨੂੰ ਵਧਾਈ ਦਿੱਤੀ।
ਇਸ ਪ੍ਰੋਜੈਕਟ ਲਈ ਇੰਸਟੀਚਿਊਟ ਤੋਂ ਅਪ੍ਰੈਲ, 2020 ਦੇ ਅਖੀਰ ਵਿਚ ਵਿੱਤੀ ਸਹਾਇਤਾ ਪ੍ਰਾਪਤ ਹੋਈ ਸੀ ਜਿਵੇਂ ਕਿ ਪ੍ਰੋ. ਤਿਵਾੜੀ ਨੇ ਕੇਂਦਰੀ ਸਿੱਖਿਆ ਮੰਤਰਾਲਾ ਦੀ ਇਕ ਪਹਿਲਕਦਮੀ ਅਨੁਸਾਰ ਕੋਵਿਡ-19 ਨਾਲ ਸੰਬੰਧਤ ਖੋਜ ਅਤੇ ਉਤਪਾਦ ਵਿਕਾਸ ਦੀ ਸਹਾਇਤਾ ਲਈ ਸਮਰਪਤ ਫੰਡ ਸਥਾਪਤ ਕੀਤਾ ਸੀ।
ਇਸ ਟੈਸਟ ਬਾਰੇ ਬੋਲਦਿਆਂ ਆਈਆਈਟੀ ਖੜਗਪੁਰ ਦੇ ਡਾਇਰੈਕਟਰ ਪ੍ਰੋ. ਵੀ ਕੇ ਤਿਵਾਡ਼ੀ ਨੇ ਕਿਹਾ, "ਮੈਡੀਕਲ ਸਾਇੰਸ ਦੇ ਇਤਿਹਾਸ ਵਿਚ ਵਿਸ਼ੇਸ਼ ਤੌਰ ਤੇ ਵਾਇਰਾਲੋਜੀ ਦੇ ਖੇਤਰ ਦੇ ਇਤਿਹਾਸ ਵਿਚ ਬਿਨਾਂ ਸ਼ੱਕ ਇਹ ਇਕ ਬਹੁਤ ਵੱਡਾ ਯੋਗਦਾਨ ਹੈ ਅਤੇ ਪੀਸੀਆਰ ਆਧਾਰਤ ਟੈਸਟਾਂ ਦੀ ਵੱਡੀ ਪੱਧਰ ਤੇ ਥਾਂ ਲਵੇਗਾ।"
ਇਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਇਸ ਪ੍ਰੋਜੈਕਟ ਲਈ ਆਈਆਈਟੀ ਫਾਊਂਡੇਸ਼ਨ, ਯੂਐਸਏ ਵਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਤਾਂ ਜੋ ਕਲੀਨਿਕਲ ਟੈਸਟਿੰਗ ਪਡ਼ਾਅ ਵਿਚ ਹੋਣ ਵਾਲੇ ਵੱਖ-ਵੱਖ ਖਰਚਿਆਂ ਨੂੰ ਪੂਰਾ ਕੀਤਾ ਜਾ ਸਕੇ। ਅੰਸ਼ਕ ਵਿੱਤੀ ਸਹਾਇਤਾ ਭਾਰਤ ਸਰਕਾਰ ਦੀ ਵਿਗਿਆਨਕ ਅਤੇ ਉਦਯੋਗਿਕ ਪ੍ਰੀਸ਼ਦ ਵਲੋਂ ਆਈਆਈਟੀ ਖੜਗਪੁਰ ਵਿਚ ਸਥਾਪਤ ਕੀਤੇ ਗਏ ਆਮ ਖੋਜ ਅਤੇ ਟੈਕਨੋਲੋਜੀ ਵਿਕਾਸ ਹੱਬ ਵਲੋਂ ਕਿਫਾਇਤੀ ਸਿਹਤ ਸੰਭਾਲ ਤੇ ਉਪਲਬਧ ਕਰਵਾਈ ਗਈ ਸੀ।
ਆਈਸੀਐਮਆਰ - ਐਨਆਈਸੀਈਡੀ ਦੀ ਡਾਇਰੈਕਟਰ ਡਾ. ਸ਼ਾਂਤਾ ਦੱਤਾ ਨੇ ਫੈਲੋ ਖੋਜਕਾਰਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ, "ਟੈਸਟਿੰਗ ਅਤੇ ਵੈਲੀਡੇਸ਼ਨ ਨੂੰ ਵੇਖਦਿਆਂ ਉਹ ਘੱਟ ਕੀਮਤ ਵਾਲੀ ਪੋਰਟੇਬਲ ਮਸ਼ੀਨ ਨੂੰ ਵੇਖ ਕੇ ਬਹੁਤ ਪ੍ਰਭਾਵਤ ਹੋਏ ਹਨ ਕਿ ਇਹ ਮਸ਼ੀਨ ਖੇਤਰੀ ਲੈਬਾਰਟਰੀਆਂ ਤੇ ਗੈਰ ਹੁਨਰਮੰਦ ਮਨੁੱਖੀ ਸਰੋਤਾਂ ਦੇ ਆਪ੍ਰੇਟਰਾਂ ਵਜੋਂ ਕੋਵਿਡ-19 ਮਹਾਮਾਰੀ ਦਾ ਪਤਾ ਲਗਾਉਣ ਲਈ ਸੱਚੇ ਅਰਥਾਂ ਵਿਚ ਗੇਮ-ਚੇਂਜਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੇਵਾ ਤੋਂ ਵਾਂਝੀ ਆਬਾਦੀ ਦੀਆਂ ਲੋਡ਼ਾਂ ਨੂੰ ਪੂਰਾ ਕਰਨ ਲਈ ਇਸ ਮਸ਼ੀਨ ਦੇ ਤੇਜ਼ੀ ਨਾਲ ਵਪਾਰਕ ਪੱਧਰ ਤੇ ਕੰਮ ਕਰਨ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਆਈਸੀਐਮਆਰ-ਐਨਆਈਸੀਈਡੀ ਲਈ ਵਧੀਆ ਪ੍ਰਦਰਸ਼ਨ ਦੇ ਬਾਵਜੂਦ ਇਸ ਵਿਧੀ ਵਿਚ ਹੋਰ ਬਿਹਤਰੀ ਲਿਆਉਣ ਲਈ ਸਹਾਇਤਾ ਕਰਕੇ ਖੁਸ਼ ਹੋਵੇਗਾ।"
'ਕੋਵੀਰੈਪ' ਡਾਇਗਨੌਸਟਿਕ ਟੈਸਟ ਦੀ ਪ੍ਰਕ੍ਰਿਆ ਦੀ ਵੈਲੀਡੇਸ਼ਨ ਪ੍ਰਕ੍ਰਿਆ ਨੂੰ ਹੋਰ ਵਿਸਥਾਰਤ ਕਰਦਿਆਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਾਇਰਾਲੋਜਿਸਟ ਡਾ. ਮਮਤਾ ਚਾਵਲਾ ਸਰਕਾਰ, ਜੋ ਆਈਸੀਐਮਆਰ-ਨੈਸ਼ਨਲ ਇੰਸਟੀਚਿਊਟ ਆਫ ਕਾਲਰਾ ਐਂਡ ਐਨਟਰਿਕ ਡਿਜ਼ੀਜ਼ਿਜ਼ (ਐਨਆਈਸੀਈਡੀ) ਵਲੋਂ ਮਰੀਜ਼ਾਂ ਦੇ ਪਰੀਖਣਾਂ ਦੀ ਨਿਗਰਾਨੀ ਕਰਦੇ ਹਨ, ਨੇ ਕਿਹਾ, "ਟੈਸਟਿੰਗ ਦੇ ਨਤੀਜਿਆਂ ਦੀ ਵਿਸਥਾਰਤ ਜਾਂਚ ਨੇ ਸਪਸ਼ਟ ਤੌਰ ਤੇ ਇਹ ਦਰਸਾਇਆ ਹੈ ਕਿ ਇਹ ਮਸ਼ੀਨ ਵਾਇਰਲ ਲੋਡਾਂ ਦੇ ਹੇਠਲੇ ਪੱਧਰਾਂ ਦੀ ਜਾਂਚ ਦੀ ਯੋਗਤਾ ਵੀ ਰੱਖਦੀ ਹੈ ਜੋ ਟੈਸਟਿੰਗ ਦੇ ਇਸੇ ਤਰ੍ਹਾਂ ਦੇ ਹੀ ਸਿਧਾਂਤਾਂ ਤੇ ਆਧਾਰਤ ਹੋਰ ਵਿਧੀਆਂ ਰਾਹੀਂ ਕੀਤੇ ਜਾਂਦੇ ਹਨ ਅਤੇ ਇਥੋਂ ਤੱਕ ਕਿ ਜੋ ਵਿਸ਼ਵ ਭਰ ਵਿਚ ਬਹੁਤ ਜ਼ਿਆਦਾ ਖੋਜ ਗਰੁੱਪਾਂ ਵਲੋਂ ਕੀਤੇ ਜਾਂਦੇ ਹਨ ਅਤੇ ਹੁਣ ਤੱਕ ਉਹ ਸਾਹਮਣੇ ਨਹੀਂ ਆਏ ਹਨ। ਅਭਿਆਸ ਦੇ ਤੌਰ ਤੇ ਇਸ ਦਾ ਅਰਥ ਇਹ ਹੈ ਕਿ ਇਨਫੈਕਸ਼ਨ ਨੂੰ ਬਹੁਤ ਜ਼ਿਆਦਾ ਸ਼ੁਰੂਆਤੀ ਪਡ਼ਾਵਾਂ ਤੇ ਵੀ ਖੋਜਿਆ ਜਾ ਸਕਦਾ ਹੈ, ਇਸ ਤਰ੍ਹਾਂ ਗੈਰ ਲੱਛਣਾਂ ਵਾਲੇ ਮਰੀਜ਼ਾਂ ਨੂੰ ਆਈਸੋਲੇਟ ਕਰਨਾ ਅਤੇ ਕਾਬੂ ਹੇਠ ਨਾ ਆਉਣ ਵਾਲੇ ਪਸਾਰੇ ਤੇ ਕਾਬੂ ਪਾਇਆ ਜਾ ਸਕਦਾ ਹੈ।"
ਇਹ ਨਵੀਂ ਟੈਸਟਿੰਗ ਵਿਧੀ ਬਹੁਤ ਜ਼ਿਆਦਾ ਭਰੋਸੇਯੋਗ ਅਤੇ ਮਾਲੀਕਿਊਲਰ ਡਾਇਗਨੌਸਟਿਕ ਪ੍ਰਕ੍ਰਿਆ ਦਾ ਸਹੀ ਨਤੀਜਾ ਦੇਣ ਵਾਲੀ ਹੈ ਅਤੇ ਇਕ ਬਹੁਤ ਘੱਟ ਲਾਗਤ ਵਾਲਾ ਪੋਰਟੇਬਲ ਉਪਕਰਣ ਯੂਨਿਟ ਹੈ ਜਿਸ ਨੂੰ ਆਈਆਈਟੀ ਖਡ਼ਗਪੁਰ ਦੇ ਖੋਜਕਾਰਾਂ ਦੀ ਟੀਮ ਵਲੋਂ ਵਿਕਸਤ ਕੀਤਾ ਗਿਆ ਹੈ। ਇਸ ਦੇ ਟੈਸਟ ਨਤੀਜੇ ਕਸਟਮ-ਮੇਡ ਮੋਬਾਈਲ ਐਪਲੀਕੇਸ਼ਨ ਰਾਹੀਂ ਦਿੱਤੇ ਜਾਂਦੇ ਹਨ ਜੋ ਬਿਨਾਂ ਕਿਸੇ ਮਨੁੱਖੀ ਜ਼ਰੂਰਤ ਦੇ ਪ੍ਰਚਾਰਤ ਹੁੰਦੇ ਹਨ।
ਇਹ ਨਿਵੇਕਲਾ ਡਾਇਕਗਨੌਸਟਿਕ ਪਲੇਟਫਾਰਮ ਆਈਆਈਟੀ, ਖੜਗਪੁਰ ਦੇ ਮੈਕੈਨਿਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋ. ਸੁਮਨ ਚੱਕਰਬਰਤੀ ਅਤੇ ਆਈਆਈਟੀ, ਖੜਗਪੁਰ ਦੇ ਹੀ ਸਕੂਲ ਆਫ ਬਾਇਓ ਸਾਇੰਸ ਦੇ ਸਹਾਇਕ ਪ੍ਰੋ. ਡਾ. ਅਰਿੰਦਮ ਮੌਂਡਲ ਦੀ ਅਗਵਾਈ ਵਿਚ ਖੋਜਕਾਰਾਂ ਦੀ ਟੀਮ ਵਲੋਂ ਵਿਕਸਤ ਕੀਤਾ ਗਿਆ ਹੈ। ਇਸ ਡਾਇਗਨੌਸਟਿਕ ਉਪਕਰਣ ਨੂੰ ਆਈਸੀਐਮਆਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਈਸੀਐਮਆਰ ਵਲੋਂ ਅਧਿਕਾਰਤ ਇਕ ਇੰਸਟੀਚਿਊਟ ਆਈਸੀਐਮਆਰ-ਐਨਆਈਸੀਈਡੀ ਵਿਖੇ ਕਠੋਰ ਪਰੀਖਣ ਪ੍ਰੋਟੋਕੋਲਾਂ ਨਾਲ ਟੈਸਟ ਕੀਤਾ ਗਿਆ ਹੈ। ਸੰਚਾਲਤ ਕੀਤੇ ਗਏ ਇਨ੍ਹਾਂ ਟੈਸਟਾਂ ਨੇ ਖੁਲਾਸਾ ਕੀਤਾ ਹੈ ਕਿ ਇਸ ਨਵੇਂ ਉਪਕਰਣ ਦੇ ਨਤੀਜੇ ਆਰਟੀ-ਪੀਸੀਆਰ ਟੈਸਟਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸਟੈਂਡਰਡ ਦੇ ਹਨ ਅਤੇ ਇਨ੍ਹਾਂ ਦੀ ਵਿਸ਼ੇਸ਼ਤਾ ਅਤੇ ਸੰਵੇਦਨਸ਼ੀਲਤਾ ਬਹੁਤ ਉੱਚੀ ਅਤੇ ਸ਼ਾਨਦਾਰ ਪੱਧਰ ਦੀ ਹੈ ਜਿਸ ਵਿਚ ਦੋ ਆਮ ਪੈਰਾਮੀਟਰਾਂ ਨੂੰ ਕਿਸੇ ਵੀ ਡਾਇਗਨੌਸਟਿਕ ਟੈਸਟ ਦੀ ਸਹੀ ਉਪਯੋਗਤਾ ਵਜੋਂ ਇਸਤੇਮਾਲ ਕੀਤਾ ਗਿਆ ਹੈ।
ਆਈਸੀਐਮਆਰ-ਐਨਆਈਸੀਈਡੀ ਨੇ ਟੈਸਟ ਨੂੰ ਹੋਰ ਵਧੇਰੇ ਉਪਯੋਗਤਾ-ਪਰਕ ਵਜੋਂ ਪ੍ਰਮਾਣਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਇਕ ਘੰਟੇ ਦੇ ਬੈਚ ਅਤੇ ਇਕ ਸਿੰਗਲ ਮਸ਼ੀਨ ਯੂਨਿਟ ਤੇ ਟੈਸਟਾਂ ਦੀ ਗਿਣਤੀ ਹੋਰ ਵਧੇਰੇ ਉੱਚੀਆਂ ਸੀਮਾਵਾਂ ਤੱਕ ਵਧਾਈ ਜਾ ਸਕਦੀ ਹੈ, ਜੋ ਵੱਡੀ ਪੱਧਰ ਤੇ ਟੈਸਟਿੰਗ ਦੇ ਉਦੇਸ਼ ਲਈ ਹੈ।
ਟੈਸਟ ਬਾਰੇ ਹੋਰ ਵੇਰਵਾ ਦੇਂਦਿਆਂ ਆਈਆਈਟੀ, ਖੜਗਪੁਰ ਦੇ ਮੈਕੈਨਿਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋ. ਸੁਮਨ ਚਕਰਬੋਰਤੀ ਨੇ ਕਿਹਾ, "ਪੇਟੈਂਟ ਮਸ਼ੀਨ ਯੂਨਿਟ ਨਾ ਸਿਰਫ ਮਰੀਜ਼ਾਂ ਦੇ ਸੈਂਪਲ ਦੀ ਟੈਸਟਿੰਗ ਦੌਰਾਨ ਮਜ਼ਬੂਤ ਸਾਬਤ ਹੋਈ ਹੈ ਬਲਕਿ ਬਹੁਤ ਹੀ ਲਚਕਦਾਰ ਅਤੇ ਜੈਨਰਿਕ ਵੀ ਵਿਖਾਈ ਦੇਂਦੀ ਹੈ। ਇਸ ਦਾ ਇਹ ਮਤਲਬ ਹੈ ਕਿ ਕੋਵਿਡ-19 ਟੈਸਟਿੰਗ ਤੋਂ ਇਲਾਵਾ ਕਈ ਹੋਰ ਟੈਸਟਾਂ, ਜੋ 'ਆਈਸੋਥਰਮਲ ਨਿਊਕਲੀਕ ਐਸਿਡ-ਬੇਸ ਟੈਸਟਸ' (ਆਈਐਨਏਟੀ) ਦੇ ਵਰਗ ਦੀ ਆਉਂਦੇ ਹਨ, ਇਸੇ ਮਸ਼ੀਨ ਵਿਚ ਕੀਤੇ ਜਾ ਸਕਦੇ ਹਨ। ਦੂਜੇ ਸ਼ਬਦਾਂ ਵਿਚ, ਇਨਫਲੂਐਂਜ਼ਾ, ਮਲੇਰੀਆ, ਡੇਂਗੂ, ਜਾਪਾਨੀ ਐਨਸੈਫਲਾਈਟਿਸ, ਟੀਬੀ ਅਤੇ ਹੋਰ ਕਈ ਇਨਫੈਕਸ਼ਨਾਂ ਵਾਲੀਆਂ ਅਤੇ ਨਾਲ ਦੇ ਨਾਲ ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੀ ਵੀ ਇਸੇ ਮਸ਼ੀਨ ਦੀ ਵਰਤੋਂ ਕਰਕੇ ਟੈਸਟਿੰਗ ਕੀਤੀ ਜਾ ਸਕਦੀ ਹੈ। ਇਸ ਨਾਲ ਜਾਹਰ ਤੌਰ ਤੇ ਥਰਮਲ ਸਾਈਕਲਰਾਂ ਜਾਂ ਰੀਅਲ ਟਾਈਮ ਪੀਸੀਆਰ ਮਸ਼ੀਨਾਂ ਦੀ ਜ਼ਰੂਰਤ ਘੱਟੇਗੀ ਅਤੇ ਅਜਿਹਾ ਇਕ ਮਾਲੀਕਿਊਲਰ ਡਾਇਗਨੌਸਟਿਕ ਟੈਸਟ ਦੇ ਉੱਚ ਸਟੈਂਡਰਡਾਂ ਦੀ ਕੁਰਬਾਨੀ ਦਿੱਤੇ ਬਗੈਰ। ਉਨ੍ਹਾਂ ਹੋਰ ਕਿਹਾ, "ਅੱਜ ਇਹ ਕੋਵਿਡ-19 ਹੈ ਕਲ੍ਹ ਇਹ ਕੋਹੜ ਅਤੇ ਟੀਬੀ ਸੀ ਅਤੇ ਅੱਗੇ ਹੋਰ ਕੋਈ ਬੀਮਾਰੀ ਹੋ ਸਕਦੀ ਹੈ। ਇਹ ਟੈਕਨੋਲੋਜੀ ਲੈਬ ਤੋਂ ਫੀਲਡ ਤੱਕ ਉੱਚੇ ਮਾਲੀਕਿਊਲਰ ਡਾਇਗਨੌਸਟਿਕਸ ਨੂੰ ਲਿਆ ਕੇ ਤੇਜ਼ੀ ਨਾਲ ਅਤੇ ਕਿਫਾਇਤੀ ਜਾਂਚ ਵਿਚ ਇਕ ਕ੍ਰਾਂਤੀ ਸਥਾਪਤ ਕਰਨ ਦੀ ਦਿਸ਼ਾ ਵਿਚ ਹੈ। ਇਸ ਤਰ੍ਹਾਂ ਇਸ ਦਾ ਪ੍ਰਭਾਵ ਬਹੁਤ ਲੰਬੇ ਸਮੇਂ ਤੱਕ ਰਹਿਣ ਵਾਲਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਮਨੁੱਖੀ ਜ਼ਿੰਦਗੀਆਂ ਦੇ ਸੰਭਾਵਤ ਖਤਰੇ ਨੂੰ ਵੇਖਦਿਆਂ ਵਿਖਾਈ ਨਾ ਦੇਣ ਵਾਲੀ ਮਹਾਮਾਰੀ ਦੀ ਜਾਂਚ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ।"
ਆਈਆਈਟੀ ਖੜਗਪੁਰ ਦੇ ਸਕੂਲ ਆਫ ਬਾਇਓ ਸਾਇੰਸਿਜ਼ ਦੇ ਸਹਾਇਕ ਪ੍ਰੋ. ਡਾ. ਅਰਿੰਦਮ ਮੌਂਡਲ ਅਨੁਸਾਰ, "ਮਰੀਜ਼ਾਂ ਦੇ ਸੈਂਪਲਾਂ ਦੀ ਟੈਸਟਿੰਗ ਦੇ ਪਡ਼ਾਅ ਦੌਰਾਨ ਸਾਰੀਆਂ ਕਿੱਟਾਂ, ਵਿਸ਼ੇਸ਼ ਤੌਰ ਤੇ ਆਈਆਈਟੀ ਖੜਗਪੁਰ ਵਿਚ ਵਿਕਸਤ ਕੀਤੀਆਂ ਗਈਆਂ ਸਨ ਅਤੇ ਟੈਸਟਿੰਗ ਯੂਨਿਟਾਂ ਨੂੰ ਕਾਬੂ ਹੇਠ ਨਾ ਆਉਣ ਵਾਲੇ ਵਾਤਾਵਰਨ ਵਿਚ ਟ੍ਰਾਂਸਪੋਰਟ ਕੀਤਾ ਗਿਆ ਸੀ ਜਿਸ ਨੂੰ ਇਨ੍ਹਾਂ ਦੀ ਟੈਸਟਿੰਗ ਲਈ ਉਪਯੋਗਤਾ ਦੇ ਉੱਚੇ ਪੱਧਰਾਂ ਦੀ ਸਥਿਰਤਾ ਵਿਖਾਈ ਦੇਂਦੀ ਹੈ।"
'ਕੋਵੀਰੈਪ' ਦੇ ਵਪਾਰੀਕਰਨ ਦੇ ਸੰਬੰਧ ਵਿਚ ਬੋਲਦਿਆਂ ਪ੍ਰੋ. ਤਿਵਾੜੀ ਨੇ ਕਿਹਾ, "ਜਦੋਂ ਕਿ ਇੰਸਟੀਚਿਊਟ ਇਕ ਨਿਸ਼ਚਿਤ ਸਕੇਲ ਤੇ ਟੈਸਟਿੰਗ ਕਿੱਟ ਦਾ ਉਤਪਾਦਨ ਕਰ ਸਕਦਾ ਹੈ, ਮੈਡੀਕਲ ਟੈਕਨੋਲੋਜੀ ਕੰਪਨੀਆਂ ਲਈ ਪੇਟੈਂਟ ਲਾਇਸੈਂਸਿੰਗ ਵਪਾਰਕ ਮੌਕਿਆਂ ਦੀ ਸਹਾਇਤਾ ਕਰੇਗੀ। ਕੋਈ ਵੀ ਕਾਰਪੋਰੇਟ ਜਾਂ ਸਟਾਰਟ ਅੱਪ ਵਪਾਰਕ ਪੱਧਰ ਤੇ ਲਾਇਸੈਂਸਿੰਗ ਅਤੇ ਵਪਾਰਕ ਪੱਧਰ ਤੇ ਉਤਪਾਦਨ ਲਈ ਇੰਸਟੀਚਿਊਟ ਤੱਕ ਪਹੁੰਚ ਕਰ ਸਕਦਾ ਹੈ। ਇੰਸਟੀਚਿਊਟ ਮਹਾਂਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਜਨਤਕ ਸਿਹਤ ਦੇ ਹਿੱਤਾਂ ਦੀ ਰਾਖੀ ਲਈ ਸੰਬੰਧਤ ਉਪਰਾਲਿਆਂ ਨਾਲ ਸਮਝੌਤੇ ਕਰਨ ਲਈ ਖੁਲ੍ਹਾ ਹੈ।"
ਐਸਐਸਐਸ (ਪੀਆਈਬੀ ਕੋਲਕਾਤਾ)
(Release ID: 1666623)
Visitor Counter : 197