ਜਲ ਸ਼ਕਤੀ ਮੰਤਰਾਲਾ

ਜਲ ਸ਼ਕਤੀ ਮੰਤਰਾਲਾ ਨੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਅਧੀਨ ਪ੍ਰਾਜੈਕਟਾਂ ਦੇ ਕੰਪੋਨੈਂਟਾਂ ਦੀ ਜੀਓ ਟੈਗਿੰਗ ਲਈ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ

Posted On: 21 OCT 2020 4:52PM by PIB Chandigarh

ਕੇਂਦਰੀ ਜਲ ਸ਼ਕਤੀ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ  ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਅੱਜ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ - ਵਧੇ ਹੋਏ ਸਿੰਚਾਈ ਲਾਭ ਪ੍ਰੋਗਰਾਮ (ਪੀਐਮਕੇਐਸਵਾਈ - ਏਆਈਬੀਪੀ) ਦੀ ਜੀਓ ਟੈਗਿੰਗ ਲਈ ਪ੍ਰੋਜੈਕਟਾਂ ਦੇ ਕੰਪੋਨੈਂਟਾਂ ਦੀ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਇਹ ਐਪਲੀਕੇਸ਼ਨ ਜਲ ਸ਼ਕਤੀ ਮੰਤਰਾਲਾ ਅਧੀਨ  ਡਬਲਿਊਆਰ/ਆਰਡੀ ਅਤੇ ਜੀਆਰ ਦੇ ਮਹਿਕਮਿਆਂ ਦੀ ਹੈ

 

ਪੰਚਕੁਲਾ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਐਪ ਨੂੰ ਲਾਂਚ ਕਰਨ ਦੇ ਮੌਕੇ ਤੇ ਕੇਂਦਰੀ ਮੰਤਰੀ ਨੇ ਕਿਹਾ ਕਿ 2016-17 ਵਿਚ ਕੇਂਦਰ ਸਰਕਾਰ ਨੇ ਰਾਜਾਂ ਦੇ ਸਲਾਹ ਮਸ਼ਵਰੇ ਨਾਲ ਦੇਸ਼ ਵਿਚ ਚੱਲ ਰਹੇ 99 ਵੱਡੇ /ਦਰਮਿਆਨੇ ਸਿੰਜਾਈ ਪ੍ਰੋਜੈਕਟਾਂ (ਐਮਐਮਆਈ) ਨੂੰ ਤਰਜੀਹ ਦਿੱਤੀ ਸੀ ਤਾਂ ਜੋ ਇਨ੍ਹਾਂ ਨੂੰ ਪੜਾਵਾਂ ਵਿਚ ਪੀਐਮਕੇਐਸਵਾਈ - ਏਆਈਬੀਪੀ ਅਧੀਨ ਮੁਕੰਮਲ ਕੀਤਾ ਜਾ ਸਕੇ ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਦੇਸ਼ ਭਰ ਵਿਚ 34.64 ਲੱਖ ਹੈਕਟੇਅਰ ਰਕਬੇ ਨੂੰ ਵਾਧੂ ਸਿੰਚਾਈ ਦੀ ਸਿਰਜਣਾ ਯਕੀਨੀ ਬਣਾਏ ਜਾਣ ਦੀ ਸੰਭਾਵਨਾ ਬਣੇਗੀ ਜਿਸ ਨਾਲ ਸੁਰੱਖਿਅਤ ਸਿੰਚਾਈ ਅਤੇ ਪੇਂਡੂ ਖੁਸ਼ਹਾਲੀ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇਗਾ 99 ਪ੍ਰੋਜੈਕਟਾਂ ਵਿਚੋਂ ਹੁਣ ਤੱਕ 44 ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ ਅਤੇ 21.33 ਲੱਖ ਹੈਕਟੇਅਰ ਰਕਬੇ ਦੇ ਸਿੰਚਾਈ ਦੇ ਟੀਚੇ ਨੂੰ ਹਾਸਿਲ ਕਰ ਲਿਆ ਗਿਆ ਹੈ ਬਾਕੀ ਦੇ ਰਹਿੰਦੇ ਪ੍ਰੋਜੈਕਟ ਮੁਕੰਮਲ ਹੋਣ ਦੇ ਵੱਖ-ਵੱਖ ਪੜਾਵਾਂ ਵਿਚ ਹਨ। 

 

ਕੇਂਦਰੀ ਮੰਤਰੀ ਨੇ ਕਿਹਾ ਕਿ ਕੰਮ ਦੀ ਰਫਤਾਰ ਦਾ ਪਿੱਛਾ ਕਰਦਿਆਂ ਅਤੇ ਪ੍ਰੋਜੈਕਟਾਂ ਦੇ ਮੌਜੂਦਾ ਵਾਸਤਵਿਕ ਦਰਜੇ ਲਈ ਮੰਤਰਾਲਾ ਨੇ ਭਾਸਕਰਚਾਰਿਆ ਨੈਸ਼ਨਲ ਇੰਸਟੀਚਿਊਟ ਆਫ ਸਪੇਸ ਐਪਲੀਕੇਸ਼ਨ ਐਂਡ ਜੀਓ-ਇਨਫਾਰਮੈਟਿਕਸ (ਬੀਆਈਐਸਏਜੀ-ਐਨ) ਦੀ ਸਹਾਇਤਾ ਨਾਲ ਮੋਬਾਈਲ ਐਪਲੀਕੇਸ਼ਨ ਵਿਕਸਤ ਅਤੇ ਲਾਂਚ ਕੀਤੀ ਹੈ

 

ਸ਼੍ਰੀ ਕਟਾਰੀਆ ਨੇ ਅੱਗੇ ਕਿਹਾ ਕਿ ਜਿਥੇ ਵੀ ਸੰਭਵ ਹੋਇਆ  ਹੈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਸਰਕਾਰ ਦੀ ਡਿਜੀਟਲ ਇੰਡੀਆ ਮੁਹਿੰਮ ਦੇ ਇਕ ਹਿੱਸੇ ਵਜੋਂ ਅਡਵਾਂਸ ਟੈਕਨੋਲੋਜੀ ਅਤੇ ਨਵੀਨਤਮ ਤਕਨੀਕਾਂ ਦਾ ਇਸਤੇਮਾਲ ਇਨ੍ਹਾਂ ਪ੍ਰੋਜੈਕਟਾਂ ਦੀ ਨਿਗਰਾਨੀ ਅਤੇ ਇਨ੍ਹਾਂ ਦੀ ਪ੍ਰਗਤੀ ਅਤੇ ਇਨ੍ਹਾਂ ਨੂੰ ਲਾਗੂ ਕਰਨ ਵਿਚ ਆਉਣ ਵਾਲੀਆਂ ਔਕੜਾਂ ਦਾ ਪਿੱਛਾ ਕਰਨ ਲਈ ਅਪਣਾਈਆਂ ਗਈਆਂ ਹਨ

 

ਇਸ ਸੰਬੰਧ ਵਿਚ ਪ੍ਰੋਜੈਕਟਾਂ ਦੇ ਕੰਮਾਂ ਦੀ ਪ੍ਰਗਤੀ ਦੀ ਸਮੇਂ ਸਮੇਂ ਤੇ  ਸਮੀਖਿਆ ਲਈ ਇਕ ਆਨਲਾਈਨ ਮੈਨੇਜਮੈਂਟ ਇਨਫਾਰਮੇਸ਼ਨ ਸਿਸਟਮ (ਐਮਆਈਐਸ) ਵਿਕਸਤ ਕੀਤਾ ਗਿਆ ਹੈ ਤਰਜੀਹੀ ਵਾਲੇ ਪ੍ਰੋਜੈਕਟਾਂ ਦੇ ਕਮਾਂਡ ਖੇਤਰਾਂ ਵਿਚ ਫਸਲਾਂ ਦੇ ਖੇਤਰਾਂ ਦੇ ਮੁਲਾਂਕਣ ਦੀ ਰਿਮੋਟ ਸੈਂਸਿੰਗ ਤਕਨੀਕਾਂ ਦਾ ਇਸਤੇਮਾਲ ਵੀ ਇਸ ਦੇ ਨਾਲ ਕੀਤਾ ਜਾ ਰਿਹਾ ਹੈ

 

ਉਨ੍ਹਾਂ ਅੱਗੇ ਕਿਹਾ ਕਿ ਮੋਬਾਈਲ ਐਪਲੀਕੇਸ਼ਨ ਨਿਗਰਾਨੀ/ ਟੀਮ ਪ੍ਰੋਜੈਕਟ ਅਧਿਕਾਰੀਆਂ ਵਲੋਂ ਪ੍ਰੋਜੈਕਟ ਕੰਪੋਨੈਂਟ ਦੇ ਇਮੇਜ ਨੂੰ ਪਕਨ ਅਤੇ ਨਾਲ ਨਾਲ ਲੋਕੇਸ਼ਨ, ਨਹਿਰ ਦੀ ਕਿਸਮ, ਢਾਂਚਾ, ਪ੍ਰੋਜੈਕਟ ਮੁਕੰਮਲ ਹੋਣ ਦਾ ਮੌਜੂਦਾ ਦਰਜਾ ਆਦਿ ਨਾਲ ਇਸ ਮੋਬਾਈਲ ਐਪਲੀਕੇਸ਼ਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਹ ਸੂਚਨਾ ਨੂੰ ਹਾਸਿਲ ਕਰ ਸਕਦੀ ਹੈ ਅਤੇ ਇਸ ਨੂੰ ਇਸਤੇਮਾਲ ਕਰਨ ਵਾਲਾ ਵਿਅਕਤੀ ਜੀਆਈਐਸ ਪੋਰਟਲ ਤੇ ਜੀਓ-ਟੈਗਿੰਗ ਲਈ ਪੇਸ਼ ਕਰ ਸਕਦਾ ਹੈ ਜੋ ਇਸ ਮੰਤਵ ਲਈ ਵਿਕਸਤ ਕੀਤਾ ਗਿਆ ਹੈ ਇਹ ਮੋਬਾਈਲ ਐਪਲੀਕੇਸ਼ਨ ਖੇਤਰ ਵਿਚ ਨੈੱਟਵਰਕ ਦੀ ਉਪਲਬਧਤਾ ਤੇ ਨਿਰਭਰ ਕਰਦਾ ਹੈ ਅਤੇ ਦੋਹਾਂ ਔਨਲਾਈਨ ਅਤੇ ਔਫਲਾਈਨ ਵਿਧੀ ਨਾਲ ਸੰਚਾਲਤ ਕੀਤਾ ਜਾ ਸਕਦਾ ਹੈ

 

ਮੰਤਰੀ ਨੇ ਕਿਹਾ ਕਿ ਇਸ ਐਪਲੀਕੇਸ਼ਨ ਦੀ ਸ਼ੁਰੂਆਤ ਮਾਨਯੋਗ ਪ੍ਰਧਾਨ ਮੰਤਰੀ ਦੇ "ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੀ ਦੂਰਅੰਦੇਸ਼ੀ ਨੂੰ ਹਾਸਿਲ ਕਰਨ ਦੀ ਦਿਸ਼ਾ ਵਿਚ ਜਲ ਸ਼ਕਤੀ ਮੰਤਰਾਲਾ ਦੀਆਂ ਕੋਸ਼ਿਸ਼ਾਂ ਵਿਚ ਦਿਸ਼ਾ ਵੱਲ ਇਕ ਹੋਰ ਕਦਮ ਹੈ"

 

ਦੇਸ਼ ਭਰ ਤੋਂ ਵੀਡੀਓ ਕਾਨਫਰੈਂਸ ਰਾਹੀਂ ਹੋਏ ਇਸ ਸਮਾਗਮ ਵਿਚ ਜਲ ਸ਼ਕਤੀ ਮੰਤਰਾਲਾ, ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ, ਕੇਂਦਰੀ ਜਲ ਕਮਿਸ਼ਨ ਅਤੇ ਭਾਸਕਰਚਾਰਿਆ ਨੈਸ਼ਨਲ ਇੰਸਟੀਚਿਊਟ ਆਫ ਸਪੇਸ ਐਪਲੀਕੇਸ਼ਨ ਐਂਡ ਜੀਓ-ਇਨਫਾਰਮੈਟਿਕਸ (ਬੀਆਈਐਸਏਜੀ-ਐਮ) ਦੇ ਅਧਿਕਾਰੀਆਂ ਨੇ ਹਿੱਸਾ ਲਿਆ

 

ਏਪੀਐਸ /ਐਮਜੀ /ਏਐਸ


(Release ID: 1666622) Visitor Counter : 226


Read this release in: English , Urdu , Hindi , Tamil , Telugu