ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਰਾਜ ਮੰਤਰੀ (ਪੀਪੀ) ਜਿਤੇਂਦਰ ਸਿੰਘ ਨੇ ‘ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ’ (IIPA) ਦੇ ਨਵੇਂ ਚੇਅਰਮੈਨ ਵਜੋਂ ਇਸ ਦੀ ਕਾਰਜਕਾਰਨੀ ਕੌਂਸਲ ਦੀ 317ਵੀਂ ਬੈਠਕ ਦੀ ਪ੍ਰਧਾਨਗੀ ਕੀਤੀ
Posted On:
21 OCT 2020 6:02PM by PIB Chandigarh
ਕੇਂਦਰੀ ਉੱਤਰ–ਪੂਰਬੀ ਖੇਤਰ ਦੇ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲਿਆਂ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ’ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ’ (ਆਈਆਈਪੀਏ-IIPA) ਦੇ ਨਵੇਂ ਚੇਅਰਮੈਨ ਵਜੋਂ ਇਸ ਦੀ ਕਾਰਜਕਾਰਨੀ ਕੌਂਸਲ ਦੀ 317ਵੀਂ ਬੈਠਕ ਦੀ ਪ੍ਰਧਾਨਗੀ ਕੀਤੀ।
ਇੱਥੇ ਵਰਨਣਯੋਗ ਹੈ ਕਿ ਆਈਆਈਪੀਏ ਦੇ ਚੇਅਰਮੈਨ ਦਾ ਅਹੁਦਾ 1949 ਬੈਚ ਦੇ ਆਈਏਐੱਸ ਅਧਿਕਾਰੀ, ਭਾਰਤ ਦੇ ਸਾਬਕਾ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ – CAG) ਤੇ ਸਾਬਕਾ ਰਾਜਪਾਲ ਟੀ.ਐੱਨ. ਚਤੁਰਵੇਦੀ ਦੇ ਦੇਹਾਂਤ ਤੋਂ ਬਾਅਦ ਖ਼ਾਲੀ ਪਿਆ ਸੀ, ਜਿਨ੍ਹਾਂ ਨੇ ਸਾਲ 2004 ’ਚ ਆਈਆਈਪੀਏ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ ਤੇ ਉਹ 5 ਜਨਵਰੀ, 2020 ਨੂੰ ਆਪਣੇ ਦੇਹਾਂਤ ਭਾਵ 16 ਸਾਲਾਂ ਤੱਕ ਇਸ ਅਹੁਦੇ ਉੱਤੇ ਕਾਇਮ ਰਹੇ।
ਭਾਰਤ ਸਰਕਾਰ ਦੇ ਸਾਬਕਾ ਸਕੱਤਰ ਤੇ ਇਸ ਵੇਲੇ ਆਈਆਈਪੀਏ ਦੇ ਡਾਇਰੈਕਟਰ ਐੱਸਐੱਨ ਤ੍ਰਿਪਾਠੀ ਨੇ ਅੱਜ ਕਾਰਜਕਾਰਨੀ ਕੌਂਸਲ ਦੀ ਕਾਰਵਾਈ ਚਲਾਈ, ਜਿਨ੍ਹਾਂ ਨੂੰ ਹੁਣ ਆਈਆਈਪੀਏ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO) ਮੁੜ–ਮਨੋਨੀਤ ਕੀਤਾ ਗਿਆ ਹੈ।

ਅੱਜ ਦੀ ਮੀਟਿੰਗ ਵਿੱਚ ਅਮਿਤਾਬ ਕਾਂਤ, ਮੁੱਖ ਕਾਰਜਕਾਰੀ ਅਧਿਕਾਰੀ, ਨੀਤੀ ਆਯੋਗ, ਸ਼ੇਖਰ ਦੱਤ ਸਾਬਕਾ ਰਾਜਪਾਲ ਛੱਤੀਸਗੜ੍ਹ, ਪ੍ਰੋਫ਼ੈਸਰ ਰਾਜ ਕੁਮਾਰ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ, ਪ੍ਰੋਫ਼ੈਸਰ ਜੀਬੀ ਪ੍ਰਸਾਦ ਵਾਈਸ ਚਾਂਸਲਰ ਤ੍ਰਿਪੁਰਾ ਯੂਨੀਵਰਸਿਟੀ, ਡਾ. ਜੀ. ਕੁਰੂਪ ਸਕੱਤਰ ਕੇਰਲ ਖੇਤਰੀ ਆਈਆਈਪੀਏ ਸ਼ਾਖਾ, ਵਿਜੈ ਸਤਬੀਰ ਸਿੰਘ ਸਕੱਤਰ ਮਹਾਰਾਸ਼ਟਰ ਆਈਆਈਪੀਏ ਦੀ ਖੇਤਰੀ ਸ਼ਾਖਾ, ਐੱਸ.ਸੀ. ਮਿਸ਼ਰਾ ਚੇਅਰਮੈਨ ਓਡੀਸ਼ਾ ਆਈਆਈਪੀਏ ਖੇਤਰੀ ਸ਼ਾਖਾ, ਕੇ.ਕੇ. ਪਾਂਡੇ ਪ੍ਰੋਫ਼ੈਸਰ ਆਈਆਈਪੀਏ, ਰਸ਼ਮੀ ਚੌਧਰੀ ਐਡੀਸ਼ਨਲ ਸਕੱਤਰ ਪਰਸੋਨਲ ਤੇ ਟ੍ਰੇਨਿੰਗ ਵਿਭਾਗ (DoP&T), ਵੀ. ਪਦਮਨਾਭਨ ਡਿਪਟੀ ਸਕੱਤਰ ਖ਼ਰਚ ਵਿਭਾਗ ਅਤੇ ਅਮਿਤਾਭ ਰੰਜਨ, ਰਜਿਸਟਰਾਰ ਆਈਆਈਪੀਏ ਜਿਹੇ ਕਾਰਜਕਾਰਨੀ ਕੌਂਸਲ ਦੇ ਮੈਂਬਰ ਸ਼ਾਮਲ ਹੋਏ।
ਇਸ ਮੌਕੇ ਬੋਲਦਿਆਂ ਡਾ. ਜਿਤੇਂਦਰ ਸਿੰਘ ਨੇ ਕਾਰਜਕਾਰਨੀ ਕੌਂਸਲ ਦੇ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਆਈਆਈਪੀਏ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਉਹ ਉਨ੍ਹਾਂ ਦੀ ਮਦਦ ਤੇ ਮਾਰਗਦਰਸ਼ਨ ਨਾਲ ਆਪਣੀ ਬਿਹਤਰ ਕਾਰਗੁਜ਼ਾਰੀ ਦੇਣਗੇ ਅਤੇ ਉਨ੍ਹਾਂ ਦੀਆਂ ਆਸਾਂ ਉੱਤੇ ਖਰੇ ਉੱਤਰ ਸਕਣਗੇ।
ਚੇਅਰਮੈਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਕਾਰਜਕਾਰਨੀ ਕੌਂਸਲ ਦੀ ਪਹਿਲੀ ਮੀਟਿੰਗ ਤੋਂ ਬਾਅਦ ਡਾ. ਜਿਤੇਂਦਰ ਸਿੰਘ ਨੇ ਅਹਿਮ ਐਲਾਨ ਕੀਤਾ ਕਿ ਆਈਆਈਪੀਏ ਦੀ ਜੀਵਨ–ਮੈਂਬਰਸ਼ਿਪ 1 ਜਨਵਰੀ, 2021 ਤੋਂ ਖੁੱਲ੍ਹ ਜਾਵੇਗੀ। ਉਨ੍ਹਾਂ ਮੌਜੂਦਾ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਆਈਆਈਪੀਏ ਦੀ ਮੈਂਬਰਸ਼ਿਪ ਲੈਣ ਦਾ ਸੱਦਾ ਵੀ ਦਿੱਤਾ ਕਿਹਾ ਕਿ ਸਰਕਾਰੀ ਸੇਵਾ–ਨਿਯਮ ਕਿਸੇ ਵੀ ਮੌਜੂਦਾ ਅਧਿਕਾਰੀ ਨੂੰ ਆਈਆਈਪੀਏ ਦਾ ਮੈਂਬਰ ਬਣਨ ਤੋਂ ਨਹੀਂ ਵਰਜਦੇ।

ਆਈਆਈਪੀਏ ਦੇ ਅਧਿਆਪਕਾਂ ਤੇ ਅਧਿਕਾਰੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਤੀਬੱਧਤਾ ਤੇ ਸੂਝਬੂਝ ਦਾ ਪ੍ਰਮਾਣ ਕੋਵਿਡ ਮਹਾਮਾਰੀ ਦੇ ਔਖੇ ਸਮਿਆਂ ਦੌਰਾਨ ਦੇਖਣ ਨੂੰ ਮਿਲਿਆ ਸੀ, ਜਦੋਂ ਆਈਆਈਪੀਏ ਨੇ ਔਨਲਾਈਨ ਕਲਾਸਾਂ ਲੈਣ ਲਈ ਇੱਕ ਡਿਜੀਟਲ ਕਲਾਸ–ਰੂਮ ਸਥਾਪਿਤ ਕੀਤਾ ਸੀ ਤੇ ਪਾਠਕ੍ਰਮ ਦੀ ਪੜ੍ਹਾਈ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪੈਣ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਆਈਆਈਪੀਏ ਦੀ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਕਿਉਂਕਿ ਲੌਕਡਾਊਨ ਵੇਲੇ ਤੇ ਲੌਕਡਾਊਨ ਤੋਂ ਬਾਅਦ ਦੇ ਸਮੇਂ ਦੌਰਾਨ ਵਿਭਿੰਨ ਸੇਵਾਵਾਂ ਦੇ ਅਧਿਕਾਰੀਆਂ ਲਈ 14 ਔਨਲਾਈਨ ਟ੍ਰੇਨਿੰਗ ਪ੍ਰੋਗਰਾਮ ਚਲਾਏ ਸਨ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ, ਕੋਵਿਡ ਦੀਆਂ ਕਈ ਬੰਦਸ਼ਾਂ ਦੇ ਬਾਵਜੂਦ ਪਿਛਲੇ ਇੱਕ ਸਾਲ ਦੌਰਾਨ 62 ਖੋਜ ਪ੍ਰੋਜੈਕਟ ਵੀ ਮੁਕੰਮਲ ਕੀਤੇ ਗਏ ਹਨ।
ਡਾ. ਜਿਤੇਂਦਰ ਸਿੰਘ ਨੇ ਆਸ ਪ੍ਰਗਟਾਈ ਕਿ ਆਈਆਈਪੀਏ ਦੀਆਂ ਵਿਭਿੰਨ ਰਾਜ ਸ਼ਾਖਾਵਾਂ ਤੇ ਚੈਪਟਰਸ ਵੀ ਇੰਝ ਹੀ ਵਰਚੁਅਲ ਤੇ ਅਰਧ–ਵਰਚੁਅਲ ਸਾਧਨਾਂ ਰਾਹੀਂ ਆਪਣੇ ਪ੍ਰੋਗਰਾਮ ਅੱਗੇ ਵਧਾਉਣਗੇ। ਉਨ੍ਹਾਂ ਆਈਆਈਪੀਏ ਪਾਠਕ੍ਰਮ ਦਾ ਘੇਰਾ ਤੇ ਵਰਣਕ੍ਰਮ ਹੋਰ ਵਿਸ਼ਾਲ ਕਰਨ ਲਈ ਹੋਰ ਵੱਧ ਗਿਣਤੀ ਵਿੱਚ ਯੂਨੀਵਰਸਿਟੀਜ਼ ਤੇ ਅਕਾਦਮਿਕ ਇਕਾਈਆਂ ਨਾਲ ਤਾਲਮੇਲ ਕਾਇਮ ਕਰਨ ਦਾ ਸੁਝਾਅ ਦਿੱਤਾ।
<><><><><>
ਐੱਸਐੱਨਸੀ
(Release ID: 1666619)
Visitor Counter : 148