ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਸਵਦੇਸ਼ੀ ਸੁਪਰ ਕੰਪਿਊਟਰ ਬਣਾਉਣ ਦੇ ਟੀਚੇ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ

ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ (ਐੱਨਐੱਸਐੱਮ) ਦੇਸ਼ ਵਿੱਚ ਉੱਚ ਪਾਵਰ ਕੰਪਿਊਟਿੰਗ ਨੂੰ ਉਤਸ਼ਾਹਿਤ ਕਰ ਰਿਹਾ ਹੈ

Posted On: 21 OCT 2020 5:14PM by PIB Chandigarh

ਭਾਰਤ ਤੇਜ਼ੀ ਨਾਲ ਆਪਣੀਆਂ ਸੁਪਰ ਕੰਪਿਊਟਰ ਸੁਵਿਧਾਵਾਂ ਦਾ ਵਿਸਤਾਰ ਕਰ ਰਿਹਾ ਹੈ ਅਤੇ ਦੇਸ਼ ਵਿੱਚ ਆਪਣੇ ਖੁਦ ਦੇ ਸੁਪਰ ਕੰਪਿਊਟਰ ਬਣਾਉਣ ਦੀ ਸਮਰੱਥਾ ਨੂੰ ਵਿਕਸਿਤ ਕਰ ਰਿਹਾ ਹੈ।

 

 

 

ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ (ਐੱਨਐੱਸਐੱਮ) ਤੇਲ ਦੀ ਖੋਜ, ਹੜ੍ਹਾਂ ਦੀ ਭਵਿੱਖਬਾਣੀ ਦੇ ਨਾਲ ਨਾਲ ਜੀਨੋਮਿਕਸ, ਅਤੇ ਡਰੱਗ ਖੋਜ ਵਰਗੇ ਖੇਤਰਾਂ ਵਿੱਚ ਵਿੱਦਿਅਕ, ਖੋਜਕਰਤਾਵਾਂ, ਐੱਮਐੱਸਐੱਮਈ, ਅਤੇ ਸਟਾਰਟਅੱਪਸ ਦੀਆਂ ਵਧ ਰਹੀਆਂ ਕੰਪਿਊਟੇਸ਼ਨਲ ਮੰਗਾਂ ਦੀ ਪੂਰਤੀ ਲਈ ਆਪਣੇ ਭਿੰਨ-ਭਿੰਨ ਪੜਾਵਾਂ ਜ਼ਰੀਏ ਦੇਸ਼ ਵਿੱਚ ਹਾਈ ਪਾਵਰ ਕੰਪਿਊਟਿੰਗ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ।

 

 

ਯੋਜਨਾਬੱਧ ਬੁਨਿਆਦੀ ਢਾਂਚੇ ਦੇ ਨਾਲ ਐੱਨਐੱਸਐੱਮ ਫੇਜ਼ -1 ਪਹਿਲਾਂ ਹੀ ਸਥਾਪਤ ਹੋ ਚੁੱਕਾ ਹੈ ਅਤੇ ਫੇਜ਼ -2 ਦਾ ਬਹੁਤ ਸਾਰਾ ਕੰਮ ਪੂਰਾ ਹੋ ਚੁੱਕਾ ਹੈ, ਜਿਸ ਸਦਕਾ ਦੇਸ਼ ਭਰ ਵਿੱਚ ਸੁਪਰ ਕੰਪਿਊਟਰਾਂ ਦਾ ਨੈੱਟਵਰਕ ਜਲਦੀ ਹੀ ਤਕਰੀਬਨ 16 ਪੇਟਾਫਲੋਪਜ਼ (ਪੀਐੱਫ) ਤੱਕ ਪਹੁੰਚ ਜਾਵੇਗਾ। ਜਨਵਰੀ 2021 ਵਿੱਚ ਸ਼ੁਰੂ ਕੀਤਾ ਜਾਣ ਵਾਲਾ ਫੇਜ਼ - 3, ਕੰਪਿਊਟਿੰਗ ਦੀ ਗਤੀ ਨੂੰ ਕੋਈ 45 ਪੇਟਾਫਲੋਪਜ਼ ਤੇ ਲੈ ਜਾਵੇਗਾ।

 

ਐੱਨਐੱਸਐੱਮ ਦਾ ਇਲੈਕਟ੍ਰੌਨਿਕਸ ਅਤੇ ਆਈਟੀ (ਮੀਟਵਾਈ) ਅਤੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ (ਡੀਐੱਸਟੀ) ਦੁਆਰਾ ਸਾਂਝੇ ਤੌਰ 'ਤੇ ਸੰਚਾਲਨ ਕੀਤਾ ਜਾਂਦਾ ਹੈ ਅਤੇ ਸੈਂਟਰ ਫਾਰ ਅਡਵਾਂਸਡ ਕੰਪਿਊਟਿੰਗ (C-DAC), ਪੁਣੇ ਅਤੇ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ (ਆਈਆਈਐੱਸਸੀ), ਬੰਗਲੁਰੂ ਦੁਆਰਾ ਲਾਗੂ ਕੀਤਾ ਜਾਂਦਾ ਹੈ।

 

 

 

ਸਵਦੇਸ਼ ਵਿੱਚ ਅਸੈਂਬਲ ਕੀਤਾ, ਪਹਿਲਾ ਸੁਪਰ ਕੰਪਿਊਟਰ ਪਰਮ ਸ਼ਿਵਾਏ, ਆਈਆਈਟੀ (ਬੀਐੱਚਯੂ) ਵਿੱਚ ਸਥਾਪਿਤ ਕੀਤਾ ਗਿਆ ਸੀ, ਇਸ ਤੋਂ ਬਾਅਦ ਪਰਮ ਸ਼ਕਤੀ ਅਤੇ ਪਰਮ ਬ੍ਰਹਮਾ ਕ੍ਰਮਵਾਰ ਆਈਆਈਟੀ-ਖੜਗਪੁਰ ਅਤੇ ਆਈਆਈਐੱਸਈਆਰ, ਪੁਣੇ ਵਿਖੇ ਸਥਾਪਿਤ ਕੀਤੇ ਗਏ ਸਨ।

 

 

 

ਇਸ ਤੋਂ ਬਾਅਦ ਦੋ ਹੋਰ ਅਦਾਰਿਆਂ ਵਿੱਚ ਸੁਪਰ ਕੰਪਿਊਟਿੰਗ ਸੁਵਿਧਾਵਾਂ ਸਥਾਪਿਤ ਕੀਤੀਆਂ ਗਈਆਂ ਸਨ, ਅਤੇ ਇੱਕ ਹੋਰ ਸੁਵਿਧਾ ਫੇਜ਼ -1 ਵਿੱਚ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਨੇ ਫੇਜ਼ -1 ਅਧੀਨ ਹਾਈ ਪਾਵਰ ਕੰਪਿਊਟਿੰਗ ਦੀ 6.6 ਪੀਐੱਫ ਗਤੀ ਤਿਆਰ ਕੀਤੀ ਹੈ। ਫੇਜ਼ -2 ਵਿਚ, 8 ਹੋਰ ਅਦਾਰਿਆਂ ਨੂੰ ਕੁੱਲ 10 ਪੀਐੱਫ ਕੰਪਿਊਟ ਸਮਰੱਥਾ ਨਾਲ ਅਪ੍ਰੈਲ 2021 ਤੱਕ ਸੁਪਰਕੰਪਿਊਟਿੰਗ ਸੁਵਿਧਾਵਾਂ ਨਾਲ ਲੈਸ ਕੀਤਾ ਜਾਵੇਗਾ। ਭਾਰਤ ਵਿਚ ਅਸੈਂਬਲੀ ਅਤੇ ਮੈਨੂੰਫੈਕਚਰਿੰਗ ਨਾਲ ਸੁਪਰਕੰਪਿਊਟਿੰਗ ਬੁਨਿਆਦੀ ਢਾਂਚੇ ਦੀ ਸਥਾਪਨਾ ਲਈ ਭਾਰਤ ਦੀਆਂ ਕੁਲ 14 ਪ੍ਰਮੁੱਖ ਸੰਸਥਾਵਾਂ ਨਾਲ ਸਹਿਮਤੀ ਪਤਰਾਂ ਤੇ ਹਸਤਾਖਰ ਕੀਤੇ ਗਏ ਹਨ। ਇਨ੍ਹਾਂ ਵਿੱਚ ਆਈਆਈਟੀਜ਼, ਐੱਨਆਈਟੀਜ਼, ਨੈਸ਼ਨਲ ਲੈਬਸ ਅਤੇ ਆਈਆਈਐੱਸਈਆਰਜ਼ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਪਹਿਲਾਂ ਹੀ ਸਥਾਪਿਤ ਹੋ ਚੁੱਕੇ ਹਨ, ਅਤੇ ਕੁਝ ਹੋਰ ਇਸ ਸਾਲ ਦਸੰਬਰ ਤੱਕ ਸਥਾਪਿਤ ਕਰ ਦਿੱਤੇ ਜਾਣਗੇ। ਫੇਜ਼ -2 ਦੀਆਂ ਸਥਾਪਨਾਵਾਂ ਅਪ੍ਰੈਲ 2021 ਤੱਕ ਪੂਰੀਆਂ ਹੋਣਗੀਆਂ।

 

 

 

ਫੇਜ਼ - 3 'ਤੇ ਕੰਮ 2021 ਵਿਚ ਸ਼ੁਰੂ ਹੋਵੇਗਾ ਅਤੇ ਇਸ ਵਿੱਚ ਤਿੰਨ-ਤਿੰਨ ਪੀਐੱਫ ਵਾਲੇ ਤਿੰਨ ਸਿਸਟਮ ਅਤੇ 20 ਪੀਐੱਫ ਦਾ ਇਕ ਸਿਸਟਮ ਰਾਸ਼ਟਰੀ ਸੁਵਿਧਾ ਵਜੋਂ ਸ਼ਾਮਲ ਹੋਵੇਗਾ।

 

 

 

 ਇਹ ਤਿੰਨ ਪੜਾਅ ਸੁਪਰਕੰਪਿਊਟਿੰਗ ਪ੍ਰਣਾਲੀਆਂ ਦੀ ਰੀੜ੍ਹ ਦੀ ਹੱਡੀ- ਨੇਸ਼ਨ ਨੌਲੇਜ ਨੈੱਟਵਰਕ (ਐੱਨਕੇਐੱਨ) ਦੁਆਰਾਕੰਮ ਕਰ ਰਹੀਆਂ 75 ਦੇ ਕਰੀਬ ਸੰਸਥਾਵਾਂ ਅਤੇ ਹਜ਼ਾਰਾਂ ਤੋਂ ਵੱਧ ਸਕ੍ਰਿਆ ਖੋਜਕਰਤਾਵਾਂ, ਵਿੱਦਿਅਕ-ਵਿਦਵਾਨਾਂ ਨੂੰ ਹਾਈ ਪ੍ਰਫੋਰਮੈਂਸ ਕੰਪਿਊਟਿੰਗ (ਐੱਚਪੀਸੀ) ਸੁਵਿਧਾਵਾਂ ਤੱਕ ਪਹੁੰਚ ਪ੍ਰਦਾਨ ਕਰਨਗੇ।

 

 

 

 ਐੱਚਪੀਸੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਇਕੱਠੇ ਹੋ ਗਏ ਹਨ। ਸੀ-ਡੈਕ ਵਿੱਚ ਇੱਕ 100 ਏਆਈ ਪੀਐੱਫ ਆਰਟੀਫਿਸ਼ੀਅਲ ਇੰਟੈਲੀਜੈਂਸ ਸੁਪਰ ਕੰਪਿਊਟਿੰਗ ਸਿਸਟਮ ਬਣਾਇਆ ਅਤੇ ਸਥਾਪਿਤ ਕੀਤਾ ਜਾ ਰਿਹਾ ਹੈ, ਜੋ ਕਿ ਕੰਪਿਊਟਿੰਗ ਨਾਲ ਜੁੜੀ ਏਆਈ ਗਤੀ ਨੂੰ ਕਈ ਗੁਣਾ ਵਧਾ ਕੇ ਅਵਿਸ਼ਵਾਸ਼ੀ ਤੌਰ ਤੇ ਵੱਡੇ ਪੱਧਰ ਦੇ ਏਆਈ ਵਰਕਲੋਡ ਨੂੰ ਸੰਭਾਲ ਸਕਦਾ ਹੈ।

 

 

ਮਿਸ਼ਨ ਨੇ ਹੁਣ ਤੱਕ 2400 ਤੋਂ ਵੱਧ ਸੁਪਰ ਕੰਪਿਊਟਿੰਗ ਮਨੁੱਖੀ ਸ਼ਕਤੀ ਅਤੇ ਫੈਕਲਟੀ ਨੂੰ ਟ੍ਰੇਨਿੰਗ ਦੇ ਕੇ ਸੁਪਰਕੰਪਿਊਟਰ ਮਾਹਿਰਾਂ ਦੀ ਅਗਲੀ ਪੀੜ੍ਹੀ ਵੀ ਤਿਆਰ ਕੀਤੀ ਹੈ।

 

 

ਸਵਦੇਸ਼ੀ ਯੋਗਤਾ:  ਐੱਨਐੱਸਐੱਮ ਦੁਆਰਾ ਸਸ਼ਕਤ, ਭਾਰਤ ਦੇ ਖੋਜ ਅਦਾਰਿਆਂ ਦੇ ਨੈੱਟਵਰਕ ਦੁਆਰਾ ਉਦਯੋਗਾਂ ਦੇ ਸਹਿਯੋਗ ਨਾਲ ਭਾਰਤ ਵਿੱਚ, ਵੱਧ ਤੋਂ ਵੱਧ ਹਿੱਸੇ-ਪੁਰਜ਼ੇ ਬਣਾਉਣ ਲਈ ਤਕਨਾਲੋਜੀ ਅਤੇ ਨਿਰਮਾਣ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ। ਫੇਜ਼ -1 ਵਿੱਚ ਜਿਥੇ ਭਾਰਤ ਵਿਚ 30 ਪ੍ਰਤੀਸ਼ਤ ਵੈਲਿਊ ਅਡੀਸ਼ਨ ਕੀਤਾ ਜਾ ਰਿਹਾ ਹੈ, ਉਸਨੂੰ ਫੇਜ਼ -2 ਵਿੱਚ ਵਧਾ ਕੇ 40 ਪ੍ਰਤੀਸ਼ਤ ਤੱਕ ਕਰ ਦਿੱਤਾ ਗਿਆ ਹੈ।

 

 

ਸਰਵਰ ਬੋਰਡ, ਇੰਟਰਕਨੈਕਟ, ਪ੍ਰੋਸੈੱਸਰ, ਸਿਸਟਮ ਸੌਫਟਵੇਅਰ ਲਾਇਬ੍ਰੇਰੀਆਂ, ਸਟੋਰੇਜ ਅਤੇ ਐੱਚਪੀਸੀ-ਏਆਈ ਕਨਵਰਜਡ ਐਕਸਲੇਟਰ ਵਰਗੇ ਪਾਰਟਸ ਨੂੰ ਘਰੇਲੂ ਤੌਰ 'ਤੇ ਡਿਜ਼ਾਈਨ ਕਰਨ ਅਤੇ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

 

ਭਾਰਤ ਨੇ ਇੱਕ ਸਵਦੇਸ਼ੀ ਸਰਵਰ (ਰੁਦਰਾ) ਵਿਕਸਿਤ ਕੀਤਾ ਹੈ, ਜੋ ਸਾਰੀਆਂ ਸਰਕਾਰਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ (ਪੀਐੱਸਯੂ) ਦੀਆਂ ਐੱਚਪੀਸੀ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ। ਇਹ ਪਹਿਲਾ ਅਵਸਰ ਹੈ ਕਿ ਸੀ-ਡੈਕ ਦੁਆਰਾ ਵਿਕਸਿਤ ਕੀਤੇ ਪੂਰੇ ਸੌਫਟਵੇਅਰ ਸਟੈਕ ਦੇ ਨਾਲ, ਇੱਕ ਸਰਵਰ ਸਿਸਟਮ ਭਾਰਤ ਵਿੱਚ ਬਣਾਇਆ ਗਿਆ ਸੀ।

 

 

ਮਾਹਿਰਾਂ ਨੇ ਕਿਹਾ ਕਿ ਜਿਸ ਗਤੀ ਨਾਲ ਚੀਜ਼ਾਂ ਅੱਗੇ ਵਧ ਰਹੀਆਂ ਹਨ, ਅਸੀਂ ਜਲਦੀ ਹੀ ਭਾਰਤ ਵਿੱਚ ਮਦਰਬੋਰਡਸ ਅਤੇ ਸਬ-ਸਿਸਟਮ ਤਿਆਰ ਕਰ ਸਕਦੇ ਹਾਂ, ਜਿਸ ਨਾਲ ਕਿ ਸੁਪਰ ਕੰਪਿਊਟਰਾਂ ਨੂੰ ਸਵਦੇਸ਼ ਵਿੱਚ ਹੀ ਡਿਜ਼ਾਈਨ ਅਤੇ ਤਿਆਰ ਕੀਤਾ ਜਾ ਸਕੇਗਾ।

 

 

ਸਵਦੇਸ਼ੀ ਢੰਗ ਨਾਲ ਡਿਜ਼ਾਈਨ ਕੀਤੇ ਗਏ ਸਿਸਟਮ, ਜਿਨ੍ਹਾਂ ਦੇ ਜ਼ਿਆਦਾਤਰ ਹਿੱਸੇ ਭਾਰਤ ਵਿੱਚ ਡਿਜ਼ਾਈਨ ਅਤੇ ਤਿਆਰ ਕੀਤੇ ਹੋਣਗੇ, ਆਈਆਈਟੀ-ਮੁੰਬਈ, ਆਈਆਈਟੀ-ਚੇਨਈ, ਅਤੇ ਇੰਟਰ-ਯੂਨੀਵਰਸਿਟੀ ਐਕਸੀਲਰੇਟਰ ਸੈਂਟਰ (ਆਈਯੂਏਸੀ), ਦਿੱਲੀ, ਸੀ-ਡੈਕ, ਪੁਣੇ ਵਿਖੇ ਸਥਾਪਿਤ ਕੀਤੇ ਜਾਣਗੇ, ਜੋ ਫੇਜ਼ - 3 ਦੇ ਅਧੀਨ ਆਉਂਦੇ ਹਨ, ਨਾਲ ਭਾਰਤ ਵਿਚ ਪੂਰੀ ਤਰ੍ਹਾਂ ਵਿਕਸਿਤ ਅਤੇ ਨਿਰਮਿਤ ਕੰਪਿਊਟਰਾਂ ਵੱਲ ਵਧਣ ਵਿਚ ਸਹਾਇਤਾ ਮਿਲੇਗੀ ਅਤੇ ਇਸ ਖੇਤਰਵਿਚ ਸਵੈ-ਨਿਰਭਰਤਾ ਲਈ ਰਾਹ ਪੱਧਰਾ ਹੋਏਗਾ।

 

Param - Bhrama at IISER-Pune (with DCLC)  Param-Shakti at IIT-Kharagpur (1

 

Param-shivay-IIT Varanasi

 

 

 

 

                                                                        ******

 

 

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)


(Release ID: 1666618) Visitor Counter : 188