ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਪੂਰੇ ਦੇਸ਼ ਵਿੱਚ ਟ੍ਰੇਨਿੰਗ ਮੁੜ ਤੋਂ ਸ਼ੁਰੂ ਹੋਣ ਕਾਰਨ ਐੱਸਏਆਈ ਵਿਭਿੰਨ ਟ੍ਰੇਨਿੰਗ ਕੇਂਦਰਾਂ ਵਿੱਚ ਟ੍ਰੇਨੀਆਂ ਦੇ ਪਰਤਣ ਲਈ ਯਾਤਰਾ ਦੀ ਵਿਵਸਥਾ ਕਰੇਗਾ

Posted On: 21 OCT 2020 6:47PM by PIB Chandigarh

ਟੋਕਿਓ ਓਲੰਪਿਕ ਅਤੇ ਪੈਰਾਲੰਪਿਕਸ ਦੇ ਮੱਦੇਨਜ਼ਰ ਦੇਸ਼ ਭਰ ਦੇ ਐੱਸਏਆਈ ਟ੍ਰੇਨਿੰਗ ਕੇਂਦਰਾਂ ਵਿੱਚ 1 ਨਵੰਬਰ ਤੋਂ ਖੇਡ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। 

 

ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਥਲੀਟਾਂ ਨੂੰ ਵਾਇਰਸ ਦੇ ਸੰਪਰਕ ਤੋਂ ਬਚਾਉਣ ਲਈ ਭਾਰਤੀ ਖੇਡ ਅਥਾਰਿਟੀ ਨੇ ਐੱਨਸੀਓਈ/ਐੱਸਏਆਈ ਟ੍ਰੇਨਿੰਗ ਕੇਂਦਰਾਂ ਦੀ ਟ੍ਰੇਨਿੰਗ ਵਿੱਚ ਸ਼ਾਮਲ ਹੋਣ ਵਾਲੇ ਅਥਲੀਟਾਂ ਲਈ ਯਾਤਰਾ ਵਿਵਸਥਾ ਕਰਨ ਦਾ ਫੈਸਲਾ ਕੀਤਾ ਹੈ। ਇਹ ਇਸ ਸਾਲ ਮਾਰਚ ਵਿੱਚ ਉੱਭਰੀ ਅਣਕਿਆਸੀ ਸਥਿਤੀ ਕਾਰਨ ਹੈ ਜਦੋਂ ਕੋਰੋਨਾ ਵਾਇਰਸ ਕਾਰਨ ਅਥਲੀਟਾਂ ਨੂੰ ਘਰ ਵਾਪਸ ਜਾਣਾ ਪਿਆ ਸੀ। ਇਹ ਫੈਸਲਾ ਲਿਆ ਗਿਆ ਹੈ ਕਿ ਜਿਨ੍ਹਾਂ ਅਥਲੀਟਾਂ ਨੂੰ 500 ਕਿਲੋਮੀਟਰ ਤੋਂ ਜ਼ਿਆਦਾ ਯਾਤਰਾ ਕਰਨੀ ਹੈ, ਉਨ੍ਹਾਂ ਨੂੰ ਹਵਾਈ ਟਿਕਟ ਪ੍ਰਦਾਨ ਕੀਤੀ ਜਾਵੇਗਾ, ਜਦੋਂਕਿ ਜਿਹੜੇ ਅਥਲੀਟਾਂ ਨੇ 500 ਕਿਲੋਮੀਟਰ ਤੋਂ ਘੱਟ ਦੂਰੀ ਤੋਂ ਆਉਣਾ ਹੈ, ਉਹ ਤੀਜੇ ਦਰਜੇ ਦੀ ਏਸੀ ਟ੍ਰੇਨ ਵਿੱਚ ਯਾਤਰਾ ਕਰ ਸਕਦੇ ਹਨ।

 

ਇਸ ਦੇ ਇਲਾਵਾ ਐੱਸਏਆਈ ਕੇਂਦਰਾਂ ਵਿੱਚ ਟ੍ਰੇਨਿੰਗ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਬਾਇਓ ਬਬਲ ਬਣਾਉਣ ਲਈ ਸਾਰੇ ਕੋਚਾਂ ਅਤੇ ਐੱਨਸੀਓਈਜ਼/ਐੱਸਟੀਸੀਜ਼ ਦੇ ਸਹਾਇਕ ਕਰਮਚਾਰੀਆਂ ਨੂੰ ਆਵਾਸ ਪ੍ਰਦਾਨ ਕਰਨ ਦਾ ਫੈਸਲਾ ਲਿਆ ਗਿਆ ਹੈ। ਰੈਗੂਲਰ ਅਤੇ ਠੇਕੇ ਦੇ ਕਰਮਚਾਰੀਆਂ ਨੂੰ ਸਰਕਾਰੀ ਲਾਗਤ ਤੇ ਆਵਾਸ ਪ੍ਰਦਾਨ ਕੀਤਾ ਜਾਵੇਗਾ।

 

ਐੱਸਏਆਈ ਅਥਾਰਿਟੀ ਸਾਰੇ ਅਥਲੀਟਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਕੋਲ ਐੱਸਏਆਈ ਐੱਸਓਪੀਜ਼ ਬਾਰੇ ਜਾਣਕਾਰੀ ਦੇਣ ਲਈ ਪਹੁੰਚ ਗਏ ਹਨ ਜਿਨ੍ਹਾਂ ਨੂੰ ਐੱਸਏਆਈ ਕੇਂਦਰਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਪਾਲਣ ਕਰਨ ਦੀ ਲੋੜ ਹੋਵੇਗੀ। ਅਥਲੀਟਾਂ ਨੂੰ ਦੀਵਾਲੀ ਦੇ ਬਾਅਦ ਐੱਸਏਆਈ ਕੇਂਦਰਾਂ ਵਿੱਚ ਸ਼ਾਮਲ ਹੋਣ ਦਾ ਵਿਕਲਪ ਵੀ ਦਿੱਤਾ ਗਿਆ ਹੈ, ਜੇਕਰ ਉਹ ਆਪਣੇ ਪਰਿਵਾਰਾਂ ਨਾਲ ਦੀਵਾਲੀ ਮਨਾਉਣਾ ਚਾਹੁੰਦੇ ਹਨ ਤਾਂ ਇੱਕ ਵਾਰ ਜਦੋਂ ਉਹ ਬਾਇਓ ਬਬਲ ਦੇ ਸੰਪਰਕ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਦੀ ਸਿਹਤ ਲਈ ਖਤਰਾ ਪੈਦਾ ਹੋ ਸਕਦਾ ਹੈ।

 

ਇਸ ਤੋਂ ਪਹਿਲਾਂ ਇਸ ਸਾਲ ਮਾਰਚ ਵਿੱਚ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਕਾਰਨ ਅਤੇ ਸਰਕਾਰ ਦੀ ਸਲਾਹ ਦੇ ਮੱਦੇਨਜ਼ਰ ਐੱਸਏਆਈ ਨੇ ਸਰਗਰਮੀ ਨਾਲ ਰੋਕਥਾਮ ਉਪਾਵਾਂ ਨੂੰ ਅਪਣਾਇਆ ਸੀ ਅਤੇ ਸਾਰੇ ਖੇਤਰੀ ਮੁਖੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਸਨ; ਐੱਨਸੀਓਈ ਅਤੇ ਐੱਸਟੀਸੀ ਵਿੱਚ ਸਾਰੇ ਟ੍ਰੇਨੀਆਂ ਲਈ 17 ਮਾਰਚ ਤੋਂ ਇਹ ਫੈਸਲਾ ਲਾਗੂ ਕੀਤਾ ਗਿਆ ਸੀ ਅਤੇ ਅਥਲੀਟਾਂ ਨੂੰ ਅਸੁਵਿਧਾ ਤੋਂ ਬਚਣ ਲਈ 20 ਮਾਰਚ ਤੱਕ ਹੋਸਟਲਾਂ ਦੀ ਸੁਵਿਧਾ ਖੁੱਲ੍ਹੀ ਰੱਖੀ ਗਈ ਸੀ। ਐੱਸਏਆਈ ਕੇਂਦਰਾਂ ਦੇ ਸਬੰਧਿਤ ਖੇਤਰੀ ਨਿਰਦੇਸ਼ਕਾਂ ਨੂੰ 400 ਕਿਲੋਮੀਟਰ ਤੋਂ ਜ਼ਿਆਦਾ ਅਤੇ ਏਸੀ 3-ਟਿਅਰ ਟ੍ਰੇਨ ਰਾਹੀਂ 400 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਦੇ ਅੰਦਰ ਰਹਿਣ ਵਾਲੇ ਅਥਲੀਟਾਂ ਨੂੰ ਵਾਪਸੀ ਦੀ ਸੁਵਿਧਾ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। 

 

*******

 

ਐੱਨਬੀ/ਓਏ


(Release ID: 1666617) Visitor Counter : 110