ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਸਰਕਾਰ ਵੱਲੋਂ ਪਿਆਜ਼ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਉਪਾਅ

Posted On: 21 OCT 2020 5:33PM by PIB Chandigarh

ਅਗਸਤ 2020 ਦੇ ਅੰਤ ਤੋਂ ਪਿਆਜ਼ਾਂ ਦੀਆਂ ਪ੍ਰਚੂਨ ਕੀਮਤਾਂ ਵਿੱਚ ਵਾਧਾ ਨਜ਼ਰ ਆਇਆ ਹੈ ਭਾਵੇਂ 18 ਅਕਤੂਬਰ ਤੱਕ ਪਿਛਲੇ ਸਾਲ ਦੇ ਮੁਕਾਬਲੇ ਇਹ ਕੀਮਤਾਂ ਘੱਟ ਸਨ ਪਿਛਲੇ ਦਸ ਦਿਨਾ ਵਿੱਚ ਪਿਆਜ਼ਾਂ ਦੀਆਂ ਕੀਮਤਾਂ ਵਿਚ ਜਬਰਦਸਤ ਉਛਾਲ ਆਇਆ ਹੈ ਅਤੇ ਪਿਆਜ਼ ਦੀਆਂ ਆਲ ਇੰਡੀਆ ਪ੍ਰਚੂਨ ਕੀਮਤਾਂ 11.56 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 51.95 ਪ੍ਰਤੀ ਕਿਲੋ ਹੋ ਗਈਆਂ ਹਨ ਜੋ ਪਿਛਲੇ ਸਾਲ ਦੀਆਂ ਕੀਮਤਾਂ 46.33 ਪ੍ਰਤੀ ਕਿਲੋ ਦੇ ਮੁਕਾਬਲੇ 12.13% ਜ਼ਿਆਦਾ ਹਨ ਸਰਕਾਰ ਨੇ 14/9/2020 ਨੂੰ ਅੱਗੇ ਵਧ ਕੇ ਪਿਆਜ਼ਾਂ ਦੇ ਨਿਰਯਾਤ ਤੇ ਪਾਬੰਦ ਐਲਾਨੀ ਸੀ ਤਾਂ ਜੋ ਖਰੀਫ ਪਿਆਜ਼ ਮਾਰਕੀਟ ਵਿਚ ਆਉਣ ਤੋਂ ਪਹਿਲਾਂ ਦੇ ਸੀਜ਼ਨ ਦੌਰਾਨ ਘਰੇਲੂ ਖਪਤਕਾਰਾਂ ਨੂੰ ਵਾਜਬ ਕੀਮਤਾਂ ਤੇ ਪਿਆਜ਼ਾਂ ਦੀ ਉਪਲਭਤਾ ਸੁਨਿਸ਼ਚਿਤ ਕੀਤੀ ਜਾ ਸਕੇ ਭਾਵੇਂ ਕਿ ਪਰਚੂਨ ਕੀਮਤਾਂ ਦੇ ਵਾਧੇ ਨੂੰ ਕੁਝ ਹੱਦ ਤੱਕ ਠੱਲ ਪਾਈ ਗਈ ਹੈ ਪਰ ਮਹਾਰਾਸ਼ਟਰ, ਕਰਨਾਟਕ ਤੇ ਮੱਧ ਪ੍ਰਦੇਸ ਦੇ ਪਿਆਜ਼ ਪੈਦਾ ਕਰਨ ਵਾਲੇ ਮੁੱਖ ਜ਼ਿਲਿ੍ਆਂ ਵਿੱਚ ਭਾਰੀ ਵਰਖਾ ਨੇ ਖੜੀ ਖਰੀਫ ਫਸਲਾਂ ਨੂੰ ਭੰਡਾਰ ਕੀਤੇ ਪਿਆਜ਼ਾਂ ਅਤੇ ਬੀਜ਼ ਨਰਸਰੀਆਂ ਨੂੰ ਨੁਕਸਾਨ ਪਹੁੰਚਾਇਆ ਹੈ ਮੌਸਮ ਦੀਆਂ ਇਹਨਾਂ ਗਤੀਵਿਧੀਆਂ ਦੇ ਫਲਸਰੂਪ ਪਿਆਜ਼ ਦੀਆਂ ਕੀਮਤਾਂ ਵਿਚ ਤੇਜੀ ਨਾਲ ਵਾਧਾ ਹੋਇਆ ਹੈ
ਸਰਕਾਰ ਨੇ ਰਬੀ ਪਿਆਜ਼ 2020 ਤੋਂ ਪਿਆਜ਼ ਦੇ ਬਫਰ ਸਟਾਕ ਬਣਾਏ ਹੋਏ ਹਨ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਸਤੰਬਰ 2020 ਦੇ ਦੂਜੇ ਅੱਧ ਤੋਂ ਇਹ ਬਫਦ ਸਟਾਕ ਪੜਾਅਵਾਰ ਮੁੱਖ ਮੰਡੀਆਂ ਲਈ ਜਾਰੀ ਕੀਤਾ ਗਿਆ ਹੈ ਤਾਂ ਜੋ ਪਰਚੂਨ ਖਰੀਦਦਾਰਾਂ ਨੂੰ ਜਿਵੇਂ ਸਫਲ, ਕੇਂਦਰੀ ਭੰਡਾਰ ਅਤੇ ਐਨ.ਸੀ.ਸੀ.ਐਫ. ਅਤੇ ਸੂਬਾ ਸਰਕਾਰਾਂ ਨੂੰ ਆਉਂਦੇ ਦਿਨਾਂ ਵਿਚ ਅਜਿਹਾ ਹੋਰ ਕੀਤਾ ਜਾਵੇਗਾ। ਪਿਆਜ਼ ਦੇ ਆਯਾਤ ਲਈ ਸਰਕਾਰ ਨੇ 15 ਦਸੰਬਰ 2020 ਤੱਕ ਫਾਈਟੋ ਸੈਨੇਟਰੀ ਸਰਟੀਫਿਕੇਟ ਤਹਿਤ ਪਲਾਂਟ ਕੁਆਰਟੀਨ ਆਰਡਰ 2003 ਦੇ ਵਧੀਕ ਐਲਾਨਨਾਮੇ ਅਤੇ ਫੁੰਮੀਗੇਸ਼ਨ ਲਈ ਸ਼ਰਤਾਂ ਨੂੰ 21/10/2020 ਨੂੰ ਨਰਮ ਕੀਤਾ ਹੈ ਦੇਸ਼ ਵਿੱਚ ਵਧੇਰੇ ਪਿਆਜ਼ਾਂ ਦੇ ਆਯਾਤ ਲਈ ਭਾਰਤੀ ਹਾਈ ਕਮਿਸ਼ਨਾਂ ਨੂੰ ਸੰਬੰਧਿਤ ਦੇਸ਼ਾਂ ਵਿੱਚ ਵਪਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ਆਯਾਤ ਪਿਆਜ਼ਾਂ ਦੀਆਂ ਅਜਿਹੀਆਂ ਖੇਪਾਂ ਜੋ ਭਾਰਤੀ ਬੰਦਰਗਾਹ ਤੇ ਬਿਨਾ ਫੁੰਮੀਗੇਸ਼ਨ ਅਤੇ ਇੰਡੋਰਸਮੈਂਟ ਤੋਂ ਆਉਣਗੀਆਂ ਨੂੰ ਭਾਰਤ ਵਿੱਚ ਆਯਾਤ ਕਰਨ ਵਾਲੇ ਐਕਰੀਡੇਟਿਡ ਟਰੀਟਮੈਂਟ ਪ੍ਰੋਵਾਈਡਰ ਰਾਹੀਂ ਫੁੰਮੀਗੇਟ ਕੀਤਾ ਜਾਵੇਗਾ ਅਗਰ ਨੀਮਾਟੋਡ ਦੀਆਂ ਜੜ੍ਹਾਂ ਅਤੇ ਬਲਵ (ਡਿਟੀਲੇਨਚਿਸ ਡਿਪਸਾਸੀ) ਜਾਂ ਪਿਆਜ਼ ਮੈਗੌਟ (ਹਲੀਮੀਆ ਐਂਟੀਕੂਆ) ਦਾ ਪਤਾ ਲਗਦਾ ਹੈ ਤਾਂ ਇਸ ਨੂੰ ਫੁੰਮੀਗੇਸ਼ਨ ਰਾਹੀਂ ਖਤਮ ਕੀਤਾ ਜਾਵੇਗਾ ਅਤੇ ਖੇਪਾਂ ਨੂੰ ਹੋਰ ਵਧੀਕ ਇੰਸਪੈਕਸ਼ਨ ਫੀਸ ਤੋਂ ਵਗੈਰ ਜਾਰੀ ਕੀਤਾ ਜਾਵੇਗਾ ਆਯਾਤ ਕਰਨ ਤੋਂ ਇਕ ਅੰਡਰਟੇਕਿੰਗ ਲਈ ਜਾਵੇਗੀ ਕਿ ਪਿਆਜ਼ ਸਿਰਫ ਖਪਤ ਲਈ ਵਰਤੇ ਜਾਣਗੇ ਨਾ ਕਿ ਪ੍ਰਸਾਰ ਲਈ ਪਿਆਜ਼ਾਂ ਦੀਆਂ ਅਜਿਹੀਆਂ ਖੇਪਾਂ ਜੋ ਖਪਤ ਲਈ ਹੋਣਗੀਆਂ ਉਪਰ ਪੀ.ਕਿਊ ਆਰਡਰ 2003 ਤਹਿਤ ਆਯਾਤ ਦੀਆਂ ਸ਼ਰਤਾਂ ਦੀ ਨਾ ਪਾਲਣਾ ਕਾਰਣ ਕਰਕੇ 4 ਗੁਣਾਂ ਵਧੀਕ ਇੰਸਪੈਕਸ਼ਨ ਫੀਸ ਨਹੀਂ ਲਈ ਜਾਵੇਗੀ
ਲੱਗਭੱਗ 37 ਐਲ.ਐਮ.ਟੀ. ਖਰੀਫ ਫਸਲ ਮੰਡੀਆਂ ਵਿਚ ਆਉਣ ਦੀ ਸੰਭਾਵਨਾ ਹੈ ਜੋ ਵਧ ਰਹੀਆਂ ਕੀਮਤਾਂ ਤੋਂ ਨਿਜਾਤ ਦੇਵੇਗੀ
 

.ਪੀ.ਐਸ/ਐਸ.ਜੀ.
 



(Release ID: 1666561) Visitor Counter : 184