ਸੱਭਿਆਚਾਰ ਮੰਤਰਾਲਾ

ਨੈਸ਼ਨਲ ਮਿਊਜ਼ੀਅਮ ਇੰਸਟੀਚਿਉਟ ਆਫ਼ ਹਿਸਟਰੀ ਆਫ਼ ਆਰਟ, ਕੰਜ਼ਰਵੇਸ਼ਨ ਅਤੇ ਮਿਉਜ਼ੀਓਲੋਜੀ ਵੱਲੋਂ ਸ੍ਰੀਨਗਰ ਵਿਖੇ "22 ਅਕਤੂਬਰ 1947 ਦੀਆਂ ਯਾਦਾਂ" ਵਿਸ਼ੇ 'ਤੇ ਇਕ ਰਾਸ਼ਟਰੀ ਸੰਮੇਲਨ ਅਤੇ ਪ੍ਰਦਰਸ਼ਨੀ ਆਯੋਜਤ ਕੀਤੀ ਜਾਵੇਗੀ

ਰਾਸ਼ਟਰੀ ਸੰਮੇਲਨ 22 ਅਤੇ 23 ਅਕਤੂਬਰ 2020 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ
ਪ੍ਰਦਰਸ਼ਨੀ 22 ਅਕਤੂਬਰ 2020 ਨੂੰ ਸ਼ੁਰੂ ਹੋਵੇਗੀ

Posted On: 21 OCT 2020 12:12PM by PIB Chandigarh

 

ਦੁਸ਼ਮਣ ਸਾਡੇ ਤੋਂ ਸਿਰਫ 50 ਗਜ਼ ਦੀ ਦੂਰੀ ਤੇ ਹਨ। ਅਸੀਂ ਭਾਰੀ ਗਿਣਤੀ ਵਿਚ ਹਾਂ। ਅਸੀਂ ਭਿਆਨਕ ਗੋਲੀਬਾਰੀ ਹੇਠ ਹਾਂ। ਮੈਂ ਇਕ ਇੰਚ ਵੀ ਪਿੱਛੇ ਨਹੀਂ ਹਟਾਂਗਾ ਬਲਕਿ ਆਪਣੇ ਆਖਰੀ ਵਿਅਕਤੀ ਅਤੇ ਆਪਣੇ ਕਾਰਤੂਸ ਤਕ ਲੜਾਂਗਾ।

- ਮੇਜਰ ਸੋਮਨਾਥ ਸ਼ਰਮਾ

(ਪਰਮਵੀਰ ਚੱਕਰ)

ਨੈਸ਼ਨਲ ਮਿਊਜ਼ੀਅਮ ਇੰਸਟੀਚਿਊਟ ਆਫ਼ ਹਿਸਟਰੀ ਆਫ਼ ਆਰਟ, ਕੰਜ਼ਰਵੇਸ਼ਨ ਅਤੇ ਮਿਉਜੀਓਲੋਜੀ (ਐਨਐੱਮਆਈ) ਵੱਲੋਂ ਕਸ਼ਮੀਰ ਦੇ ਸ੍ਰੀਨਗਰ ਵਿਖੇ ਸਥਿਤ ਐਸਕੇਆਈਆਈਸੀਸੀ ਵਿੱਚ "22 ਅਕਤੂਬਰ 1947 ਦੀਆਂ ਯਾਦਾਂ" ਵਿਸ਼ੇ ਤੇ ਇੱਕ ਰਾਸ਼ਟਰੀ ਸੰਮੇਲਨ ਅਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰਾਸ਼ਟਰੀ ਸੰਮੇਲਨ ਦਾ ਦੋ ਦਿਨਾਂ ਸਮਾਗਮ 22 ਅਤੇ 23 ਅਕਤੂਬਰ 2020 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨੀ 22 ਅਕਤੂਬਰ 2020 ਨੂੰ ਸ਼ੁਰੂ ਹੋਵੇਗੀਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ। ਸੱਭਿਆਚਾਰ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ; ਅਤੇ ਸੈਰ-ਸਪਾਟਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਇਸ ਵਿੱਚ ਵੈੱਬ ਰਾਹੀਂ ਸ਼ਿਰਕਤ ਕਰਨਗੇ। ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਸ਼੍ਰੀ ਬੀ ਵੀ ਆਰ ਸੁਬਰਾਮਨਯਣ ਅਤੇ ਸੱਭਿਆਚਾਰ ਮੰਤਰਾਲੇ ਦੇ ਸਕੱਤਰ, ਸੀਈਓ, ਡੀਐਮਸੀਐਸ ਅਤੇ ਵੀਸੀ, ਐਨਐਮਆਈ ਸ਼੍ਰੀ ਰਘਵੇਂਦਰ ਸਿੰਘ ਵੀ ਇਸ ਮੌਕੇ ਹਾਜ਼ਰ ਹੋਣਗੇ।

 

22 ਅਕਤੂਬਰ 1947 ਨੇ ਭਾਰਤ ਦੇ ਇਤਿਹਾਸ ਨੂੰ ਵਿਸ਼ਵਾਸਘਾਤ ਦੇ ਸਬੂਤ ਅਤੇ ਬਹਾਦਰੀ ਦੀ ਵਿਰਾਸਤ ਨਾਲ ਦਰਸਾਇਆ ਹੈ I 15 ਅਗਸਤ 1947 ਨੂੰ, ਬਸਤੀਵਾਦੀ ਸ਼ਾਸਨ ਦੀ ਤਕਰੀਬਨ 200 ਸਾਲਾਂ ਦੀ ਅਧੀਨਗੀ ਤੋਂ ਬਾਅਦ ਭਾਰਤ ਨੇ ਆਜ਼ਾਦੀ ਪ੍ਰਾਪਤ ਕੀਤੀ। 1947 ਵਿਚ ਇਕ ਨੌਜਵਾਨ ਸੁਤੰਤਰ ਰਾਸ਼ਟਰ ਵਜੋਂ ਇਸ ਦੇ ਜਨਮ ਵੇਲੇ, ਸਭ ਤੋਂ ਜਿਆਦਾ ਪਰੇਸ਼ਾਨ ਕਰਨ ਵਾਲੀਆਂ ਮੁਸ਼ਕਲਾਂ ਵਿਚੋਂ ਇਕ ਇਹ ਸੀ ਕਿ ਭਾਰਤ ਦੇ ਉਸ ਵੇਲੇ ਦੇ ਮਹਾਰਾਜਿਆਂ ਨੂੰ ਇਕ ਆਜ਼ਾਦ ਦੇਸ਼, ਜਾਂ ਭਾਰਤ ਦਾ ਇਕ ਹਿੱਸਾ ਬਣਨ ਜਾਂ ਪਾਕਿਸਤਾਨ ਦਾ ਇੱਕ ਹਿੱਸਾ ਬਣਨ ਦੀ ਦਿੱਤੀ ਗਈ ਚੋਣ ਸੀ। ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਰਘਵੇਂਦਰ ਸਿੰਘ ਦੇ ਹਵਾਲੇ ਨਾਲ , 'ਮੁਹੰਮਦ ਅਲੀ ਜਿੰਨ੍ਹਾ ਅਤੇ ਉਸ ਦੇ ਨਵੇਂ ਬਣੇ ਪਾਕਿਸਤਾਨ ਲਈ, ਦੋ ਰਾਸ਼ਟਰ ਸਿਧਾਂਤ ਦੇ ਵਿਚਾਰ ਨੂੰ ਪੂਰੀ ਤਰਾਂ ਨਕਾਰ ਦਿੰਦਾ ਜੇਕਰ ਜੰਮੂ-ਕਸ਼ਮੀਰ ਦੀ ਸ਼ਾਹੀ ਰਿਆਸਤ ਭਾਰਤ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰਦੀ। ' 22 ਅਕਤੂਬਰ, 1947 ਨੂੰ ਪਾਕਿਸਤਾਨ ਨੇ ਕਸ਼ਮੀਰ ਉੱਤੇ ਹਮਲਾ ਕਰ ਦਿੱਤਾ । ਇਹ ਹਮਲਾ,ਆਪ੍ਰੇਸ਼ਨ ਗੁਲਮਰਗਕਈ ਮਹੀਨਿਆਂ ਦੀ ਯੋਜਨਾਬੰਦੀ ਅਤੇ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ, ਉੱਤਰ ਪੱਛਮੀ ਸਰਹੱਦ ਦੇ ਮੁੱਖ ਮੰਤਰੀ, ਮੁਸਲਿਮ ਲੀਗ ਦੇ ਮੈਂਬਰਾਂ ਅਤੇ ਪਾਕਿਸਤਾਨ ਦੀ ਸੈਨਾ ਸਮੇਤ ਪਾਕਿਸਤਾਨ ਦੇ ਚੋਟੀ ਦੇ ਨੇਤਾਵਾਂ ਦੀ ਸ਼ਮੂਲੀਅਤ ਦਾ ਨਤੀਜਾ ਸੀ।

22 ਅਕਤੂਬਰ 1947 ਨੂੰ ਪਾਕਿਸਤਾਨੀ ਫੌਜ਼ ਦੀ ਸਹਾਇਤਾ ਨਾਲ ਕਬਾਇਲੀ ਮਿਲੀਸ਼ੀਆ ਦੇ ਹਮਲੇ ਨੇ ਲੁੱਟਮਾਰ, ਬਲਾਤਕਾਰ, ਅਗਨੀ ਕਾਂਡ, ਲੁੱਟਮਾਰ ਅਤੇ ਕਤਲੇਆਮ ਦੀ ਵਹਿਸ਼ੀਆਨਾ ਲੜੀ ਸ਼ੁਰੂ ਕਰ ਦਿੱਤੀ। ਇਸ ਹਮਲੇ ਨੇ ਪਹਿਲੀ ਭਾਰਤ-ਪਾਕਿਸਤਾਨ ਜੰਗ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕੀਤੀ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਲੜੀ ਨਿਰਧਾਰਤ ਕੀਤੀ ਜੋ ਅਜੇ ਵੀ ਦੇਸ਼ ਨੂੰ ਪ੍ਰਭਾਵਤ ਕਰ ਰਹੀਆਂ ਹਨ। 26 ਅਕਤੂਬਰ 1947 ਨੂੰ ਜੰਮੂ-ਕਸ਼ਮੀਰ ਰਾਜ ਨੇ ਰਸਮੀ ਤੌਰ 'ਤੇ ਭਾਰਤ ਭਾਰਤ ਵਿੱਚ ਸ਼ਾਮਲ ਹੋ ਗਿਆ ਅਤੇ 27 ਅਕਤੂਬਰ 1947 ਨੂੰ ਭਾਰਤੀ ਫੌਜਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਕਸ਼ਮੀਰ ਲਿਜਾਇਆ ਗਿਆ। 22 ਅਕਤੂਬਰ 1947 ਤੋਂ ਬਾਅਦ ਭਾਰਤੀ ਰੱਖਿਆ ਬਲਾਂ ਦੀ ਦਖਲਅੰਦਾਜ਼ੀ ਤਕ ਕਸ਼ਮੀਰ ਵਿਚ ਸਾਰੇ ਦਿਨ ਕਬਾਇਲੀ ਮਿਲੀਸ਼ੀਆ ਦੇ ਹਮਲੇ ਦੀ ਅਥਾਹ ਲਾਲਸਾ ਨੇ ਵੱਡੀ ਪੱਧਰ ਤੇ ਲੁੱਟਾਂ-ਖੋਹਾਂ ਅਤੇ ਭੰਨ-ਤੋੜ ਦੀਆਂ ਦਿਲ ਕੰਬਾਊ ਭਿਆਨਕ ਕਹਾਣੀਆਂ ਨਾਲ ਕਾਲਾ ਕਰ ਦਿੱਤਾ ਜਿਸ ਵਿੱਚ ਬਹੁਤ ਸਾਰੀਆਂ ਜਿੰਦਗੀਆਂ ਚਲੀਆਂ ਗਈਆਂ। ਜਰੂਰਤ ਦੀ ਇਸ ਘੜੀ ਦੌਰਾਨ ਬਹੁਤ ਸਾਰੇ ਵਿਅਕਤੀ ਉਠ ਖੜੇ ਹੋਏ ਅਤੇ ਪ੍ਰਸ਼ੰਸਾਯੋਗ ਇੱਛਾ ਸ਼ਕਤੀ ਅਤੇ ਬਹਾਦਰੀ ਨਾਲ ਮੁਸੀਬਤਾਂ ਦਾ ਸਾਹਮਣਾ ਕੀਤਾ I

ਪਾਕਿਸਤਾਨ ਵੱਲੋਂ ਕੀਤੇ ਗਏ ਵਿਸ਼ਵਾਸਘਾਤੀ ਤੇ ਧੋਖੇਬਾਜ਼ ਹਮਲੇ ਦੇ ਸਬੂਤ, ਕਸ਼ਮੀਰੀਆਂ ਦੇ ਵਿਰੋਧ ਅਤੇ ਬਹਾਦਰੀ ਦੀਆਂ ਕਹਾਣੀਆਂ, ਹਮਲਾਵਰਾਂ ਉੱਤੇ ਭਾਰਤੀ ਫੌਜ ਦੀ ਜਿੱਤ ਦਾ ਬਿਰਤਾਂਤ ਲੋਕਾਂ ਨੂੰ ਦੱਸਣ ਦੀ ਲੋੜ ਹੈ। 22 ਅਤੇ 23 ਅਕਤੂਬਰ 2020 ਨੂੰ ਦੋ ਰੋਜ਼ਾ ਰਾਸ਼ਟਰੀ ਸੰਮੇਲਨ ਅਤੇ 22 ਅਕਤੂਬਰ 2020 ਨੂੰ ਪ੍ਰਦਰਸ਼ਨੀ ਦੀ ਸ਼ੁਰੂਆਤ ਇਸ ਧੋਖੇਬਾਜ਼ ਹਮਲੇ ਅਤੇ ਇਸ ਤੋਂ ਬਾਅਦ ਦੀ ਭਾਰਤ ਦੀ ਜਿੱਤ ਦੇ ਰਿਕਾਰਡ ਅਤੇ ਇਤਿਹਾਸ ਬਾਰੇ ਜਾਣਨ ਦੀ ਇੱਕ ਕੋਸ਼ਿਸ਼ ਹੈ।

ਰਾਸ਼ਟਰੀ ਸੰਮੇਲਨ ਵਿਚ ਬਹੁਤ ਸਾਰੇ ਪ੍ਰਮੁੱਖ ਵਿਦਵਾਨ ਅਤੇ ਵਿਸ਼ੇ ਦੇ ਮਾਹਰ ਸ਼ਿਰਕਤ ਕਰ ਰਹੇ ਹਨ। ਬੁਲਾਰੇ ਹਨ- ਪ੍ਰੋ: ਰਘੁਵੇਂਦਰ ਤੰਵਰ, ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ (ਸੇਵਾਮੁਕਤ), ਡਾ.ਮੁਕੁਲਿਤਾ ਵਿਜੈਵਾਗੀਆ, ਮਾਰੂਫ ਰਜ਼ਾ, ਅਜੈ ਜੁਗਰਾਨ , ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾ ਮੁਕਤ), ਪ੍ਰੋ: ਕਪਿਲ ਕੁਮਾਰ, ਪ੍ਰੋ ਅਮਿਤਾਭ ਮੱਟੂ, ਸ਼੍ਰੀ ਇਕਬਾਲ ਚੰਦ ਮਲਹੋਤਰਾ, ਸ਼੍ਰੀ ਆਸ਼ੂਤੋਸ਼, ਮੇਜਰ ਜਨਰਲ ਐਸ ਵੀ ਥਪਲਿਆਲ (ਸੇਵਾਮੁਕਤ), ਏਵੀਐਮ ਅਰਜੁਨ ਸੁਬਰਾਮਨੀਅਮ (ਸੇਵਾਮੁਕਤ), ਡਾ ਰਮੇਸ਼ ਤਮੀਰੀ, ਲੈਫਟੀਨੈਂਟ ਜਨਰਲ ਦੇਵੇਸ਼ ਅਗਨੀਹੋਤਰੀ (ਸੇਵਾਮੁਕਤ), ਡਾ ਦੀਪੰਕਰ ਸੇਨਗੁਪਤਾ, ਸ਼੍ਰੀ ਸੁਸ਼ਾਂਤ ਸਰੀਨ, ਲੈਫਟੀਨੈਂਟ ਜਨਰਲ ਪੀਜੇਐਸ ਪੰਨੂੰ। ਸੰਮੇਲਨ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਪੇਸ਼ਕਾਰੀਆਂ ਕਈ ਪ੍ਰਮੁੱਖ ਵਿਸ਼ਿਆਂ ਨੂੰ ਦਰਸਾਉਂਦੀਆਂ ਹਨ, ਜਿਨ੍ਹਾਂ ਵਿਚੋਂ ਕੁਝ ਹਨ- ਜੰਮੂ-ਕਸ਼ਮੀਰ ਦਾ ਹਮਲਾ-ਅਕਤੂਬਰ 1947: ਪਹਿਲੀਆਂ ਰਿਪੋਰਟਾਂ ਅਤੇ ਲੋਕਾਂ ਦਾ ਹੁੰਗਾਰਾ”, “ਕਸ਼ਮੀਰ ਉੱਤੇ 1947 ਵਿਚ ਕਸ਼ਮੀਰ ਦੇ ਹਮਲੇ ਦਾ ਸਥਾਨਕ ਕਸ਼ਮੀਰੀ ਵਿਰੋਧ”, “ ਜੰਮੂ-ਕਸ਼ਮੀਰ ਦੀ ਤਕਦੀਰ ਲਈ ਲੜਾਈਆਂ "," ਬੁੱਧੀਜੀਵੀ ਡੋਮੇਨਜ਼ ਵਿੱਚ ਨੇਰੇਟਿਵਜ ਅਤੇ ਕੋਸ਼ਿਸ਼ਾਂ ਦਾ ਇੱਕ ਮੁਕਾਬਲਾ: ਇੱਕ ਵਿਸ਼ਲੇਸ਼ਣ "," ਸ਼ਹੀਦ ਮਕਬੂਲ ਸ਼ੇਰਵਾਨੀ: ਯਾਦ, ਮਿੱਥ, ਕਲਪਨਾ "," ਮਨੋਰਥ, ਯੁੱਧ ਅਤੇ ਬੇਰਹਿਮੀ: ਕਸ਼ਮੀਰ ਵਿੱਚ ਪਾਕਿਸਤਾਨੀ ਫੌਜ-ਕਬਾਇਲੀਜ ਹਮਲਾ "," ਹਮਲੇ ਵਿਚ ਬ੍ਰਿਟਿਸ਼ ਦੀ ਭੂਮਿਕਾ ਅਤੇ ਸਿੱਟੇ ਵਜੋਂ ਮਹਾਰਾਜਾ ਹਰੀ ਸਿੰਘ ਦੇ 1947 ਵਿਚ ਜੰਮੂ-ਕਸ਼ਮੀਰ ਦੇ ਤਤਕਾਲੀ ਰਾਜ ਦੀ ਡਿਫੈਕਟੋ ਵੰਡ ਅਤੇ 2020 ਤਕ ਇਨ੍ਹਾਂ ਕਾਰਵਾਈਆਂ ਦਾ ਪ੍ਰਭਾਵ

"22 ਅਕਤੂਬਰ 1947 ਦੀਆਂ ਯਾਦਾਂ' ਤੇ ਪ੍ਰਦਰਸ਼ਨੀ ਵਿਚ ਗ੍ਰਾਫਿਕ ਪੈਨਲ ਅਤੇ ਵੀਡੀਓ ਸ਼ਾਮਲ ਹਨ ਜੋ ਘਟਨਾਵਾਂ ਦੇ ਇਤਿਹਾਸ ਦੇ ਨਾਲ ਨਾਲ 22 ਅਕਤੂਬਰ 1947 ਨੂੰ ਹੋਏ ਹਮਲੇ ਦੇ ਪ੍ਰਮੁੱਖ ਬਿਰਤਾਂਤਾਂ ਨੂੰ ਦਰਸਾਉਂਦੇ ਹਨ ਅਤੇ ਬਾਅਦ ਵਿਚ ਕਾਰਵਾਈਆਂ ਦਾ ਖੁਲਾਸਾ ਕਰਦੇ ਹਨ। ਪ੍ਰਦਰਸ਼ਨੀ ਪੈਨਲਾਂ ਵਿਚ ਦਰਸਾਇਆ ਗਿਆ ਹੈ- ਲਾਹੌਰ ਦੀ ਸੰਧੀ, ਅਮ੍ਰਿਤਸਰ ਦੀ ਸੰਧੀ, 1947 ਦੀ ਪ੍ਰਸਿੱਧ ਵਸੀਅਤ, ਕਸ਼ਮੀਰ ਦੀ ਆਰਥਿਕ ਨਾਕਾਬੰਦੀ, 1947- ਅਕਸੇਸਨ ਵੱਲ, ਪਾਕਿਸਤਾਨ ਦੀ ਸਹਾਇਤਾ ਨਾਲ ਹਮਲਾ, ਪਾਕਿਸਤਾਨੀ ਮਿਲੀਸ਼ੀਆ ਆਗੂ, ਮੁਜ਼ੱਫਰਾਬਾਦ, ਬਾਰਾਮੂਲਾ ਵਿਚ ਲੁੱਟ ਮਾਰ, ਗਿਰਜਾਘਰਾਂ ਤੇ ਹਮਲੇ, ਮਕਬੂਲ ਸ਼ੇਰਵਾਨੀ, ਬਾਰਾਮੂਲਾ ਦਾ ਹੀਰੋ, ਇੰਸਟਰੂਮੈਂਟ ਆਫ ਐਕਸੇਸ਼ਨ, ਪ੍ਰਮੁੱਖ ਤਾਰੀਖਾਂ, ਦਿ ਗਿਲਗਿਤ ਗੇਮ, ਪੀਪਲਜ਼ ਮਿਲਿਸ਼ੀਆ।

'22 ਅਕਤੂਬਰ 1947' ਦੀਆਂ ਯਾਦਾਂ 'ਤੇ ਰਾਸ਼ਟਰੀ ਸੰਮੇਲਨ ਅਤੇ ਪ੍ਰਦਰਸ਼ਨੀ ਇਤਿਹਾਸਕ ਥੀਮ' ਤੇ ਭਵਿੱਖ ਦੇ ਅਜਾਇਬ ਘਰ ਦੀ ਸ਼ਕਲ ਅਤੇ ਰੂਪ ਰੇਖਾ ਤਿਆਰ ਕਰੇਗੀ।

-------------------------------------

ਐਨਬੀ / ਏਕੇਜੇ



(Release ID: 1666539) Visitor Counter : 144