ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਦੇ ਆਈਸੀਏਆਈ ਅਤੇ ਮਲੇਸ਼ੀਆ ਦੇ ਐੱਮਆਈਸੀਪੀਏ ਦਰਮਿਆਨ ਪਰਸਪਰ ਮਾਨਤਾ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ

Posted On: 21 OCT 2020 3:21PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਇੰਸਟੀਟਿਊਟ ਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਮਲੇਸ਼ਿਅਨ ਇੰਸਟੀਟਿਊਟ ਆਵ੍ ਸਰਟੀਫਾਈਡ ਪਬਲਿਕ ਅਕਾਊਂਟੈਂਟਸ (ਐੱਮਆਈਸੀਪੀਏ) ਦਰਮਿਆਨ ਪਰਸਪਰ ਮਾਨਤਾ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ ਗਈਇਸ ਨਾਲ ਇਨ੍ਹਾਂ ਦੋਵੇਂ ਸੰਸਥਾਨਾਂ ਵਿੱਚੋਂ ਕਿਸੇ ਵੀ ਇੱਕ ਦੇ ਯੋਗ ਚਾਰਟਰਡ ਅਕਾਊਂਟੈਂਟਸ ਮੈਂਬਰਾਂ ਨੂੰ ਆਪਣੀ ਮੌਜੂਦਾ ਅਕਾਊਂਟੈਂਸੀ ਯੋਗਤਾ ਦੇ ਸਮੁਚਿਤ ਅੰਕਾਂ ਦੇ ਅਧਾਰ ‘ਤੇ ਦੂਸਰੇ ਇੰਸਟੀਟਿਊਟ ਵਿੱਚ ਦਾਖਲਾ ਲੈਣ ਦਾ ਮੌਕਾ ਮਿਲੇਗਾ।

 

ਲਾਗੂ ਕਰਨ ਦੀ ਰਣਨੀਤੀ ਅਤੇ ਟੀਚੇ:

 

ਆਈਸੀਏਆਈ ਅਤੇ ਐੱਮਆਈਸੀਪੀਏ ਇੱਕ ਦੂਸਰੇ ਦੀ ਯੋਗਤਾ ਨੂੰ ਮਾਨਤਾ ਦੇਣ ਦੇ ਲਈ ਪਰਸਪਰ ਸਮਝੌਤਾ ਕਰਨਗੇ ਉਹ ਇੱਕ ਦੂਸਰੇ ਦੇ ਸਮੁਚਿਤ ਤੌਰ ‘ਤੇ ਯੋਗ ਮੈਂਬਰਾਂ ਨੂੰ ਇਮਤਿਹਾਨ ਦੇ ਸਪੈਸਿਫਿਕ ਮਾਡਿਊਲ ਅਤੇ ਤੈਅ ਅਧਾਰ ‘ਤੇ ਦਾਖਲਾ ਦੇਣਗੇ। ਇਸ ਪ੍ਰਸਤਾਵਿਤ ਸਹਿਮਤੀ ਪੱਤਰ ਵਿੱਚ ਇਨ੍ਹਾਂ ਦੋਵੇਂ ਕਾਰੋਬਾਰੀ ਸੰਸਥਾਨਾਂ ਦੇ ਉਨ੍ਹਾਂ ਚਾਰਟਰਡ ਅਕਾਊਂਟੈਂਟ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਨੇ ਸਿੱਖਿਆ, ਇਮਤਿਹਾਨ, ਨੈਤਿਕ ਵਿਵਹਾਰ ਅਤੇ ਵਿਵਹਾਰਕ ਅਭਿਆਸ ਸਮੇਤ ਇਨ੍ਹਾਂ ਦੋਵਾਂ ਸੰਸਥਾਨਾਂ ਦੀਆਂ ਮੈਂਬਰਸ਼ਿਪ ਜ਼ਰੂਰਤਾਂ ਨੂੰ ਪੂਰਾ ਕਰ ਲਿਆ ਹੈ। ਆਈਸੀਏਆਈ ਅਤੇ ਐੱਮਆਈਸੀਪੀਏ ਦੋਵੇਂ ਆਪਣੀ ਯੋਗਤਾ/ਦਾਖਲੇ ਦੀਆਂ ਜ਼ਰੂਰਤਾਂ, ਨਿਰੰਤਰ ਪੇਸ਼ੇਵਰ ਵਿਕਾਸ (ਕੰਟੀਨਿਊਇੰਗ ਪ੍ਰੋਫੈਸ਼ਨਲ ਡਿਵੈਲਪਮੈਂਟ-ਸੀਪੀਡੀ) ਨੀਤੀ, ਰਿਆਇਤਾਂ ਅਤੇ ਕਿਸੇ ਹੋਰ ਸਬੰਧਿਤ ਮਾਮਲਿਆਂ ਵਿੱਚ ਹੋਏ ਬਦਲਾਵਾਂ ਦੀ ਜਾਣਕਾਰੀ ਦੇਣਗੇ।

 

 

 

 

ਪ੍ਰਮੁੱਖ ਪ੍ਰਭਾਵ:

 

ਆਈਸੀਏਆਈ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਸਥਿੱਤ ਸੰਸਥਾਨਾਂ ਦੇ ਨਾਲ ਦੁਵੱਲੇ ਸਹਿਯੋਗ ਸਥਾਪਿਤ ਕਰਨ ਦੀ ਇੱਛਾ ਰੱਖਦਾ ਹੈ ਅਤੇ ਇਸ ਲਈ ਉਹ ਐੱਮਆਈਸੀਪੀਏ ਦੇ ਨਾਲ ਸਹਿਮਤੀ ਪੱਤਰ ਤੇ ਦਸਤਖ਼ਤ ਕਰਨਾ ਚਾਹੁੰਦਾ ਹੈ। ਇਸ ਆਲਮੀ ਮਾਹੌਲ ਵਿੱਚ ਅਕਾਊਂਟੈਂਸੀ ਦੇ ਪੇਸ਼ੇ ਦੇ ਸਾਹਮਣੇ ਮੌਜੂਦ ਨਵੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਅਵਸਰ ਦਾ ਫਾਇਦਾ ਉਠਾਉਂਦਿਆਂ ਇਹ ਦੋਵੇਂ ਅਕਾਊਂਟੈਂਸੀ ਸੰਸਥਾਨ ਅਗਵਾਈ ਦੀ ਭੂਮਿਕਾ ਨਿਭਾ ਸਕਦੇ ਹਨ ਇਨ੍ਹਾਂ ਦੋਵੇਂ ਰੈਗੂਲੇਟਰੀ ਸੰਸਥਾਨਾਂ ਦਰਮਿਆਨ ਰਸਮੀ ਸਮਝੌਤੇ ਨਾਲ ਦੋਵਾਂ ਪਾਸਿਓਂ ਅਕਾਊਂਟੈਂਸੀ ਭਾਈਚਾਰੇ ਦਰਮਿਆਨ ਬਿਹਤਰ ਮੇਲ-ਮਿਲਾਪ ਅਤੇ ਵਿਆਪਕ ਸਵੀਕ੍ਰਿਤੀ ਵਿੱਚ ਵਾਧਾ ਹੋਵੇਗਾ ਤੇ ਵਧੇਰੇ ਕਾਰੋਬਾਰੀ ਅਵਸਰਾਂ ਦੇ ਵਿਕਾਸ ਦਾ ਰਸਤਾ ਖੁੱਲ੍ਹੇਗਾ

 

ਪਿਛੋਕੜ:

 

ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ ਇੱਕ ਵਿਧਾਨਕ ਸੰਸਥਾ ਹੈ, ਜਿਸ ਨੂੰ 'ਚਾਰਟਰਡ  ਅਕਾਊਂਟੈਂਟਸ ਐਕਟ 1949' ਤਹਿਤ ਸਥਾਪਿਤ ਕੀਤਾ ਗਿਆ ਸੀਇਸ ਦਾ ਕਾਰਜ ਭਾਰਤ ਵਿੱਚ ਚਾਰਟਰਡ ਅਕਾਊਂਟੈਂਸੀ ਦੇ ਕਾਰੋਬਾਰ ਦਾ ਰੈਗੂਲੇਸ਼ਨ ਕਰਨਾ ਹੈ ਮਲੇਸ਼ਿਅਨ ਇੰਸਟੀਟਿਊਟ ਆਵ੍ ਸਰਟੀਫਾਈਡ ਪਬਲਿਕ ਅਕਾਊਂਟੈਂਟਸ ਕੰਪਨੀ, ਮਲੇਸ਼ੀਆ ਦੇ ਕੰਪਨੀਜ਼ ਐਕਟ 1965 ਤਹਿਤ ਕੰਮ ਕਰਦੀ ਹੈ

 

 

****

ਵੀਆਰਆਰਕੇ

 


(Release ID: 1666536) Visitor Counter : 189